Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਅਤਿ ਸਤਿਕਾਰਯੋਗ ਸ੍ਰ. ਮੱਖਣ ਸਿੰਘ ਜੀ, ਸੰਪਾਦਕ ਸਿੰਘ ਮਾਰਗ। ਈ ਮੇਲ

 ਵਾਹਿਗੁਰੁ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ।
 
ਨਿਜੀ ਬੇਣਤੀ
 
ap_singh.jpgਸ੍ਰ. ਅਤਿੰਦਰਪਾਲ ਸਿੰਘ ਜੀ ‘ਖਾਲਸਤਾਨੀ’ ਦੇ ਸੰਬੰਧ ਵਿਚ ਆਪ ਜੀ ਵਲੋਂ ਭੇਜੀ ਟਿੱਪਣੀ ਪੜੀ। ਅਸੀਂ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਸਾਡਾ ਕੋਈ ਵਿਰੋਧੀ ਨਹੀਂ। ਅਸੀਂ ਹਰ ਇਕ ਦਾ ‘ਗੁਰਮਤਿ ਸਮਰਥਨ’ ਕਰਦੇ ਹਾਂ। ਜਿਥੇ ਤੱਕ ਉਹ ਗੁਰਮਤਿ ਅਨੁਸਾਰੀ ਗੱਲ ਕਰਦਾ ਹੈ, ਉਥੇ ਤੱਕ ਅਸੀਂ ਸਮਰਥਨ ਕਰਦੇ ਹਾਂ। ਭਾਵ ਸਾਡੀ ਹਿਮਾਇਤ ਮੁੱਦਿਆਂ ਦੇ ਆਧਾਰ ਤੇ ਹੁੰਦੀ ਹੈ। ਅਸੀ ਨਾ ਤਾਂ ਕਿਸੇ ਦਾ ਅੰਨ੍ਹਾ ਸਮਰਥਨ ਕਰਦੇ ਹਾਂ ਅਤੇ ਨਾ ਹੀ ਅੰਨ੍ਹੀ ਆਲੋਚਣਾ।  ਸਾਡੀ ਆਲੋਚਣਾ ਵੀ ਗੁਰਮਤਿ ਵਿਰੁਧ ਕੰਮਾਂ ਲਈ ਹੁੰਦੀ ਹੈ। ਦੂਜਾ ਸਾਡੀ ਆਲੋਚਣਾ ‘ਸੁਧਾਰਮਈ ਅਤੇ ਹਾਂ-ਪੱਖੀ’ ਹੁੰਦੀ ਹੈ, ਨਾ ਕਿ ਨਿਜੀ ਕਿੜਾਂ ਕਾਰਨ।
   ਵਿਚ ਇਕ ਵਾਰ ਫਿਰ, ‘ਪੂਰੀ ਨਿਮਰਤਾ ਸਹਿਤ’ ਬੇਨਤੀ ਹੈ ਕਿ ਕਿਸੇ ਬਾਰੇ ਪਹਿਲਾਂ ਬਣਾਏ ਵਿਚਾਰਾਂ ਦੇ ਆਧਾਰ ਤੇ ਮੁੱਦਿਆਂ  ਨੂੰ ਰਲਗੱਡ ਨਾ ਕੀਤਾ ਜਾਵੇ ਜੀ, ਇਸ ਨਾਲ ਭੁਲੇਖੇ ਹੀ ਖੜੇ ਹੁੰਦੇ ਹਨ।
 

ਅਤਿੰਦਰਪਾਲ ਸਿੰਘ ਜੀ ਬਾਰੇ ਭੇਜੇ ਬਿਆਨ ਵਿਚ ਵੀ ਇਹੀ ਨੀਤੀ ਵਰਤੀ ਗਈ ਹੈ। ਉਹਨਾਂ ਦੇ ਦਸਮ ਗ੍ਰੰਥ ਸੰਬੰਧੀ ਵਿਚਾਰਾਂ ਦਾ ਇਸ ਬਿਆਨ ਨਾਲ ਕੋਈ ਸੰਬੰਧ ਨਹੀਂ ਬਣਦਾ। ਨਾ ਹੀ ਬਿਆਨ ਦੇ ਕਿਸੇ ਹਿੱਸੇ ਵਿਚੋਂ ਐਸੀ ਝਲਕ ਮਿਲਦੀ ਹੈ ਕਿ ਅਸੀਂ ਉਹਨਾਂ ਦੇ ਦਸਮ ਗ੍ਰੰਥ ਸੰਬੰਧੀ ਵਿਚਾਰਾਂ ਦੀ ਪ੍ਰੋੜਤਾ ਕਰਦੇ ਹਾਂ। ਇਥੇ ਸਿਰਫ ਮੁੱਦਾ ਜੋਗਿੰਦਰ ਸਿੰਘ ਜੀ ਸਪੋਕਸਮੈਨ ਵਲੋਂ ਕੀਤੇ ਚੈਲੰਜ ਦਾ ਸੀ, ਜੋ ਉਹਨਾਂ ਨੇ ਆਪ ਅਪਣੇ ਸੰਪਾਦਕੀਆਂ ਵਿਚ ਕੀਤਾ ਸੀ। ਇਸ ਕਰਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਕਿਸੇ ਬਾਰੇ ਅਪਣੇ ਪਹਿਲੇ ਬਣਾਏ ਵਿਚਾਰਾਂ ਕਾਰਨ, ਮੁੱਦਿਆਂ ਨੂੰ ਰਲਗੱਡ ਨਾ ਕੀਤਾ ਜਾਵੇ। ਹੁਣ ਤੱਕ ਜੋਗਿੰਦਰ ਸਿੰਘ ਜੀ ਸਪੋਕਸਮੈਨ ਇਹ (ਗੁਰਮਤਿ ਵਿਰੋਧੀ) ਬਹਾਨਾ ਬਣਾ ਕੇ ਜਵਾਬ ਦੇਣ ਤੋਂ ਟਾਲਾ ਵੱਟਦੇ ਰਹੇ ਹਨ ਕਿ ਮੈਂ ਨਾ-ਮਲੂਮ ਜਿਹੇ ਬੰਦਿਆਂ ਦੇ ਜਵਾਬ ਨਹੀਂ ਦੇਂਦਾ। ਅਸੀਂ ਸਿਰਫ ਇਹੀ ਬੇਨਤੀ ਕੀਤੀ ਹੈ ਕਿ ਇਸ ਵਾਰ ਸਵਾਲਕਰਤਾ (ਜੋਗਿੰਦਰ ਸਿੰਘ ਜੀ ਦੀ ਕਸਵੱਟੀ ਅਨੁਸਾਰ) ਕੋਈ ਨਾ-ਮਲੂਮ ਸ਼ਖਸ ਨਹੀਂ। ਜੋਗਿੰਦਰ ਸਿੰਘ ਜੀ ਆਮ ਹੀ ਕਹਿੰਦੇ ਹਨ ਕਿ ਜੇ ਸ਼੍ਰੋਮਣੀ ਕਮੇਟੀ ਜਾਂ (ਅਖੌਤੀ) ਜਥੇਦਾਰ ਸਵਾਲ ਪੁੱਛਣ ਤਾਂ ਮੈਂ ਜਵਾਬ ਦੇ ਸਕਦਾ ਹਾਂ, ਕੁੱਤੇ ਬਿਲੀਆਂ ਦਾ ਨਹੀਂ ਦਿੰਦਾ। ਪਰ ਅਤਿੰਦਰਪਾਲ ਸਿੰਘ ਜੀ ਤਾਂ ਸ੍ਰੋਮਣੀ ਕਮੇਟੀ ਅਤੇ ਜਥੇਦਾਰਾਂ ਤੋਂ ਕਈ ਦਰਜੇ ਚੰਗੇ ਹਨ। ਸੋ ਉਹਨਾਂ ਦੇ ਸਵਾਲ ਦਾ ਜਵਾਬ ਤਾਂ ਦੇ ਦੇਣਾ ਚਾਹੀਦਾ ਹੈ। ਇਹ ਸਵਾਲ ਤਾਂ ਹੈ ਵੀ ਜੋਗਿੰਦਰ ਸਿੰਘ ਜੀ ਵਲੋਂ ਆਪ ਕੀਤੇ ਚੈਲੰਜ ਨੁੰ ਕਬੂਲਣ ਸੰਬੰਧੀ।
     ਹਰ ਇਕ ਸੰਪਾਦਕ ਦਾ ਹੱਕ ਹੁੰਦਾ ਹੈ ਕਿ ਉਹ ਅਪਣੇ ਮੈਗਜ਼ੀਨ/ਪਰਚੇ/ਵੈਬਸਾਈਟ ਤੇ ਕੀ ਛਾਪੇ ਜਾਂ ਨਾ ਛਾਪੇ। ਪਰ ਸਾਡੀ ਜਾਚੇ ਗੁਰਮਤਿ ਦੀ ਗੱਲ ਕਰਨ ਵਾਲੇ ਸੰਪਾਦਕਾਂ ਵਿਚ ਨਿਰਪੱਖਤਾ ਅਤੇ ਦੁਜਾ ਪੱਖ, ਅਪਣੀ ਆਲੋਚਣਾ ਛਾਪਣ ਦੇ ਗੁਣ ਹੋਣੇ ਚਾਹੀਦੇ ਹਨ। ਪਰ ਅਫਸੋਸ ਐਸਾ ਬਹੁਤ ਘੱਟ ਥਾਂ ਵੇਖਣ ਨੂੰ ਮਿਲਦਾ ਹੈ। ਸਪੋਕਸਮੈਨ ਇਸਦੀ ਸਪਸ਼ਟ ਉਦਾਹਰਨ ਹੈ, ਜਿਸ ਵਿਚ ਆਲੋਚਣਾ ਲਈ ਕੋਈ ਥਾਂ ਨਹੀਂ। ਹਾਂ ਜੇ ਕੋਈ ਸੰਪਾਦਕ ਦੇ ਪੈਰ ਧੋ ਕੇ ਪੀਣ ਰੂਪੀ ਚਾਪਲੂਸੀ ਭਰੀ ਤਾਰੀਫ ਕਰੇ ਤਾਂ ਉਹ ਬੇਹਿਚਕ ਛੱਪ ਸਕਦੀ ਹੈ। ਫਰੀਦਾਬਾਦ ਵਾਲੇ ਸਿੱਖਾਂ ਨਾਲ ਨਾਲ ਸੰਬੰਧਿਤ ਵੈਬਸਾਈਟ (ਸਿੱਖ ਅਫੈਅਰਜ਼) ਦੀ ਵੀ ਇਹੀ ਹਾਲਾਤ ਹੈ। ਪਿਛਲੇ ਦਿਨੀਂ ਅਸੀਂ ਸਿੱਖ ਮਾਰਗ ਤੇ ਉਹਨਾਂ ਵਲੋਂ ਜੋਗਿੰਦਰ ਸਿੰਘ ਜੀ ਦਾ ਲੋੜ ਤੋਂ ਵੱਧ ਅਤੇ ਸਿਧਾਂਤ ਵਿਰੁਧ ਪ੍ਰਭਾਵ ਕਬੂਲਣ ਦੀ ਟਿੱਪਣੀ ਕੀਤੀ। ਉਹਨਾਂ ਨੇ ਅਪਣੀ ਇਸ (ਸਿਧਾਂਤ ਵਿਰੋਧੀ) ਪਹੁੰਚ ਦੀ ਪ੍ਰੌੜਤਾ ਕਰਨ ਲਈ ਅਪਣੀ ਵੈਬਸਾਈਟ ਤੇ ਇਕਵਾਕ ਸਿੰਘ ਪੱਟੀ ਜੀ ਦਾ ਜੋਗਿੰਦਰ ਸਿੰਘ ਜੀ ਦੀ ਤਾਰੀਫ ਕਰਦਾ, 4-5 ਮਹੀਨੇ  ਪੁਰਾਣਾ ਲੇਖ ‘ਨਵਾਂ’ (ਨੲਾ) ਕਹਿ ਕੇ ਛਾਪ ਦਿਤਾ। ਪੱਟੀ ਜੀ ਦਾ ਇਹ ਲੇਖ ਜਦੋਂ 4-5 ਮਹੀਨੇ ਪਹਿਲਾਂ ਸਪੋਕਸਮੈਨ ਅਤੇ ਸਿੱਖ ਮਾਰਗ ਤੇ ਛਪਿਆ ਸੀ ਤਾਂ ਅਸੀਂ ਨਿੱਜੀ ਪੱਤਰ ਰਾਹੀਂ ਪੱਟੀ ਜੀ ਨੂੰ ਇਕ ਖੱਤ ‘ਸਿਧਾਂਤ ਪੂਜ ਬਣੋ, ਬੰਦਾ ਪੂਜ ਨਹੀਂ’ ਸਿਰਲੇਖ ਹੇਠ ਭੇਜਿਆ। ਇਸ ਲੇਖ ਦੇ ਸਿਰਫ ਸਿਧਾਂਤਕ ਅੰਸ਼ ਸਿੱਖ ਮਾਰਗ ਵਿਚ ਛੱਪ ਚੁਕੇ ਹਨ। ਪਰ ਉਸ ਪੱਤਰ ਦਾ ਜਵਾਬ ਅੱਜ ਤੱਕ ਪੱਟੀ ਜੀ ਵਲੋਂ ਨਹੀਂ ਆਇਆ। ਹੁਣ ਜਦੋਂ ਇਹ ਲੇਖ ‘ਸਿੱਖ ਅਫੈਅਰਜ਼’ ਨੇ ਦੁਬਾਰਾ ਛਾਪਿਆ ਤਾਂ ਅਸੀਂ ਇਕਵਾਕ ਸਿੰਘ ਪੱਟੀ ਨੂੰ ਲਿਖਿਆ ਉਹੀ ਖੱਤ ਉਹਨਾਂ ਨੂੰ ਪ੍ਰਕਾਸ਼ਿਤ ਕਰਨ ਲਈ ਭੇਜਿਆ। ਪਰ ਉਹਨਾਂ ਨੇ ਦੂਜਾ ਪੱਖ ਛਾਪਣਾ ਮੁਨਾਸਿਬ ਨਹੀਂ ਸਮਝਿਆ। ਭਾਵ ਉਹਨਾਂ ਵਿਚ ਨਿਰਪੱਖਤਾ ਨਹੀਂ ਝਲਕਦੀ। ਪਰ ਆਪ ਜੀ ਦੀ ਸੰਪਾਦਕੀ ਬਾਰੇ ਸਭ ਦੀ ਰਾਏ ਹੈ ਕਿ ਆਪ ਨਿਰਪੱਖ ਹੋ ਕਿ ਸਭ ਵਿਚਾਰ ਛਾਪਦੇ ਹੋ।
     ਨਾਲ ਹੀ ਬੇਨਤੀ ਹੈ ਕਿ ਸਾਡੇ ਇਸ ਬਿਆਨ ਵਿਚ ਕੁਝ ਵੀ ਰਾਜਨੀਤਿਕ ਨਹੀਂ। ਪਰ ਜੇ ਆਪ ਜੀ ਨੂੰ ਯੋਗ ਨਹੀਂ ਲੱਗਿਆ ਤਾਂ ਆਪ ਨਾ ਛਾਪਣ ਲਈ ਆਜ਼ਾਦ ਹੋ। ਅਸੀਂ ਅੱਗੇ ਵੀ ਸਪੋਕਸਮੈਂਨ ਅਤੇ ਹੋਰ ਜਾਗਰੂਕ ਮੰਨੇ ਜਾਂਦੀਆਂ ਧਿਰਾਂ ਬਾਰੇ ਅਪਣੀ ‘ਸੁਧਾਰਮਈ ਆਲੋਚਣਾ’ ਅਪਣਾ ਫਰਜ਼ ਸਮਝ ਕੇ ਭੇਜਦੇ ਰਹਾਂਗੇ। ਜੇ ਆਪ ਨੂੰ ਯੋਗ ਲੱਗਣ ਤਾਂ ਛਾਪ ਦੇਣਾ, ਨਹੀਂ ਤਾਂ ਕੋਈ ਗਿਲਾਤ ਨਹੀਂ। ਕਿਉਂੁਕ ਕਿਸੇ ਤਰਾਂ ਦਾ ਵੀ ਗਿਲਾ ਕਰਨਾ ਗੁਰਸਿੱਖ ਨੂੰ ਸ਼ੋਭਦਾ ਨਹੀਂ। ਅੰਤ
ਦਿਲੀਂ ਸਤਿਕਾਰ ਸਹਿਤ
 
ਤੱਤ ਗੁਰਮਤਿ ਪਰਿਵਾਰ
 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media