|
ਪਾਕਿ ਚ ਆਤਮਘਾਤੀ ਹਮਲੇ ਦੌਰਾਨ 80 ਮੌਤਾਂ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ |
|
|
ਇਸਲਾਮਾਬਾਦ : 27 ਮਾਰਚ(ਏਜੰਸੀਆਂ) ਪਾਕਿਸਤਾਨ ਦੇ ਅਸ਼ਾਂਤ ਖੈਬਰ ਕਬਾਇਲੀ ਖੇਤਰ ਚ ਅੱਜ ਇਕ ਆਤਮਘਾਤੀ ਹਮਲਾਵਰ ਨੇ ਜੁੰਮੇ ਦੀ ਨਮਾਜ਼ ਅਦਾ ਕਰ ਰਹੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਖ਼ੁਦ ਨੂੰ ਉਡਾ ਲਿਆ। ਇਸ ਧਮਾਕੇ (ਹਮਲੇ) ਦੌਰਾਨ ਘੱਟੋ-ਘੱਟ 80 ਲੋਕਾਂ ਦੀ ਮੌਤ ਅਤੇ 100 ਦੇ ਕਰੀਬ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਧਮਾਕੇ ਸਬੰਧੀ ਜਾਣਕਾਰੀ ਦਿੰਿਦਆਂ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਖੈਬਰ ਕਬਾਇਲੀ ਖੇਤਰ ਦੇ ਜਮਰੂਦ ਇਲਾਕੇ ਚ ਸਥਿਤ ਇਕ ਮਸਜਿਦ ਚ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਧਮਾਕਾ ਹੋਇਆ, ਉਸ ਸਮੇਂ ਖ਼ਾਸਦਾਰ ਮਿਲੀਸ਼ੀਆ ਦੇ ਕਰੀਬ 30 ਮੈਂਬਰ ਮਸਜਿਦ ਅੰਦਰ ਮੌਜੂਦ ਸਨ। ਖੈਬਰ ਏਜੰਸੀ ਚ ਕੰਮ ਕਰਦੇ ਸਿਆਸੀ ਏਜੰਟ ਫ਼ਿਦਾ ਬੰਗਸ਼ ਨੇ ਟੀ ਵੀ ਚੈਨਲਾਂ ਨੂੰ ਦੱਸਿਆ ਕਿ ਧਮਾਕੇ ੱਚ ਘੱਟੋ-ਘੱਟ 80 ਲੋਕ ਮਾਰੇ ਗਏ ਹਨ। ਮ੍ਰਿਤਕਾਂ ਚ ਜ਼ਿਆਦਾਤਰ ਖ਼ਾਸਦਾਰ ਮਿਲੀਸ਼ੀਆ ਦੇ ਮੈਂਬਰ ਦੱਸੇ ਜਾਂਦੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਗਿਣਤੀ ੱਚ ਹੋਰ ਵਾਧਾ ਹੋ ਸਕਦਾ ਹੈ, ਕਿਉਂਕਿ ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਇਹ ਧਮਾਕਾ ਹੋਇਆ, ਉਸ ਸਮੇਂ 300 ਵਿਅਕਤੀ ਮਸਜਿਦ ਅੰਦਰ ਨਮਾਜ਼ ਅਦਾ ਕਰ ਰਹੇ ਸਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਮਲਾਵਰ ਦਾ ਨਿਸ਼ਾਨਾ ਮਿਲੀਸ਼ੀਆ ਹੋ ਸਕਦੇ ਹਨ।
ਧਮਾਕੇ ੱਚ ਮਸਜਿਦ ਦੀ ਇਮਾਰਤ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਉਪਰੋਕਤ ਅਧਿਕਾਰੀ ਦਾ ਕਹਿਣਾ ਹੈ ਕਿ ਹਮਲਾਵਰ ਨੇ ਵਿਸਫੋਟਕਾਂ ਨਾਲ ਲੱਦਿਆ ਇਕ ਵਾਹਨ ਮਸਜਿਦ ਨਾਲ ਟਕਰਾ ਦਿੱਤਾ ਸੀ। ਇਹ ਮਸਜਿਦ ਪਾਕਿਸਤਾਨ- ਅਫ਼ਗਾਨਿਸਤਾਨ ਰਾਜ ਮਾਰਗ ੱਤੇ ਖਾਸਾਦਾਰ ਚੈਕ ਪੋਸਟ ਦੇ ਨੇੜੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਮਸਜਿਦ ੱਤੇ ਹੋਏ ਇਸ ਆਤਮਘਾਤੀ ਹਮਲੇ ੱਚ ਕੁਝ ਸੁਰੱਖਿਆ ਮੁਲਾਜ਼ਮ ਵੀ ਮਾਰੇ ਗਏ ਹਨ। ਮਸਜਿਦ ਦੇ ਮਲਬੇ ਹੇਠ ਦਬੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਕੱਢਣ ਲਈ ਵੱਡੇ ਪੱਧਰ ੱਤੇ ਕਾਰਵਾਈ ਜਾਰੀ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਹਮਲਾ ਐਨਾ ਜ਼ਬਰਦਸਤ ਸੀ ਕਿ ਮ੍ਰਿਤਕਾਂ ਦੇ ਚਿਹਰਿਆਂ ਦੀ ਪਹਿਚਾਣ ਕਰਨੀ ਮੁਸ਼ਕਿਲ ਹੋ ਗਈ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾਂਦੀ ਹੈ। ਇਸੇ ਦਰਮਿਆਨ ਸੁਰੱਖਿਆ ਦਸਤਿਆਂ ਨੇ ਆਤਮਘਾਤੀ ਧਮਾਕੇ ਤੋਂ ਤੁਰੰਤ ਬਾਅਦ ਪਾਕਿਸਤਾਨ-ਅਫ਼ਗਾਨਿਸਤਾਨ ਰਾਜ ਮਾਰਗ ਨੂੰ ਸੀਲ ਕਰ ਦਿੱਤਾ ਹੈ। ਜ਼ਖ਼ਮੀਆਂ ਨੂੰ ਜਮਰੂਦ ਤੇ ਪੇਸ਼ਾਵਰ ਦੇ ਹਸਪਤਾਲਾਂ ੱਚ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜਮਰੂਦ ਖੈਬਰ ਏਜੰਸੀ ਅਫ਼ਗਾਨ ਸਰਹੱਦ ਨਾਲ ਲੱਗੀ ਹੈ। ਜਿੱਥੇ ਦਹਿਸ਼ਤਗਰਦਾਂ ਨੂੰ ਅਫ਼ਗਾਨਿਸਤਾਨ ੱਚ ਤੈਨਾਤ ਅਮਰੀਕੀ ਤੇ ਨਾਟੋ ਦਸਤਿਆਂ ਲਈ ਸਮੱਗਰੀ ਲਿਜਾ ਰਹੇ ਟਰੱਕਾਂ ਨੂੰ ਨਿਸ਼ਾਨਾ ਬਣਾਉਣ ਦੀ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਹ ਇਲਾਕਾ ਵੱਖ-ਵੱਖ ਕਬੀਲਿਆਂ ਤੇ ਕੱਟੜਪੰਥੀ ਧੜਿਆਂ ਦਰਮਿਆਨ ਖ਼ੂੁਨੀ ਸੰਘਰਸ਼ ਲਈ ਵੀ ਜਾਣਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪਾਕਿਸਤਾਨ ੱਚ ਦਹਿਸ਼ਤਗਰਦੀ ਹਮਲੇ ਹੋ ਚੁੱਕੇ ਹਨ। ਬੀਤੇ ਕੱਲ੍ਹ ਹੀ ਪਾਕਿਸਤਾਨ ਨੇ ਲਾਹੌਰ ਧਮਾਕੇ ਦੀ ਰਿਪੋਰਟ ਅਧਿਕਾਰੀਆਂ ਨੂੰ ਸੌਂਪੀ ਹੈ।
|