|
੧੪ ਸਾਲਾਂ ਭਾਰਤੀ ਕੁੜੀ ਬਣੀ ਅਸਟ੍ਰੇਲੀਆ ਦੀ ਸਭ ਤੋਂ ਵੱਧ ਦਿਮਾਗੀ ਬੱਚੀ |
|
|
ਅਸਟ੍ਰੇਲੀਆ ਦੀ ਸਭ ਤੋਂ ਵੱਧ ਦਿਮਾਗੀ ਭਾਰਤੀ ਬੱਚੀ ਉੁਮਾ ਝਾਅ ਦੀ ਤਸਵੀਰ
ਮੈਲਬੌਰਨ, ੨ ਫਰਵਰੀ (ਬਲਜੀਤ ਖੇਲਾ) ਜਿੱਥੇ ਇਕ ਪਾਸੇ ਅਸਟ੍ਰੇਲੀਆ ਪੜ੍ਹਨ ਗਏ ਭਾਰਤੀ ਵਿਦਿਆਰਥੀਆਂ ਨਾਲ਼ ਨਸਲੀ ਵਿਤਕਰੇ ਦੀਆਂ ਖਬਰਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਓਥੇ ਦੂਜੇ ਪਾਸੇ ਅਸਟ੍ਰੇਲੀਆ ਵਿਚ ਜਨਮੇ ਜਾ ਬੜੇ ਹੋ ਰਹੇ ਭਾਰਤੀ ਮੂਲ ਦੇ ਲੋਕਾਂ ਦੇ ਬੱਚੇ ਨਿਤ ਨਵੇਂ ਦਿਨ ਅਨੇਕਾਂ ਖੇਤਰਾਂ ਵਿਚ ਮੱਲਾਂ ਮਾਰ ਰਹੇ ਹਨ, ਇਨਾਂ੍ਹ ਵਿਚੋਂ ਹੀ ਇਕ ਹੈ ੧੪ ਸਾਲਾਂ ਦੀ ਉਮਾ ਝਾਅ।
ਝਾਅ।ਸਿਡਨੀ ਦੇ ਸ਼ੈਂਟਨ ਪਾਰਕ ਵਿਖੇ ਅਸਟ੍ਰੇਲੀਅਨ ਦਿਮਾਗੀ ਪ੍ਰਤੀਯੋਗਤਾ (ਨਿਉਰੋ ਸਾਇੰਸ) ਵਿਚ ਇਕ ਭਾਰਤੀ ਮੂਲ ਦੀ ੧੪ ਸਾਲਾਂ ਬੱਚੀ ਉਮਾ ਝਾਅ ਨੇ ੪੦੦੦ ਦੇ ਕਰੀਬ ਹੋਰ ਬੱਚਿਆਂ ਨੂੰ ਪਛਾੜਦਿਆਂ ਹੋਇਆ "ਅਸਟ੍ਰੇਲੀਆ ਦੇ ਸਭ ਤੋਂ ਵੱਧ ਦਿਮਾਗੀ ਬੱਚੇ" ਹੋਣ ਦਾ ਮੁਕਟ ਆਪਣੇ ਸਿਰ ਸਜਾਇਆ ਹੈ।ਇਸ ਸਾਲ ਦੀ ਅਸਟ੍ਰੇਲੀਅਨ ਦਿਮਾਗੀ ਚੈਲੰਜ ਨਾਮ ਦੀ ਇਹ ਪ੍ਰਤੀਯੋਗਤਾ ਦੇਸ਼ ਦੇ ਹਾਈ ਸਕੂਲਾਂ ਦੇ ਬੱਚਿਆਂ ਦਾ ਸਾਇੰਸ, ਬਰੇਨ ਟੈਸਟਿੰਗ ਅਨਾਟਮੀ, ਯਾਦ ਸ਼ਕਤੀ, ਭਾਵਨਾਵਾਂ, ਹੁਸ਼ਿਆਰੀ, ਹਾਜਿਰ ਜਵਾਬੀ ਆਦਿ ਚੈਕ ਕਰਨ ਲਈ ਕੀਤੀ ਗਈ ਸੀ। ਪਰਥ ਦੇ ਸ਼ੈਂਟਨ ਕਾਲਜ ਦੀ ਉਮਾ ਝਾਅ ਨੇ ਪਹਿਲਾਂ ਪੱਛਮੀ ਅਸਟ੍ਰੇਲੀਆ ਦੀ ਰਾਜ ਪੱਧਰੀ ਪ੍ਰਤੀਯੋਗਤਾ ਜਿੱਤੀ ਸੀ ਤੇ ਫਿਰ ਇੱਕ ਇੱਕ ਕਰਕੇ ਉਸਨੇ ਨੈਸ਼ਨਲ ਲੈਵਲ 'ਤੇ ਬਾਕੀ ਸੂਬਿਆਂ ਦੇ ਬੱਚਿਆਂ ਨੂੰ ਪਛਾੜ ਕੇ ਇਹ ਸਨਮਾਨ ਹਾਸਿਲ ਕੀਤਾ।ਪ੍ਰਤੀਯੋਗਤਾ ਜਿਤਣ ਬਾਅਦ ਉਮਾ ਨੇ ਆਖਿਆ ਕਿ ਇਹ ਪ੍ਰਤੀਯੋਗਤਾ ਬਹੁਤ ਹੀ ਸਖਤ ਸੀ ਤੇ ਅਖੀਰ ਵਿਚ ਜਾ ਕੇ ਉਸਨੇ ਮਹਿਸੂਸ ਕਰ ਲਿਆ ਸੀ ਕਿ ਉਹ ਵਿਜੇਤਾ ਬਣੇਗੀ।ਉਮਾਂ ਹੁਣ ਅਗਸਤ ਮਹੀਨੇ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਕੈਲੀਫੋਰਨੀਆ ਜਾ ਕੇ ਅੰਤਰਰਾਸ਼ਟਰੀ ਮੁਕਟ ਅਸਟ੍ਰੇਲੀਆ ਦੀ ਝੋਲੀ ਪਾਣ ਦਾ ਯਤਨ ਕਰੇਗੀ।
|