Wednesday, 08 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਮੁਕਾਬਲੇ 'ਚ ਹਿਜਬੁਲ ਦਾ ਅੱਤਵਾਦੀ ਢੇਰ   :: ਹਿਲੇਰੀ ਵੱਲੋਂ ਕੁਰਾਨ ਜਲਾਉਣ ਦੀ ਯੋਜਨਾ ਦੀ ਸਖ਼ਤ ਨਿਖੇਧੀ   :: Message from Gyani Harinder Singh   :: ਸ਼ਮੀ ਨੇ ਸ਼ਿਵ ਦੇ ਗੀਤਾਂ ਦੀ ਗੱਲ ਛੇੜੀ ਸੀ ਨਾ ਕਿ ਕਿਸੇ ਕਲਾਕਾਰ ਦਾ ਅਪਮਾਨ-ਡਾæਅਮਰਜੀਤ ਟਾਂਡਾ   :: ਪਟਿਆਲਾ ਪੁਲਿਸ ਵੱਲੋਂ 1.77 ਲੱਖ ਰੁਪਏ ਦੀ ਨਕਲੀ ਕਰੰਸੀਅਤੇ 5 ਕਿਲੋ ਅਫੀਮ ਸਮੇਤ ਔਰਤ ਗ੍ਰਿਫਤਾਰ   :: ਅਮਰ ਸ਼ਹੀਦ ਮਨੁੱਖੀ ਹੱਕਾਂ ਦੇ ਰੱਖਵਾਲੇ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀਆਂ   :: ਸਰਕਾਰਾਂ ਦੀ ਨਿੱਜੀਕਰਨ ਦੀਆਂ ਨੀਤੀਆਂ ਕਦੇ ਵੀ ਭਾਰਤੀਆਂ ਦੀਆਂ ਹਿੱਤੀ ਸਾਬਿਤ ਨਹੀ ਹੋ ਸੱਕਦੀਆਂ:-ਪਾਸਲਾ   :: ਦੁਰਗਿਆਨਾਂ ਗਲਿਆਰੇ ਨੂੰ ਖੂਬਸੂਰਤ ਬਨਾਉਣ ਦੇ ਲਈ 600 ਗਰੀਬ ਲੋਕਾਂ ਨੂੰ ਬੇਘਰ ਕਰਨ ਦੀ ਤਿਆਰੀ   :: ਮੈਲਬੌਰਨ 'ਚ ੩ ਸਾਲਾ ਪੰਜਾਬੀ ਬੱਚੇ ਨੂੰ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਗੁਰਸੇਵਕ ਢਿੱਲੋਂ ਨੇ ਅਦਾਲਤ 'ਚਗੁਨਾਹ ਕਬੂਲਿਆ   :: ਪੰਜਾਬੀ ਭਾਈਚਾਰੇ ਵਲੋਂ ਕਾਂਗਰਸਮੈਨ ਮਕਿਲੰਟੌਕ ਨੂੰ ਰੋਜਵਿਲ ਵਿੱਚ ਵਿਸੇਸ ਦਾਅਵਤਰੋਜਵਿਲ (ਹੁਸਨ ਲੜੋਆ ਬੰਗਾ
ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਵਲੋਂ ਆਪਣੀ ਕਾਰ ਖੁਦ ਜਾਲ਼ ਕੇ ਨਸਲੀ ਰੰਗਤ ਦੇਣ ਦੀ ਕੋਸ਼ਿਸ ਦਾ ਹੋਇਆ ਪਰਦਾਫਾਸ਼ ਈ ਮੇਲ

 ੧੧ ਹਜਾਰ ਡਾਲਰ ਦਾ ਇੰਸ਼ੋਰੈਂਸ ਕਲੇਮ ਲੈਣ ਜਲਾਈ ਸੀ !

ਮੈਲਬੌਰਨ (ਬਲਜੀਤ ਖੇਲਾ) ਆਸਟ੍ਰੇਲੀਆ 'ਚ ਆਏ ਦਿਨ ਭਾਰਤੀਆਂ ਉੱਤੇ ਹੋ ਰਹੇ ਨਸਲੀ ਹਮਲਿਆਂ ਦੀਆਂ ਖਬਰਾਂ ਦੀ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ।ਇਸੇ ਸੰਬੰਧ 'ਚ ਬੀਤੇ ਕੱਲ੍ਹ ਮੈਲਬੌਰਨ ਵਿਖੇ ਪੁਲੀਸ ਨੇ ਇੱਕ ਪੰਜਾਬੀ ਨੌਜਵਾਨ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਪੁਲੀਸ ਏਜੰਸੀਆਂ ਨੂੰ ਝੂਠੀ ਰਿਪੋਰਟ ਲਿਖਾਉਣ ਤੇ ਆਪਣੀ ਕਾਰ ਖੁਦ ਜਲਾ ਕੇ ਝੂਠਾ ਕਲੇਮ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ।ਜਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਨੇ ਬੀਤੇ ਮਹੀਨੇ ਪੁਲੀਸ ਨੂੰ ਰਿਪੋਰਟ ਲਿਖਵਾਈ ਸੀ ਕਿ ੪ ਲੋਕਾਂ ਦੇ ਗੈਂਗ ਵਲੋਂ ਉਸਨੂੰ ਉਸਦੀ ਕਾਰ 'ਚ ਧੱਕ ਕੇ ਤੇਲ ਪਾ ਕੇ ਅੱਗ ਲਗਾ ਦਿੱਤੀ ਸੀ ਜਿਸ 'ਚ ਜਸਪ੍ਰੀਤ ਸਿੰਘ ਦੀਆਂ ਬਾਹਾਂ ਸਮੇਤ ਸਰੀਰ ਦੇ ਕੁੱਝ ਹਿੱਸਾ ਸੜ੍ਹ ਗਿਆ ਸੀ।

ਇਸ ਖਬਰ ਨੂੰ ਭਾਰਤੀ ਮੀਡੀਆ ਨੇ ਨਸਲੀ ਰੰਗਤ ਦੇ ਭਾਰਤੀ ਲੋਕਾਂ ਦੇ ਮਨਾਂ 'ਚ ਪੂਰੀ ਤਰਾਂ੍ਹ ਰੋਸ ਪੈਦਾ ਕਰ ਦਿੱਤਾ ਸੀ। ਪੁਲੀਸ ਵਲੋਂ ਇਸ ਮਾਮਲੇ ਦੀ ਪੂਰੀ ਛਾਣਬੀਣ ਕਰਨ ਦੌਰਾਨ ਇਸ ਨੌਜਵਾਨ ਨੇ ਇਸ ਘਟਨਾ ਦਾ ਪਰਦਾਫਾਸ਼ ਖੁਦ ਹੀ ਕਰਦਿਆਂ ਦੱਸਿਆ ਕਿ ਉਸ ਉੱਤੇ ਕੋਈ ਨਸਲੀ ਹਮਲਾ ਨਹੀਂ ਸੀ ਹੋਇਆ ਬਲਕਿ ਉਸ ਵਲੋਂ ਖੁਦ ਹੀ ਆਪਣੀ ਕਾਰ ਨੂੰ ਜਲਾ ਦਿੱਤਾ ਸੀ ਤਾਂ ਕਿ ਉਸਨੂੰ ਇੰਸ਼ੋਰੈਂਸ ਕੰਪਨੀ ਕੋਲੋਂ ਪੈਸੇ ਮਿਲ ਜਾਣ।ਜਸਪ੍ਰੀਤ ਸਿੰਘ ਵਲੋਂ ਆਪਣੀ ਕਾਰ ਨੂੰ ਜਲਾਉਣ ਦੇ ਦੌਰਾਨ ਆਪਣੀਆਂ ਬਾਹਾਂ ਤੇ ਸਰੀਰ ਦਾ ਕੁੱਝ ਹਿੱਸਾ ਵੀ ਸਾੜ ਲਿਆ ਸੀ।ਪੁਲਿਸ ਵਲੋਂ ਇਸੇ ਘਟਨਾ ਦੇ ਸੰਬੰਧ 'ਚ ਇੱਕ ੨੮ ਸਾਲਾ ਔਰਤ ਕੋਲੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਜਸਪ੍ਰੀਤ ਸਿੰਘ ਦੇ ਘਰੋਂ ਕਾਰ ਜਾਲਣ ਲਈ ਵਰਤੀ ਗਈ ੧੫ ਲੀਟਰ ਵਾਲੀ ਖਾਲੀ ਕੈਨ ਵੀ ਬਰਾਮਦ ਕਰ ਲਈ ਹੈ।ਉੱਧਰ ਜਿਸ ਇਲਾਕੇ 'ਚ ਜਸਪ੍ਰੀਤ ਸਿੰਘ ਵਲੋਂ ਕਾਰ ਜਲਾਈ ਗਈ ਸੀ ਉਸ ਇਲਾਕੇ ਦੇ ਵਸਨੀਕਾਂ ਵਲੋਂ ਵੀ ਇਸ ਘਟਨਾ ਭਾਰੀ ਵਿਰੋਧ ਕੀਤਾ ਜਾ ਰਿਹਾ ਕਿ ਇਸ ਤਰਾਂ੍ਹ ਤਾਂ ਉਹਨਾਂ ਦੇ ਘਰ ਵੀ ਅੱਗ ਦੀ ਭੇਂਟ ਚੜ੍ਹ ਸਕਦੇ ਸਨ।ਜਸਪ੍ਰੀਤ ਸਿੰਘ ਦੀ ਅਦਲਾਤ ਵਲੋਂ ਸਖਤ ਹਦਾਇਤਾਂ ਨਾਲ ਜਮਾਨਤ ਮਨਜੂਰ ਹੋ ਗਈ ਤੇ ਉਸਦੀ ਅਗਲੀ ਤਰੀਕ ੧੫ ਮਾਰਚ ਨੂੰ ਹੈ। ਇਸ ਘਟਨਾ ਨੇ ਆਸਟ੍ਰੇਲੀਆ ਰਹਿੰਦੇ ਭਾਰਤੀਆਂ ਨੂੰ ਪੂਰੀ ਤਰਾਂ੍ਹ ਸ਼ਰਮਸਾਰ ਕਰ ਦਿੱਤਾ ਹੈ ਤੇ ਇਹ ਗੱਲ ਜੱਗ ਜਾਹਿਰ ਹੋ ਗਈ ਆਸਟ੍ਰੇਲੀਆ 'ਚ ਭਾਰਤੀਆਂ ਨਾਲ ਕੋਈ ਵੀ ਨਸਲਵਾਦ ਨਹੀਂ ਹੋ ਰਿਹਾ ਬਲਕਿ ਕੁੱਝ ਭਾਰਤੀਆਂ ਵਲੋਂ ਕੀਤੇ ਜਾ ਰਹੇ ਗਲਤ ਕੰਮਾਂ ਕਾਰਨ ਸਾਰੇ ਹੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ।ਉੱਧਰ "ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ" (ਮੈਲਬੌਰਨ) ਦੇ ਪ੍ਰਧਾਨ ਜਸਪ੍ਰੀਤ ਸਿੰਘ ਵਲੋਂ ਭਾਰਤ ਸਰਕਾਰ,ਪੰਜਾਬ ਸਰਕਾਰ ਤੇ ਸਮੂਹ ਭਾਰਤੀ ਮੀਡੀਆ ਨੂੰ ਬੇਨਤੀ ਕੀਤੀ ਹੈ ਕਿ ਆਏ ਦਿਨ ਆਸਟ੍ਰੇਲੀਆ 'ਚ ਹੋ ਰਹੇ ਨਸਲੀ ਹਮਲਿਆਂ ਦੀਆਂ ਖਬਰਾਂ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਤੇ ਕਾਫੀ ਬੁਰਾ ਅਸਰ ਪੈ ਰਿਹਾ ਹੈ।ਉਹਨਾਂ ਕਿਹਾ ਕਿ ਆਸਟ੍ਰੇਲੀਆ ਇੱਕ ਬਹੁਤ ਵਧੀਆ ਦੇਸ਼ ਹੈ ਪ੍ਰੰਤੂ ਕੁੱਝ ਲੋਕਲ ਅਖੌਤੀ ਲੀਡਰ ਇਸ ਗੱਲ ਦਾ ਫਾਇਦਾ ਲੈ ਕੇ ਇਸ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਦੇ ਕੇ ਆਪਣਾ ਵੋਟ ਬੈਂਕ ਮਜਬੂਤ ਕਰਨ ਦੀਆਂ ਕੋਸ਼ਿਸਾਂ ਕਰ ਰਹੇ ਹਨ। ਉਹਨਾਂ ਕਿ ਆਸਟ੍ਰੇਲੀਆ ਹਾਲੇ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਧੀਆ ਦੇਸ਼ ਹੈ।ਉੱਧਰ ਵਿਕਟੋਰੀਆ ਦੇ ਪ੍ਰੀਮੀਅਰ ਜੋਹਨ ਬ੍ਰੰਬੀ ਨੇ ਵੀ ਭਾਰਤੀ ਮੀਡੀਆ ਤੇ ਭਾਰਤ ਸਰਕਾਰ ਨੂੰ ਆਸਟ੍ਰੇਲੀਆ ਨੂੰ ਨਸਲਵਾਦੀ ਮੁਲਕ ਗਰਦਾਨਣ ਵਾਲੀਆਂ ਖਬਰਾਂ ਤੋਂ ਪ੍ਰਹੇਜ ਕਰਨ ਦੀ ਜੋਰਦਾਰ ਮੰਗ ਕੀਤੀ ਹੈ।
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media