Wednesday, 08 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
ਆਸਟ੍ਰੇਲੀਆ ਨਸਲਵਾਦੀਆਂ ਦਾ ਦੇਸ਼ ਨਹੀਂ-ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਈ ਮੇਲ

 ਆਸਟ੍ਰੇਲੀਆ 'ਚ ਪੜ੍ਹਦੇ ੧੦੦ ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਨਾਲ ਕੋਈ ਵੀ ਨਸਲੀ ਵਿਤਕਰਾ ਨਹੀਂ

ਮੈਲਬੌਰਨé੩੦,ਜਨਵਰੀ (ਬਲਜੀਤ ਖੇਲਾ) -ਆਸਟ੍ਰੇਲੀਆ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਨਸਲਵਾਦ ਦੀ ਰੰਗਤ ਦੇਣਾ ਵਾਜਿਬ ਨਹੀਂ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ "ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ" ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਜਾਰੀ ਕੀਤੇ ਬਿਆਨ 'ਚ ਕੀਤਾ।ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ,ਵਿਦੇਸ਼ ਮੰਤਰੀ,ਮੁੱਖ ਮੰਤਰੀ ਪੰਜਾਬ ਤੇ ਕੁੱਝ ਭਾਰਤੀ ਅਖਬਾਰਾਂ ਦੇ ਸੰਪਾਦਕਾਂ ਨੂੰ ਲਿਖੇ ਪੱਤਰ 'ਚ ਮੰਗ ਕੀਤੀ ਕਿ ਸਰਕਾਰ ਭਾਰਤੀ ਮੀਡੀਆ ਦੀ ਆਸਟ੍ਰੇਲੀਆ ਵਿਰੋਧੀ ਕਾਰਵਾਈ ਨੂੰ ਰੋਕਣ ਲਈ ਕਦਮ ਚੁੱਕੇ।  

ਉਹਨਾਂ ਕਿਹਾ ਕਿ ਆਏ ਦਿਨ ਭਾਰਤੀ ਰੇਡੀਓ,ਟੈਲੀਵਿਜਨ ਤੇ ਅਖਬਾਰਾਂ ਆਸਟ੍ਰੇਲੀਆ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਨਸਲਵਾਦ ਦੀ ਰੰਗਤ ਦੇ ਕੇ ਜਿੱਥੇ ਦੋਵਾਂ ਦੇਸ਼ਾਂ ਦੇ ਸੰਬੰਧ ਵਿਗਾੜਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਓਥੇ ਆਸਟ੍ਰੇਲੀਅਨ ਲੋਕਾਂ ਦੇ ਮਨਾਂ 'ਚ ਭਾਰਤੀਆਂ ਪ੍ਰਤੀ ਨਫਰਤ ਭਰਨ 'ਚ ਵੀ ਮੋਹਰੀ ਭੂਮਿਕਾ ਅਦਾ ਕਰ ਰਹੀਆਂ ਹਨ।
           ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਮੀਡੀਆ ਆਏ ਦਿਨ ਭਾਰਤੀ ਨੌਜਵਾਨਾਂ ਉੱਤੇ ਹਮਲਿਆਂ ਦੀ ਖਬਰਾਂ ਤਾਂ ਮੁੱਖ ਪੰਨਿਆਂ ਤੇ ਛਾਪ ਰਿਹਾ ਪ੍ਰੰਤੂ ਭਾਰਤੀ ਨੌਜਵਾਨਾਂ ਵਲੋਂ ਕੇ ਜੁਰਮਾਂ ਨੂੰ ਅੱਖੋਂ ਪਰੋਖੇ ਕਰਕੇ ਪੱਤਰਕਾਰੀ ਨਾਲ ਨਾ ਇਨਸਾਫੀ ਕਰ ਰਿਹਾ ਹੈ,ਜਿਵੇਂ ਕੁੱਝ ਸਮਾਂ ਪਹਿਲਾਂ ਇੱਕ ਭਾਰਤੀ ਵਲੋਂ ੮ ਮਹੀਨੇ ਦੀ ਗਰਭਵਤੀ ਔਰਤ ਨੂੰ ਕਾਰ ਥੱਲੇ ਕੁਚਲ ਦਿੱਤਾ,ਇੱਕ ਹੋਰ ਭਾਰਤੀ ਵਲੋਂ ਇੱਕ ਆਸਟ੍ਰੇਲੀਅਨ ਨੂੰ ਸੜ੍ਹਕ ਪਾਰ ਕਰਦੇ ਸਮੇਂ ਕਾਰ ਹੇਠਾਂ ਦੇ ਕੇ ਮਾਰ ਦਿੱਤਾ ਗਿਆ ਤੇ ਕੁੱਝ ਦਿਨ ਪਹਿਲਾਂ ਨਾਭਾ ਲਾਗੇ ਦੇ ਨੌਜਵਾਨ ਰਣਜੋਧ ਸਿੰਘ ਜਿਸਦੀ ਕਿ ਲਾਸ਼ ਗਲੀ ਸੜ੍ਹੀ ਹਾਲਤ 'ਚ ਮਿਲੀ ਸੀ ਨੂੰ ਕਤਲ ਕਰਨ ਦੇ ਦੋਸ਼ 'ਚ ਇੱਕ ਪੰਜਾਬੀ ਪਤੀ-ਪਤਨੀ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਦੀਆਂ ਖਬਰਾਂ ਕਦੇ ਵੀ ਨਹੀਂ ਛਾਪੀਆਂ ਗਈਆਂ।
          ਨਾਲ ਹੀ ਉਹਨਾਂ ਭਾਰਤ 'ਚ ਛਪ ਰਹੀਆਂ ਇਹਨਾਂ ਖਬਰਾਂ ਦੀ ਆੜ ਹੇਠ ਕੁੱਝ ਭਾਰਤੀ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਬਿਆਨਾਂ ਤੇ ਤਿੱਖਾ ਨੋਟਿਸ ਲੈਂਦੇ ਉਹਨਾਂ ਕਿਹਾ ਇਹ ਸਭ ਕੁੱਝ ਲੋਕਾਂ ਨੂੰ ਵਰਗਲਾ ਕੇ ਆਪਣਾ ਵੋਟ ਬੈਂਕ ਮਜਬੂਤ ਕਰਨ ਲਈ ਹੀ ਕੀਤਾ ਜਾ ਰਿਹਾ ਹੈ।
            ਇਸ ਪੱਤਰ 'ਚ ਉਹਨਾਂ ਲਿਖਿਆ ਕਿ ਆਸਟ੍ਰੇਲੀਆ ਪੜ੍ਹ ਰਹੇ ਵਿਦਿਆਰਥੀਆਂ ਵਾਰੇ ਛਪ ਰਹੀਆਂ ਖਬਰਾਂ ਕਿ ਵਿਦਿਆਰਥੀਆਂ ਦੀ ਹਾਲਤ ਵਧੀਆ ਨਹੀਂ ਬਿਲਕੁਲ ਹੀ ਝੂਠ ਹੈ।ਆਸਟ੍ਰੇਲੀਆ 'ਚ ਵਾਪਰ ਰਹੀਆਂ ਘਟਨਾਵਾਂ ਦੀ ਆਸਟ੍ਰੇਲੀਆ ਪੁਲਿਸ ਤੇ ਹੋਰ ਏਜੰਸੀਆਂ ਵਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਕੁੱਝ ਇੱਕ ਦੋਸ਼ੀਆਂ ਨੂੰ ਸਜਾ ਵੀ ਦਿੱਤੀ ਜਾ ਰਹੀ ਹੈ।ਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੀਡੀਆ ਦੀ ਆਸਟ੍ਰੇਲੀਆ ਵਿਰੋਧੀ ਕਾਰਵਾਈ ਇਵੇਂ ਹੀ ਚੱਲਦੀ ਰਹੀ ਤਾਂ ਇਸ ਸ਼ਾਂਤ ਤੇ ਵਧੀਆ ਦੇਸ਼ ਆਸਟ੍ਰੇਲੀਆ 'ਚ ਵਾਕਿਆ ਹੀ ਨਸਲੀ ਦੰਗੇ ਸ਼ੁਰੂ ਹੋ ਸਕਦੇ ਹਨ।ਜਿਕਰਯੋਗ ਹੈ ਕਿ ਆਸਟ੍ਰੇਲੀਆ 'ਚ ਦੁਨੀਆ ਭਰ ਦੇ ੧੦੦ ਤੋਂ ਵੀ ਵੱਧ ਦੇਸ਼ਾਂ ਦੇ ਵਿਦਿਆਰਥੀਆਂ ਪੜ੍ਹਦੇ ਹਨ ਪ੍ਰੰਤੂ ਉਹਨਾਂ aੁੱਤੇ ਤਾਂ ਕਦੇ ਵੀ ਕਿਸੇ ਨੇ ਨਸਲੀ ਹਮਲਾ ਨਹੀਂ ਕੀਤਾ।ਇਹਨਾਂ ਸਭ ਗੱਲਾਂ ਨੂੰ ਮੱਦੇਨਜਰ ਰੱਖਦੇ ਹੋਏ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਭਾਰਤ ਤੇ ਆਸਟ੍ਰੇਲੀਆ ਦੇ ਰਿਸ਼ਤਿਆਂ ਦੀ ਮਜਬੂਤੀ ਲਈ ਬਣਦੇ ਕਦਮ ਚੁੱਕੇ ਜਾਣ ਦੀ ਮੰਗ ਵੀ "ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ" ਨੇ ਕੀਤੀ।
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media