|
ਸਿਡਨੀ (ਬਲਜੀਤ ਖੇਲਾ) ਬੀਤੇ ਦਿਨੀਂ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਜੀ ਦੀ ਇੱਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ।ਆਸਟ੍ਰੇਲੀਆ ਵਿੱਚ ਕੈਪਟਨ ਸਾਹਿਬ ਦੀ ਮੌਤ ਦੀ ਖਬਰ ਮਿਲਦਿਆਂ ਹੀ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ।ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਨਿਊ ਸਾਊਥ ਵੇਲਜ ਪ੍ਰਾਂਤ ਵਿਚਲੀ ਅਕਾਲੀ ਦਲ ਇਕਾਈ ਦੇ ਸ. ਸੰਤੋਖ ਸਿੰਘ ਮਿਨਹਾਸ ਨੇ ਕਿਹਾ ਕਿ ਕੈਪਟਨ ਸਾਹਿਬ ਦੇ ਬੇਵਕਤ ਅਕਾਲ ਚਲਾਣੇ ਨਾਲ ਪੰਜਾਬੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਹਨਾਂ ਕਿਹਾ ਕਿ ਉਹ ਇੱਕ ਅਜਿਹੀ ਸ਼ਖਸੀਅਤ ਸਨ ਜਿਹਨਾਂ ਨੇ ਆਪਣਾ ਸਾਰਾ ਜੀਵਨ ਬੇਦਾਗ ਅਤੇ ਲੋਕਾਂ ਦੀ ਸੇਵਾ ਨੂੰ ਅਰਪਿਤ ਕਰਕੇ ਕੱਟਿਆ।ਕੈਪਟਨ ਸਾਹਿਬ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਵਲਗੂਲਗਾ ਤੋਂ ਸ਼੍ਰੀ ਸੁਲੱਖਣ ਸ਼ੇਤਰਾ,ਹਰਸ਼ਵੀਰ ਦਿਆਲ,ਸਿਡਨੀ ਤੋਂ ਸੰਤੋਖ ਸਿੰਘ ਮਿਨਹਾਸ,ਜਸਬੀਰ ਸਿੰਘ,ਅਮਰਜੀਤ ਖੇਲਾ,ਮਾ.ਮਨਮੋਹਨ ਸਿੰਘ ਖੇਲਾ,ਅਵਤਾਰ ਸਿੰਘ ਬਿੱਲੂ ,ਸਰਬਜੀਤ ਸਿੰਘ ਸਾਬ੍ਹੀ,ਬਾਵਾ ਸਿੰਘ,ਜਸਪਾਲ ਸਿੰਘ,ਕਮਲਜੀਤ ਸਿੰਘ,ਜਤਿੰਦਰ ਸਿੰਘ,ਅਮਿਤ ਚੌਹਾਨ,ਵਰਿੰਦਰ ਮੌਜੋਵਾਲ ਮਜਾਰਾ, ਮੈਲਬੌਰਨ ਤੋਂ ਜਸਵੀਰ ਧਾਰਨੀ,ਰਵਿੰਦਰ ਸਹੋਤਾ,ਅਮਰਜੀਤ ਨਾਗਰਾ,ਸੁਖਦੀਪ ਸਿੰਘ,ਜਸਵਿੰਦਰ ਸਹੋਤਾ ਬ੍ਰਿਸਬੇਨ ਤੋਂ ਮਨਜੀਤ ਬੋਪਾਰਾਏ,ਕੁਲਬੀਰ ਨਾਗਰਾ,ਬਲਕਾਰ ਸਿੰਘ,ਰੁਪਿੰਦਰ ਧਾਰਨੀ,ਬਲਜਿੰਦਰ ਰੱਕੜ ਐਡੀਲੇਡ ਤੋਂ ਹਰਦਿਆਲ “ਦਿਓਲ”ਸੁਖਜਿੰਦਰ ਸਿੰਘ,ਮੁਖਵਿੰਦਰ ਸਿੰਘ ਰੱਕੜ,ਲਖਵੀਰ ਦਿਓਲ ਆਦਿ ਸ਼ਾਮਿਲ ਹਨ।
|