| ਪਿਆਜ਼ ਦਾ ਘੱਟੋ ਘੱਟ ਨਿਰਯਾਤ ਮੁੱਲ 60 ਡਾਲਰ ਪ੍ਰਤੀ ਟਨ ਘਟਿਆ |
|
ਨਵੀਂ ਦਿੱਲੀ:31,ਜਨਵਰੀ (ਏਜੰਸੀ ਰਾਹੀ)-ਪਿਆਜ਼ ਦੀ ਲਦਾਈ ਵਧਾਉਣ ਦੇ ਉਦੇਸ਼ ਨਾਲ ਕੇਂਦਰ ਨੇ ਤਿੰਨ ਮਹੀਨਿਆਂ ਵਿਚ ਪਹਿਲੀ ਵਾਰ ਇਸ ਦੇ ਘੰਟੋ ਘੱਟ ਨਿਰਯਾਤ ਮੁੱਲ (ਐਮ.ਈ.ਪੀ.) ਵਿਚ 60 ਡਾਲਰ ਪ੍ਰਤੀ ਟਨ ਦੀ ਕਮੀ ਕਰਦੇ ਹੋਏ ਫਰਵਰੀ ਲਈ 320 ਤੋਂ 325 ਡਾਲਰ ਪ੍ਰਤੀ ਟਨ ਕੀਤਾ ਹੈ। ਖਰੀਫ ਦੀ ਦੇਰ ਨਾਲ ਤਿਆਰ ਫਸਲ ਦੇ ਬਾਜ਼ਾਰ ਵਿਚ ਆਉਣ ਨਾਲ ਸਪਲਾਈ ਵਿਚ ਸੁਧਾਰ ਦਰਜ ਕੀਤਾ ਗਿਆ ਹੈ ਜਿਸ ਨੂੰ ਦੇਖਦਿਆਂ ਕੇਂਦਰ ਨੇ ਘੱਟੋ ਘੱਟ ਨਿਰਯਾਤ ਮੁੱਲ ਘਟਾਉਣ ਦਾ ਫੈਸਲਾ ਕੀਤਾ ਹੈ। ਰਾਸ਼ਟਰੀ ਖੇਤੀ ਸਹਿਕਾਰਿਤਾ ਮਾਰਕਟਿੰਗ ਮਹਾਂਸੰਘ (ਨੈਫੇਡ) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਉਪਲਬਧਤਾ ਦੀ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਐਮ.ਈ.ਪੀ. ਵਿਚ 60 ਡਾਲਰ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਕੀਮਤਾਂ ਵੀ ਘੱਟ ਹੋ ਰਹੀਆਂ ਹਨ। ਪਿਆਜ਼ ਨਿਰਯਾਤ ਲਈ ਨੈਫੇਡ ਮੋਹਰੀ ਏਜੰਸੀ ਹੈ ਜੋ 12 ਹੋਰ ਏਜੰਸੀਆਂ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਹਰ ਮਹੀਨੇ ਐਮ.ਈ.ਪੀ. ਨੂੰ ਤੈਅ ਕਰਦੀ ਹੈ, ਜਿਸ ਵਿਚ ਘਰੇਲੂ ਉਪਲਬਧਾ ਅਤੇ ਕੀਮਤਾਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਨਿਰਯਾਤਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਐਮ.ਈ.ਪੀ. ਵਿਚ 120 ਤੋਂ 125 ਡਾਲਰ ਦੀ ਕਮੀ ਕੀਮੀ ਜਾਵੇ। ਭਾਰਤ ਵੱਲੋਂ ਇਸ ਵਿੱਤੀ ਸਾਲ ਵਿਚ 15 ਲੱਖ ਟਨ ਦਾ ਰਿਕਾਰਡ ਨਿਰਯਾਤ ਕਰਨ ਦਾ ਅਨੁਮਾਨ ਹੈ। |