Sunday, 19 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਜਨਮੇਜਾ ਸਿੰਘ ਜੌਹਲ ਦੀਆਂ ਚਾਰ ਬਾਲ ਪੁਸਤਕਾਂ ਇਕ ਦ੍ਰਿਸ਼ਟੀਕੋਣ - ਡਾ. ਦਰਸ਼ਨ ਸਿੰਘ ਆਸ਼ਟ, Patiala ਈ ਮੇਲ
ਬਾਲ ਸਾਹਿਤ ਰਚਨਾ ਪ੍ਰਤੀ ਅਜੋਕਾ ਲਿਖਾਰੀ ਵਰਗ ਜਾਗਰੂਕ ਵਿਖਾਈ ਦੇ ਰਿਹਾ ਹੈ। ਚਾਰ-ਪੰਜ ਦਹਾਕੇ ਪਹਿਲਾਂ ਪੰਜਾਬੀ ਵਿਚ ਬਾਲ ਸਾਹਿਤ ਦੀ ਸਿਰਜਣਾ ਕਰਨ ਵਾਲੇ ਗਿਣਤੀ ਦੇ ਹੀ ਸਰਗਰਮ ਲੇਖਕ ਹੁੰਦੇ ਸਨ ਪ੍ਰੰਤੂ ਇੱਕੀਵੀਂ ਸਦੀ ਦੇ ਸੂਚਨਾ-ਕ੍ਰਾਂਤੀ ਦੇ ਸ਼ਕਤੀਸ਼ਾਲੀ ਦੌਰ ਵਿੱਚ ਬੱਚਿਆਂ ਨੂੰ ਗਿਆਨ-ਵਿਗਿਆਨ ਅਤੇ ਉਚੇਰੇ janmejanew.jpgਜੀਵਨ ਮੁੱਲਾਂ ਦੀ ਸੋਝੀ ਕਰਵਾਉਣ ਲਈ ਬਹੁਤ ਸਾਰੀਆਂ ਬਾਲ ਪੁਸਤਕਾਂ ਸਾਹਮਣੇ ਆ ਰਹੀਆਂ ਹਨ। ਇਸੇ ਪ੍ਰਸੰਗ ਵਿੱਚ ਜਨਮੇਜਾ ਸਿੰਘ ਜੌਹਲ ਦੀਆਂ ਚਾਰ ਨਵੀਆਂ ਛਪੀਆਂ ਪੁਸਤਕਾਂ ਦਾ ਇਕ ਸੈੱਟ ਮੇਰੇ ਸਾਹਮਣੇ ਹੈ। ਬਾਲ ਸਾਹਿਤ ਦੀ ਰਚਨਾ ਕਰਨ ਵਾਲੇ ਲਿਖਾਰੀਆਂ ਵਿਚ ਜੌਹਲ ਨੇ ਆਪਣਾ ਨਾਂ ਥਾਂ ਬਣਾਇਆ ਹੈ। ਇਨ੍ਹਾਂ ਚਾਰਾਂ ਪੁਸਤਕਾਂ ਵਿਚ ਉਸ ਨੇ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਭਾਸ਼ਾਈ ਸਮਰੱਥਾ ਵਿਚ ਵਾਧਾ ਕਰਨ ਦਾ ਯਤਨ ਕੀਤਾ ਹੈ ਅਤੇ ਆਦਰਸ਼ਕ ਜੀਵਨ ਜਿਉਣ ਲਈ ਪ੍ਰੇਰਨਾ ਦਿੱਤੀ ਹੈ।
ਜੌਹਲ ਦੀ ਪਹਿਲੀ ਪੁਸਤਕ ‘ਟਾਈ ਵਾਲਾ ਬਾਂਦਰ’ ਹੈ ਜਿਸ ਵਿਚ ਉਸ ਦੀਆਂ ਪੰਜ ਮੌਲਿਕ ਬਾਲ ਕਹਾਣੀਆਂ ‘ਚੇਨੀ ਵਾਲੀ ਚਿਡ਼ੀ’, ‘ਠੰਡੀ ਰਜਾਈ’, ‘ਸਫ਼ਰ ਬਾਕੀ ਹੈ’, ‘ਨੀਲਾ ਫੁੱਲ’ ਅਤੇ ‘ਟਾਈ ਵਾਲਾ ਬਾਂਦਰ’ ਸ਼ਾਮਲ ਹਨ। ਇਨ੍ਹਾਂ ਕਹਾਣੀਆਂ ਦਾ ਬੁਨਿਆਦੀ ਮੰਤਵ ਬੱਚਿਆਂ ਦੀ ਪਾਲਤੂ ਜਨੌਰਾਂ, ਪ੍ਰਕਿਰਤੀ ਅਤੇ ਮਾਨਵਤਾ ਨਾਲ ਸਾਂਝ ਪੈਦਾ ਕਰਕੇ ਕੁਦਰਤ ਅਤੇ ਸਮਾਜ ਵਿਚ ਸੰਤੁਲਨ ਪੈਦਾ ਕਰਨਾ ਹੈ। ਪੰਚਤੰਤਰ ਜਾਂ ਹਿਤੋਪਦੇਸ਼ ਦੀਆਂ ਕਹਾਣੀਆਂ ਵਾਂਗ ਇਨ੍ਹਾਂ ਕਹਾਣੀਆਂ ਦੇ ਜ਼ਿਆਦਾਤਰ ਪਾਤਰ ਜੀਵ-ਜੰਤੂ ਹੀ ਹਨ ਜਿਹਡ਼ੇ ਮਨੁੱਖੀ ਪਾਤਰਾਂ ਵਾਂਗ ਆਪਣੇ ਹਾਵ-ਭਾਵ ਅਤੇ ਜਜ਼ਬੇ ਪ੍ਰਗਟ ਕਰਦੇ ਹਨ। ਇਨ੍ਹਾਂ ਕਹਾਣੀਆਂ ਦੇ ਮਨੁੱਖੀ ਅਤੇ ਜਨੌਰ ਪਾਤਰਾਂ ਦੀ ਢੁੱਕਵੀਂ ਵਾਰਤਾਲਾਪ ਕਹਾਣੀਆਂ ਵਿਚਲੇ ਕਥਾਨਕ ਨੂੰ ਸਹਿਜਤਾ ਨਾਲ ਅੱਗੇ ਤੋਰਦੀ ਹੈ।
bookposter.jpg

ਜੌਹਲ ਦੀ ਦੂਜੀ ਕਹਾਣੀ-ਪੁਸਤਕ ‘ਨੇਕ ਸਲਾਹ’ ਵਿਚਲੀਆਂ ਦੋ ਕਹਾਣੀਆਂ ‘ਮਾਂ ਦਾ ਪੁੱਤਰ’ ਅਤੇ ‘ਨੇਕ ਸਲਾਹ’ ਰਵਾਇਤੀ ਲੋਕ ਕਹਾਣੀਆਂ ਦੀ ਸੁਰ ਵਾਲੀਆਂ ਹਨ। ਇਨ੍ਹਾਂ ਵਿਚ ਬਾਲ ਪਾਠਕਾਂ ਲਈ ਇਸ ਹਾਂ-ਪੱਖੀ ਸੁਨੇਹੇ ਦਾ ਸੰਚਾਰ ਹੁੰਦਾ ਹੈ ਕਿ ਸੂਝ-ਬੂਝ ਅਤੇ ਦੂਰ-ਦ੍ਰਿਸ਼ਟੀ ਨਾਲ ਉਚਿਤ ਫੈਸਲੇ ਲੈ ਕੇ ਹੀ ਮੁਸ਼ਕਲਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ‘ਕਤੂਰਾ ਤੇ ਬੂਟ’ ਅਤੇ ‘ਨਿੱਕੂ ਤੇ ਕਿੱਕੂ’ ਪਾਲਤੂ ਜੀਵ-ਜੰਤੂਆਂ ਨਾਲ ਸਬੰਧਤ ਹਨ। ਲੇਖਕ ਦੀ ਧਾਰਨਾ ਹੈ ਕਿ ਜੇ ਅਸੀਂ ਜੀਵ-ਜੰਤੂਆਂ ਨਾਲ ਮੁਹੱਬਤ ਕਰੀਏ ਤਾਂ ਉਹ ਵੀ ਸਾਡੇ ਘਰ ਦੇ ਜੀਅ ਬਣ ਕੇ ਵਿਚਰਨ ਲੱਗ ਪੈਂਦੇ ਹਨ ਅਤੇ ਘਰੇਲੂ ਵਾਤਾਵਰਨ ਦੀ ਰੌਣਕ ਵਿਚ ਵਾਧਾ ਕਰਦੇ ਹਨ।
ਤੀਜੀ ਪੁਸਤਕ ‘ਕੀਡ਼ੀ ਤੇ ਫੁੱਲ’ ਵਿਚ ਛੇ ਕਹਾਣੀਆਂ ਹਨ।‘ਖੁਰਚੂ’, ‘ਤਿਤਲੀਆਂ ਵਾਲੀ ਫਰਾਕ’, ‘ਕੀਡ਼ੀ ਤੇ ਫੁੱਲ’, ‘ਜੂੰਆਂ ਦੀ ਕਾਨਫਰੰਸ’ ਅਤੇ ‘ਰੰਗਾਂ ਦੀ ਪਸੰਦ’ ਕਹਾਣੀਆਂ ਆਪੋ-ਆਪਣੇ ਵਿਸ਼ਾ-ਵਸਤੂ ਨੂੰ ਉਪਦੇਸ਼ਾਤਮਕ ਦ੍ਰਿਸ਼ਟੀਕੋਣ ਤੋਂ ਪ੍ਰਗਟਾਉਂਦੀਆਂ ਹਨ। ਚੰਗੇ-ਭੈਡ਼ੇ ਪਾਤਰਾਂ ਦੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਲਈ ਸਾਵਧਾਨ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਅਜਿਹੇ ਮੌਕਾ ਮੇਲ ਪੈਦਾ ਕੀਤੇ ਗਏ ਹਨ ਜਿਸ ਨਾਲ ਬਾਲ-ਮਨ ਆਪਣੇ ਆਪ ਨੂੰ ਇਕ ਅਨੋਖੇ ਤੇ ਮਨਭਾਉਂਦੇ ਵਾਤਾਵਰਨ ਵਿਚ ਘੁੰਮਦਾ ਪ੍ਰਤੀਤ ਕਰਦਾ ਹੈ। ਦੂਜੀਆਂ ਕਹਾਣੀਆਂ ਦੇ ਮੁਕਾਬਲੇ ‘ਮਾਸੀ ਜੀ’ ਕਹਾਣੀ ਹਲਕੇ ਪੱਧਰ ਦੀ ਹੈ।
ਜੌਹਲ ਦੀ ਚੌਥੀ ਅਤੇ ਆਖਰੀ ਪੁਸਤਕ ‘ਰੰਗਲੀ ਲਿਖਾਈ’ ਬੱਚਿਆਂ ਨੂੰ ਅੱਖਰ ਗਿਆਨ ਅਤੇ ਪੰਜਾਬੀ ਮਾਤ-ਭਾਸ਼ਾ ਸਿੱਖਣ ਦੇ ਅਮਲ ਨਾਲ ਜੋਡ਼ਦੀ ਹੈ। ਕੋਈ ਸਮਾਂ ਸੀ ਜਦੋਂ ਸਕੂਲਾਂ ਵਿਚ ‘ਸੁਲੇਖ-ਪ੍ਰਣਾਲੀ’ ਪ੍ਰਚੱਲਿਤ ਸੀ, ਜਿਸ ਦਾ ਅੱਜ ਪਹਿਲਾਂ ਵਾਲਾ ਰੁਝਾਨ ਨਹੀਂ ਰਿਹਾ। ਜੌਹਲ ਦੀ ਇਹ ਪੁਸਤਕ ਪੰਜਾਬੀ ਵਰਣਮਾਲਾ ਦੇ ਅੱਖਰਾਂ ਵਿਚ ਰੰਗ ਭਰ ਕੇ ਅੱਖਰਾਂ ਦੀ ਪਛਾਣ ਕਰਵਾਉਣ ਦਾ ਦਿਲਚਸਪ ਅਤੇ ਆਸਾਨ ਤਰੀਕਾ ਹੈ। ਇਸ ਪੁਸਤਕ ਨਾਲ ਬੱਚਿਆਂ ਨੂੰ ਖੇਡ-ਵਿਧੀ ਦੁਆਰਾ ਮਾਤ-ਭਾਸ਼ਾ ਦੀ ਲਿਖਾਈ ਸੁਧਾਰਨ ਦਾ ਮੌਕਾ ਮਿਲਦਾ ਹੈ।
ਇਸ ਤਰ੍ਹਾਂ ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਵਧੀਆ ਆਰਟ ਪੇਪਰ ’ਤੇ ਰੰਗਦਾਰ ਰੂਪ ਵਿਚ ਛਪੀਆਂ ਇਹ ਸਚਿੱਤਰਤ ਪੁਸਤਕਾਂ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਮਦਦਗਾਰ ਸਿੱਧ ਹੁੰਦੀਆਂ ਹਨ। ਇਨ੍ਹਾਂ ਪੁਸਤਕਾਂ ਦਾ ਇਕ ਉਸਾਰੂ ਪੱਖ ਇਹ ਵੀ ਹੈ ਕਿ ਪ੍ਰਸਤੁੱਤ ਕਹਾਣੀਆਂ ਨਾਲ ਢੁੱਕਵੇਂ ਚਿੱਤਰ ਬਣਾਉਣ ਵਿਚ ਦੋ ਬੱਚਿਆਂ ਗੁਰਅਸੀਸ ਕੌਰ ਅਤੇ ਯਾਸਮੀਨ ਜੌਹਲ ਨੇ ਵੀ ਮਦਦ ਕੀਤੀ ਹੈ। ਇਸ ਤਰ੍ਹਾਂ ਬੱਚਿਆਂ ਅੰਦਰ ਛੁਪੀ ਹੋਈ ਸਿਰਜਣਾਤਮਕ ਕਲਾ ਨੂੰ ਵੀ ਉਭਾਰਨ ਦਾ ਮੌਕਾ ਦਿੱਤਾ ਗਿਆ ਹੈ। ਉਪਰੋਕਤ ਤਿੰਨ ਪੁਸਤਕਾਂ ਦੇ 24-24 ਪੰਨੇ ਹਨ ਜਦ ਕਿ ਆਖਰੀ ਪੁਸਤਕ ਭਾਵ ‘ਰੰਗਲੀ ਲਿਖਾਈ’ ਦੇ 36 ਪੰਨੇ ਹਨ। ਇਨ੍ਹਾਂ ਪੁਸਤਕਾਂ ਨਾਲ ਬਾਲ ਸਾਹਿਤ ਦਾ ਪਿਡ਼ ਹੋਰ ਮੋਕਲਾ ਹੁੰਦਾ ਹੈ। ਵਿਦੇਸ਼ਾਂ ਵਿਚ ਇਹ 4 ਪੁਸਤਕਾਂ, ਡਾਕ ਖਰਚ ਸਮੇਤ ਸਿਰਫ 10 ਡਾਲਰ ਵਿਚ ਮਿਲ ਜਾਂਦੀਆਂ ਹਨ। ਜਨਮੇਜਾ ਜੌਹਲ ਦਾ ਅਮਰੀਕਾ ਦਾ ਫੋਨ ਨੰਬਰ 1-209-589-3367 ਹੈ ।ਪੰਜਾਬ ਵਿਚ 91-98159-45018 ਤੇ ਸੰਪਰਕ ਹੋ ਸਕਦਾ ਹੈ।  

 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media