Wednesday, 08 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
ਰਾਜਪੁਰਾ ਅਗਵਾ ਕਾਂਡ ਦੇ 4 ਦੋਸ਼ੀ ਅਸਲੇ ਅਤੇ ਵਾਹਨਾਂ ਸਮੇਤ ਕਾਬੂ - ਖਟੜਾ ਈ ਮੇਲ

 ਦੋਸ਼ੀਆਂ  ਵਿੱਚ ਇਕ ਲੜਕੀ ਵੀ ਸ਼ਾਮਲ

photo_ssp_press_conference_rajpura_4-2-10.jpg

ਰਾਜਪੁਰਾ (ਪਟਿਆਲਾ ); 4 ਫਰਵਰੀ(ਪਰਮਿੰਦਰ ਸਿੰਘ)-ਬੀਤੇ ਦਿਨੀ ਰਾਜਪੁਰਾ ਤੋਂ ਡੇਢ  ਕਰੋੜ ਰੁਪਏ ਦੀ ਫਿਰੋਤੀ ਲਈ ਅਗਵਾ  ਕੀਤੇ ਗਏ ਰਿੰਕੂ ਮਹਿਤਾ ਪੁੱਤਰ ਅਸ਼ੋਕ ਮਹਿਤਾ ਨੂੰ ਅਗਵਾਕਾਰਾਂ ਦੇ ਚੁੰਗਲ ਵਿਚੋਂ ਸਹੀ ਸਲਾਮਤ ਛੁਡਾਉਣ ਉਪਰੰਤ ਪਟਿਆਲਾ ਪੁਲਿਸ ਵੱਲੋਂ ਮੌਕੇ ਤੋਂ ਫਰਾਰ ਹੋਏ ਸਾਰੇ ਅਗਵਾਕਾਰਾਂ ਨੂੰ ਹਥਿਆਰਾਂ ਅਤੇ ਵਾਰਦਾਤ ਲਈ ਵਰਤੇ ਗਏ ਵਾਹਨਾਂ ਅਤੇ ਅਸਲੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ । 
          ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ੍ਰੀ ਰਣਬੀਰ ਸਿੰਘ ਖਟੜਾ ਨੇ ਰਾਜਪੁਰਾ ਦੇ ਪੀ . ਡਬਲਿਊ . ਡੀ. ਰੈਸਟ ਹਾਊਸ ਵਿਖੇ ਕੀਤੇ ਗਏ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਬੀਤੀ 27 ਜਨਵਰੀ ਨੂੰ ਰਾਜਪੁਰਾ ਦੇ ਰਿੰਕੂ ਮਹਿਤਾ ਪੁੱਤਰ ਅਸ਼ੋਕ ਮਹਿਤਾ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਫਿਰੌਤੀ ਲਈ ਅਗਵਾ ਕਰ ਲਿਆ ਗਿਆ ਸੀ ਪਰ ਪਟਿਆਲਾ ਪੁਲਿਸ ਵੱਲੋਂ ਇਹ ਸੂਚਨਾਂ ਮਿਲਣ ਸਾਰ ਡੀ.ਐਸ.ਪੀ. ਰਾਜਪੁਰਾ ਸ੍ਰੀ ਮਨਮੋਹਨ ਸ਼ਰਮਾ, ਸੀ.ਆਈ.ਏ ਪਟਿਆਲਾ ਦੇ ਇੰਚਾਰਜ ਸ੍ਰ: ਜੱਸਾ ਸਿੰਘ ਅਤੇ ਮੁੱਖ ਅਫਸਰ ਸਿਟੀ ਰਾਜਪੁਰਾ ਐਸ.ਆਈ . ਸ੍ਰੀ ਬਿਕਰਮਜੀਤ ਸਿੰਘ ਬਰਾੜ 'ਤੇ ਅਧਾਰਿਤ ਇਕ ਵਿਸ਼ੇਸ਼ ਟੀਮ ਦਾ ਗਠਨ ਕਰਕੇ ਤਕਨੀਕੀ ਸਾਧਨਾਂ ਦੀ ਵਰਤੋਂ ਨਾਲ ਅਗਵਾਕਾਰਾਂ ਨੂੰ ਕਾਬੂ ਕਰਨ ਲਈ ਇੱਕ ਵੱਡੀ ਮੁਹਿੰਮ ਅਰੰਭੀ ਗਈ ਸੀ । ਜਿਸ ਦੌਰਾਨ ਰਾਜਪੁਰਾ ਪਟਿਆਲਾ ਰੋਡ 'ਤੇ ਪਿੰਡ ਨਰੜੂ ਦੀ ਪੁਲੀ ਨੇੜੇ ਅਗਵਾਕਾਰਾਂ ਨਾਲ ਪੁਲਿਸ ਦੀ ਮੁਠਭੇੜ ਵੀ ਹੋਈ ਸੀ ਅਤੇ ਇਸ ਮੁਠਭੇੜ ਦੌਰਾਨ ਅਗਵਾਕਾਰ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਇਸ ਘਟਨਾ ਉਪਰੰਤ ਅਗਵਾਕਾਰਾਂ ਨੇ ਪੁਲਿਸ ਦੇ ਡਰ ਕਾਰਨ ਰਿੰਕੂ ਮਹਿਤਾ  ਪੁੱਤਰ ਅਸ਼ੋਕ ਮਹਿਤਾ ਨੂੰ ਅਜ਼ਾਦ ਕਰ ਦਿੱਤਾ ਸੀ ।

          ਸ੍ਰ: ਖਟੜਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਆਖਿਰਕਾਰ ਇਸ ਘਟਨਾਂ ਵਿੱਚ ਸ਼ਾਮਲ 4 ਅਗਵਾਕਾਰਾਂ ਜਿਹਨਾਂ ਦੀ ਪਹਿਚਾਣ ਹਰਮਨ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਖੈਰਪੁਰ , ਰਾਜਪੁਰਾ, ਗੁਰਿੰਦਰ ਸਿੰਘ ਉਰਫ ਰੋਮੀ ਪੁੱਤਰ ਜਸਵਿੰਦਰ ਸਿੰਘ ਵਾਸੀ ਖੈਰਪੁਰ, ਸੰਜੀਵ ਸ਼ਰਮਾਂ ਪੁੱਤਰ ਦਰਸ਼ਨ ਲਾਲ ਵਾਸੀ ਡਾਲਮੀਆਂ ਵਿਹਾਰ ਰਾਜਪੁਰਾ ਅਤੇ ਹੀਨਾ ਉਰਫ ਰਿੰਕੀ ਪੁੱਤਰੀ ਰਾਮ ਪ੍ਰਕਾਸ਼ ਗੋਗੀਆ ਰਾਜਪੁਰਾ ਟਾਊਨ ਵਜੋਂ ਹੋਈ ਹੈ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿਚੋਂ ਉਹਨਾਂ ਦੇ ਕਬਜੇ ਵਿਚੋਂ ਵਾਰਦਾਤ ਲਈ ਵਰਤੀਆਂ ਗਈਆਂ 2    ਕਾਰਾਂ ਇੰਡੀਗੋ ਨੰ: ਪੀ ਬੀ 23 ਜੀ-3714 ਜਿਸ ਉੱਤੇ ਜਾਅਲੀ ਨੰ: ਪੀ ਬੀ 10 ਬੀ ਐਕਸ -3874 ਦੀ ਨੰਬਰ ਪਲੇਟ ਲਾਈ ਹੋਈ ਸੀ ਅਤੇ ਇਕ ਜ਼ੈਨ ਕਾਰ ਨੰ: ਪੀ ਬੀ 39 ਸੀ - 2822 ਜਿਸ ਉੱਪਰ ਜਾਅਲੀ ਨੰ: ਪੀ ਬੀ 39 ਏ 5698 ਲਾਇਆ ਹੋਇਆ ਸੀ ਅਤੇ ਇਕ ਐਕਟੀਵਾ ਸਕੂਟਰ ਅਤੇ ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ । ਇਸ  ਤੋਂ ਇਲਾਵਾ ਵਾਰਦਾਤ ਵਿੱਚ ਵਰਤਿਆ ਗਿਆ ਪੁਆਇੰਟ 32 ਬੋਰ ਦਾ ਪਿਸਤੋਲ ਅਤੇ 4 ਜਿੰਦਾ ਕਾਰਤੂਸ ਦੋਸ਼ੀ ਹਰਮਨ ਸਿੰਘ ਪਾਸੋਂ ਬਰਾਮਦ ਕੀਤੇ ਗਏ ।

                ਐਸ.ਐਸ. ਪੀ. ਨੇ ਘਟਨਾ ਦਾ ਵੇਰਵਾ  ਦਿੰਦਿਆਂ ਦੱਸਿਆ ਕਿ ਫੜੇ ਗਏ ਦੋਸ਼ੀ ਹਰਮਨ ਸਿੰਘ ਅਤੇ ਸੰਜੀਵ ਸ਼ਰਮਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨਿਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਤੋਂ ਬੀ-ਟੈਕ ਕੀਤੀ ਹੋਈ ਹੈ ਅਤੇ ਗੁਰਿੰਦਰ ਸਿੰਘ ਉਰਫ ਰੋਮੀ ਅਤੇ ਹੀਨਾ ਉਰਫ ਰਿੰਕੀ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਹਨ । ਸ੍ਰ: ਖਟੜਾ ਨੇ ਦੱਸਿਆ ਕਿ ਇਹਨਾਂ ਕਥਿਤ ਦੋਸ਼ੀਆਂ ਤੋਂ ਕੀਤੀ ਮੁੱਢਲੀ ਪੁੱਛ ਗਿੱਛ ਦੌਰਾਨ ਇਹ ਪ੍ਰਗਟਾਵਾ ਕੀਤਾ ਗਿਆ ਹੈ ਕਿ ਇਹਨਾਂ ਵੱਲੋਂ ਰਾਜਪੁਰਾ ਦੇ 4 ਧਨਾਢ ਪਰਿਵਾਰਾਂ ਦੀ ਪਹਿਚਾਨ ਫਿਰੋਤੀ ਲੈਣ ਲਈ ਕੀਤੀ ਗਈ ਸੀ । ਸ੍ਰ: ਖਟੜਾ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਨੇ ਸਭ ਤੋਂ ਪਹਿਲਾ ਨਿਸ਼ਾਨਾ ਰਿੰਕੂ ਮਹਿਤਾ ਪੁੱਤਰ ਅਸ਼ੋਕ ਮਹਿਤਾ ਨੁੰ ਬਨਾਉਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਆਪਣੇ ਜਾਲ ਵਿੱਚ ਫਸਾਊਣ ਲਈ ਹਿਨਾ ਉਰਫ ਰਿੰਕੀ ਪੁੱਤਰ ਰਾਮ ਪ੍ਰਕਾਸ਼ ਗੋਗੀਆ ਵਾਸੀ ਰਾਜਪੁਰਾ ਟਾਊਨ ਦੀ ਮਦਦ ਲਈ । ਸ੍ਰ: ਖਟੜਾ ਨੇ ਦੱਸਿਆ ਕਿ ਇਹਨਾਂ ਵੱਲੋਂ ਰਿੰਕੂ ਮਹਿਤਾ ਨੂੰ ਅਗਵਾ ਕਰਨ ਦੀਆਂ 2 ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕਿਸੇ ਨਾ ਕਿਸੇ ਕਾਰਨ ਉਹ ਕਾਮਯਾਬ ਨਾ ਹੋਏ । ਇਸ ਉਪਰੰਤ ਇਸ ਘਟਨਾਂ ਕਾਂਡ ਦੇ ਮੁੱਖ ਦੋਸ਼ੀ ਹਰਮਨ ਸਿੰਘ ਨੇ ਹਿਨਾ ਉਰਫ ਰਿੰਕੀ ਦੀ ਮਦਦ ਨਾਲ ਰਿੰਕੂ ਮਹਿਤਾ ਨੂੰ ਟੈਲੀਫੂਨ ਅਤੇ ਐਸ.ਐਮ.ਐਸ ਰਾਂਹੀ ਆਪਣੇ ਜਾਲ ਵਿੱਚ ਫਸਾ ਲਿਆ ਅਤੇ 27 ਜਨਵਰੀ ਨੂੰ ਸ਼ਾਮ 7-00 ਵਜੇ ਰਾਜਪੁਰਾ ਰੋਡ 'ਤੇ ਸਥਿਤ ਈਗਲ ਮੋਟਲ ਹੋਟਲ ਨੇੜੇ ਹਿਨਾ ਨੇ ਰਿੰਕੂ ਮਹਿਤਾ ਨੂੰ ਮਿਲਣ ਦਾ ਸੱਦਾ ਦਿੱਤਾ ਅਤੇ ਟੈਲੀਫੂਨ 'ਤੇ ਬਣੇ ਪ੍ਰੋਗਰਾਮ ਮੁਤਾਬਿਕ ਹਿਨਾ ਨੇ ਰਿੰਕੂ ਨੂੰ ਉਸ ਕਾਰ ਵਿੱਚ ਆ ਕੇ ਬੈਠਣ ਦਾ ਇਸ਼ਾਰਾ ਕੀਤਾ ਜਿਸ ਦੀਆਂ ਲਾਈਟਾਂ ਬੁੱਝ ਮੱਚ ਕਰਦੀਆਂ ਹੋਣਗੀਆਂ । ਸ੍ਰ: ਖਟੜਾ ਨੇ ਦੱਸਿਆ ਕਿ ਜਦੋਂ ਬਣੇ ਪ੍ਰੋਗਰਾਮ ਮੁਤਾਬਿਕ ਰਿੰਕੂ ਈਗਲ ਮੋਟਲ ਨੇੜੇ ਪੁੱਜਾ ਅਤੇ ਅਜਿਹੇ ਇਸ਼ਾਰੇ ਵਾਲੀ ਕਾਰ ਦੇ ਨੇੜੇ ਜਾ ਕੇ ਉਸ ਦੀ ਅਗਲੀ ਸੀਟ 'ਤੇ ਬੈਠ ਗਿਆ ਅਤੇ ਨਾਲ ਦੀ ਸੀਟ 'ਤੇ ਹਿਨਾ ਬੈਠੀ ਹੋਈ ਸੀ । ਇਸ ਉਪਰੰਤ ਪਿਛਲੀ ਸੀਟ 'ਤੇ ਲੁਕ ਕੇ ਬੈਠੇ ਹਰਮਨ ਸਿੰਘ ਨੇ ਰਿੰਕੂ ਮਹਿਤਾ ਨੂੰ ਦਬੋਚ ਲਿਆ ਅਤੇ ਹਿਨਾ ਕਾਰ ਵਿਚੋ ਉੱਤਰ ਕੇ ਐਕਟੀਵਾ ਸਕੂਟਰ 'ਤੇ ਸਵਾਰ ਹੋ ਕੇ ਚਲੀ ਗਈ । ਇਸ ਉਪਰੰਤ ਹਰਮਨ ਉਸ ਦੇ ਸਾਥੀ ਸੰਜੀਵ ਸ਼ਰਮਾ ਅਤੇ ਗੁਰਿੰਦਰ ਸਿੰਘ ਨੇ ਰਿੰਕੂ ਮਹਿਤਾ ਨੂੰ ਕਲੋਰੋਫਾਰਮ ਦਵਾਈ  ਸੁੰਘਾ ਕੇ ਬੇਹੋਸ਼ ਕਰ ਦਿੱਤਾ ਜੋ ਕਿ ਉਹ ਅੰਬਾਲੇ ਤੋਂ ਲੈ ਕੇ ਆਏ ਸਨ । ਇਸ ਉਪਰੰਤ ਇਹ ਅਗਵਾਕਾਰ ਰਿੰਕੂ ਨੂੰ ਪਿੰਡ ਖੈਰਪੁਰ ਵਿਖੇ ਮੋਟਰ 'ਤੇ ਲੈ ਗਏ ਅਤੇ ਬਾਅਦ ਵਿੱਚ ਉਸ ਨੂੰ ਉਥੋਂ ਅਗਲੀ ਰਾਤ ਢਕਾਨਸੂ ਰੋਡ 'ਤੇ ਇਕ ਉਸਾਰੀ ਅਧੀਨ ਘਰ ਵਿੱਚ ਤਬਦੀਲ ਕਰ ਦਿੱਤਾ ਅਤੇ ਉਸ ਨੂੰ ਕੁੱਝ ਨਸ਼ੇ ਦੀਆਂ ਗੋਲੀਆਂ ਦੇ ਕੇ ਸੁਆ ਦਿੱਤਾ । ਸ੍ਰ: ਖਟੜਾ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਹਰਮਨ ਅਤੇ ਗੁਰਿੰਦਰ ਉਰਫ ਰੋਮੀ ਨੇ ਚੰਡੀਗੜ੍ਹ  ਜਾ ਕੇ ਰਿੰਕੂ ਮਹਿਤਾ ਦੇ ਪਿਤਾ ਅਸ਼ੋਕ ਮਹਿਤਾ ਨੂੰ ਫੋਨ ਕਰਕੇ ਡੇਢ ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਅਤੇ ਬਾਅਦ ਵਿੱਚ 60 ਲੱਖ ਇਹ ਸੌਦਾ ਤੈਅ ਹੋਇਆ ਪਰ ਪਟਿਆਲਾ ਪੁਲਿਸ ਵੱਲੋਂ ਵਰਤੀ ਗਈ ਮੁਸਤੈਦੀ ਕਾਰਨ ਜਿੱਥੇ ਰਿੰਕੂ ਮਹਿਤਾ ਨੂੰ ਅਗਵਾਕਾਰਾਂ ਦੇ ਚੁੰਗਲ ਵਿਚੋਂ ਸਹੀ ਸਲਾਮਤ ਛੁਡਾ ਲਿਆ ਗਿਆ ਉੱਥੇ ਹੀ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਸ੍ਰ: ਖਟੜਾ ਨੇ ਦੱਸਿਆ ਕਿ ਪੁਛ ਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਇਸ ਘਟਨਾ ਦਾ ਮੁੱਖ ਦੋਸ਼ੀ ਹਰਮਨ ਸਿੰਘ ਪੈਸੇ ਲੈ ਕੇ ਪੰਜਾਬ ਟੈਕਨੀਕਲ ਯੁਨੀਵਰਸਿਟੀ ਵਿੱਚ ਲੋਕਾਂ ਦੇ ਕੰਮ ਵੀ ਕਰਵਾਉਂਦਾ ਹੈ । ਪਰ ਇਸ ਬਾਰੇ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।  
                       ਅੱਜ ਦੇ ਇਸ ਪੱਤਰਕਾਰ  ਸੰਮੇਲਨ ਮੌਕੇ ਡੀ.ਐਸ ਪੀ ਰਾਜਪੁਰਾ ਸ੍ਰ: ਮਨਮੋਹਨ ਸ਼ਰਮਾ , ਡੀ ਐਸ ਪੀ ਪਟਿਆਲਾ ਸਿਟੀ 1 ਸ੍ਰ: ਸਤਵੀਰ ਸਿੰਘ , ਸੀ.ਆਈ.ਏ ਪਟਿਆਲਾ ਦੇ ਇੰਚਾਰਜ ਸ੍ਰ: ਜੱਸਾ ਸਿੰਘ ਅਤੇ ਮੁੱਖ ਅਫਸਰ ਸਿਟੀ ਰਾਜਪੁਰਾ ਐਸ . ਆਈ . ਸ੍ਰੀ ਬਿਕਰਮਜੀਤ ਸਿੰਘ ਬਰਾੜ ਸਮੇਤ ਪੁਲਿਸ ਦੇ ਹੋਰ ਕਈ ਅਧਿਕਾਰੀ ਵੀ ਹਾਜ਼ਰ ਸਨ ।

ਨੰ:ਲਸਪ-ਪ੍ਰੈ:ਰੀ: 92 
    
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media