Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
“ਦਰਬਾਰ ਸਾਹਿਬ ਤੇ ਹਮਲੇ ਤੋਂ 25 ਸਾਲ ਬਾਅਦ” - ਸੁਖਦੀਪ ਬਰਨਾਲਾ ਈ ਮੇਲ

flex_5.jpg

                          sukhdeep_singh_barnala_3.jpg      

 ਬੜੇ ਇਨਸਾਨ ਮਿਲੇ, ਕਈ ਬੇਈਮਾਨ ਮਿਲੇ

 ਤੇਰਾ ਜਿੰਨਾ ਉਂਚਾ ਕਿਰਦਾਰ ਨਹੀਉਂ ਮਿਲਿਆ 

                              ਸਤਿਕਾਰਯੋਗ ਖ਼ਾਲਸਾ ਜੀ! ਸਿੱਖ ਕੌਮ ਦਾ ਇਤਿਹਾਸ ਲਹੂ ਭਿੱਜਿਆ ਇਤਿਹਾਸ ਹੈ। ਦੁਨੀਆਂ ਵਿੱਚ ਦੂਸਰੇ ਮਜ਼ਹਬਾਂ ਜਾਂ ਕੌਮਾਂ ਵਿਚੋਂ ਕਿਸੇ ਦੇ ਹਿੱਸੇ ਵਿੱਚ ਇਕ ਕੁਰਬਾਨੀ ਆਈ ਤੇ ਕਿਸੇ ਦੇ ਦੋ ਪਰ ਸਾਨੂੰ ਗੁੜਤੀ ਕੁਰਬਾਨੀਆਂ ਦੀ ਮਿਲੀ ਹੈ। ਸੰਸਾਰ ਵਿਚ ਹਰ ਇਕ ਕੌਮ ਦਾ ਆਪਣਾ ਇਤਿਹਾਸ ਹੈ ਪਰ ਕਿਸੇ ਵੀ ਕੌਮ ਦਾ ਇਤਿਹਾਸ ਖ਼ੂਨ ਨਾਲ ਨਹੀਂ ਲਿਖਿਆ ਗਿਆ, ਸਿਵਾਏ ਖ਼ਾਲਸਾ ਪੰਥ ਤੋਂ। ਮੁਗ਼ਲ ਸਾਮਰਾਜ ਦੇ ਸਮੇਂ ਅਠਾਰਾਂ ਪ੍ਰਕਾਰ ਦੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਇਹ ਸਾਰੇ ਤਜ਼ਰਬੇ ਗੁਰੂ ਕੇ ਖ਼ਾਲਸੇ ਤੇ ਅਜ਼ਮਾਏ ਗਏ। ਕੋਈ ਇਤਿਹਾਸ ਸ਼ਹੀਦ ਭਾਈ ਮਨੀ ਸਿੰਘ ਜੀ ਵਰਗਾ ਸ਼ਹੀਦ ਪੈਦਾ ਨਹੀਂ ਕਰ ਸਕਿਆ ਜਿਸ ਨੇ ਜਲਾਦ ਨੂੰ ਇਹ ਸਮਝਾਇਆਂ ਕਿ ਭਾਈ ਬੰਦ-ਬੰਦ ਗੁੱਟ ਤੋਂ ਨਹੀਂ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਹੁੰਦਾ ਹੈ। ਦੁਨੀਆਂ ਦਾ ਕੋਈ ਇਤਿਹਾਸ ਭਾਈ ਮਤੀ ਦਾਸ ਜੀ ਵਰਗਾ ਸੂਰਮਾ ਪੈਦਾ ਨਹੀਂ ਕਰ ਸਕਿਆ ਜਿਸ ਨੇ ਆਪਣੇ ਸਿਰ ਨੂੰ ਆਰੇ ਦੇ ਥੱਲੇ ਇਸ ਤਰ੍ਹਾਂ ਚਿਰਵਾਇਆ ਹੋਵੇ ਜਿਵੇਂ ਲੱਕੜੀ ਚੀਰੀ ਜਾਂਦੀ ਹੈ; ਦੁਨੀਆਂ ਦੇ ਇਤਿਹਾਸ ਵਿੱਚ ਕੋਈ ਸੂਰਮਾ ਬਿਨਾਂ ਸਿਰ ਤੋਂ ਨਹੀਂ ਲੜ ਸਕਿਆ ਤੇ ਦੁਨੀਆਂ ਦਾ ਕੋਈ ਬਾਪ ਵੀ ਅਜਿਹਾ ਨਹੀਂ ਜਿਸ ਨੇ ਆਪਣੇ ਜਿਗਰ ਦੇ ਟੋਟਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਕੇ ਜੰਗ ਵਿਚ ਤੋਰਿਆ ਹੋਵੇ ਤੇ ਉਹਨਾਂ ਦੀ ਸ਼ਹੀਦੀ ਨੂੰ ਆਪਣੇ ਅੱਖੀਂ ਤੱਕਿਆ ਹੋਵੇ। ਕਿਸੇ ਕਵੀ ਨੇ ਲਿਖਿਆ ਹੈ:
 

“ਉਦੋਂਧਰਤ ਅਕਾਸ਼ ਵੀ ਕੰਬ ਉਠਦੇ
ਜਦੋਂ ਵਰਕਾ ਇਤਿਹਾਸ ਦਾ ਖੁਲਦਾ ਏ
ਉਸ ਥਾਂ ਨੂੰ ਦੁਨੀਆਂ ਪੂਜਦੀ ਏ
ਜਿਥੇ ਖੂਨ ਸ਼ਹੀਦਾਂ ਦਾ ਡੁੱਲ੍ਹਦਾ ਏ”


ਸਚਮੁੱਚ ਜਦੋਂ ਸਿੱਖ ਇਤਿਹਾਸ ਦੇ ਖੂਨੀ ਪੱਤਰੇ ਖੁਲ੍ਹਦੇ ਹਨ ਤਾਂ ਧਰਤੀ ਤੋਂ ਲੈ ਕੇ ਅਕਾਸ਼ ਤੱਕ ਕੰਬਣੀ ਛਿੜ ਜਾਂਦੀ ਹੈ; ਇਹ ਕੈਸੀ ਸਿੱਖ ਕੌਮ ਹੈ ! ਇਕ ਦਾਦੀ ਆਪਣੇ ਪੋਤਿਆਂ ਨੂੰ ਹੱਸ ਕੇ ਮੌਤ ਵਿਆਹੁਣ ਦੀ ਸਿੱਖਿਆ ਦੇ ਰਹੀ ਹੈ, ਇਕ ਬੇਟਾ ਆਪਣੇ ਬਾਪ ਨੂੰ ਕੁਰਬਾਨੀ ਕਰਨ ਵਾਸਤੇ ਬੇਨਤੀ ਕਰਦਾ ਹੈ, ਮੀਰ ਮੰਨੂੰ ਦੀ ਜੇਲ੍ਹ ਵਿਚ ਮਾਵਾਂ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾ ਰਹੀਆਂ ਹਨ ਤੇ ਫਿਰ ਵੀ ਅਡੋਲ ਵਾਹਿਗੁਰੂ ਦਾ ਭਾਣ ਮੰਨ ਰਹੀਆਂ ਹਨ ਕਿਸੇ ਅਦੀਬ ਨੇ ਲਿਖਿਆ ਹੈ:

ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ
ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ
ਉਂਚਾ ਸੁੱਟ ਕੇ ਬੋਚਦੇ ਨੇਜਿਆਂ ਤੇ
ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ

ਇਹ ਕੈਸੀ ਕੌਮ ਹੈ, ਕੈਸੀਆਂ ਨਿਡਰ ਮਾਵਾਂ ਹਨ, ਕੈਸਾ ਇਤਿਹਾਸ ਹੈ।
ਖ਼ਾਲਸਾ ਜੀ ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਕੌਮ ਨੇ ਹਜ਼ਾਰਾਂ ਸਿਰਲੱਥ ਸੂਰਮੇ ਸ਼ਹੀਦ ਪੈਦਾ ਕੀਤੇ ਹਨ, ਪਰ ਇਹ ਵੀ ਇਕ ਕੌੜੀ ਸਚਾਈ ਰਹੀ ਹੈ ਕਿ ਸਭ ਤੋਂ ਵਧ ਗੱਦਾਰ ਵੀ ਅਸੀਂ ਪੈਦਾ ਕੀਤੇ ਹਨ; ਅੱਜ ਤੱਕ ਕਦੇ ਵੀ ਸਾਡੀ ਕੌਮ ਨੂੰ ਕੋਈ ਸਰਬਪ੍ਰਵਾਨਿਤ ਅਜਿਹਾ ਸਖਸ਼ ਨਜੀਂ ਮਿਲਿਆ ਜੋ ਪੂਰੀ ਕੌਮ ਦੀ ਨੁੰਮਾਇੰਦਗੀ ਕਰੇ। ਪੂਰੀ ਕੌਮ ਦੀ ਆਵਾਜ਼ ਬਣੇ। ਜੇ ਕੋਈ ਸਖਸ਼ ਇਸ ਦੇ ਯੋਗ ਸਮਝਿਆ ਗਿਆ ਤਾਂ ਗੱਦਾਰਾਂ ਦੀ ਮਿਹਰਬਾਨੀ ਸਦਕਾ ਉਸ ਨੂੰ ਸਦਾ ਲਈ ਕੌਮ ਤੋਂ ਜੁਦਾ ਕਰ ਦਿੱਤਾ ਗਿਆ।
ਸਾਡੀ ਕੌਮ ਨੇ ਬੜੇ ਕਤਲੇਆਮ ਹੰਢਾਏ, ਘੱਲੂਘਾਰੇ ਵੀ ਹੰਢਾਏ, ਸਾਡੇ ਸਿਰਾਂ ਦੇ ਮੁੱਲ ਪਾਉਣ ਤੋਂ ਲੈ ਕੇ ਸ. ਕਪੂਰ ਸਿੰਘ ਨੂੰ ਨਵਾਬੀ ਸੌਂਪਣ ਤਕ ਹਰ ਉਤਰਾਅ-ਚੜ੍ਹਾਅ ਸਿੱਖ ਕੌਮ ਨੇ ਵੇਖਿਆ। ਸਮੂਹਿਕ ਰੂਪ ਵਿਚ ਸਾਡਾ ਸਭ ਤੋਂ ਪਹਿਲਾ ਕਾਤਿਲ ਬਹਾਦਰ ਸ਼ਾਹ ਨੂੰ ਮੰਨਿਆ ਜਾਂਦਾ ਹੈ। ਜਿਸ ਨੇ 1710 ਤੋਂ 1712 ਈ: ਤੱਕ ਦੋ ਸਾਲ ਸਿੰਘਾਂ ਦਾ ਬੁਰੀ ਤਰ੍ਹਾਂ ਸ਼ਿਕਾਰ ਖੇਡਿਆ। ਉਸ ਨੇ 10 ਦਸੰਬਰ 1710 ਨੂੰ ਆਪਣੇ ਫ਼ੌਜਦਾਰਾਂ ਦੇ ਨਾਮ ਸ਼ਾਹੀ ਫੁਰਮਾਨ ਜਾਰੀ ਕਰ ਦਿਤਾ ਕਿ ‘ਨਾਨਕ ਪ੍ਰਸਤਾਂ  ਰਾ ਹਰਜਾ ਕਿ ਬਯਾਬੰਦ ਬ-ਕਤਲ ਰਸਾਨੰਦ’ ਭਾਵ ਕਿ ਜਿਥੇ ਵੀ ਕੋਈ ਨਾਨਕ ਪੰਥੀ ਸਿੱਖ ਮਿਲੇ ਉਸ ਨੂੰ ਕਤਲ ਕਰ ਦਿੱਤਾ ਜਾਏ। ਦੂਸਰੀ ਕਤਲੇਆਮ ਫਾਰੁਖਸੀਆਰ ਨੇ 1715 ਤੋਂ 1719 ਈ: ਤੱਕ ਕਰਵਾਈ। ਤੀਸਰਾ ਕਤਲੇਆਮ 1728 ਤੋਂ1732 ਤੱਕ ਹੋਇਆ ਜਿਸਦਾ ਸਿਹਰਾ ਇਤਿਹਾਸ ਨੇ ਜ਼ਕਰੀਆ ਖਾਨ ਦੇ ਸਿਰ ਬੰਨਿਆ। ਚੌਥਾ ਕਤਲੇਆਮ ਵੀ ਜ਼ਕਰੀਆ ਖਾਨ ਨੇ ਹੀ ਆਰੰਭਿਆ ਜੋ 1740 ਤੋਂ 1745 ਤੱਕ ਹੋਇਆ। ਇਸ ਕਤਲੇਆਮ ਵਿੱਚ ਸਿੱਖ ਦੀ ਸੂਹ ਦੇਣ ਵਾਲੇ ਨੂੰ 15 ਮੋਹਰਾਂ ਸਿੱਖ ਦਾ ਸਿਰ ਵੱਢਣ ਵਾਲੇ ਨੂੰ 50 ਮੋਹਰਾਂ ਇਨਾਮ ਰੱਖਿਆ ਗਿਆ। ਪੰਜਵਾਂ ਕਤਲੇਆਮ ਜ਼ਕਰੀਏ ਦੀ ਮੌਤ ਤੋਂ ਤੁਰੰਤ ਬਾਅਦ 1746 ਈ: ਵਿਚ ਯਹੀਆ ਖਾਨ ਨੇ ਆਰੰਭ ਕੀਤਾ। ਛੇਵਾਂ ਤੇ ਸਤਵਾਂ ਕਤਲੇਆਮ ਨਿਰਦਈ ਮੁਗਲ ਹਾਕਮ “ਮੁਈਨਉਲ ਮੁਲਕ” ਜਿਸ ਦਾ ਨਾਮ ਮੀਰ ਮੰਨੂੰ ਵੀ ਲਿਆ ਜਾਂਦਾ ਹੈ ਉਹ ਨੇ ਕਰਵਾਇਆ ਜੀਹਦੇ ਵਿਚ ਸਿੰਘਾਂ ਦੇ ਪਰਿਵਾਰਾਂ ਨੂੰ ਵੀ ਚੁਣ ਚੁਣ ਕੇ ਖਤਮ ਕੀਤਾ ਗਿਆ। ਦਾਸ ਨੇ ਇਨ੍ਹਾਂ ਸੱਤਾਂ ਕਤਲੇਆਮਾਂ ਦਾ ਵਰਨਣ ਵਿਸਥਾਰ ਵਿੱਚ ਇਸ ਲਈ ਨਹੀਂ ਕੀਤਾ ਕਿਉਂਕਿ ਸਮੇਂ ਦੇ ਹਿਸਾਬ ਨਾਲ ਆਪਾਂ ਸਿੱਖਾਂ ਦੇ ਅਠਵੇਂ ਤੇ ਨੌਵੇਂ ਕਤਲੇਆਮ ਬਾਰੇ ਵਿਚਾਰ ਕਰਾਂਗੇ:
ਮੀਰ ਮੰਨੂੰ ਦੇ ਸੱਤਵੇਂ ਕਤਲੇਆਮ ਤੋਂ ਬਾਅਦ ਸਿੰਘਾਂ ਨੇ ਯੁੱਧ ਤਾਂ ਅਨੇਕਾਂ ਕੀਤੇ ਖ਼ਾਲਸਾ ਰਾਜ ਕਾਇਮ ਕੀਤਾ, ਖ਼ਾਲਸਾ ਰਾਜ ਦਾ ਪਤਨ ਹੋਇਆ ਡੋਗਰਿਆਂ ਦੀ ਕ੍ਰਿਪਾ ਸਦਕਾ ਅਨੇਕਾਂ ਸਿੰਘ ਸਰਦਾਰ, ਆਪਣੀ ਖਾਨਾਜੰਗੀ ਦੀ ਭੇਂਟ ਚੜ ਗਏ, ਪਰ ਕੋਈ ਵੀ ਸਮੂਹਿਕ ਕਤਲੇਆਮ ਨਹੀਂ ਹੋਇਆ,13 ਅਪ੍ਰੈਲ 1919 ਤੋਂ ਪਹਿਲਾਂ, ਇਸੇ ਸਮੇਂ ਹੀ ਸਿੰਘਾਂ ਨੇ ਵੱਖ-ਵੱਖ ਮੋਰਚਿਆਂ ਵਿਚ ਸ਼ਹਾਦਤਾਂ ਪਾਈਆਂ। ਪਰ 1919 ਦੀ ਅਗਾਉਂ ਜਾਣਕਾਰੀ ਕੌਮ ਕੋਲ ਸੀ, ਕਤਲੇਆਮ ਉਸ ਨੂੰ ਕਿਹਾ ਜਾਂਦਾ ਹੈ ਕਿ ਅਚਨਚੇਤ ਵੈਰੀ ਹਮਲਾ ਕਰ ਦੇਣ ਆਪਣੇ ਰੋਜ਼ ਮਰਾ ਜ਼ਿੰਦਗੀ ਦੇ ਕਾਰ ਵਿਹਾਰ ਕਰਦਿਆਂ ਕਰਦਿਆਂ ਕਿਸੇ ਵਿਸ਼ੇਸ਼ ਕੌਮ ਦੀ ਨਸਲਕੁਸ਼ੀ ਆਰੰਭ ਹੋ ਜਾਣੀ, 13 ਅਪ੍ਰੈਲ 1919 ਦਾ ਜਲ੍ਹਿਆਂ ਵਾਲਾ ਬਾਗ਼ ਦਾ ਸਾਕਾ ਸਮੂਹਿਕ ਕਤਲੇਆਮ ਸੀ ਪਰ ਇਹ ਇਕੱਲੀ ਸਿੱਖ ਕੌਮ ਦਾ ਕਤਲੇਆਮ ਨਹੀਂ ਸੀ ਇਸ ਲਈ ਦਾਸ ਨੇ 6 ਜੂਨ 1984 ਦੇ ਸਾਕਾ ਨੀਲਾ ਤਾਰਾ ਨੂੰ ਹੀ ਸਿੱਖ ਕੌਮ ਦਾ ਅੱਠਵਾਂ ਕਤਲੇਆਮ ਮੰਨਿਆ ਹੈ ਤੇ ਨਵੰਬਰ 84 ਦੇ ਸਿੱਖ ਕਤਲੇਆਮ ਨੂੰ ਨੌਵਾਂ।
ਖ਼ਾਲਸਾ ਜੀ 25 ਸਾਲ ਗੁਜ਼ਰ ਚੁਕੇ ਸਨ ਤੀਸਰੇ ਘੱਲੂਘਾਰੇ ਨੂੰ ਹੋਇਆ। ਇਸ ਬਾਰੇ ਬੜਾ ਕੁਝ ਲਿਖਿਆ ਗਿਆ ਜਾਂ ਲਿਖਵਾਇਆ ਗਿਆ। ਬੜਾ ਕੁਝ ਅਸੀਂ ਪੜ੍ਹਿਆ। ਬਹੁਤਾ ਲਿਟਰੇਚਰ ਸਰਕਾਰ ਵਲੋਂ ਏਜੰਸੀਆਂ ਦੀ ਸਹਾਇਤਾ ਨਾਲ ਵੀ ਲਿਖਿਆ ਗਿਆ ਇਨ੍ਹਾਂ ਕਤਲੇਆਮਾਂ ਨੂੰ ਦੁਨੀਆਂ ਦੀ ਨਜ਼ਰਾਂ ਵਿਚ ਸਹੀ ਸਿੱਧ ਕਰਨ ਵਾਸਤੇ ਤਕਰੀਬਨ 10 ਹਜ਼ਾਰ ਦੇ ਕਰੀਬ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਾਵਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਕੌਮ ਦਾ ਬਹੁਮੁੱਲਾ ਲਿਟਰੇਚਰ “ਸਿੱਖ ਰੈਂਫਰੈਂਸ ਲਾਇਬ੍ਰੇਰੀ, ਲੁੱਟ ਲਈ ਗਈ। ਜੇਕਰ ਸਾਡੇ ਆਪਣੇ ਕਹਾਉਣ ਵਾਲੇ ਗ਼ੱਦਾਰ ਲੀਡਰ ਹੱਥ ਖੜ੍ਹੇ ਕਰ ਕੇ ਬਾਹਰ ਆਏ, ਜਿਹੜੇ ਕਹਿੰਦੇ ਸੀ ਕਿ ਫ਼ੌਜ ਸਾਡੀਆਂ ਲਾਸ਼ਾਂ ਉਪਰੋਂ ਹੀ ਲੰਘ ਸਕੇਗੀ ਤੇ ਅੱਜ ਕਲ੍ਹ ਉਹਨਾਂ ਵਾਰਸਾਂ ਨੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੀ ਗਰਦਾਨ ਦਿੱਤਾ, ਤਾਂ ਉਹਨਾਂ ਬੇਗਾਨਿਆਂ ਦੇ ਵਿਚੋਂ ਕੁਝ ਅਜਿਹੇ ਜ਼ਾਗਦੀ ਜਮੀਰ ਵਾਲੇ ਸਖਸ਼ ਵੀ ਨਿਤਰੇ ਜਿਨ੍ਹਾਂ ਨੇ ਉਨ ਮਰਦ-ਏ-ਮੁਜਾਹਿਦ ਲਈ ਆਪਣਾ ਆਪ ਸਮਰਪਿਤ ਕਰ ਦਿੱਤਾ। ਪ੍ਰਸਿੱਧ ਪੀ.ਸੀ.ਐਂਸ ਅਫ਼ਸਰ ਏ. ਆਰ. ਦਰਸ਼ੀ ਵਰਗੇ, ਰਿਟਾਇਡਰ ਲੈਫਟੀਨੈਂਟ ਜਨਰਲ ਐਸ. ਕੇ. ਸਿਨਹਾ ਵਰਗੇ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਘੋਰ ਪਾਪ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਬਦਲੇ ਵਿੱਚ ਉਹਨਾਂ ਨੂੰ ਆਰਮੀ ਦਾ ਚੀਫ ਨਹੀਂ ਬਣਾਇਆ ਗਿਆ। ਇਹ ਅਹੁਦਾ ਜਨਰਲ ਵੈਦਯਾ ਨੂੰ ਸੌਂਪਿਆ ਗਿਆ ਜਿਸ ਨੇ ਹਮਲਾ ਕਰਨ ਦੀ ਹਾਮੀ ਭਰੀ। ਡਾ. ਸੁਬਰਾਮਨੀਅਮ ਵਰਗੇ ਜਿਨ੍ਹਾਂ ਸੰਤਾਂ ਦੁਆਰਾ ਆਰੰਭ ਕੀਤੇ ਸੰਘਰਸ਼ ਦੀ ਸੰਪੂਰਨ ਹਮਾਇਤ ਕੀਤੀ।
ਸਾਕਾ ਨੀਲਾ ਤਾਰਾ ਕੋਈ ਅਚਾਨਕ ਜਾਂ ਅਚਨਚੇਤ ਵਾਪਰਿਆ ਸਾਕਾ ਨਹੀਂ ਸੀ ਇਸ ਦੀ ਤਿਆਰੀ ਤੋਂ ਉਦੋਂ ਤੋਂ ਹੀ ਕੀਤੀ ਜਾ ਰਹੀ ਸੀ ਜਦੋਂ ਸਿੱਖਾਂ ਨੂੰ “ਜ਼ਰਾਇਮ ਪੇਸ਼ਾ” ਕੌਮ ਦਾ ਖਿਤਾਬ ਸਿੱਖ ਕੌਮ ਦੀ ਝੋਲੀ ਪਾਇਆ ਗਿਆ। ਇਸ ਸਾਕੇ ਪਿਛੇ ਕਈ ਅਖੌਤੀ ਅਕਾਲੀ ਲੀਡਰਾਂ ਦੀ ਕੇਂਦਰ ਸਰਕਾਰ ਨੂੰ ਖੁਫੀਆ ਪੱਤਰਾਂ (ਜੋ ਅੱਜਕਲ੍ਹ ਉਜਾਗਰ ਹੋ ਚੁਕੇ ਹਨ) ਰਾਹੀਂ ਦਿੱਤੀ। ਸਿੱਧੀ ਹਮਾਇਤ ਵੀ ਪੂਰੀ ਤਰ੍ਹਾਂ ਆਪਣਾ ਰੋਲ ਨਿਭਾਅ ਰਹੀ ਸੀ।
          ਕੇਂਦਰ ਸਰਕਾਰ ਦੀ ਨਿਗ੍ਹਾ ਸ੍ਰੀ ਅਕਾਲ ਤਖ਼ਤ ਨੂੰ ਢਹਿ ਢੇਰੀ ਕਰਨ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਖਤਮ ਕਰਨ ਦੇ ਨਾਲ-ਨਾਲ ਉਸ ਸ਼ੇਰ ਦੀ ਜਿੰਦਗੀ ਤੇ ਵੀ ਸੀ ਜੋ ਗਿੱਦੜਾਂ ਵਿੱਚ ਘਿਰਿਆ ਹੋਇਆ ਸੀ, ਉਸ ਮਰਦੇ- ਮੁਜ਼ਾਹਿਦ ਦਾ ਖ਼ੂਨ ਗੰਗੂ ਦੀ ਧੀ ਨੂੰ ਚਾਹੀਦਾ ਸੀ ਜੋ ਸੈਂਕੜੇ ਗੱਦਾਰਾਂ ਵਿਚ ਘਿਰਿਆ ਹੋਣ ਦੇ ਬਾਵਜੂਦ ਵੀ ਆਪਣੀ ਕੌਮ ਲਈ ਵਫ਼ਾਦਾਰੀ ਪ੍ਰਤੀ ਵਚਨਬੱਧ ਸੀ। ਜਿਹੜਾ ਕੇਂਦਰ ਸਰਕਾਰ ਨਾਲ ਹਰ ਇਕ ਸਮਝੌਤਾ ਕਰਨ ਤੋਂ ਪਹਿਲਾਂ ਪੂਰੀ ਸਿੱਖ ਕੌਮ ਦੀ ਲਿਖਤੀ ਸਹਿਮਤੀ ਦੀ ਮੰਗ ਕਰਦਾ ਸੀ। ਮੁੱਖ ਰੂਪ ਵਿਚ ਉਹ ਕੁਰਸੀ ਦਾ ਲਾਲਚੀ ਨਹੀਂ ਸੀ। ਉਸ ਨੂੰ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਿਆ ਸੀ, ਤੇ ਆਨੰਦਪੁਰ ਦੇ ਮਤੇ ਦੀਆਂ ਸਾਰੀਆਂ ਮੰਗਾਂ ਦੀ ਮਨਜੂਰੀ ਤੋਂ ਘੱਟ ਉਸ ਨੂੰ ਕੁਝ ਵੀ ਪ੍ਰਵਾਨ ਨਹੀਂ ਸੀ, ਤੇ ਆਪਣੀ ਕੌਮ ਪ੍ਰਤੀ ਉਸ ਦੀ ਇਹ ਵਫ਼ਾਦਾਰੀ ਹੀ ਅਕਾਲੀ ਲੀਡਰਾਂ ਦੀਆਂ ਅੱਖਾਂ ਵਿਚ ਰੜਕਨ ਲੱਗੀ ਸੀ। ਉਸ ਦੇ ਦਿਲ ਦੀ ਧੜਕਨ ਵਿਚ ਪੰਜਾਬ ਦਾ ਦਿਲ ਧੜਕਦਾ ਸੀ। ਅਕਾਲੀ ਉਸ ਦੇ ਸਾਹਮਣੇ ਆਪਣੇ ਆਪ ਨੂੰ ਕੁਛ ਇਨ ਕਦਰ ਬੌਣਾ ਮਹਿਸੂਸ ਕਰਨ ਲਗੇ ਕਿ “ਧਰਮ ਯੁੱਧ ਮੌਰਚਾ” ਭੁੱਲ ਕੇ ਅੰਦਰ ਖਾਤੇ ਸੰਤਾਂ ਦੇ ਖਿਲਾਫ਼ ਹੀ ਇੱਕ ਮੋਰਚਾ ਖੋਲ ਦਿਤਾ ਗਿਆ ਤੇ ਸੋਢੀ ਦਾ ਕਤਲ ਵੀ ਇਸੇ ਮੋਰਚੇ ਦੀ ਇਕ ਕੜੀ ਸੀ। ਗੁਲਾਮ ਪ੍ਰਵ੍ਰਿਤੀ ਦੇ ਲੀਡਰਾਂ ਨੂੰ ਉਸ ਦੀ ਆਜ਼ਾਦ ਸੋਚ ਆਪਣੀ ਕੁਰਸੀ ਲਈ ਬੇਹੱਦ ਖਤਰਨਾਕ ਜਾਪਦੀ ਸੀ ਕਿਸੇ ਅਦੀਬ ਨੇ ਲਿਖਿਆ
ਬੰਦਗੀ ਮੇਂ ਘਟ ਕੇ ਰਹਿ ਜਾਤੀ ਹੈ ਇੱਕ ਜੂਏ ਕਮ-ਆਬ
ਔਰ ਆਜ਼ਾਦੀ ਮੇਂ ਬਹਿਰਿ ਬੇ-ਕਰਾਂ ਹੈ ਜ਼ਿੰਦਗੀ
ਭਾਵ ਕਿ ਗੁਲਾਮ ਜਾਤੀਆਂ ਦੇ ਬੰਦਿਆਂ ਦੀ ਆਤਮਾ ਇਉਂ ਹੈ ਜਿਵੇਂ ਤੁਪਕਾ ਤੁਪਕਾ ਪਾਣੀ ਨਾਲ ਚੱਲ ਰਹੀ ਇਕ ਨਾਲੀ ਅਤੇ ਸੁਤੰਤਰ ਜਾਤੀਆਂ ਦੇ ਬੰਦਿਆਂ ਦੀ ਆਤਮਾ ਇਉਂ ਹੈ ਜਿਵੇਂ ਇਕ ਅਥਾਹ ਤੇ ਅਸੀਮ ਸਮੁੰਦਰ।
ਇਹਨਾਂ ਗੁਲਾਮ ਪ੍ਰਵ੍ਰਿਤੀ ਸਖਸ਼ਾਂ ਤੋਂ ਉਸ ਸਮੁੰਦਰ ਦਾ ਤੇਜ਼ ਝੱਲਿਆ ਨਹੀਂ ਗਿਆ ਤੇ ਗੱਦਾਰ ਸਿੱਖ ਲੀਡਰ ਹਰਚੰਦ ਸਿੰਹੁ ਲੋਂਗੋਵਾਲ ਨੇ 25 ਅਪ੍ਰੈਲ 1984 ਨੂੰ ਕੇਂਦਰ ਸਰਕਾਰ ਦੇ ਨੁਮਾਇੰਦੇ ਆਰ.ਕੇ. ਧਵਨ ਨੂੰ ਚਿੱਠੀ ਲਿਖੀ ਜਿਸ ਦੀਆਂ ਕੁਝ ਲਾਇਨਾਂ ਹੂ-ਬ-ਹੂ ਪਾਠਕਾਂ ਲਈ ਹਾਜ਼ਰ ਹਨ :
ਪਿਆਰੇ ਧਵਨ ਸਾਹਿਬ,
ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸਰਦਾਰ ਗੁਰਚਰਨ ਸਿੰਘ ਦੀ ਜਾਨ ਨੂੰ ਖਤਰਾ ਹੈ ਇਸ ਲਈ ਮੈ ਇਹ ਚਿੱਠੀ ਆਪ ਜੀ ਨੂੰ ਲਿਖ ਰਿਹਾ ਹਾਂ। ਸੰਤ ਜਰਨੈਲ ਸਿੰਘ ਆਪਣੀ ਅੜੀ ਨਹੀਂ ਛੱਡ ਰਿਹਾ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਉਹ ਕੁਝ ਕਰਨਾ ਪੈਣਾ ਹੈ ਜਿਹੜਾ ਅਸੀਂ ਪਹਿਲਾਂ ਵਿਉਂਤਿਆ ਸੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਆਪ ਜੀ ਨੂੰ ਵਿਸਥਾਰ ਸਹਿਤ ਸਮਝਾ ਦਿੱਤਾ ਹੈ। ਭਿੰਡਰਾਂਵਾਲੇ ਦੇ ਆਦਮੀ ਫ਼ੌਜ ਨੂੰ ਦੇਖ ਕੇ ਭੱਜ ਜਾਣਗੇ ਅਤੇ ਸੰਭਾਵਨਾ ਹੈ ਉਹ ਵੀ ਭੱਜ ਜਾਵੇਗਾ।
ਲੋਗੋਂਵਾਲ ਦੀ ਆਪਣੀ ਸੋਚ ਸ਼ੁਰੂ ਤੋਂ ਹੀ ਹੱਥ ਖੜੇ ਕਰਨ ਦੀ ਸੀ। ਮਰਜੀਵੜਿਆਂ ਵਿੱਚ ਸਹੁੰ ਚੁੱਕਣਾ, ਤਾਂ ਸਿੱਖ ਕੌਮ ਨਾਲ ਧੋਖਾ ਸੀ। ਇਸੇ ਲਈ ਉਹਦੀ ਆਪਣੀ ਸੋਚ ਵਾਂਗ ਉਸ ਨੂੰ ਮਹਿਸੂਸ ਹੋਇਆ ਕਿ ਸ਼ਾਇਦ ਸੰਤ ਭਿੰਡਰਾਂਵਾਲੇ ਤੋਂ ਉਹਨਾਂ ਦੇ ਸਾਥੀ ਵੀ ਮੇਰੇ ਵਾਂਗ ਹੀ ਹੋਣਗੇ ਤੇ ਹੱਥ ਖੜੇ ਕਰਕੇ ਬਾਹਰ ਆ ਜਾਣਗੇ ਤੇ ਸਿੱਖ ਮਾਨਸਿਕਤਾ ਵਿਚੋਂ ਨਕਾਰੇ ਜਾਣਗੇ। ਇਥੇ ਵਰਨਣ ਯੋਗ ਹੈ ਕਿ ਲੌਂਗੋਵਾਲ ਨੇ ਉਨ੍ਹਾਂ ਸਮਾਂ ਹੱਥ ਖੜ੍ਹੇ ਨਹੀਂ ਕੀਤੇ ਜਿਨ੍ਹਾਂ ਸਮਾਂ ਉਸ ਦੀ ਆਖਰੀ ਉਮੀਦ ਨਹੀਂ ਟੁੱਟੀ ਕਿ ਸੰਤ ਆਤਮ ਸਮਰਪਣ ਕਰ ਦੇਣਗੇ। ਉਹ ਚਾਹੁੰਦਾ ਸੀ ਕਿ ਪਹਿਲਾਂ ਸੰਤ ਭਿੰਡਰਾਂਵਾਲੇ ਹੱਥ ਖੜ੍ਹੇ ਕਰ ਤਾਂ ਜੋ ਅਕਾਲੀਆਂ ਨੂੰ ਇਕ ਨਵਾਂ ਮੁੱਦਾ ਮਿਲ ਜਾਵੇ ਪਰ ਉਸ ਮਰਦੇ-ਮੁਜ਼ਾਹਿਦ ਨੇ ਪੁਰਾਤਨ ਇਤਿਹਾਸ ਦੁਹਰਾਉਂਦਿਆਂ ਡੱਟ ਕੇ ਮੁਕਾਬਲਾ ਕੀਤਾ ਤੇ ਹੱਸ ਕੇ ਸ਼ਹੀਦੀ ਪਾਈ। ਕੇਂਦਰ ਸਰਕਾਰ ਨੇ ਸੋਚੀ ਸਮਝੀ ਰਣਨੀਤੀ ਅਧੀਨ ਲੌਂਗੋਵਾਲ ਨੂੰ ਤੇ ਟੌਹੜੇ ਨੂੰ ਬਚਾ ਕੇ ਬਾਹਰ ਕੱਢ ਲਿਆਂਦਾ ਤੇ ਰਾਜੀਵ ਲੌਂਗੋਵਾਲ ਸਮਝੌਤਾ ਕਰਵਾ ਕੇ ਸਾਡੀ ਪਸੰਦ ਦਾ ਲੀਡਰ ਤੇ ਸਿੱਖ ਕੌਮ ਦਾ ਹੀਰੋ ਬਣਾ ਕੇ ਪੇਸ਼ ਕੀਤਾ। ਲੌਂਗੋਵਾਲ ਕੌਫੀ ਦੀਆਂ ਚੁਸਕੀਆਂ ਨਾਲ ਕੌਮ ਦੀ ਜ਼ਮੀਰ ਦਾ ਸੌਦਾ ਕਰ ਆਇਆ। ਕੌਮ ਦੇ ਅੱਠਵੇਂ ਤੇ ਨੌਵੇਂ ਕਤਲੇਆਮ ਨੂੰ ਭੁਲਾ ਕੇ ਹਜ਼ਾਰਾਂ ਮਾਵਾਂ ਭੈਣਾਂ ਦੀ ਇੱਜ਼ਤ ਲੁਟਵਾ ਕੇ ਗਲਾਂ ਵਿੱਚ ਟਾਇਰ ਪੁਆ ਕੇ, ਦੁੱਧ ਚੁੰਘਦੇ ਬੱਚੇ ਮਰਵਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਵਾ ਕੇ, ਆਪਣੀ ਕੁਰਸੀ ਤੇ ਜਿੰਦਗੀ ਨੂੰ ਸਲਾਮਤ ਰੱਖਣ ਲਈ ਇੰਦਰਾ ਦੇ ਫਰਜੰਦ ਦੇ ਖੁਰਾਂ ਤੇ ਢਹਿ ਪਿਆ।
ਖ਼ਾਲਸਾ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਅਦ ਬੜੇ ਲੀਡਰ ਕੌਮ ਨੇ ਵੇਖੇ, ਕੁਝ ਇਕ ਵਫ਼ਾਦਾਰ ਰਹੇ ਬਹੁਤੇ ਗੱਦਾਰ ਨਿਕਲੇ। ਆਪਣੀਆਂ ਅਤੇ ਆਪਣੇ ਲਾਡਲਿਆਂ ਦੀਆਂ ਕੁਰਸੀਆਂ ਬਣਾਈ ਰੱਖਣ ਲਈ ਸਾਰੀ ਕੌਮ ਇਨ੍ਹਾਂ ਨੇ ਗਿਰਵੀ ਰੱਖ ਦਿੱਤੀ। ਕਈਆਂ ਨੇ ਕਾਂਗਰਸ ਕੋਲ ਤੇ ਅਖੌਤੀ ਅਕਾਲੀਆਂ ਨੇ ਸਮੇਂ ਦਾ ਹਿਸਾਬ ਮਾਲ ਇਹ ਸੌਦਾ ਵੀ ਬਦਲਿਆ ਪਹਿਲਾਂ ਕਾਂਗਰਸ ਨਾਲ ਕੀਤਾ ਤੇ ਵਰਤਮਾਨ ਸਮੇਂ ਕੱਟੜ ਹਿੰਦੂਵਾਦੀ ਜਥੇਬੰਦੀ ਭਾਜਪਾ ਨਾਲ। ਇਹ ਦੋਗਲੇ ਲੀਡਰ ਪ੍ਰਮੋਦ ਮਹਾਜਨ ਵਰਗੇ ਫਿਰਕਾਪ੍ਰਸਤ ਦੀ ਮੌਤ ਤੇ ਸਸਕਾਰ ਕਰਵਾਉਣ ਵਾਸਤੇ ਐਨੀ ਦੂਰ ਚੱਲ ਕੇ ਮੁੰਬਈ ਤਾਂ ਪਹੁੰਚ ਸਕਦੇ ਨੇ ਪਰ ਪੰਜਾਬ ਵਿਚ ਕਿਸੇ ਸ਼ਹੀਦ ਦੀ ਯਾਦ ਵਿੱਚ ਇਕੱਤਰ ਨਹੀਂ ਹੋ ਸਕਦੇ।
ਇਹ ਆਪਣੀ ਪਾਰਟੀ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਅੱਤਵਾਦੀਆਂ ਦਾ ਵਕੀਲ ਵੀ ਕਹਿ ਸਕਦੇ ਨੇ। ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਜਿਹੀਆਂ ਧਾਰਮਿਕ ਸਖਸ਼ੀਅਤਾਂ ਦੀਆਂ ਰਿਪੋਰਟਾਂ ਨੂੰ ਇਹ ਦੱਬਕੇ ਰੱਖ ਸਕਦੇ ਨੇ। ਗੱਲ ਕੀ ਆਪਣੀ ਕੁਰਸੀ ਦੀ ਖ਼ਾਤਰ ਇਹ ਪੂਰੀ ਕੌਮ ਮਰਵਾ ਵੀ ਸਕਦੇ ਨੇ ਤੇ ਵੇਚ ਵੀ ਸਕਦੇ ਨੇ।
ਖਾਲਸਾ ਜੀ ਪਿਛਲੇ ਸਮੇਂ ਟੈਲੀਵਿਜ਼ਨ ਤੇ ਇਕ ਗੀਤ ਬਲਕਾਰ ਸਿਧੂ ਦੀ ਆਵਾਜ਼ ਵਿਚ ਆਉਂਦਾ ਰਿਹਾ। ਉਸ ਦਾ ਲੇਖਕ ਹੈ ਮਨਪ੍ਰੀਤ ਟਿਵਾਣਾ। ਮੈਂਨੂੰ ਇਹ ਤਾਂ ਨਹੀਂ ਪਤਾ ਕਿ ਲਿਖਣ ਵਾਲੇ ਨੇ ਉਹ ਗੀਤ ਕਿਸ ਕਲਪਨਾ ਵਿਚ ਲਿਖਿਆ। ਪਰ ਮੈਂ ਜਦੋਂ ਵੀ ਉਹ ਗੀਤ ਸੁਣਦਾ ਸੀ ਤਾਂ ਉਸ ਮਰਦੇ-ਮੁਜ਼ਾਹਿਦ ਦੀ ਯਾਦ ਆ ਜਾਂਦੀ ਸੀ ਤੇ ਮਨ ਭਾਵੁਕ ਜਿਹਾ ਹੋ ਜਾਂਦਾ ਸੀ।

ਬੜੇ ਇਨਸਾਨ ਮਿਲੇ, ਕਈ ਬੇਈਮਾਨ ਮਿਲੇ
ਤੇਰਾ ਜਿੰਨਾ ਉਂਚਾ ਕਿਰਦਾਰ ਨਹੀਉਂ ਮਿਲਿਆ
ਬੜਾ ਕੁਝ ਮਿਲ ਗਿਆ ਤੇਰੇ ਜਾਣ ਪਿੱਛੋਂ ਪਰ
ਤੇਰੇ ਜਿਨ੍ਹਾਂ ਸਾਨੂੰ ਕਿਤੋਂ ਪਿਆਰ ਨਹੀਉਂ ਮਿਲਿਆ।


ਸਚਮੁੱਚ ਉਸ ਜਰਨੈਲ ਦੇ ਜਾਣ ਤੋਂ ਬਾਅਦ ਕੌਮ ਉਸ ਦੀ ਘਾਟ ਪੂਰੀ ਨਹੀਂ ਕਰ ਸਕਦੀ; ਭਾਵੇਂ ਲੱਖਾਂ ਸੂਰਮਿਆਂ ਨੇ ਹਥਿਆਰਬੰਦ ਸੰਘਰਸ਼ ਲੜਿਆ। ਬੜੇ ਲੋਕ ਮਿਲਦੇ ਰਹੇ, ਬਹੁਤ ਗੱਦਾਰ ਟਕਰਦੇ ਰਹੇ ਉਹਦੇ ਜਿੰਨਾ ਉਂਚਾ ਕਿਰਦਾਰ ਸੱਚਮੁਚ ਕਦੇ ਨਹੀਂ ਮਿਲਿਆ ਨਾ ਹੀ ਕੋਈ ਉਸ ਦੇ ਜਿੰਨਾ ਪਿਆਰ ਕੌਮ ਨਾਲ ਕਰ ਸਕਿਆ ਹੈ ਕਈ ਸਿੰਘ ਹਿੰਦੁਸਤਾਨੀ ਕਹਿਰ ਦੇ ਸਤਾਏ ਹੋਏ ਵਿਦੇਸ਼ਾਂ ਵਿਚ ਚਲੇ ਗਏ ਬੜੀਆਂ ਦੌਲਤਾਂ ਕਮਾਈਆ, ਬੜਾ ਪੈਸਾ ਕਮਾਇਆ ਬੜੀਆਂ ਸ਼ੌਹਰਤਾਂ ਵੀ ਮਿਲ ਗਈਆਂ ਪਰ ਉਹ ਸੂਰਮਾ ਕਦੇ ਵੀ ਮੁੜਕੇ ਨਾ ਆਇਆ ਤੇ ਉਹਦੇ ਤੋਂ ਬਿਨਾਂ ਇਸ ਮਹਿਫ਼ਲ ਵਿਚ ਭਾਵੇਂ ਕਿੰਨੇ ਵੀ ਦੀਵੇ ਜਗਾ ਲਈਏ ਫਿਰ ਵੀ ਰੌਸ਼ਨੀ ਪੂਰੀ ਨਹੀਂ ਹੋਵੇਗੀ। ਅੰਤ ਵਿਚ ਸ਼ੇਅਰ ਨਾਲ ਸਮਾਪਤੀ ਕਰਦਾ ਹਾਂ-

“ਵੁਹ ਸਖਸ਼ ਤੋ ਦੌਰ ਕਾ ਸੂਰਜ ਥਾ ਮੀਰ
ਉਸੀ ਕੇ ਸਾਥ ਹੋਤੀ ਥੀ ਫਿਜ਼ਾਓਂ ਮੇਂ ਰੌਸ਼ਨੀ।

 
< Prev   Next >

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media