Friday, 24 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
  :: ਹੱਦੋਂ ਵੱਧ ਹੋ ਗਈ. . . . ! ਹੁਣ ਸਰਕਾਰੀ ਸਕੂਲਾਂ 'ਚ ਭੇਜੀਆਂ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਤਿੱਖੀਆਂ ਤੇ ਭੱਦੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ   :: ਹਾਈ ਕੋਰਟ ਵੱਲੋਂ ਗੁਰਦੁਆਰੇ ਨੇੜਿਓਂ ਠੇਕਾ ਚੁੱਕਣ ਦੇ ਹੁਕਮ   :: ਸ਼ਰਤਾਂ ਪੂਰੀਆਂ ਨਾ ਕਰਨ ਦੇ ਦੋਸ਼ਾਂ ਹੇਠ ਇੱਕ ਦਰਜਨ ਸਿੱਖਿਆ ਕਾਲਜਾਂ ਨੂੰ ਨੋਟਿਸ ਜਾਰੀ   :: ਦਰੱਖਤ ਨਾਲ ਟਕਰਾਉਣ ਬਾਅਦ ਕਾਰ ਨੂੰ ਅੱਗ ਲੱਗੀ, 4 ਮੌਤਾਂ   :: ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ ਬਦਲੇ ਮਿਲਣਗੇ 20 ਹਜ਼ਾਰ ਕਰੋੜ ਰੁਪਏ: ਚਿਦੰਬਰਮ   :: ਪੰਜਾਬੀ ਨੌਜਵਾਨ ਨੂੰ ਗੱਡੀ ਹੇਠ ਦੇਣ ਵਾਲੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ   :: ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਮਲੇਸ਼ੀਆ ਵਿਚ ਸਜ਼ਾ-ਏ-ਮੌਤ   :: ਦੋ ਸ਼ੱਕੀ ਵਿਅਕਤੀਆਂ ਵੱਲੋਂ ਲੰਡਨ ’ਚ ਸੈਨਿਕ ਦੀ ਬੇਰਹਿਮੀ ਨਾਲ ਹੱਤਿਆ   :: ਯਾਦਗਾਰ ਮੁੱਦੇ ਤੋਂ ਸਿਆਸੀ ਲਾਭ ਨਾ ਲਿਆ ਜਾਵੇ : ਸੋਨੂੰ   :: ਸ਼ਰਮਾ ਦੀ ਕੈਗ ਵਜੋਂ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਮਿਲੇਗਾ ਵਰਕ ਪਰਮਿਟ ਈ ਮੇਲ
ਵਾਸ਼ਿੰਗਟਨ.16 ਜੂਨ:-ਚੋਣ ਸਾਲ ਦੌਰਾਨ ਨੀਤੀ ’ਚ ਤਬਦੀਲੀ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਬੱਚੇ ਦੇ ਰੂਪ ਵਿੱਚ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਣ ਵਾਲੇ ਉਨ੍ਹਾਂ ਨੌਜਵਾਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ, ਜਿਹੜੇ ਪ੍ਰਤਿਭਾਸ਼ਾਲੀ ਹੋਣ ਦੇ ਨਾਲ-ਨਾਲ ਦੇਸ਼ ਦੀ ਕੌਮੀ ਤੇ ਜਨ ਸੁਰੱਖਿਆ ਲਈ ਖ਼ਤਰਾ ਨਹੀਂ ਹਨ। ਅਜਿਹੇ ਨੌਜਵਾਨਾਂ ਨੂੰ ਸਰਕਾਰ ਨੇ ਵਰਕ ਪਰਮਿਟ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ। ਓਬਾਮਾ ਦੇ ਇਸ ਐਲਾਨ ਦੀ ਲਾਤੀਨੀ ਆਗੂਆਂ ਨੇ ਤਾਰੀਫ਼ ਕੀਤੀ ਹੈ, ਜਦਕਿ ਰਿਪਬਲਿਕਨਾਂ ਨੇ ਰੋਸ ਪ੍ਰਗਟਾਇਆ ਹੈ ਤੇ ਕਿਹਾ ਕਿ ਇਹ ਕਦਮ ਮੁਆਫ਼ੀ ਦੇਣ ਦੇ ਬਰਾਬਰ ਹੈ।
ਰਾਸ਼ਟਰਪਤੀ ਨੇ ਰੋਜ਼ ਗਾਰਡਨ ਵਿੱਚ ਕਰਵਾਈ ਵ੍ਹਾਈਟ ਹਾਊਸ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘‘ਗ੍ਰਹਿ ਵਿਭਾਗ ਇਨ੍ਹਾਂ ਨੌਜਵਾਨਾਂ ਨੂੰ ਰਿਪੋਰਟ ਕਰਨ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ ਤੁਰੰਤ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਵਾਲਾ ਹੈ,  ਆਉਣ ਵਾਲੇ ਕੁਝ ਮਹੀਨਿਆਂ ਵਿੱਚ ਯੋਗ ਵਿਅਕਤੀ, ਜੋ ਸਾਡੀ ਕੌਮੀ ਤੇ ਜਨ ਸੁਰੱਖਿਆ ਲਈ ਖ਼ਤਰਾ ਨਹੀਂ ਹਨ, ਡਿਪੋਰਟ ਦੀ ਤਲਵਾਰ ਹਟ ਜਾਣ ਮਗਰੋਂ ਵਰਕ ਪਬਮਿਟ ਲਈ ਦਰਖਾਸਤ ਦੇ ਸਕਣਗੇ।’’ ਉਨ੍ਹਾਂ ਕਿਹਾ ਕਿ ਇਸ ਤਬਦੀਲੀ ਨਾਲ ਪਰਵਾਸ ਨੀਤੀ ਹੋਰ ਵੱਧ ਨਿਰਪੱਖ, ਸਮਰਥ ਤੇ ਤਰਕਸੰਗਤ ਬਣਾਈ ਜਾਵੇਗੀ। ਰਾਸ਼ਟਰਪਤੀ ਮੁਤਾਬਕ ਅਸੀਂ ਸਪਸ਼ਟ ਕਰਦੇ ਹਾਂ ਕਿ ਇਹ ਕੋਈ ਮੁਆਫ਼ੀ ਨਹੀਂ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਛੋਟ ਹੈ।ਇਹ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਦਾ ਰਾਹ ਵੀ ਨਹੀਂ ਹੈ। ਇਹ ਪੂਰੀ ਤਰ੍ਹਾਂ ਕੱਚੀ ਤੇ ਕੰਮ ਚਲਾਊ ਵਿਵਸਥਾ ਹੈ।’’ ਇਸ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਉਨ੍ਹਾਂ ਪਾਸੋਂ ਕਈ ਵਾਰ ਸੁਆਲ ਪੁੱਛੇ। ਓਬਾਮਾ ਨੇ ਕਿਹਾ, ‘‘ਇਹ ਨੌਜਵਾਨ ਸਾਡੇ ਸਕੂਲਾਂ ਵਿੱਚ ਪੜ੍ਹਦੇ ਹਨ। ਉਹ ਸਾਡੇ ਗੁਆਂਢ ਵਿੱਚ ਖੇਡਦੇ ਹਨ। ਉਹ ਸਾਡੇ ਬੱਚਿਆਂ ਦੇ ਮਿੱਤਰ ਹਨ। ਉਹ ਸਾਡੇ ਝੰਡੇ ਦਾ ਸਤਿਕਾਰ ਕਰਦੇ ਹਨ। ਉਹ ਸਿਰਫ ਕਾਗਜ਼ਾਂ ਨੂੰ ਛੱਡ ਕੇ ਆਪਣੇ ਦਿਲ ਤੇ ਦਿਮਾਗ ਤੋਂ ਅਮਰੀਕੀ ਹਨ। ਇਨ੍ਹਾਂ ਨੂੰ ਮਾਪੇ ਇੱਥੇ ਲੈ ਆਏ ਸਨ। ਉਦੋਂ ਇਹ ਬੱਚੇ ਸਨ। ਇਨ੍ਹਾਂ ਨੂੰ ਨੌਕਰੀ, ਡਰਾਈਵਿੰਗ ਲਾਇਸੈਂਸ ਜਾਂ ਕਾਲਜ ਵਜ਼ੀਫੇ ਲਈ ਅਰਜ਼ੀ ਦੇਣ ਤੱਕ ਦਾ ਪਤਾ ਨਹੀਂ ਸੀ। ਕਾਗਜ਼ਾਂ ਵਿੱਚ ਇਹ ਅਮਰੀਕੀ ਨਹੀਂ ਹਨ। ਇਨ੍ਹਾਂ ਨੇ ਸਖ਼ਤ ਮਿਹਨਤ ਕੀਤੀ। ਬਹੁਤੇ ਤਾਂ ਪੜ੍ਹਾਈ ਵਿੱਚ ਅੱਵਲ ਰਹੇ। ਪਰ ਇਨ੍ਹਾਂ ਪ੍ਰਤਿਭਾਸ਼ਾਲੀ ਤੇ ਦੇਸ਼ ਦੀ ਖ਼ੈਰ ਮੰਗਣ ਵਾਲਿਆਂ ਦੇ ਸਿਰ ’ਤੇ ਹਮੇਸ਼ਾ ਡਿਪੋਰਟ ਦੀ ਤਲਵਾਰ ਲਟਕਦੀ ਰਹੀ। ਹੁਣ ਇਨ੍ਹਾਂ ਨੂੰ ਰਾਹਤ ਦਿੱਤੀ ਗਈ ਹੈ।’’      
 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media