| ਰੈਪੋ ਤੇ ਰਿਵਰਸ ਰੈਪੋ ਦਰਾਂ ਘਟਾਈਆਂ |
|
ਮੁੰਬਈ : 21 ਅਪ੍ਰੈਲ (ਏਜੰਸੀਆਂ) ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਥੋੜ੍ਹੇ ਸਮੇਂ ਲਈ ਕਰਜ਼ ਦੀਆਂ ਦਰਾਂ ਚ ਕਟੌਤੀ ਕੀਤੀ ਹੈ। ਰਿਜ਼ਰਵ ਬੈਂਕ (ਆਰ ਬੀ ਆਈ) ਨੇ ਰੈਪੋ (ਉਹ ਦਰ ਜਿਸ ਤੇ ਆਮ ਬੈਂਕ ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਕਰਜ਼ ਲੈਂਦੇ ਹਨ) ਤੇ ਰਿਵਰਸ ਰੈਪੋ ਦਰ (ਉਹ ਦਰ ਜਿਸ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਆਮ ਬੈਂਕਾਂ ਤੋਂ ਕਰਜ਼ ਲੈਂਦਾ ਹੈ) ਚ 25 ਅਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਆਰ ਬੀ ਆਈ ਵੱਲੋਂ ਕੀਤੀ ਗਈ ਇਸ ਕਟੌਤੀ ਨਾਲ ਰਿਹਾਇਸ਼ੀ, ਵਹੀਕਲ ਤੇ ਕਾਰਪੋਰੇਟ ਉਧਾਰ ਲੈਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ। ਵਿੱਤੀ ਸਾਲ 2009-10 ਲਈ ਅੱਜ ਐਲਾਨੀ ਸਲਾਨਾ ਕਰਜ਼ ਨੀਤੀ ੱਚ ਆਰ ਬੀ ਆਈ ਨੇ ਰੈਪੋ ਦਰ ਘਟਾ ਕੇ 4.75 ਫ਼ੀਸਦੀ ਤੇ ਰਿਵਰਸ ਰੈਪੋ ਦਰ ਘਟਾ ਕੇ 3.25 ਫ਼ੀਸਦੀ ਕਰ ਦਿੱਤੀ, ਜਦੋਂ ਕਿ ਕੈਸ਼ ਰਿਜ਼ਰਵ ਰੇਸ਼ੋ (ਸੀ ਆਰ ਆਰ) ਵਰਗੀਆਂ ਪ੍ਰਮੁੱਖ ਦਰਾਂ ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਬੈਂਕ ਆਪਣੀ ਜਮ੍ਹਾਂ ਰਾਸ਼ੀ ਦਾ ਜੋ ਹਿੱਸਾ ਆਰ ਬੀ ਆਈ ਕੋਲ ਰੱਖਦੇ ਹਨ, ਉਸ ਨੂੰ ਸੀ ਆਰ ਆਰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਮੌਜੂਦਾ ਵਿੱਤੀ ਸੰਕਟ ਦੇ ਮੱਦੇਨਜ਼ਰ ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਘਟਾ ਕੇ 6 ਫ਼ੀਸਦੀ ਕਰ ਦਿੱਤਾ ਹੈ, ਜਦੋਂ ਕਿ 2008-09 ੱਚ ਇਹ 6.5 ਤੇ 6.7 ਫ਼ੀਸਦੀ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। ਆਰ ਬੀ ਆਈ ਦੇ ਗਵਰਨਰ ਡੀ ਸੂਬਾਰਾਓ ਨੇ ਂਿੲਸ ਐਲਾਨੀ ਨੀਤੀ ਬਾਰੇ ਦੱਸਿਆ ਕਿ ਵਿਸ਼ਵੀ ਮੰਗ ੱਚ ਕਮੀ ਤੇ ਵਿਸ਼ੇਸ਼ ਤੌਰ ਤੇ ਵਪਾਰ ਚ ਗਿਰਾਵਟ ਕਾਰਨ ਵਿਕਾਸ ਦਰ ਚ ਕੋਈ ਵਾਧਾ ਹੋਣ ਦੀ ਸੰਭਾਵਨਾ ਨਹੀਂ। ਜਿੱਥੋਂ ਤੱਕ ਮੁੱਖ ਦਰਾਂ ੱਚ ਕਟੌਤੀ ਦਾ ਸਵਾਲ ਹੈ, ਸਤੰਬਰ ਮੱਧ ਚ ਅਮਰੀਕਾ ਦੇ ਵੱਡੇ ਨਿਵੇਸ਼ ਬੈਂਕਰ ਲੀਮੈਨ ਬ੍ਰਦਰਜ਼ ਦੇ ਦਿਵਾਲੀਆ ਹੋਣ ਤੋਂ ਬਾਅਦ ਇਹ ਛੇਵਾਂ ਮੌਕਾ ਹੈ, ਜਦੋਂ ਆਰ ਬੀ ਆਈ ਨੇ ਰੈਪੋ ਦਰਾਂ ਚ ਕਟੌਤੀ ਕੀਤੀ ਹੈ ਅਤੇ ਇਸੇ ਤਰ੍ਹਾਂ ਰਿਵਰਸ ਰੈਪੋ ਦਰ ਚ ਚੌਥੀ ਵਾਰ ਕਟੌਤੀ ਕੀਤੀ ਗਈ ਹੈ। ਲੀਮੈਨ ਬ੍ਰਦਰਜ਼ ਨੂੰ ਦਿਵਾਲੀਆ ਐਲਾਨਣ ਤੋਂ ਬਾਅਦ ਹੁਣ ਤੱਕ ਰਿਜ਼ਰਵ ਬੈਂਕ ਨੇ ਵਿੱਤੀ ਪ੍ਰਣਾਲੀ ੱਚ 4 ਲੱਖ ਕਰੋੜ ਰੁਪਏ ਦੀ ਨਕਦੀ ਲਗਾਈ ਹੈ। |