| ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ - ਆਰ.ਬੀ.ਆਈ. |
|
ਨਵੀਂ ਦਿੱਲੀ:27,ਜਨਵਰੀ (ਏਜੰਸੀ ਰਾਹੀ)-ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਨੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੈਂਕ ਨੇ ਸੀ.ਆਰ.ਆਰ. ਅਤੇ ਰੈਪੋ ਰੇਟ ਵਿੱਚ ਕਿਸੇ ਪ੍ਰਕਾਰ ਦਾ ਬਦਲਾਅ ਨਹੀਂ ਕੀਤਾ ਹੈ। ਰਿਜ਼ਰਵ ਬੈਂਕ ਨੇ ਆਪਣੀ ਕਰੇਡਿਟ ਪਾਲਿਸੀ ਦਾ ਐਲਾਨ ਕੀਤਾ ਹੈ। ਮੁਦਰਿਕ ਨੀਤੀ ਦਾ ਐਲਾਨ ਕਰਨ ਦੇ ਨਾਲ ਹੀ ਆਰ.ਬੀ.ਆਈ. ਨੇ ਦੱਸਿਆ ਕਿ ਇਸ ਵਾਰ ਸੀ.ਆਰ.ਆਰ. ਅਤੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮੁਦਰਿਕ ਨੀਤੀ ਦੇ ਅਨੁਸਾਰ ਆਰ.ਬੀ.ਆਈ. ਨੇ ਭਾਰਤ ਦੀ ਵਿਕਾਸ ਦਰ ਸਾਲ 2008–09 ਦੌਰਾਨ 7 ਫੀਸਦੀ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਹੈ। ਆਰ.ਬੀ.ਆਈ. ਨੇ ਅੱਜ ਆਪਣੀ ਮੁਦਰਿਕ ਨੀਤੀ ਦਾ ਐਲਾਨ ਕਰਨ ਦੇ ਨਾਲ ਹੀ ਮੁਦਰਾਸਫੀਤੀ ਦੀ ਦਰ ਮਾਰਚ ਮਹੀਨੇ ਤੱਕ ਤਿੰਨ ਫੀਸਦੀ ਤੋਂ ਹੇਠਾਂ ਆਉਣ ਦੀ ਵੀ ਉਮੀਦ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਦਸ ਹਫ਼ਤੇ ਤੱਕ ਗਿਰਾਵਟ ਤੋਂ ਬਾਅਦ ਮਹਿੰਗਾਈ ਦਰ 10 ਜਨਵਰੀ ਨੂੰ ਖ਼ਤਮ ਹਫ਼ਤੇ ਵਿੱਚ 0.36 ਪ੍ਰਤੀਸ਼ਤ ਵਧ ਕੇ 5.60 ਪ੍ਰਤੀਸ਼ਤ ’ਤੇ ਪਹੁੰਚ ਗਈ ਸੀ। |