Friday, 24 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
  :: ਹੱਦੋਂ ਵੱਧ ਹੋ ਗਈ. . . . ! ਹੁਣ ਸਰਕਾਰੀ ਸਕੂਲਾਂ 'ਚ ਭੇਜੀਆਂ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਤਿੱਖੀਆਂ ਤੇ ਭੱਦੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ   :: ਹਾਈ ਕੋਰਟ ਵੱਲੋਂ ਗੁਰਦੁਆਰੇ ਨੇੜਿਓਂ ਠੇਕਾ ਚੁੱਕਣ ਦੇ ਹੁਕਮ   :: ਸ਼ਰਤਾਂ ਪੂਰੀਆਂ ਨਾ ਕਰਨ ਦੇ ਦੋਸ਼ਾਂ ਹੇਠ ਇੱਕ ਦਰਜਨ ਸਿੱਖਿਆ ਕਾਲਜਾਂ ਨੂੰ ਨੋਟਿਸ ਜਾਰੀ   :: ਦਰੱਖਤ ਨਾਲ ਟਕਰਾਉਣ ਬਾਅਦ ਕਾਰ ਨੂੰ ਅੱਗ ਲੱਗੀ, 4 ਮੌਤਾਂ   :: ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ ਬਦਲੇ ਮਿਲਣਗੇ 20 ਹਜ਼ਾਰ ਕਰੋੜ ਰੁਪਏ: ਚਿਦੰਬਰਮ   :: ਪੰਜਾਬੀ ਨੌਜਵਾਨ ਨੂੰ ਗੱਡੀ ਹੇਠ ਦੇਣ ਵਾਲੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ   :: ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਮਲੇਸ਼ੀਆ ਵਿਚ ਸਜ਼ਾ-ਏ-ਮੌਤ   :: ਦੋ ਸ਼ੱਕੀ ਵਿਅਕਤੀਆਂ ਵੱਲੋਂ ਲੰਡਨ ’ਚ ਸੈਨਿਕ ਦੀ ਬੇਰਹਿਮੀ ਨਾਲ ਹੱਤਿਆ   :: ਯਾਦਗਾਰ ਮੁੱਦੇ ਤੋਂ ਸਿਆਸੀ ਲਾਭ ਨਾ ਲਿਆ ਜਾਵੇ : ਸੋਨੂੰ   :: ਸ਼ਰਮਾ ਦੀ ਕੈਗ ਵਜੋਂ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਵਲੋਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਾਕ ਪ੍ਰਕਾਸ਼ ਵਿਖੇ ਸ਼ਹੀਦੀ ਸਮਾਗਮ ਕਰਵਾਏ ਗਏ ॥ ਈ ਮੇਲ
presentation1ttttt.jpgਕਲੋਨ .(ਜਰਮਨੀ):- ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਵਲੋਂ ਗੁਰਦੁਆਰਾ ਗੁਰੂ ਨਾਨਾਕ ਪ੍ਰਕਾਸ਼ ਕਲੋਨ ਵਿਖੇ ੧੦ ਜੂਨ ੨੦੧੨ ਨੂੰ ਜੂਨ ੧੯੮੪ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਗਏ।ਸਹਿਜ ਪਾਠ ਦੀ ਸੇਵਾ ਭਾਈ ਬਲਬੀਰ ਸਿੰਘ ਦੇ ਪਰਿਵਾਰ ਵਲੋਂ ਸਹਿਜ ਪਾਠ ਦੀ ਸੇਵਾ ਕਰਵਾਈ ਗਈ।ਭੋਗ ਉਪਰੰਤ ਬੱਚਿਆ ਨੇ ਕੀਰਤਨ " ਜਾ ਕੋ ਹਰਿ ਰੰਗਿ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ" ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।
ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਦਲਜੀਤ ਸਿੰਘ ਨੇ ਗੁਰਬਾਣੀ "ਦੇਹਿ ਸ਼ਿਵਾ ਬਰਿ ਮੋਹਿ ਇਹੇ ਸ਼ੁਭ ਕਰਮਨ ਤੇ ਕਬਹੋ ਨ ਟਰੋ" ਬੀਰ ਰਸੀ ਸਬਦ ਨਾਲ ਸਰਧਾ ਦੇ ਫੁਲ ਭੇਟ ਕੀਤੇ । ਕੋਬਲੈਂਸ ਤੋ ਪਹੁਚੇ ਭਾਈ ਰਣਜੀਤ ਸਿੰਘ ਜੀ ਨੇ "ਸ਼੍ਰੀ ਰਾਮ ਨਾਮਾ ਉਚਰ ਮਨਾ" ਗੁਰਬਾਣੀ ਸਬਦ ਕੀਰਤਨ ਅਤੇ ਕਥਾ ਨਾਲ ਸੰਗਤਾਂ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਗੁਰਮੁਖ ਸਿੰਘ ਜੀ ਨੇ ਆਪਣੀ ਕਥਾ ਦੇ ਅਰੰਭ ਕਰਦਿਆ ਮਹਾਨ ਸ਼ਹੀਦ ਬਾਬਾ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਵਾਲੇ ਦੇ ਜੀਵਨ ਦੀ ਕਥਾ ਸੰਗਤਾਂ ਨਾਲ ਸਾਝਾਂ ਕੀਤਾ ਕਿ ਬਾਬਾ ਜੋਗਿੰਦਰ ਸਿੰਘ ਜੀ ਤੇ ਮਾਤਾ ਨਿਹਾਲ ਕੌਰ ਦੀ ਕੁਖੋ ਜਨਮ ਲਿਆ। ਬਾਬਾ ਜੋਗਿੰਦਰ ਸਿੰਘ ਜੀ ਦੇ ੭ ਪੁਤਰ ਸਨ।ਮਾਸਟਰ ਜੁਗਰਾਜ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵੱਡੇ ਭਰਾਤਾਂ ਸਨ। ਪਿੰਡ ਰੋਡੇ ਬਾਬਾ ਕ੍ਰਿਪਾਲ ਸਿੰਘ ਦੇ ਗੁਰਦੁਆਰੇ ਟਕਸਾਲ ਦੇ ਮਹਾਂਪੁਰਖ ਆਉਦੇ

 sdc10491.jpg

presentation1uu.jpg

 

ਰਹਿੰਦੇ ਸਨ।ਸੰਤ ਬਾਬਾ ਕਰਤਾਰ ਸਿੰਘ ਜੀ ਨੇ ਜਦ ਬਾਪੂ ਜੋਗਿੰਦਰ ਸਿੰਘ ਤੋਂ ਛੋਟੇ ਭਝੰਗੀ ਦੀ ਮੰਗ ਕੀਤੀ ਤਾ ਬਾਬਾ ਜੋਗਿੰਦਰ ਸਿੰਘ ਜੀ ਨੇ ਹਾ ਕਹਿ ਦਿੱਤੀ ਪਰ ਕੁਝ ਸਮੇ ਬਾਦ ਆਪਣੇ ਮਾਸਡ਼ ਜੀ ਨਾਲ ਪਹਿਲੀ ਵਾਰ ਗੁਰਦੁਆਰਾ ਨਾਡਾ ਸਾਹਿਬ ਪਹੁਚ ਕੇ ਦਮਦਮੀ ਟਕਸਾਲ ਵਿੱਚ ਸਾਮਿਲ ਹੋਏ ਸਨ।ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਨੇ ਟਕਸਾਲ ਦੀ ਜੁਮੇਵਾਰੀ ੧੯੭੮ ਵਿੱਚ ਸਾਂਭੀ।ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਦਸਮ ਪਿਤਾ ਦੀ ਬਾਣੀ ਖੁਦ ਪਡ਼੍ਹਦੇ ਅਤੇ ਕਥਾ ਵੀ ਕਰਦੇ ਰਹੇ ਪਰ ਹੁਣ ਦੇ ਬੁਧੀਜੀਵੀ ਗੁਰੁ ਸਾਹਿਬ ਦੀ ਬਾਣੀ ਤੇ ਹੀ ਕਿੰਤੂ ਪ੍ਰੰਤੂ ਕਰਨ ਲਗ ਪਾਏ ਨੇ।ਅਜ ਅਸੀ ਜੂਨ ੧੯੮੪ ਦੇ ਸ਼ਹੀਦੀ ਪ੍ਰੋਗਰਾਮ ਮਣਾ ਰਹੇ ਹਾ। ਬਾਦ ਵਿੱਚ ਲਡ਼ੀਵਾਰ ਕਥਾ ਜਪੁਜੀ ਸਾਹਿਬ ਵਿਚੋ ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥ ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਭਾਈ ਹਰਭੇਜ ਸਿੰਘ ਭੁਲਰ ਨੇ ਕਿਹਾ ਕੇ ਪਹਿਲੇ ਸੰਤ ਬਾਬਾ ਕਰਤਾਰ ਸਿਘ ਜੀ ਨੇ ਜਦ ਦਿੱਲੀ ਸਮਾਗਮ ਵਿੱਚ ਜੈਲ ਸਿੰਘ ਨੂੰ ਟੋਕ ਕੇ ਕਿਹਾ ਕਿ ਸਿੱਖ ਕਦੇ ਡੋਲੇ ਦੇ ਕੇ ਕਿਸੇ ਨੂੰ ਆਪਣੇ ਪੱਖ ਵਿੱਚ ਨਹੀਂ ਕਰਦੇ ਤਾਂ ਇੰਦਰਾਂ ਨੇ ਕਿਹਾ ਕਿ ਇਹ ਲੋਕ ਕੌਣ ਨੇ ਤਾਂ ਜੈਲ ਸਿਉ ਨੇ ਕਿਹਾ ਕਿ ਇਹ ਦਮਦਮੀ ਟਕਸਾਲ ਦੇ ਮਹਾਪੁਰਖ ਨੇ ਤਾਂ ਇੰਦਰਾਂ ਨੇ ਮੈ ਇਹਨਾਂ ਨੂੰ ਵੀ ਦੇਖ ਲਵਾਗੀ ਉਸ ਸਮੇਂ ਤੋਂ ਵੀ ਸਿੱਖਾਂ ਨੂੰ ਸਬਕ ਸਿਖਉਣ ਲਈ ਸੋਚਣਾ ਸੁਰੂ ਕਰ ਦਿੱਤਾ ਸੀ ਉਸ ਦਾ ਹੀ ਇਕ ਹਿਸਾ ਸੀ ਜੂਨ ੧੯੮੪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ, ਤੇ ਦਾਸ ਸਮੂਹ ਸ਼ਹੀਦਾਂ ਨੂੰ ਸਰਧਾ ਦੇ ਫੁਲ ਭੇਟ ਕਰਦੇ ਹਾਂ।
ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲੀ ਨੇ ਸਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ੨੮ ਸਾਲ ਪਹਿਲਾ ਸਾਡੇ ਤੇ ਸੋਚੀ ਸਮਝੀ ਸਕੀਮ ਨਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਅਟੈਕ ਕੀਤਾ ਗਿਆਂ ਅਨੇਕਾਂ ਬੇਕਸੂਰ ਨੂੰ ਸ਼ਹੀਦ ਕੀਤਾ ਸਿੱਖ ਨੂੰ ਕਿਵੇ ਖਤਮ ਕੀਤਾ ਜਾਵੇ।ਕਿਉਕਿ ਸੰਤ ਬਾਬਾ ਜਰਨੈਲ ਸਿੰਘ ਜੀ ਸਿੱਖਾਂ ਨੂੰ ਇਹ ਮਹਿਸੂਸ ਕਰਵਾ ਦਿੱਤਾ ਸੀ ਕਿ ਸਿੱਖ ਕੌਮ ਗੁਲਾਮ ਹੈ।੧੯੮੪ ਵਿੱਚ ਕਾਗਰਸ ਤੋਂ ਅਸਤੀਫਾ ਦੇਣ ਵਾਲੇ ਅਜ ਕਹਿਦੇ ਨੇ ਸ਼ਹੀਦਾਂ ਦੀ ਯਾਦ ਵਿੱਚ ਕੋਈ ਜਗ੍ਹਾਂ ਨਹੀਂ ਬਣਨੀ ਚਾਹੀਦੀ। ਇਹ ਲੋਕ ਕੁਰਸੀ ਦੇ ਸਿੱਖ ਨੇ। ਇਸ ਦੇ ਨਾਲ ਹੀ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬੋਲ ਕਿ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਤੇ ਅਸੀ ਉਹਨਾ ਦੇ ਬੋਲਾਂ ਤੇ ਫੁਲ ਚਾਹਡ਼ਨ ਲਈ ਸੰਗਤਾਂ ਨਾਲ ਬਚਨਵੱਧ ਹਾਂ।
ਸਟੇਜ ਦੀ ਸੇਵਾ ਭਾਈ ਸੁਖਵਿੰਦਰ ਸਿੰਘ ਕਲੋਨ ਜੀ ਨੇ ਵਡ਼ੇ ਸੁਚੱਜੇ ਢੰਗ ਨਾਲ ਨਿਭਾਈ ਅਤੇ ਸ਼ਹੀਦੀ ਸਮਾਗਮ ਤੇ ਪੁਹਚੀਆਂ ਸੰਗਤਾਂ ਦਾ ਧੰਨਵਾਦ ਕੀਤਾ

 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media