|
ਅਕਾਲੀ-ਭਾਜਪਾ ਦੀ ਜਿੱਤ ਵਿਕਾਸ ਦੇ ਸਿਰ ’ਤੇ ਹੋਈ: ਮੱਕੜ |
|
|
ਕਪੂਰਥਲਾ. 16 ਜੂਨ:-‘ਅਕਾਲੀ ਭਾਜਪਾ ਗਠਜੋਡ਼ ਸਰਕਾਰ ਦੇ ਵਿਕਾਸ ਕਾਰਜਾਂ ਸਦਕਾ ਬਣੀ ਪਛਾਣ ਦੇ ਸਿਰ ’ਤੇ ਹੀ ਨਗਰ ਕੌਂਸਲ ਕਪੂਰਥਲਾ ਦੇ ਵਾਰਡ ਨੰਬਰ 17 ਤੋਂ ਗਠਜੋਡ਼ ਦੇ ਉਮੀਦਵਾਰ ਮਹਿੰਦਰਪਾਲ ਗਰੋਵਰ ਜੇਤੂ ਰਹੇ।’ ਇਹ ਸ਼ਬਦ ਸਰਬਜੀਤ ਸਿੰਘ ਮੱਕਡ਼, ਸਾਬਕਾ ਅਕਾਲੀ ਵਿਧਾਇਕ ਤੇ ਹਲਕਾ ਇੰਚਾਰਜ ਕਪੂਰਥਲਾ ਨੇ ਬੀਤੀ ਰਾਤ ਸੁਖਜੀਤ ਨਗਰ ਤੇ ਬਸੰਤ ਬਿਹਾਰ ਵਿਚ ਵੋਟਰਾਂ ਦੇ ਧੰਨਵਾਦ ਲਈ ਹੋਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਡਾਲਾ ਫਾਟਕ ’ਤੇ 40 ਕਰੋਡ਼ ਰੁਪਏ ਦੀ ਲਾਗਤ ਨਾਲ ਰੇਲਵੇ ਫਲਾਈ ਓਵਰ ਬ੍ਰਿਜ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕਾਂਗਰਸੀ ਆਗੂਆਂ ’ਤੇ
ਝੂਠੇ ਕੇਸ ਦਰਜ ਕਰਨ ਸਬੰਧੀ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਤੇ ਵਾਰਡ ਨੰਬਰ 17 ਦੇ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਵਾਰਡ ਦੇ ਅਧੂਰੇ ਕੰਮ ਪਹਿਲ ਦੇ ਆਧਾਰ ’ਤੇ ਪੂਰੇ ਕਰਵਾਏ ਜਾਣਗੇ। ਇਸ ਸਮੇਂ ਐਸ ਜੀ ਪੀ ਸੀ ਮੈਂਬਰ ਜਰਨੈਲ ਸਿੰਘ ਡੋਗਰਾਂਵਾਲ, ਨਗਰ ਕੌਂਸਲ ਦੇ ਉਪ ਪ੍ਰਧਾਨ ਪ੍ਰਸ਼ੋਤਮ ਪਾਸੀ, ਸੁਖਪਾਲ ਸਿੰਘ ਭਾਟੀਆ, ਜਸਵਿੰਦਰ ਸਿੰਘ ਬੱਤਰਾ, ਮਹਿੰਦਰ ਕੁਮਾਰ ਅਗਰਵਾਲ, ਭਾਜਪਾ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਕਾਸ਼ ਕਾਲੀਆ ਹਾਜ਼ਰ ਸਨ।
|