Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
ਵਿਦਾਇਗੀ ਸਮਾਰੋਹ ਦੌਰਾਨ ਪ੍ਰੋ. ਕਮਲ ਸੋਹਲ ਨੂੰ ਯਾਦ ਚਿੰਨ ਭੇਟ ਕਰਦੇ ਕਾਲਜ ਪ੍ਰਿੰਸੀਪਲ ਈ ਮੇਲ

 ਡਾ. ਧਰਮਿੰਦਰ ਸਿੰਘ ਉੱਭਾ, ਵਾਈਸ ਪ੍ਰਿੰਸੀਪਲ ਪ੍ਰੋ. ਅੰਬਿਕਾ ਅਤੇ ਹੋਰ ਅਧਿਅਪਕ ਸਟਾਫ ਮੈਂਬਰ


ਪ੍ਰੈਸ ਨੋਟ

ਪ੍ਰੋ. ਕਮਲਨੈਨ ਸੋਹਲ ਨੂੰ ਸੇਵਾਮੁਕਤ ਹੋਣ 'ਤੇ ਨਿੱਘੀ  ਵਿਦਾਇਗੀ

sanman.jpg



     ਖ਼ਾਲਸਾ ਕਾਲਜ, ਪਟਿਆਲਾ ਦੇ ਫਾਇਨ ਆਰਟਸ ਵਿਭਾਗ ਦੇ ਮੁੱਖੀ ਪ੍ਰੋ. ਕਮਲਨੈਨ ਸੋਹਲ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਕਾਲਜ ਦੇ ਸਮੂਹ ਸਟਾਫ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਆਪਣੀਆਂ ਕਲਾਂ ਕਿਰਤਾਂ ਰਾਹੀਂ ਰਾਸ਼ਟਰੀ ਪੱਧਰ 'ਤੇ ਨਾਮਣਾ ਖੱਟ ਚੁੱਕੀ ਪ੍ਰੋ. ਸੋਹਲ ਦੇ ਸਨਮਾਨ ਵੱਜੋਂ ਰੱਖੀ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਉਹ ਪ੍ਰੋ. ਸੋਹਲ ਵਰਗੀ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਨੂੰ ਅਲਵਿਦਾ ਆਖਦਿਆਂ ਹੋਇਆ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰੋ. ਸੋਹਲ ਨੇ ਆਪਣੇ ਅਧਿਆਪਨ ਕਾਰਜ ਕਾਲ ਦੌਰਾਨ ਨਯਾਬ ਮੂਰਤਾਂ ਵਾਹੁੰਦਿਆਂ, ਬੁੱਤ ਤਰਾਸ਼ਦਿਆਂ ਅਤੇ ਸੁਪਨ ਸੰਸਾਰ ਨੂੰ ਕੈਨਵਸ ਤੇ ਚਿੱਤਰਦਿਆਂ ਹੋਇਆ ਸਿਰਫ਼ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਹੀ ਹੀਰਿਆਂ ਵਾਂਗ ਨਹੀਂ ਤਰਾਸ਼ਿਅ ਸਗੋਂ ਜਿਥੇ ਵੀ ਗਏ ਕਾਲਜ ਦੀ ਆਣ, ਸ਼ਾਨ ਅਤੇ ਪਹਿਚਾਣ ਨੂੰ ਹੋਰ ਬੁਲੰਦ ਕੀਤਾ। ਉਨ੍ਹਾਂ ਪ੍ਰੋ. ਸੋਹਲ ਦੇ ਬੇਹਤਰ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਕਾਲਜ ਵੱਲੋਂ ਯਾਦ ਚਿੰਨ੍ਹ ਭੇਂਟ ਕੀਤਾ।

     ਪ੍ਰੋ. ਕੁਲਦੀਪ ਸਿੰਘ ਬੱਤਰਾ, ਸਟਾਫ਼ ਸਕੱਤਰ ਨੇ ਪ੍ਰੋ. ਸੋਹਲ ਵੱਲੋਂ ਵਿਦਿਅਕ ਅਤੇ ਕਲਾਤਮਕ ਖੇਤਰ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਹਮੇਸ਼ਾਂ ਆਪਣੇ ਕੰਮ ਨੂੰ ਦਿਲੀ ਲਗਾਓ ਅਤੇ ਪ੍ਰਤੀਬੱਧਤਾ ਨਾਲ ਕੀਤਾ ਹੈ। ਉਨ੍ਹਾਂ ਅਧਿਆਪਕ ਯੂਨੀਅਨ ਦੇ ਵੱਖ ਵੱਖ ਆਹੁਦਿਆਂ ਤੇ ਰਹਿੰਦਿਆਂ ਪ੍ਰੋ. ਸੋਹਲ ਵੱਲੋ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਵਾਈਸ ਪ੍ਰਿੰਸੀਪਲ ਪ੍ਰੋ. ਅੰਬਿਕਾ, ਪ੍ਰੋ. ਜਸਲੀਨ ਕੌਰ, ਡਾ. ਚਰਨਜੀਤ ਕੌਰ, ਸੁਪਰਡੈਂਟ ਸ. ਬਲੰਿਜੰਦਰ ਸਿੰਘ ਸੇਖੋਂ ਨੇ ਵੀ ਪ੍ਰੋ. ਸੋਹਲ ਦੀ ਸ਼ਖ਼ਸੀਅਤ ਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਇਆ। ਇਸ ਮੌਕੇ ਕਾਲਜ ਸਟਾਫ ਵੱਲੋਂ ਵੀ ਪ੍ਰੋ. ਸੋਹਲ, ਉਨ੍ਹਾਂ ਦੇ ਪਤੀ ਸ. ਗੁਰਜਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।

     ਪ੍ਰੈਸ ਸਕੱਤਰ  
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media