|
ਹੁਣ ਹੌਲੈਂਡ 'ਚ ਸਿੱਖ ਬੱਚਿਆਂ ਦੇ ਨਾਵਾਂ ਲਈ ਸੰਘਰਸ |
|
|
ਈਪਰ:5,feb. (ਪ੍ਰਗਟ ਸਿੰਘ ਜੋਧਪੁਰੀ) ਹੌਲੈਂਡ 'ਚ ਪੈਦਾ ਹੋਏ ਸਿੱਖ ਬੱਚਿਆਂ ਦੇ ਨਾਂਅ ਰੱਖਣ ਲਈ ਭਾਰੀ ਮੁਸ਼ਕਲ ਬਣੀ ਹੋਈ ਹੈ ।
ਹੌਲੈਂਡ ਦੀ ਨਾਗਰਿਕਤਾ ਪ੍ਰਾਪਤ ਸਿੱਖ ਲਡ਼ਕੇ ਅਤੇ ਭਾਰਤ ਤੋ ਵਿਆਹ ਕੇ ਲਿਆਦੀਂ ਲਡ਼ਕੀ ਦੇ ਘਰ ਪੈਦਾ ਹੋਈ ਬੱਚੀ ਨੂੰ ਮਜਬੂਰਨ ਅਪਣੇ ਨਾਂਅ ਮਗਰ ''ਸਿੰਘ'' ਅਤੇ ਇਸੇ ਤਰਾਂ ਡੱਚ ਨਾਗਰਿਕ ਲਡ਼ਕੀ ਦੇ ਘਰ ਪੈਦਾ ਹੋਏ ਲਡ਼ਕੇ ਨੂੰ ''ਕੌਰ'' ਲਗਾਉਣਾਂ ਪੈਦਾਂ ਹੈ ਅਤੇ ਬੈਲਜੀਅਮ ਦੇ ਕਈ ਸਹਿਰਾਂ ਵਿੱਚ ਵੀ ਸਿੰਘ ਅਤੇ ਕੌਰ ਨਾਵਾਂ ਨੂੰ ਮਾਂਨਤਾ ਨਹੀ ਦਿਤੀ ਜਾਂਦੀ ।...layer...
ਪਿਛਲੇ ਕਈ ਸਾਲਾਂ ਤੋ ਇਸ ਮੁਸ਼ਕਲ ਦੇ ਹੱਲ ਲਈ ਸੰਘਰਸ ਕਰ ਰਹੇ ਹੌਲੈਂਡ ਸਿੱਖ ਆਗੂ ਸ: ਭੁਪਿਦਰ ਸਿੰਘ ਨੂੰ ਹੁਣ ਇਸ ਦੇ ਹੱਲ ਹੋ ਜਾਂਣ ਦੀ ਆਸ ਹੈ । ਕਿਉਕਿ ਹਾਲੈਂਡ ਦੇ ਕਾਨੂੰਨ ਮੰਤਰਾਲੇ ਨਾਲ ਗੱਲਬਾਤ ਤੋ ਬਾਅਦ ਸਰਕਾਰ 'ਚ ਭਾਈਵਾਲ ਕਰਿਚੀਅਨ ਯੁਨੀਅਨ ਅਤੇ ਸੀਡੀਏ ਪਾਰਟੀ ਨੇ ਇਸ ਮਸਲੇ ਨੂੰ ਅਪਣੇ ਹੱਥਾਂ 'ਚ ਲੈ ਲਿਆ ਹੈ ।
ਇਥੇ ਵਰਨਣਯੋਗ ਹੈ ਕਿ ਸ: ਭੁਪਿਦਰ ਸਿੰਘ ਨੇ ਦੋਵੇਂ ਵਿਸ਼ਵ ਯੁੱਧਾਂ 'ਚ ਸਾਂਮਲ ਸਿੱਖਾਂ ਬਾਰੇ ਦੋ ਖੋਜ ਭਰਪੂਰ ਪੁਸਤਕਾਂ ਸਮੇਤ ਡੱਚ ਸਿੱਖ ਨਾਂ ਦੀ ਕਿਤਾਬ ਵੀ ਲਿਖੀ ਹੈ ।
|