| ਬਾਰਕਾ ਉਬਾਮਾ ਦਲਾਈ ਲਾਮਾ ਨਾਲ ਮੁਲਕਾਤ ਨਾ ਕਰੇ – ਚੀਨ |
|
ਪੀਜਿੰਗ: ੨,ਫਰਵਰੀ ( ਏਜੰਸੀ ਰਾਹੀ) – ਚੀਨ ਸਰਕਾਰ ਨੇ ਕਿਹਾਂ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕਾ ਉਬਾਮਾ ਜੇ ਤਿੱਬਤੀ ਨੇਤਾ ਦਲਾਈ ਲਾਮਾ ਨਾਲ ਕਿਸੇ ਵੀਂ ਤਰਾਂ ਦੀ ਮੁਲਕਾਤ ਕਰਦੇ ਹਨ ਤਾਂ ਅਮਰੀਕਾ ਚੀਨ ਰਿਸ਼ਤਾ ਚ ਗਭੀਰ ਅਸਰ ਪਾਵੇਗ। ਇਸ ਮਹੀਨੇ ਦੇ ਅੰਤ ਚ ਦਲਾਈਲਾਮਾ ਵਾਸ਼ਿਗਿੰਟਨ ਦੌਰੇ ਤੇ ਜਾਣ ਵਾਲੇ ਹਨ।ਹਾਲਕਿ ਹੁਣ ਤਕ ਉਬਾਮਾ ਤੇ ਦਲਾਈ ਲਾਮਾ ਚ ਕਿਸੇ ਵੀ ਮੁਲਕਾਤ ਦੀ ਕੌਈ ਰਸਮੀ ਘੌਸ਼ਣਾ ਨਹੀ ਕੀਤੀ ਗਈ। ਇਨਾਂ ਮਸਲਿਆਂ ਚੋ ਤਾਜਾ ਮਸਲੇ ਅਮਰੀਕਾ ਵਲੋਂ ਤਾਈਵਾਨ ਨੂੰ ਹਥਿਆਰ ਵੇਚਣ ਦਾ ਹੈ। ਦੂਸਰਾਂ ਮਸਲਾ ਅਮਰੀਕੀ ਇੰਟਰਨਟ ਕੰਪਨੀ ਗੂਗਲ ਅਤੇ ਚੀਨ ਦੀ ਸਰਕਾਰ ਨਾਲ ਚਲ ਰਹੇ ਹੈ। ਗੂਗਲ ਕੰਪਨੀ ਨੇ ਚੀਨ ਤੇ ਦੋਸ਼ ਲਗਾਇਆਂ ਹੈ ਕਿ ਗੂਗਲ ਮੇਲਾਂ ਨੂੰ ਹੇਕ ਕਰ ਰਹੇ ਹੈ ।ਖਾਸ ਕਰ ਉਨਾਂ ਮੇਲਾਂ ਨੂੰ ਜੋ ਮਾਨਵ ਆਧਕਾਰੀਆਂ ਨਾਲ ਸਬੰਧਤਾ ਹਨ।ਗੂਗਲ ਇਨਾਂ ਸ਼ਕਾਇਤਾਂ ਕਾਰਣ ਚੀਨ ਚੌ ਆਪਣਾ ਕਾਰੋਬਾਰ ਬੰਦ ਕਰਨ ਦੀ ਧਮਕੀ ਦਿੱਤੀ ਸੀ ਤੇ ਅਮਰੀਕਾ ਨੇ ਚੀਨ ਕੌਲ ਇਸ ਮਸਲੇ ਤੇ ਨਰਜਗੀ ਪ੍ਰਗਟ ਕੀਤੀ ਸੀ। ਚੀਨ ਸਰਕਾਰ ਦੇ ਨੇਤਾ ਵਲੋਂ ਦਲਾਈਲਾਮਾ ਦੀ ਅਮਰੀਕੀ ਰਾਸ਼ਟਰਪਤੀ ਦੀ ਮੁਲਕਾਤ ਨੂੰ ਲੇ ਕੇ ਚੀਨੀ ਸਰਕਾਰੀ ਵਿਭਾਗ ਦੇ ਉਪ ਪ੍ਰਮੁੱਖ ਅਧਿਕਾਰੀ ਜੂ ਵਈਕੂਨ ਨੇ ਕਿਹ ਕਿ ਦਲਾਈਲਾਮਾ ਨੂੰ ਧਾਰਮਿਕ ਨੇਤਾ ਕਹਿਣਾ ਗਲਤ ਹੈ ਕਿਉਕੀ ਉਹ ਅੱਤਵਾਦੀ ਗੁਟ ਦੇ ਨੇਤਾ ਹਨ।ਜੂ ਵਈਕੂਨ ਨੇ ਕਿਹਾ ਜੇ ਇਹ ਮੁਲਕਾਤ ਹੁੰਦੀ ਹੈ ਤਾਂ ਚੀਨ ਅਜਿਹ ਕਦਮ ਪੁਟਗੇ ਕਿ ਅਮਰੀਕਾ ਦੇ ਸਬੰਧਿਤਾਂ ਦੇਸ਼ਾ ਨੂੰ ਅੰਦਜਾਂ ਹੋ ਜਾਵੇਗਾ ਅਮਰੀਕਾ ਨੇ ਕਿ ਗਲਤੀ ਕੀਤੀ ਹੈ। ਇਹ ਕੌਈ ਪਹਿਲਾਂ ਮੌਕਾ ਨਹੀ ਹੈ ਕਿ ਦਲਾਈ ਲਾਮਾ ਦੀ ਮੁਲਕਾਤ ਤੇ ਵਿਵਾਦ ਹੋਇਆਂ ਹੈ ਇਸ ਤੋ ਪਹਿਲਾਂ ਵੀ ਜਾਰਜ ਬੁਸ਼ ਦੇ ਕਾਰਜ ਕਾਲ ਚ ਵੀ ਦਲਾਈ ਲਾਮਾ ਦੀ ਮੁਲਕਾਤ ਤੇ ਵਿਵਾਦ ਹੋ ਚੁੱਕਾ ਹੈ। ਦਲਾਈਲਾਮਾ ਨੇ ਭਾਰਤ ਚ ਰਾਜਨੀਤਿਕ ਸ਼ਰਨ ਲਈ ਹੌਈ ਹੈ। |