|
ਸ਼ਤਿਕਾਰ ਯੋਗ ਖ਼ਾਲਸਾ ਜੀਉ,
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਹਿ ।।
ਅੱਜ ਤੋਂ 25 ਸਾਲ ਪਹਿਲਾਂ ਹਿੰਦੂ ਸਾਮਰਾਜ ਨੇ ਟੈਂਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਆਪਣੀ ਪੂਰੀ ਫੋਜੀ ਤਾਕਤ ਨਾਲ ਪੰਥ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ।ਇਸ ਤਾਂਡਵ ਨੂੰ ਨੱਚਣ ਲਈ ਪੰਥ ਵਿਰੋਧੀ ਹਿੰਦੂਵਤੀ ਤੇ ਨਾਸਤਿਕ ਸੋਚ ਰੱਖਣ ਵਾਲੀਆਂ ਸਭ ਸਿਆਸੀ ਪਾਰਟੀਆਂ ਇੱਕ ਮੁੱਠ ਅਤੇ ਇੱਕ ਅਵਾਜ਼ ਸਨ।ਸਿੱਖਾਂ ਦੀ ਅਣਖੀਲੀ ਲੀਡਰਸ਼ਿਪ ਨੂੰ ਖ਼ਤਮ ਕਰਨਾ,ਧਾਰਮਿਕ ਸਾਹਿੱਤ ਨੁੰ ਲੁੱਟਣਾ ਅਤੇ ਮੀਰੀ ਪੀਰੀ ਦੀ ਸਮੇਲਤਾ ਦੇ ਸਰਵਉਚ ਰੱਬੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨਾ , ਸਿੱਖਾਂ ਦੀ ਤਾਕਤ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਦੇ ਸੀਨੇ ਨੂੰ ਵਿੰਨਣਾ , ਸਿੱਖਾਂ ਦਾ ਸਰਬ ਨਾਸ ਕਰਨਾ ਅਤੇ ਸਦਾ ਲਈ ਗ਼ੁਲਮੀ ਦੀਆਂ ਜ਼ਜੀਰਾਂ ਵਿੱਚ ਜਕੜ ਲੈਣਾ ਇਸ ਪੰਥ ਵਿਰੋਧੀ ਤੇ ਦੁਸ਼ਮਣ ਸੋਚ ਦਾ ਨਿਸ਼ਾਨਾ ਸੀ।
ਮਸੂਮ ਬੱਚਿਆਂ, ਬੀਬੀਆਂ ਅਤੇ ਬੁਜ਼ਰਗਾਂ ਨੂੰ ਕੋਹ ਕੋਹ ਕੇ ਮਾਰਨ ਲਈ ਦਰਬਾਰ ਸਾਹਿਬ ਸਮੇਤ 42 ਸਿੱਖ ਗੁਰਧਾਮਾਂ ਤੇ ਚੰਦੂ , ਗੰਗੂ ਸੁੱਚਾ ਨੰਦ ਦੀ ਚੰਦਰੀ , ਨਮਕ ਹਰਾਮੀ ਤੇ ਨਿਰਦਈ ਰੂਹ ਨੇ ਆਪਣੀ ਕਰੂਰਤਾ , ਵਹਿਸ਼ਤ ਅਤੇ ਦਹਿਸ਼ਤ ਦਾ ਜੋ ਰਾਕਸ਼ੀ ਤਾਂਡਵ ਨੱਚਿਆਂ ਉਸ ਨਾਲ ਭੂਤ ਦੇ ਜਾਬਰ ਜਰਵਾਣਿਆਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਵੀਂ ਨਿੱਕੀਆਂ ਤੇ ਫਿੱਕੀਆਂ ਪੈ ਗਈਆਂ , ਪਰ ਸਿੱਖ ਕੌਮ ਦੀ ਅਣਖੀਲੀ ਜੁਆਨੀ ਨੇ ਸਿੱਖਾਂ ਨੂੰ ਸਦਾ ਲਈ ਖਤਮ ਕਰ ਦੇਣਾ, ਦਬਾਅ ਲੈਣ ਅਤੇ ਆਜ਼ਾਦੀ ਦੀ ਚੰਗੜੀ ਨੁੰ ਖ਼ਤਮ ਕਰ ਦੇਣ ਦੀ ਇਸ ਜ਼ਹਿਨੀਅਤ ਵੱਲੋਂ ਮਾਰੀ ਫੜ ਨੁੰ ਥੋੜੇ ਰਾਕਸ਼ ਦਾ ਇਸ ਧਰਤੀ ਤੋਂ ਬੋਝ ਦਿੱਤਾ ।
ਆਪਣੀ ਵਿਰਾਸਤ ਨੂੰ ਕਾਇਮ ਰੱਖਣ ਲਈ ਜੁਝਰੂ ਬਣ ਲੇ ਪਿੜ ਵਿੱਚ ਨਿੱਤਰੀ ਅਤੇ ਜੂਝੀ ਪੰਥ ਦੀ ਜੁਆਨੀ ਨੇ ਆਪਣੇ ਕਾਰਨਾਮਿਆਂ ਤੇ ਕੁਰਬਾਨੀਆਂ ਨਾਲ ਆਪਣੀ ਕੌਮ ਦੀ ਜਿੰਦਾ ਜਮੀਰ ਦੀ ਭਬਕ ਦਿਖਾਈ , ਲੋਕਾਂ ਦੇ ਦਿਲਾਂ ਦੀ ਹੂਕ ਬਣੇ ਅਤੇ ਹਿੰਦੂ ਸਾਮਰਾਜ ਨੂੰ ਹਿਲਾ ਸੁੱਟਿਆਂ । ਦੂਜੇ ਪਾਸੇ ਚਾਣਕੀਆ ਨੀਤੀ ਦੀ ਮਾਹਰ ਹਿੰਦੂ ਜਹਿਨੀਅਤ ਨੇ ਆਪਣੀ ਸਾਮਰਾਜੀ ਤਾਕਤ ਦੇ ਬਲ , ਸ਼ਕਤੀਸ਼ਾਲੀ ਪ੍ਰਚਾਰ ਸਾਧਨਾਂ ਅਤੇ ਛਲੀ ਛੰਡਜੰਤਰਾਂ ਨਾਲ ਲੋਕਾਂ ਨੂੰ ਗੁਮਰਾਹ ਕਰਨ, ਜੁਝਾਰੂਆਂ ਨੂੰ ਬਦਨਾਮ ਕਰਨ ਵਿੱਚ ਇੱਕ ਵਾਰ ਕਾਮਯਾਬ ਹੋ ਗਈ ਦਿਖਾਈ ਦੇਣ ਲੱਗ ਪਈ । ਸਿਆਸੀ ਪਿੜ ਤੇ ਹਾਵੀ ਬੁਜ਼ਦਿਲ , ਮੌਕੇ ਪ੍ਰਸਤ ਅਤੇ ਗ਼ੁਲਾਮ ਪ੍ਰਵਿਰਤੀ ਦੀ ਧਾਰਨੀ ਅਕਾਲੀ ਲੀਡਰਛਿੱਪ ਨੇ ਵੀਂ ਘੱਟ ਨਾ ਗੁਜਾਰੀ ਅਤੇ ਪੰਥ ਦੀ ਜੁਝਾਰੂ ਜੁਆਨੀ ਦਾ ਘਾਣ ਕਰਾਉਣ ਲਈ ਹਿੰਦੂ ਜ਼ਹਿਨੀਅਤ ਦੇ ਹਥੌੜੇ ਦਾ ਡੰਡਾ ਬਣ ਗਈ।
ਅੱਜ ਬੇਸ਼ੱਕ ਪੂਰਨ ਪ੍ਰਭੂਸਤਾ ਸੰਪੰਨ ਖ਼ਲਿਸਤਾਨ ਦਾ ਸੰਘਰਸ਼ ਦਬਾਇਆ ਜਾ ਚੁੱਕਾ ਦਿਖਾਈ ਦੇ ਰਿਹਾ ਹੈ ਅਤੇ ਮੁੜ ਕਦੇ ਵੀ ਨਾ ਉਠਣ ਦਾ ਭੁਲੇਖਾ ਵੀ ਪਿਆ ਹੋਇਆ ਹੈ, ਪਰ ਮੈਂ ਸਪੱਸ਼ਟ ਕਰਨਾ ਚਹੁੰਦਾ ਹਾਂ ਕਿ ਇਸ ਸੰਘਰਸ਼ ਜਿੱਤ ਦਾ ਝੰਡਾਂ ਝਲਾਉਣ ਤੱਕ ਜਾਰੀ ਰਹੇਗਾ ਅਤੇ ਹਿੰਦੂ ਸਾਮਰਾਜ ਦੇ ਪਾਪਾਂ ਦਾ ਬੇੜਾ ਡੁੱਬ ਜਾਏਗਾ ।ਅੰਤਰਰਾਸ਼ਟਰੀ ਮੰਚ ਤੇ ਆਈਆਂ ਤਬਦੀਲੀਆਂ , ਹਿੰਦੂ ਸਾਮਰਾਜ ਦੀ ਛਡਜੰਤਰੀ ਤਾਕਤ , ਸਿੱਖਾਂ ਦੀ ਸਿਆਸਤ ਦੇ ਮਲਾਹ ਬਣ ਚੁੱਕੇ ਗ਼ੱਦਾਰਾਂ ਦੀ ਗ਼ੱਦਾਰੀ ਅਤੇ ਜੁਝਾਰੂਆਂ ਵਿੱਚ ਵਿਚਰੇ ਕੁਝ ਗਿੱਦੜ ਤੋਰਾਂ ਤੇ ਹਿੰਦੂਸਤਾਨ ਦੀ ਮੁੱਖਧਾਰਾ ਵਿੱਚ ਸ਼ਾਮਲ ਹੋ ਕੇ ਬਚਣ ਤੇ ਕੁਰਸੀਆ ਭਾਲਣ ਦੀਆਂ ਝਾਕਾਂ ਨੇ ਬੇਸ਼ੱਕ ਸਾਨੂੰ ਮਾਰੂ ਸੱਟਾਂ ਮਾਰੀਆਂ ਹਨ ਪਰ ਇਹ ਚੁੱਪ ਵੀ ਬਾਬਾ ਬੰਦਾ ਬਹਾਦਰ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਵਾਲੀ ਚੁੱਪ ਹੀ ਸਮਝੋ। ਪੰਥ ਦੀ ਜੁਆਨੀ ਅੱਜ ਵੀ ਕਦੇ ਕਦੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਾਲੀ ਭਬਕ ਦਿਖਾ ਜਾਂਦੀ ਹੈ ।ਸਾਨੂੰ ਜੂਨ ਚੌਰਾਸੀ ਦੇ ਮਹਾਨ ਸ਼ਹੀਦਾਂ ਦਾ ਮਿਥਿਆਂ ਟੀਚਾ ਯਾਦ ਹੈ ਅਤੇ ਇਸ ਨੂੰ ਸਰ ਕਰਨਾਂ ਅਸੀ ਆਪਣਾ ਫਰਜ਼ ਸਮਝਿਆਂ ਹੋਇਆਂ ਹੈ । ਸਾਨੂੰ ਸੰਤ ਜਰਨੈਲ ਸਿੰਘ ਵੱਲੋਂ ਦਰਸਾਈ ਜ਼ਾਲਮਾਂ ਦੀ ਸੂਚੀ ਵੀ ਭੁੱਲੀ ਨਹੀਂ ਅਤੇ ਜਰਨਲ ਸਬੇਗ ਸਿੰਘ ਦੀ ਟੈਂਕਾਂ ਅਤੇ ਤੋਪਾਂ ਅੱਗੇ ਡਟ ਜਾਣ ਦੀ ਹਿੰਮਤ ਵੀ ਸਾਡੇ ਡੌਲੇ ਫਰਕਾਉਣ ਤੋਂ ਫਿਕੀ ਨਹੀਂ ਪੈ ਸਕਦੀ । ਅਜਾਦੀ ਦੀਆਂ ਲਹਿਰਾਂ ਬਾਰੇ ਅੰਤਰਰਾਸ਼ਟਰੀ ਮੰਚ ਤੇ ਆਈ ਤਬਦੀਲੀ ਸਾਡੀ ਵੀ ਮਜਬੂਰੀ ਬਣ ਗਈ ਹੈ ਪਰ “ਰਾਜ ਕਾਰੇਗਾ ਖਾਲਸਾ” ਦਸਮੇਸ਼ ਪਿਤਾ ਜੀ ਦਾ ਵਰ ਹੈ ਅਤੇ ਇਸ ਨੁੰ ਅਸੀ ਖ਼ਲਸਾਈ ਸੁਰਤ ਵਿੱਚ ਆ ਕੇ ਸਾਕਾਰ ਕਰਨਾ ਹੈ। ਆਪਣੇ ਖ਼ਾਲਸੇ ਤੇ ਕਲਗੀਆਂ ਵਾਲੇ ਦੀਆਂ ਬਖ਼ਸ਼ਸ਼ਾਂ ਅਵੱਸ਼ ਹੌਣਗੀਆਂ।
ਆਉ ਇਹਨਾਂ ਬਖ਼ਸ਼ਸਾਂ ਨੁੰ ਪ੍ਰਪਾਤ ਕਰਨ ਲਈ ਧਾਰਮਿਕ, ਰਾਜਨੀਤਿਕ , ਸਮਾਜਿਕ ਅਤੇ ਆਰਥਿਕ ਖੇਤਰ ਨੂੰ ਗੁਰਮਤਿ ਜੁਗਤ ਅਤੇ ਖ਼ਲਸਾਈ ਸੁਰ ਨਾਲ ਸੰਭਾਲੀਆਂ।ਗੱਦਾਰਾਂ ਅਤੇ ਬਿਪਰੀ ਜ਼ਹਿਨੀਅਤ ਦੇ ਖੇਤਰ ਵਿੱਚ ਪਏ ਪ੍ਰਭਾਵ ਤੇ ਬਣੇ ਦਬਦਬੇ ਨੁੰ ਤੋੜਨ ਲਈ ਕਮਰ ਕੱਸੇ ਕਰੀਏ। ਇਕਵੀਂ ਸਦੀ ਦੇ ਹਾਣੀ ਬਣਕੇ ਗੁਰਮਤਿ ਜੁਗਤ ਨਾਲ ਸੰਸਾਰ ਵਿੱਚ ਵਿਚਰੀਏ ਅਤੇ ਸਰਬਾਤ ਭਲਾ ਕਰੀਏ।ਜੋ ਹਰ ਸਿੱਖ ਦੇ ਦਿਲ ਵਿੱਚ ਇਹ ਵੱਸ ਜਾਵੇ ਕਿ ਅਸੀ ਗ਼ੁਲਾਮ ਹਾਂ ਅਤੇ ਅਜ਼ਾਦ ਹੋਣਾ ਹੈ , ਤਨ ,ਮਨ, ਧਨ ਗੁਰੂ ਦਾ ਹੈ ਤੇ ਪੰਥ ਤੇ ਮਨੁੱਖਤਾ ਦੇ ਲੇਖੇ ਲਾਉਣਾ ਹੈ ਤਾਂ ਮੰਜ਼ਲ ਆਪਣੇ ਆਪ ਨੇੜੇ ਆ ਜਾਵੇਗੀ ।ਵੱਡੀ ਕੁਰਬਾਨੀ ਨਾਲ ਵੀ ਜੋ ਨਹੀਂ ਮਿਲਿਆ ਹੁਣ ਉਹ ਥੌੜੀ ਹਿੰਮਤ ਨਾਲ ਹੀ ਮਿਲਣ ਵਾਲਾ ਹੈ। ਹਿੰਦੂਸਤਾਨ ਦੇ ਪਾਪਾਂ ਦਾ ਬੇੜਾ ਭਰ ਚੁੱਕਾ ਹੈ ਤੇ ਇਸ ਪੈਰਾਂ ਹੇਠਾਂ ਲਤਾੜੇ ਜਾ ਰਹੀਆਂ ਕੌਮਾਂ ਦੀ ਆਜ਼ਾਦੀ ਦਾ ਸੂਰਜ ਚੜ੍ਹਨ ਵਾਲਾ ਹੈ। ਆਉ ਆਪਣਾ ਸਿੱਖੀ ਫਰਜ਼ ਪਹਿਚਾਣੀਏ ਅਤੇ ਹੱਕ, ਸੱਚ,ਨਿਆਂ ਤੇ ਆਜ਼ਾਦੀ ਲਈ ਆਪਣਾ ਹਿੱਸਾ ਪਾਈਏ ।ਘੱਲੂਘਾਰ ਜੂਨ ਚੌਰਾਸੀ ਦੇ ਪਚੀਵੇਂ ਸਲਾਨਾ ਦਿਹਾੜੇ ਤੇ ਸ਼ਹੀਦਾਂ ਨੁੰ ਇਹੀ ਹੀ ਸੱਚੀ ਸ਼ਰਧਾਜ਼ਲੀ ਹੋਵੇਗੀ।
ਜੱਥੇਦਾਰ ਬੱਬਰ ਖਾਲਸਾ
ਵਧਾਵਾ ਸਿੰਘ ਖਾਲਸਾ
|