|
ਮੰਗਣੀ ਦੀ ਰਸਮ ਦੌਰਾਨ ਗੋਲੀਬਾਰੀ, ਦੋ ਜ਼ਖ਼ਮੀ |
|
|
ਨਵੀਂ ਦਿੱਲੀ. 8 ਜੂਨ:-ਹਰਸ਼ ਵਿਹਾਰ ’ਚ ਮੰਗਣੀ ਦੇ ਇਕ ਸਮਾਗਮ ਦੌਰਾਨ ਡੀਜੇ ਦੀਆਂ ਧੁੰਨਾਂ ’ਤੇ ਨੱਚ ਰਹੇ ਨੌਜਵਾਨਾਂ ਵੱਲੋਂ ਡਾਂਸ ਫਲੋਰ ਉੱਪਰ ਮੁਟਿਆਰਾਂ ਨਾਲ ਕਥਿਤ ਛੇੜਛਾੜ ਕਰਨ ਦੌਰਾਨ ਚਲਾਈਆਂ ਗਈਆਂ ਗੋਲੀਆਂ ਨਾਲ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਐਲਬੀਐਸ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਹਰਸ਼ ਵਿਹਾਰ ਦੇ ਇਕ ਪ੍ਰਾਪਰਟੀ ਡੀਲਰ ਦੇ ਘਰ ਮੰਗਣੀ ਦੀ ਰਸਮ ਕਰਕੇ ਚੱਲ ਰਹੇ ਪ੍ਰੋਗਰਾਮ ਦੌਰਾਨ ਸ਼ਰਾਬ ਅਤੇ ਨੱਚਣ-ਕੁੱਦਣ ਦੇ ਪ੍ਰੋਗਰਾਮ ’ਚ ਉਦੋਂ ਖਲ਼ਲ ਪੈ ਗਿਆ ਜਦੋਂ ਮੁਟਿਆਰਾਂ ਨਾਲ ਛੇੜਛਾੜ ਦੇ ਵਿਰੋਧ
’ਚ ਗੋਲੀਆਂ ਚੱਲ ਗਈਆਂ। ਗੋਲੀਆਂ ਦੇ ਛਰੇ ਲੱਗਣ ਕਾਰਨ ਸੁਨੀਲ ਅਤੇ ਨਿਧਾਨ ਜ਼ਖ਼ਮੀ ਹੋ ਗਏ। ਇਹ ਵਾਰਦਾਤ ਬੀਤੀ ਦੇਰ ਰਾਤ ਦੀ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਬਨੈ ਸਿੰਘ ਦੱਸੀ ਜਾ ਰਹੀ ਹੈ।
|