|
ਮਹਿੰਗਾਈ ਦਰ ਛੇ ਫੀਸਦੀ ਤੋਂ ਥੱਲੇ |
|
ਨਵੀਂ ਦਿੱਲੀ:9,ਜਨਵਰੀ (ਏਜੰਸੀ ਰਾਹੀ) - ਮੰਦੀ ਨਾਲ ਲੜ ਰਹੀ ਸਰਕਾਰ ਨੂੰ ਮਹਿੰਗਾਈ ਦੇ ਮੋਰਚੇ ’ਤੇ ਲਗਾਤਾਰ ਸਫ਼ਲਤਾ ਮਿਲ ਰਹੀ ਹੈ। ਦੇਸ਼ ਵਿਚ ਮਹਿੰਗਾਈ ਦਰ ਘਟ ਕੇ 5.91 ਫੀਸਦੀ ’ਤੇ ਆ ਗਈ ਹੈ।
ਅੱਜ ਜਾਰੀ ਅੰਕੜਿਆਂ ਦੇ ਅਨੁਸਾਰ 27 ਦਸੰਬਰ ਨੂੰ ਖ਼ਤਮ ਹੋਏ ਹਫ਼ਤੇ ਵਿਚ ਮਹਿੰਗਾਈ ਦਰ 0.47 ਫੀਸਦੀ ਘਟ ਕੇ 5.91 ਫੀਸਦੀ ’ਤੇ ਆ ਗਈ ਹੈ। ਇਸ ਤੋਂ ਪਿਛਲੇ ਹਫ਼ਤੇ ਮਹਿੰਗਾਈ ਦਰ 6.38 ਫੀਸਦੀ ਸੀ। ਬੀਤੇ 27 ਦਸੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਸਾਰੇ ਕਮੋਡਿਟੀਜ਼ ਦੇ ਥੋਕ ਮੁੱਲ ਸੂਚਕ ਅੰਕ ਵਿਚ 0.3 ਫੀਸਦੀ ਦੀ ਗਿਰਾਵਟ ਆਈ ਅਤੇ ਇਹ 230.2 ਅੰਕ ਤੋਂ ਘਟ ਕੇ 229.5 ਅੰਕ ’ਤੇ ਆ ਗਿਆ ਹਾਲਾਂਕਿ ਇਹ ਦੋਨੋਂ ਹੀ ਅੰਕੜੇ ਅਸਥਾਈ ਹਨ।
ਜ਼ਰੂਰੀ ਵਸਤੂਆਂ ਦੇ ਸੂਚਕ ਅੰਕ ਵਿਚ ਵੀ 0.5 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਹ ਪਿਛਲੇ ਹਫ਼ਤੇ ਦੇ 248.8 ਅੰਕ ਤੋਂ ਘਟ ਕੇ 247.5 ਅੰਕਾਂ ’ਤੇ ਆ ਗਿਆ।
|