Monday, 20 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਕਿਸਾਨਾਂ ਦੇ ਰੋਹ ਅੱਗੇ ਨਿਲਾਮ ਨਾ ਹੋਈ ਜ਼ਮੀਨ ਈ ਮੇਲ
ਤਰਨ ਤਾਰਨ. 20 ਜੂਨ:-ਪਿੰਡ ਪਲਾਸੌਰ, ਡਾਲੇਕੇ ਅਤੇ ਮਾਨੋਚਾਹਲ ਖੁਰਦ ਵਿਖੇ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰਨ ਵਾਲੇ ਅਧਿਕਾਰੀਆਂ ਨੂੰ ਕਿਸਾਨਾਂ ਵਲੋਂ ਜਥੇਬੰਦ ਹੋ ਕੇ ਵਿਰੋਧ ਕਰਨ ਬਾਰੇ ਜਿਵੇਂ ਹੀ ਪਤਾ ਲੱਗਾ ਤਾਂ ਉਨ੍ਹਾਂ ਪਿੰਡਾਂ ਅੰਦਰ ਆਉਣ ਦੀ ਜ਼ੁਰਅੱਤ ਹੀ ਨਾ ਕੀਤੀ।
ਪਿੰਡਾਂ ਅੰਦਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਅੱਜ ਸਵੇਰ ਤੋਂ ਹੀ ਇਕੱਠੇ ਹੋ ਕੇ ਜ਼ਮੀਨ ਦੀ ਨਿਲਾਮੀ ਕਰਨ ਲਈ ਆਉਣ ਵਾਲੇ ਅਧਿਕਾਰੀਆਂ ਨੂੰ ਉਡੀਕਦੇ ਰਹੇ।ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਜ਼ਮੀਨ ਦੀ ਅੱਜ ਨਿਲਾਮੀ ਕਰਨ ਬਾਰੇ ਹਾਊਸਫੈੱਡ ਵਲੋਂ ਨੋਟਿਸ ਜਾਰੀ ਕੀਤੇ ਹੋਏ ਸਨ। ਅਜਿਹੇ ਨੋਟਿਸ ਪਲਾਸੌਰ ਦੇ ਕਿਸਾਨ ਸੁਖਚੈਨ ਸਿੰਘ ਪੁੱਤਰ ਗੁਰਦਿਆਲ ਸਿੰਘ, ਡਾਲੇਕੇ ਦੇ ਕਿਸਾਨ ਧਰਮ ਸਿੰਘ ਪੁੱਤਰ ਲਛਮਣ ਸਿੰਘ ਅਤੇ ਜਸਵੰਤ ਸਿੰਘ ਨਾਜਰ ਸਿੰਘ ਅਤੇ ਮਾਨੋਚਾਹਲ ਖੁਰਦ ਦੇ ਕਿਸਾਨ ਅਮਰੀਕ ਸਿੰਘ, ਗੁਲਜ਼ਾਰ ਸਿੰਘ ਅਤੇ ਦਿਲਬਾਗ ਸਿੰਘ ਨੂੰ ਜਾਰੀ ਕੀਤੇ ਸਨ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਹਾਊਸਫੈੱਡ ਤੋਂ ਮਕਾਨ ਬਣਾਉਣ ਲਈ ਕਰਜ਼ਾ ਲਿਆ ਸੀ ਪਰ ਉਨ੍ਹਾਂ ਉਸ ਦਾ ਭੁਗਤਾਨ ਕਰ ਦਿੱਤਾ ਹੈ। ਕਿਸਾਨ ਜਥੇਬੰਦੀ ਦੇ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਬਾਕੀ ਬਚੇ ਥੋੜ੍ਹੇ-ਥੋੜ੍ਹੇ ਪੈਸਿਆਂ ਬਦਲੇ ਹਾਊਸਫੈੱਡ ਨੇ ਇਨ੍ਹਾਂ ਕਿਸਾਨਾਂ ਦੀ ਜ਼ਮੀਨ ਦੀ ਬੋਲੀ ਕਰਾਉਣ ਦੇ ਨੋਟਿਸ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਅਗਵਾਈ ਹੇਠ ਤਿੰਨਾਂ ਪਿੰਡਾਂ ਅੰਦਰ ਕਿਸਾਨ ਸਵੇਰ ਤੋਂ ਹੀ ਲਾਮਬੰਦ ਹੋਏ। ਅਧਿਕਾਰੀਆਂ ਨੂੰ ਇਸ ਸਬੰਧੀ ਭਿਣਕ ਪਈ ਤਾਂ ਅਧਿਕਾਰੀਆਂ ਨੇ ਪਿੰਡਾਂ ਅੰਦਰ ਪੈਰ ਹੀ ਨਾ ਪਾਏ।ਕਿਸਾਨਾਂ ਦੇ ਇਕੱਠ ਨੂੰ ਜਥੇਬੰਦੀ ਦੇ ਆਗੂ ਸਤਨਾਮ ਸਿੰਘ ਮਾਨੋਚਾਹਲ, ਲਖਵਿੰਦਰ ਸਿੰਘ ਪਲਾਸੌਰ, ਨਿਰਵੈਲ ਸਿੰਘ ਡਾਲੇਕੇ, ਸਲਵਿੰਦਰ ਸਿੰਘ, ਸਰਵਣ ਸਿੰਘ, ਧੀਰ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਦੋਸ਼ ਲਾਇਆ ਕਿ ਇਕ ਗਿਣੀ-ਮਿਥੀ ਸਾਜਿਸ਼ ਤਹਿਤ ਹੀ ਕਿਸਾਨਾਂ ਨੂੰ ਕਰਜ਼ੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ ਅਤੇ ਇਸ ਦਾ ਮਤਲਬ ਕਿਸਾਨਾਂ ਨੂੰ ਬੇਜ਼ਮੀਨੇ ਕਰਨਾ ਹੈ।ਇਸੇ ਦੌਰਾਨ ਜਥੇਬੰਦੀ ਦੇ ਆਗੂ ਧੰਨਾ ਸਿੰਘ ਲਾਲੂ ਘੁੰਮਣ ਅਤੇ ਬਲਕਾਰ ਸਿੰਘ ਐਮਾ ਦੀ ਅਗਵਾਈ ਹੇਠ ਇਕ ਵਫਦ ਅੱਜ ਇਥੇ ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਜਗਜੀਤ ਸਿੰਘ ਸੁੱਚੂ ਨੂੰ ਮਿਲਿਆ ਅਤੇ ਪਾਵਰਕਾਮ ਦੇ ਉਪ ਮੰਡਲ ਮਾਨੋਚਾਹਲ ਕਲਾਂ ਦੇ ਇਕ ਅਧਿਕਾਰੀ ਵੱਲੋਂ ਕੈਰੋਂਵਾਲ ਦੇ ਇਕ ਕਿਸਾਨ ਹਰਜਿੰਦਰ ਸਿੰਘ ਕੋਲੋਂ 4000 ਰੁਪਏ ਦੀ ਰਿਸ਼ਵਤ ਲੈਣ ਸਬੰਧੀ ਹਲਫੀਆ ਬਿਆਨ ਦੇ ਕੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ।ਅਧਿਕਾਰੀ ਨੇ ਮਾਮਲੇ ਦੀ ਨਿਰਪੱਖ ਜਾਂਚ ਕੀਤੇ ਜਾਣ ਦਾ ਯਕੀਨ ਦਿੱਤਾ ਹੈ।
 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media