|
ਨੌਜਵਾਨਾਂ ਅਤੇ ਪਰਵਾਸੀ ਭਾਰਤੀਆਂ ਨੂੰ ਵੋਟਾਂ ਬਣਾਉਣ ਲਈ ਪ੍ਰ੍ਰੇਰਨਣ ’ਤੇ ਜ਼ੋਰ |
|
|
ਨਵਾਂਸ਼ਹਿਰ. 20 ਜੂਨ:-ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਪਾਲ ਨੇ ਵੋਟਰ ਸੂਚੀਆਂ ਦੀ ਸੁਧਾਈ ਯੋਗਤਾ 1 ਜਨਵਰੀ 2013 ਤਹਿਤ ਨੌਜੁਆਨ ਅਤੇ ਐਨ.ਆਰ. ਆਈ. ਵੋਟਰਾਂ ਦੇ ਨਾਮ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਸ਼ਾਮਲ ਕਰਵਾਉਣ ਲਈ ਅੱਜ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਮਤਦਾਤਾ ਰਜਿਟਰੇਸ਼ਨ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਐਲਾਨੇ ਸੁਧਾਈ ਪ੍ਰੋਗਰਾਮ ਬਾਰੇ ਦੱਸਿਆ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ‘ਸਪੈਸ਼ਲ ਸਮਰੀ ਰਿਵੀਜ਼ਨ 2013 ਪ੍ਰੋਗਰਾਮ’ ਤਹਿਤ ਉਨ੍ਹਾਂ ਸਾਰੇ ਨੌਜੁਆਨ ਵੋਟਰਾਂ ਜਿਨ੍ਹਾਂ ਦੀ ਉਮਰ 1 ਜਨਵਰੀ 2013 ਨੂੰ 18 ਸਾਲ ਜਾਂ ਇਸ ਤੋਂ ਉੱਪਰ ਹੋ ਚੁੱਕੀ ਹੋਵੇ, ਨੂੰ ਮਤਦਾਤਾ ਸੂਚੀਆਂ ਵਿੱਚ ਸ਼ਾਮਲ ਕਰਨ ਲਈ ਆਖਿਆ ਗਿਆ ਹੈ। ਇਸ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਵੱਲੋਂ ਇੱਕ-ਇੱਕ ਨੋਡਲ ਅਫ਼ਸਰ ਨਿਯੁਕਤ
ਕਰਕੇ ਉਨ੍ਹਾਂ ਦੇ ਸੰਪਰਕ ਨੰਬਰ ਸਬੰਧਤ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਮੁਹੱਈਆ ਕਰਵਾਏ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਨੋਡਲ ਅਫ਼ਸਰ ਆਪੋ-ਆਪਣੀ ਵਿਦਿਅਕ ਸੰਸਥਾ ਵਿੱਚੋਂ ਅਜਿਹੇ ਵਿਦਿਆਰਥੀਆਂ ਦੀ ਸ਼ਨਾਖ਼ਤ ਕਰਨਗੇ ਜਿਹੜੇ 1 ਜਨਵਰੀ 2013 ਨੂੰ 18 ਸਾਲ ਜਾਂ ਇਸ ਤੋਂ ਵਧੇਰੇ ਦੇ ਹੋ ਜਾਣਗੇ ਪਰ ਹਾਲਾਂ ਤੱਕ ਵੋਟਰ ਲਿਸਟ ਦਾ ਹਿੱਸਾ ਨਾ ਬਣੇ ਹੋਣ। ਅਜਿਹੇ ਨੌਜੁਆਨ ਵੋਟਰਾਂ ਨੂੰ ਲੋਕਤੰਤਰ ਦਾ ਹਿੱਸਾ ਬਣਾਉਣ ਲਈ ਉਨ੍ਹਾਂ ਦੇ ਫ਼ਾਰਮ ਨੰਬਰ 6 (ਸਮੇਤ ਰਿਹਾਇਸ਼ ਦੇ ਸਬੂਤ ਅਤੇ 2 ਪਾਸਪੋਰਟ ਸਾਈਜ਼ ਫ਼ੋਟੋਆਂ) ਭਰ ਕੇ ਸਬੰਧਤ ਬੂਥ ਲੈਵਲ ਅਫ਼ਸਰ ਜਾਂ ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰ ਨੂੰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਇਨ੍ਹਾਂ ਸਾਰੀਆਂ ਸੰਸਥਾਂਵਾਂ ਨੂੰ ਇਹ ਫ਼ਾਰਮ 16 ਅਗਸਤ 2012 ਤੱਕ ਦੇਣ ਦੀ ਤਾਕੀਦ ਵੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਸ਼ਾਮਲ ਈ.ਆਾਰ.ਓ. ਕਮ ਐਸ.ਡੀ.ਐਮ. ਬਲਾਚੌਰ ਸ੍ਰੀਮਤੀ ਅਨੁਪਮ ਕਲੇਰ, ਬੰਗਾ ਦੇ ਈ.ਆਰ.ਓ. ਕਮ ਸਹਾਇਕ ਆਬਕਾਰੀ ਤੇ ਕਰ ਅਫ਼ਸਰ ਭੁਪਿੰਦਰ ਗੁਪਤਾ ਅਤੇ ਨਵਾਂਸ਼ਹਿਰ ਦੇ ਈ.ਆਰ.ਓ. ਕਮ ਤਹਿਸੀਲਦਾਰ ਨਵਾਂਸ਼ਹਿਰ ਸ਼ਿਵ ਕੁਮਾਰ ਨੂੰ ਆਖਿਆ ਕਿ ਜ਼ਿਲ੍ਹੇ ਵਿੱਚੋਂ ਪ੍ਰਵਾਸੀ ਭਾਰਤੀਆਂ ਦੀਆਂ ਵੋਟਾਂ ਵੀ ਵੱਧ ਤੋਂ ਵੱਧ ਬਣਾਉਣ ਲਈ ਉਨ੍ਹਾਂ ਨੂੰ ਪ੍ਰੇਰਿਆ ਜਾਵੇ।
|