|
ਪੰਜਾਬੀ ਪੱਤਰਕਾਰ ਅਮਰਜੀਤ ਖੇਲਾ ਪੰਜਾਬ ਦੌਰੇ ਦੌਰਾਨ ਵੱਖ ਵੱਖ ਸੰਸਥਾਵਾਂ 'ਤੇ ਸਖਸ਼ੀਅਤਾਂ ਦੁਆਰਾ ਸਨਮਾਨਿਤ |
|
|
ਸਿਡਨੀ (ਪ.ਪ) ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ "ਆਪਣਾ ਪੰਜਾਬ ਟੀ ਵੀ" ਚੈਨਲ ਅਤੇ ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ ਦੇ ਮਾਲਿਕ ਅਸਟ੍ਰੇਲੀਆ ਵਸਨੀਕ ਨਾਮਵਰ ਪੰਜਾਬੀ ਲੇਖਕ ਤੇ ਪੱਤਰਕਾਰ ਅਮਰਜੀਤ ਖੇਲਾ ਬੀਤੇ ਦਿਨੀਂ ਆਪਣੇ ਭਤੀਜੇ ਅਰਮਾਨ ਖੇਲਾ ਦੀ ਲੋਹੜੀ ਮਨਾਉਣ ਦੇ ਸੰਬੰਧ 'ਚ ਪੰਜਾਬ ਦੌਰੇ 'ਤੇ ਸਨ।ਪੰਜਾਬ ਫੇਰੀ ਦੌਰਾਨ ਸ਼੍ਰੀ ਖੇਲਾ ਵਲੋਂ ਮਸ਼ਹੂਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਜੀ ਦੇ ਲੁਧਿਆਣਾ ਵਿਖੇ ਸਥਿਤ ਨਿਵਾਸ ਵਿਖੇ ਸ਼੍ਰੀ ਸੁਰਜੀਤ ਪਾਤਰ ਤੇ ਉਨ੍ਹਾਂ ਦੇ ਪ੍ਰੀਵਾਰ ਨਾਲ਼ ਭੇਂਟ ਵਾਰਤਾ ਕੀਤੀ ਗਈ।
ਇਸ ਮੌਕੇ ਸ਼੍ਰੀ ਸੁਰਜੀਤ ਪਾਤਰ ਜੀ ਨੇ ਹਾਲ ਹੀ ਵਿਚ ਕੀਤੇ ਗਏ ਆਪਣੇ ਆਸਟਰੇਲੀਆ ਦੌਰੇ ਦੀਆਂ ਯਾਦਾਂ ਸ਼੍ਰੀ ਅਮਰਜੀਤ ਖੇਲਾ ਨਾਲ਼ ਸਾਂਝੀਆਂ ਕੀਤੀਆਂ ਗਈਆਂ।ਜਿਕਰਯੋਗ ਹੈ ਕਿ ਹਾਲ ਹੀ ਵਿਚ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਤੇ ਸ਼੍ਰੀ ਸੁਰਜੀਤ ਪਾਤਰ ਅਤੇ ਉਨਾ੍ਹ ਦੀ ਧਰਮ ਪਤਨੀ ਵਲੋਂ ਅਸਟ੍ਰੇਲੀਆ ਦੇ ਦੌਰੇ ਦੌਰਾਨ ਸਿਡਨੀ ਵਿਖੇ ਸ਼੍ਰੀ ਅਮਰਜੀਤ ਖੇਲਾ ਤੇ ਬਲਜੀਤ ਖੇਲਾ ਵਲੋਂ ਚਲਾਏ ਜਾਂਦੇ "ਯੂਨੀਕ ਇੰਟਰਨੈਸ਼ਨਲ ਕਾਲਜ" ਅਤੇ ਆਪਣਾ ਪੰਜਾਬ ਟੀ ਵੀ ਦਾ ਦੌਰਾ ਕੀਤਾ ਗਿਆ ਸੀ ਤੇ ਕਾਲਜ ਵਿਚ ਸ਼੍ਰੀ ਸੁਰਜੀਤ ਪਾਤਰ ਜੀ ਦੀਆਂ ਕਵਿਤਾਵਾਂ "ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ...", "ਮੇਰੇ ਨੈਣਾ ਵਿਚੋਂ ਛੰਮ ਛੰਮ ਨੀਰ..." ਵਗੈਰਾ ਸੁਣ ਕੇ ਨਾ ਸਿਰਫ ਪੰਜਾਬੀ ਵਿਦਿਆਰਥੀ ਸਗੋਂ ਹੋਰ ਵੀ ਅਨੇਕਾਂ ਦੇਸ਼ਾਂ ਦੇ ਵਿਦਿਆਰਥੀ ਅਸ਼ ਅਸ਼ ਕਰ ਉਠੇ ਸਨ।ਆਪਣਾ ਪੰਜਾਬ ਟੀ ਵੀ ਲਈ ਅਮਰਜੀਤ ਖੇਲਾ ਵਲੋਂ ਸੁਰਜੀਤ ਪਾਤਰ ਤੇ ਸੁਖਵਿੰਦਰ ਅੰੰਮ੍ਰਿਤ ਦੀ ਕੀਤੀ ਗਈ ਵਿਸ਼ੇਸ਼ ਮੁਲਾਕਾਤ ਯੂ ਟਿਓੂਬ ਤੇ ਪਾਣ ਵਾਰੇ ਬੋਲਦਿਆਂ ਸ਼੍ਰੀ ਪਾਤਰ ਨੇ ਆਖਿਆ ਕੇ ਯੂ ਟਿਓੂਬ ਅਤਿ ਡੂੰਘੇ ਖਜਾਨੇ ਦਾ ਇਕ ਗਹਿਰਾ ਸਮੁੰਦਰ ਬਣ ਗਿਆ ਹੈ ਜਿਸ ਵਿਚ ਉਨਾ੍ਹ ਸਣੇ ਹੋਰ ਅਨੇਕਾਂ ਲੋਕਾਂ ਦੀਆਂ ਕਈ ਭੁੱਲੀਆਂ ਵਿਸਰੀਆਂ ਯਾਦਾਂ ਮੌਜੂਦ ਹਨ।"ਆਪਣਾ ਪੰਜਾਬ ਟੀ ਵੀ" ਸਿਡਨੀ ਵਾਰੇ ਬੋਲਦਿਆਂ ਸ਼੍ਰੀ ਸੁਰਜੀਤ ਪਾਤਰ ਨੇ ਆਖਿਆ ਕਿ ਅਮਰਜੀਤ ਖੇਲਾ ਨੇ ੨੯ ਸਾਲਾਂ ਦੀ ਛੋਟੀ ਉਮਰੇ ਅਸਟ੍ਰੇਲੀਆ ਵਿਚ ਮਾ ਬੋਲੀ ਪੰਜਾਬੀ ਦੇ ਗੱਡੇ ਝੰਡੇ ਕਾਬਲੇ ਤਾਰੀਫ ਹਨ।ਇਸ ਦੌਰਾਨ ਸ਼੍ਰੀ ਸੁਰਜੀਤ ਪਾਤਰ ਤੇ ਉਨਾ੍ਹ ਦੀ ਧਰਮ ਪਤਨੀ ਨੇ ਸ਼੍ਰੀ ਅਮਰਜੀਤ ਖੇਲਾ ਨੂੰ ਰਵੀ ਮਾਨ ਵਲੋਂ ਗਾਏ ਪਾਤਰ ਸਾਹਿਬ ਦੇ ਗੀਤਾਂ ਦੇ ਅਨਮੋਲ ਖਜਾਨੇ ਦੀ ਇਕ ਵਿਸ਼ੇਸ਼ ਸੀ ਡੀ ਭੇਂਟ ਕਰਕੇ ਸਨਮਾਨਿਤ ਕੀਤਾ।ਜਿਕਰਯੋਗ ਹੈ ਕਿ ਯੂ ਟਿਊਬ ਵਿਚ ਅਮਰਜੀਤ ਖੇਲਾ ਲਿਖ ਕੇ ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਦੀਆਂ ਮੁਲਾਕਾਤਾਂ ਅਤੇ ਅਸਟ੍ਰੇਲੀਆ ਦੌਰੇ ਦੀ ਕਵਰੇਜ ਸਣੇ ਹੋਰ ਅਨੇਕਾਂ ਗਾਇਕਾਂ ਦੀਆਂ ਮੁਲਾਕਾਤਾਂ ਵੇਖੀਆ ਜਾ ਸਕਦੀਆਂ ਹਨ। ਪੰਜਾਬ ਦੌਰੇ ਸਮੇਂ ਸ. ਖੇਲਾ ਵਲੋਂ ਪੀ.ਏ.ਪੀ ਜਲੰਧਰ ਦੇ ਆਈ.ਜੀ ਸ. ਗੁਰਦੇਵ ਸਿੰਘ ਸਹੋਤਾ ਨਾਲ ਵੀ ਵਿਸ਼ੇਸ ਭੇਂਟ ਵਾਰਤਾ ਕੀਤੀ ਗਈ ਜਿਸ ਦੌਰਾਨ ਸ. ਸਹੋਤਾ ਨੇ ਅਮਰਜੀਤ ਖੇਲਾ ਵਲੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ 'ਚ ਪਾਏ ਯੋਗਦਾਨ ਦੀ ਭਰਵੀਂ ਸਰਾਹੁਣਾ ਕੀਤੀ ।ਪੰਜਾਬ ਫੇਰੀ ਦੌਰਾਨ ਹੀ ਸ਼੍ਰੀ ਖੇਲਾ ਦੀ ਸਾਹਤਿਕ ਮਿਲਣੀ ਵਿਚ ਪੰਜਾਬੀ ਟ੍ਰਿਬਿਊਨ ਦੇ ਮੁਖ ਸੰਪਾਦਕ ਸ਼੍ਰੀ ਵਰਿੰਦਰ ਵਾਲੀਆ, ਦੇਸ਼ ਸੇਵਕ ਦੇ ਮੁਖ ਸੰਪਾਦਕ ਸ਼੍ਰੀ ਜਸਪਾਲ ਸਿੰਘ ਮਾਨ, ਅਜੀਤ ਦੇ ਮੁਖ ਸੰਪਾਦਕ ਸ਼੍ਰੀ ਬਰਜਿੰਦਰ ਸਿੰਘ ਹਮਦਰਦ, ਪੰਜਾਬ ਕੇਸਰੀ ਸਮੂਹ ਦੇ ਸ਼੍ਰੀ ਵਿਜੇ ਚੋਪੜਾ ਤੇ ਸ਼੍ਰੀ ਅਵਿਨਾਸ਼ ਚੋਪੜਾ, ਪੰਜਾਬੀ ਸੱਭਿਆਚਾਰਕ ਸੱਥ ਦੇ ਸ਼੍ਰੀ ਜਸਮੇਰ ਢੱਟ, ਗਾਇਕ ਹਰਜੀਤ ਹਰਮਨ, ਸਰਬਜੀਤ ਚੀਮਾ ਸਣੇ ਹੋਰ ਅਨੇਕਾਂ ਨਾਮਵਾਰ ਹਸਤੀਆਂ ਨਾਲ਼ ਹੋਈਆਂ, ਜਿਨਾਂ੍ਹ ਨੇ ਸ਼੍ਰੀ ਖੇਲਾ ਨਾਲ਼ ਅਸਟ੍ਰੇਲੀਆ ਵਿਚਲੇ ਹਾਲਾਤਾਂ ਵਾਰੇ ਵਿਚਾਰ ਚਰਚਵਾਂ ਕੀਤੀਆਂ।ਇਸ ਦੌਰਾਨ ਸ਼੍ਰੀ ਖੇਲਾ ਵਲੋਂ ਪੰਜਾਬ ਕੇਸਰੀ ਸਮੂਹ ਦੇ ਮਾਲਕ ਸ਼੍ਰੀ ਵਿਜੈ ਚੋਪੜਾ ਦੀ ਆਪਣਾ ਪੰਜਾਬ ਲਈ ਮੁਲਾਕਾਤ ਵੀ ਕੀਤੀ ਗਈ ਜੋ ਜਲਦ ਹੀ ਯੂ ਟਿਊਬ 'ਤੇ ਉਪਲਬਧ ਹੋਵੇਗੀ।ਅਮਰਜੀਤ ਖੇਲਾ ਦੇ ਇਸੇ ਦੌਰੇ ਦੌਰਾਨ ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੇ ਸਿਰਕੱਢਵੇਂ ਕਲੱਬ "ਵੈਲਕਮ ਕਲੱਬ" ਵਲੋਂ ਵੀ ਇੱਕ ਸਨਮਾਨ ਸਮਾਰੋਹ ਆਯੋਜਿਤ ਕਰਕੇ ਅਮਰਜੀਤ ਖੇਲਾ ਨੂੰ ਲਿਖਤੀ ਸਨਮਾਨ ਸਰਟੀਫਿਕੇਟ ਸਮੇਤ ਦੁਸ਼ਾਲਾ ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਸਨਮਾਨ ਸਮਾਰੋਹ ਦੌਰਾਨ ੩੨ ਦੇ ਕਰੀਬ ਕਿਤਾਬਾਂ ਲਿਖ ਚੁੱਕੇ ਮਸ਼ਹੂਰ ਪੰਜਾਬੀ ਲੇਖਕ ਨਿੰਦਰ ਘੁਗਿਆਣਵੀ,ਵੈਲਕਮ ਕਲੱਬ ਦੇ ਪ੍ਰਧਾਨ ਡਾ.ਅਮਰਜੀਤ ਅਰੋੜਾ,ਜਸਵਿੰਦਰ ਭੱਲਾ ਦੀ ਪਿੱਛੇ ਜਿਹੇ ਰਿਲੀਜ ਹੋਈ ਕੈਸੇਟ "ਮਿੱਠੇ ਪੋਚੇ" ਲਿਖਣ ਵਾਲੇ ਕੇਵਲ ਅਰੋੜਾ,ਸੁਰਿੰਦਰ ਛਿੰਦਾ,ਡਾ.ਸਰਬਜੀਤ ਸਿੰਘ,ਦੀਪਕ ਕੁਮਾਰ ਸੋਨੂੰ,ਕੈਪਟਨ ਭੁਪਿੰਦਰ ਸਿੰਘ,ਪਰਮਾਨੰਦ ਬ੍ਰਹਮਪੁਰੀ,ਕੇਵਲ ਅਰੋੜਾ,ਅਮਰਜੀਤ ਸਿੰਘ ਢਿੱਲੋਂ,ਪ੍ਰਿਤਪਾਲ ਸਿੰਘ ਢਿੱਲੋਂ,ਸੁਖਜਿੰਦਰ ਅਰੋੜਾ,ਸੁਖਵਿੰਦਰ ਸੁੱਖੀ,ਭੋਲਾ ਪਿੰਡੀ ਬਲੋਚਾਂ,ਮਦਨ ਲਾਲ,ਗੁਰਚੰਦ ਸਿੰਘ ਮੁਮਾਰਾ,ਬਾਬਾ ਅਸ਼ੋਕ ਕੁਮਾਰ,ਧਰਮਿੰਦਰ ਸੋਨੂੰ ਆਦਿ ਸਖਸ਼ੀਅਤਾਂ ਮੌਜੂਦ ਸਨ।ਇਸ ਸਨਮਾਨ ਸਮਾਰੋਹ ਦੌਰਾਨ ਸ. ਖੇਲਾ ਨੇ ਹਾਜਰ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬੇਰੁਜਗਾਰੀ,ਸਹੂਲਤਾਂ ਦੀ ਘਾਟ,ਅਣਸੁਖਾਵੇਂ ਮਾਹੌਲ ਕਿਸੇ ਵੀ ਇਨਸਾਨ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ 'ਚ ਪ੍ਰਵਾਸ ਕਰਨ ਲਈ ਮਜਬੂਰ ਕਰਦੇ ਹਨ।ਪੰਜਾਬ ਫੇਰੀ ਦੌਰਾਨ ਹੀ ਫੁੱਟਬਾਲ ਦੇ ਸਿਤਾਰੇ ਸ: ਜਰਨੈਲ ਸਿੰਘ ਯਾਦਗਾਰੀ ਕਮੇਟੀ ਵਲੋਂ ਸ਼੍ਰੀ ਖੇਲਾ ਨੂੰ ਸਿਡਨੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਸ਼੍ਰੀ ਖੇਲਾ ਨਾਲ਼ ਰੂ-ਬ-ਰੂ ਗੜ੍ਹਸ਼ੰਕਰ ਵਿਖੇ ਰੱਖਿਆ ਗਿਆ।ਇਸਤੋਂ ਬਾਅਦ ੨੬ ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਮਾਹਿਲਪੁਰ ਇਲਾਕੇ ਦੇ ਪਿੰਡ ਲੰਗੇਰੀ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਰੋਹ 'ਚ ਵੀ ਮਾਹਿਲਪੁਰ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਲੋਂ ਵੀ ਅਮਰਜੀਤ ਖੇਲਾ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸ. ਖੇਲਾ ਦੇ ਨਾਲ ਮਸ਼ਹੂਰ ਪੱਤਰਕਾਰ ਤੇ ਲੇਖਕ ਬਲਜਿੰਦਰ ਮਾਨ, ਅਵਤਾਰ ਸਿੰਘ ਲੰਗੇਰੀ,ਕੁਲਵੰਤ ਸੰਘਾ (ਯੂ.ਕੇ),ਜਗਤਾਰ ਸਿੰਘ ਬਾਹੋਵਾਲ,ਗੁਰਮੀਤ ਚੰਦ,ਸਰਵਣ ਰਾਮ ਮੁੱਖ ਅਧਿਆਪਿਕ ਤੇ ਗੁਰਨਾਮ ਸਿੰਘ ਕਹਾਰਪੁਰੀ ਵੀ ਮੌਜੂਦ ਸਨ।ਇਸ ਮੌਕੇ ਬੋਲਦਿਆਂ ਅਮਰਜੀਤ ਖੇਲਾ ਸਕੂਲ ਦੇ ਬੱਚਿਆਂ ਨੂੰ ਆਸਟ੍ਰੇਲੀਆ ਵਿੱਚ ਗੁਜਾਰੇ ਆਪਣੇ ੧੦ ਸਾਲਾਂ ਦੀ ਸੰਘਰਸ਼ਮਈ ਜਿੰਦਗੀ ਵਾਰੇ ਦੱਸਿਆ ਤੇ ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਆ।ਇਸੇ ਹੀ ਦਿਨ ਸੁਰ ਸੰਗਮ ਟਰੱਸਟ ਮਾਹਿਲਪੁਰ ਵਲੋਂ ਵੀ ਅਤਿ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕਰਕੇ ਅਮਰਜੀਤ ਖੇਲਾ ਨੂੰ ਸਨਮਾਨਿਆ ਗਿਆ।ਇਸੇ ਤਰਾਂ੍ਹ ਸਾਹਿਤ ਸਭਾ ਪੋਜੇਵਾਲ (ਨਵਾਂਸ਼ਹਿਰ) ਅਤੇ ਬਾਲ ਰਸਾਲੇ "ਨਿੱਕੀਆਂ ਕਰੂੰਬਲਾਂ" ਵਲੋਂ ਵੀ ਅਮਰਜੀਤ ਖੇਲਾ ਨੂੰ ਪੰਜਾਬ ਹਿਮਾਚਲ ਦੀ ਹੱਦ 'ਤੇ ਪਿੰਡ ਕੋਕੋਵਾਲ਼ ਮਜਾਰੀ ਦੇ ਰੈਸਟ ਹਾਊਸ ਵਿਖੇ ਸਨਮਾਨਿਤ ਕਰਨ ਲਈ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ 'ਚ ਸੰਧੂ ਬਰਿਆਣਵੀ, ਪਰਮਾਨੰਦ ਬ੍ਰਹਮਪੁਰੀ, ਅਮਰੀਕ ਹਮਰਾਜ,ਪਰਮਜੀਤ ਪੰਮਾ ਪੇਂਟਰ ਸਮੇਤ ਅਨੇਕਾਂ ਲੇਖਕਾਂ,ਪੱਤਰਕਾਰਾਂ,ਸਾਹਿਤਕਾਰਾਂ,ਕਵੀਆਂ ਤੇ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਸ਼੍ਰੀ ਖੇਲਾ ਨੇ ਬਲਜਿੰਦਰ ਮਾਨ ਦੀ ਸੰਪਾਦਨਾ ਤਹਿਤ ਪ੍ਰਕਾਸ਼ਿਤ ਹੋਈ ਕਿਤਾਬ "ਭਾਰਤ ਮਾਂ ਉਦਾਸ ਹੈ" ਆਪਣੇ ਹੱਥਾਂ ਨਾਲ਼ ਰਿਲੀਜ ਕੀਤੀ।ਪੰਜਾਬ ਵਿਚ ਹੋਏ ਵੱਖੋ ਵੱਖਰੇ ਸਮਾਗਮਾਂ ਵਿਚ ਸ਼੍ਰੀ ਖੇਲਾ ਦੀ ੨੮-੨੯ ਸਾਲ ਦੀ ਛੋਟੀ ਉਮਰ ਵਿਚ ਹੀ ਵਿਦੇਸ਼ ਵਿਚ ਕੀਤੀਆਂ ਪ੍ਰਾਪਤੀਆਂ ਦੀ ਭਰਵੀਂ ਸ਼ਲਾਘਾ ਕੀਤੀ ਗਈ।
|