| ਸਿੱਖ ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਨਾਨਕਸ਼ਾਹੀ ਕੰਲੈਂਡਰ ਵਿੱਚ ਬਿਕ੍ਰਮੀ ਕੰਲੈਂਡਰ ਅਨੁਸਾਰ ਕੋਈ ਵੀ ਤਬਦੀਲੀ ਸਿੱਖ ਕੌਮ ਪ੍ਰਵਾਨ ਨਾ ਕਰੇ । |
|
ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਸਿੱਖ ਪੰਥ ਨੂੰ ਰਲ ਗੱਡ ਕਰਨ ਅਤੇ ਸਿੱਖ ਕੌਮ ਦੀ ਨਿਆਰੀ ਹਸਤੀ ਦੇ ਦੁਸ਼ਮਣਾਂ ਨੂੰ ਖੁਸ਼ ਕਰਨ ਲਈ ਬਾਦ ਵਿਵਾਦ ਖੜ੍ਹਾਂ ਕੀਤਾ ਜਾ ਰਿਹਾ ਹੈ ।ਗੁਰੂ ਨਾਨਕ ਦੇ ਮਿਸ਼ਨ ਹੱਕ ਸੱਚ ਨਿਆ ਤੇ ਸੰਤ ਤੇ ਸਿਪਾਹੀ ਬਣਨ ਤੋ ਭਗੌੜੇ ਸਾਧਾਂ ਵੱਲੋ ਵੀ ਨਾਨਕਸ਼ਾਹੀ ਕੰਲੈਂਡਰ ਦਾ ਵਿਰੋਧ ਸਿੱਖਾਂ ਨੂੰ ਇੱਕ ਵੱਖਰੀ ਕੌਮ ਨਾ ਮੰਨਣ ਵਾਲਿਆ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ।ਪੰਜਾਬ ਦੀ ਧਰਤੀ ਤੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਣ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਸਾਹਿਬਾਂ ਦਾ ਨਿਰਾਦਰ ਕਰਨ ਵਾਲਿਆ ਦੇ ਖਿਲਾਫ ਅਵਾਜ਼ ਉਠਾਉਣ ਤੋਂ ਪਾਸਾ ਵੱਟ ਰਹੇ ਹਨ । ਵੀਹਵੀ ਸਦੀ ਦੇ ਮਹਾਨ ਸ਼ਹੀਦ ,ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਥਾਂ ਬਣੇ ਜਥੇਦਾਰ ਹਰਨਾਮ ਸਿੰਘ ਧੁੰਮਾਂ ਜੀ ਉਸ ਮਹਾਨ ਸੂਰਬੀਰ ਯੋਧੇ ਦੀਆਂ ਵੀਚਾਰਾਂ ਸਿੱਖਾਂ ਗਲੋ ਗੁਲਾਮੀ ਲਾਉਣ ਤੇ ਹਿੰਦੋਸਤਾਨ ਦੀ ਸਰਕਾਰ ਨੇ ਜੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕੀਤਾ ਉਸ ਦਿਨ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ ਤੇ ਪਹਿਰਾਂ ਦਿੰਦੇ ਹੋ ਜੇ ਨਹੀ, ਤਾਂ ,ਕੀ ਆਪ ਇਸ ਜਥੇਦਾਰੀ ਦੇ ਕਾਬਲ ਹੋ ਜਾਂ ਫਿਰ ਸਿੱਖਾਂ ਨੂੰ ਗੁਲਾਮ ਬਣਉਣ ਵਾਲਿਆ ਦਾ ਸਾਥ ਦੇ ਕੇ ਸੰਤ ਸਿਪਾਹੀ ਵਾਲੀ ਜਥੇਦਾਰੀ ਨੂੰ ਮਿੱਟੀ ਘੱਟੇ ਵਿੱਚ ਰੌਲ ਰਹੇ ਹੋ ।ਨਾਨਕਸ਼ਾਹੀ ਕੰਲੈਂਡਰ ਦਾ ਵਿਰੋਧ ਛੱਡ ਕੇ ਇਸ ਵਿੱਚ ਜੋ ਤਰੁਟੀਆਂ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ , ਬੰਦੀ ਛੋੜ ਤੇ ਹੋਲੇ ਮਹੱਲੇ ਦੀਆਂ ਤਰੀਕਾਂ ਨੂੰ ਸਹੀ ਕਰਵਾਵੋ ਜੋ ਮੁੱਖ ਤਰੁਟੀਆਂ ਹਨ ।ਦੇਸ਼ ਵਿਦੇਸ਼ ਵਿੱਚ ਵੱਸਣ ਵਾਲੀ ਸਮੁੱਚੀ ਸਿੱਖ ਕੌਮ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ,ਸੰਪਰਦਾਵਾਂ, ਪੰਥਕ ਜੱਥੇਬੰਦੀਆਂ ਨੂੰ ਇੱਕ ਸੁਰ ਹੋ ਕੇ ਇਸ ਸਿੱਖ ਕੌਮ ਦੀ ਨਿਆਰੀ ਹੋਦ ਵਾਲੇ ਨਾਨਕਸ਼ਾਹੀ ਕੰਲੈਂਡਰ ਵਿੱਚ ਇਹਨਾਂ ਤਬਦੀਲੀਆਂ ਤੋਂ ਬਿਨ੍ਹਾਂ ਹੋਰ ਕੋਈ ਵੀ ਤਬਦੀਲੀ ਨੂੰ ਪ੍ਰਵਾਨ ਨਾ ਕਰੇ । |