Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਲੋੜ - ਹਰਬੀਰ ਸਿੰਘ ਭੰਵਰ ਈ ਮੇਲ
ਦੇਸ਼ ਦੀ ਸਰਬ-aੇੱਚ ਅਦਾਲਤ ਸੁਪਰੀਮ ਕੋਰਟ ਨੇ ਸੋਮਵਾਰ ੧੮ ਜਨਵਰੀ ਨੂੰ ਜੇ. ਐਸ. ਸੇਠੀ ਵਲੋਂ ਸਿੱਖਾਂ ਦੀ "ਵੱਖਰੀ ਧਾਰਮਿਕ ਪਛਾਣ" ਲਈ ਦਾਇਰ ਕੀਤੀ ਜਨ-ਹਿੱਤ ਪਟੀਸਨ ਖਾਰਜ ਕਰ ਦਿਤੀ ਹੈ।ਆਪਣੀ ਪਟਸ਼ਿਨ ਵਿਚ ਸਰਦਾਰ ਸੇਠੀ ਨੇ ਕਿਹਾ ਸੀ ਕਿ ਸਿੱਖ ਭਾਈਚਾਰੇ ਵਿਚ ਪੈਦਾ ਹੋਣ ਵਾਲੇ ਬੱਚਿਆਂ ਨੂੰ 'ਜਨਮ ਸਰਟੀਫੀਕੇਟ" ਹਿੰਦੂ ਮੈਰਿਜ ਐਕਟ ਅਧੀਨ ਜਾਰੀ ਕੀਤੇ ਜਾਂਦੇ ਹਨ, ਜਿਸ ਕਾਰਨ ਦੂਜੇ ਦੇਸ਼ਾ ਦੇ ਇਮੀਗਰੇਸ਼ਨ ਅਧਿਕਾਰੀਆਂ ਨੂੰ ਇਹ ਸਮਝਾਉਣਾ ਬੜਾ ਔਖਾ ਹੁੰਦਾ ਹੈ ਕਿ ਸਿੱਖ ਇਕ ਵੱਖਰਾਂ ਧਰਮ ਹੈ; ਇਸ ਲਈ ਭਾਰਤੀ ਸ਼ੰਵਿਧਾਨ ਦੀ ਧਾਰਾ ੨੫ ਵਿਚ ਸੋਧ ਕਰਨ ਸਰਕਾਰ ਨੂੰ ਹਿਦਾਇਤ ਜਾਰੀ ਕਰਕੇ ਸਿੱਖਾਂ ਨੂੰ ਹਿੰਦੂ, ਬੁੱਧ ਤੇ ਜੈਨ ਦਰਮ ਨਾਲੋਂ ਵੱਖ ਕੀਤਾ ਜਾਏ।ਮਾਨਯੋਗ ਅਦਾਲਤ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਦੀ ਅਗਵਾਈ ਹੇਠ ਚਾਰ-ਮੈਂਬਰੀ ਬੇਂਚ ਨੇ ਪਟੀਸ਼ਨ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟ ਕੀਤੀ ਪਰ ਕਿਹਾ ਕਿ ਇਹ ਅਦਾਲਤ ਇਹ ਪਟੀਸ਼ਨ ਸਵੀਕਾਰ ਨਹੀਂ ਕਰ ਸਕਦੀ, ਇਹ ਕੰਮ ਸਰਕਰ ਦੇ ਕਰਨ ਵਾਲਾ ਹੈ।



     ਇਸ ਤਰ੍ਹਾਂ ਦੀਆਂ ਮੁਸਕਲਾਂ ਦੂਜੇ ਦੇਸ਼ਾ ਵਿਚ ਪ੍ਰਵਾਸ ਕਰਕੇ ਗਏ ਸਿੱਖਾਂ ਨੂੰ ਆਪਣਾ ਜੀਵਨ-ਸਾਥੀ ਬੁਲਾaੇਣ ਲਈ ਹਿੰਦੂ ਮੈਰਜ ਐਕਟ ਅਧੀਨ ਜਾਰੀ ਹੋਏ ਸ਼ਾਦੀ ਦੇ ਸਰਟੀਫੀਕੇਟ ਦਿਖਾਉਣ ਸਮੇਂ ਵੀ ਆਉਂਦੀ ਹੈ।  


     ਅੰਹਰੇਜ਼ੀ ਹਕੂਮਤ ਵੇਲੇ ਸਿੱਖਾਂ ਨੂੰ ਆਨੰਦ ਕਾਰਜ ਰਸਮ ਦੁਆਰਾ ਹੋਏ ਵਿਆਹਾਂ ਨੂੰ ਕਾਨੂਨੀ ਮਾਨਤਾ ਦਿਵਾਉਣ ਲਈ ਵੀ ਇਕ ਸੰਘੱਰਸ਼ ਕਰਨਾ ਪਿਆਂ ਸੀ ,ਆਖ਼ਰ ਅਕਤੂਬਰ ੧੯੦੯ ਵਿਚ ਆਨੰਦ ਮੈਰਿਜ ਐਕਟ ਪਾਸ ਹੋਕੇ ਸਾਰੇ ਹਿੰਦੁਸਤਾਨ ਵਿਚ ਲਾਗੂ ਹੋਇਆ ਸੀ।ਇਸ ਐਕਟ ਨੂੰ ਲਾਗੂ ਹੋਇਆਂ ੧੦੦ ਸਾਲ ਹੋ ਗਏ ਹਨ, ਪਰ ਹਾਲੇ ਵੀ ਆਨੰਦ ਕਾਰਜ ਰਸਮ ਦੁਆਰਾ ਹੋਏ ਵਿਆਹ ਇਸ ਐਕਟ ਅਧੀਨ ਰਜਿਸਟਰ ਨਹੀਂ ਹੁੰਦੇ।ਇਸ ਲਈ ਇਸ ਵਿਚ ਸੋਧ ਕਰਨ ਦੀ ਮੰਗ ਹੋ ਰਹੀ ਹੈ।ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਮੈਂਬਰ ਰਾਜ ਸਭਾ ਸ. ਤਰਲੋਚਨ ਸਿੰਘ ਅਨੁਸਾਰ ਪਾਰਲੀਮੈਂਟ ਦੀ ਸਬੰਧਤ ਸਬ-ਕਮੇਟੀ ਨੇ ਇਸ ਵਿਚ ਉਕਤ ਸੋਧ ਕਰਨ ਦੀ ਸਿਫਾਰਿਸ਼ ਕੀਤੀ ਹੈ, ਪਰ ਅਜੇ ਤਕ ਇਹ ਸੋਧ ਬਿਲ ਸੰਸਦ ਵਿਚ ਪੇਸ਼ ਨਹੀਂ ਹੋਇਆ।ਸੋਧ ਕੇਵਲ ਵਿਆਹ ਰਜਿਸਟਰ ਕਰਨ ਵਾਸਤੇ ਹੋਏਗੀ, ਜਦੋਂ ਕਿ ਬੱਚੇ ਦੇ "ਜਨਮ ਸਰਟੀਫੀਕੇਟ
" ਜਾਰੀ ਹੋਣ ਵੀ ਹੋਣੀ ਚਾਹੀ ਹੈ।


     ਸਿੱਖ ਸੰਸਕਾਰਾਂ ਜਾਂ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖ ਧਰਮ ਵਿਚ "ਤਲਾਕ" ਦੀ ਜੋਈ ਥਾਂ ਨਹੀਂ ਹੈ, ਜਦੋਂ ਕਿ "ਵਿਵਹਾਰ" ਵਿਚ ਸਿੱਖ ਦੰਪਤੀ ਜੋੜਿਆ ਦੇ ਤਲਾਕ ਵੀ ਦੂਜੇ ਧਰਮਾਂ ਦੇ ਦੰਪਤੀ ਜੋੜਿਆਂ ਵਾਂਗ ਆਮ ਹੋ ਰਹੇ ਹਨ। ਕਿਸੇ ਸਿੱਖ ਪਤੀ ਜਾਂ ਪਤਨੀ ਨੇ ਆਪਣੇ ਵਿਆਹੁਤ ਸਾਥੀ ਤੋਂ ਤਲਾਕ ਲੈਣਾ ਹੋਵੇ, ਤਾਂ ਉਨ੍ਹਾਂ ਨੂੰ ਹਿੰਦੂ ਮੈਰਿਜ ਐਕਟ ਅਧੀਨ ਹੀ ਅਦਾਲਤ ਵਿਚ ਕੇਸ ਦਾਇਰ ਕਰਨਾ ਪੈਂਦਾ ਹੈ।, ਹੁਣ ਜਦੋਂ ਸਿੱਖ ਪਰਿਵਾਰਾਂ ਵਿਚ ਵੀ ਵਿਆਹ ਟੁਟ ਰਹੇ ਹਨ, ਤਾਂ ਆਨੰਦ ਮੈਰਿਕ ਐਕਟ-੧੯੦੯ ਵਿਚ ਸੋਧ ਕਰਨ ਸਮੇਂ ਇਸਦਾ ਖਿਆਲ ਵੀ ਰਖਿਆ ਜਾਏ। ਚਮਗਾ ਤਾਂ ਇਹ ਹੋਵੇ ਕਿ ਸਿੱਖਾਂ ਦੀ ਬਹੁਤ ਦੇਰ ਤੋਂ ਸੰਵਿਧਾਨ ਦੀ ਧਾਰਾ ੨੫ ਵਿਚ ਸੋਧ ਕਰਨ ਦੀ ਮੰਗ ਪੂਰੀ ਕਰਕੇ ਵੱਖਰਾ ਕੋਡ ਬਿਲ ਬਣਾਇਆ ਜਾਏ।
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media