Friday, 24 May 2013

RSS

Advertisements

AdvertisementAdvertisement
  :: ਹੱਦੋਂ ਵੱਧ ਹੋ ਗਈ. . . . ! ਹੁਣ ਸਰਕਾਰੀ ਸਕੂਲਾਂ 'ਚ ਭੇਜੀਆਂ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਤਿੱਖੀਆਂ ਤੇ ਭੱਦੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ   :: ਹਾਈ ਕੋਰਟ ਵੱਲੋਂ ਗੁਰਦੁਆਰੇ ਨੇੜਿਓਂ ਠੇਕਾ ਚੁੱਕਣ ਦੇ ਹੁਕਮ   :: ਸ਼ਰਤਾਂ ਪੂਰੀਆਂ ਨਾ ਕਰਨ ਦੇ ਦੋਸ਼ਾਂ ਹੇਠ ਇੱਕ ਦਰਜਨ ਸਿੱਖਿਆ ਕਾਲਜਾਂ ਨੂੰ ਨੋਟਿਸ ਜਾਰੀ   :: ਦਰੱਖਤ ਨਾਲ ਟਕਰਾਉਣ ਬਾਅਦ ਕਾਰ ਨੂੰ ਅੱਗ ਲੱਗੀ, 4 ਮੌਤਾਂ   :: ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ ਬਦਲੇ ਮਿਲਣਗੇ 20 ਹਜ਼ਾਰ ਕਰੋੜ ਰੁਪਏ: ਚਿਦੰਬਰਮ   :: ਪੰਜਾਬੀ ਨੌਜਵਾਨ ਨੂੰ ਗੱਡੀ ਹੇਠ ਦੇਣ ਵਾਲੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ   :: ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਮਲੇਸ਼ੀਆ ਵਿਚ ਸਜ਼ਾ-ਏ-ਮੌਤ   :: ਦੋ ਸ਼ੱਕੀ ਵਿਅਕਤੀਆਂ ਵੱਲੋਂ ਲੰਡਨ ’ਚ ਸੈਨਿਕ ਦੀ ਬੇਰਹਿਮੀ ਨਾਲ ਹੱਤਿਆ   :: ਯਾਦਗਾਰ ਮੁੱਦੇ ਤੋਂ ਸਿਆਸੀ ਲਾਭ ਨਾ ਲਿਆ ਜਾਵੇ : ਸੋਨੂੰ   :: ਸ਼ਰਮਾ ਦੀ ਕੈਗ ਵਜੋਂ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਨਹਿਰ ‘ਚ ਡਿੱਗੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ, ਸਸਕਾਰ ਈ ਮੇਲ
ਮਾਨਸਾ. 8 ਜੂਨ:-ਮਾਨਸਾ ਜ਼ਿਲ੍ਹੇ ਦੇ ਪਿੰਡ ਸਾਹਨੇਵਾਲੀ ਦੀ ਅੱਜ ਹਰ ਅੱਖ ਰੋ ਰਹੀ ਸੀ। ਇਸ ਪਿੰਡ ਦੇ ਬੁਜ਼ਰਗ ਸਿਉਨਾ ਸਿੰਘ (66 ਸਾਲ) ਦੇ ਦੋ ਪੋਤੇ ਭਾਖੜਾ ਨਹਿਰ ਵਿਚ ਡਿੱਗ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਕਈ ਦਿਨਾਂ ਤੋਂ ਬਾਅਦ ਪਿੰਡ ਵਾਲਿਆਂ ਨੂੰ ਮਿਲੀਆਂ ਹਨ, ਜਿਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।ਇਹ ਘਟਨਾ 4 ਜੂਨ ਨੂੰ ਉਸ ਵੇਲੇ ਵਾਪਰੀ, ਜਦੋਂ ਬੁਜ਼ਰਗ ਸਿਉਨਾ ਸਿੰਘ ਆਪਣੇ ਤਿੰਨ ਪੁੱਤਰਾਂ ਦੇ ਮੁੰਡਿਆਂ ਨੂੰ ਲੈ ਕੇ ਆਪਣੀ ਬੇਟੀ ਕੋਲ ਪਿੰਡ ਮਾਖੇਵਾਲਾ ਵਿਖੇ ਉਸ ਦਾ ਘਰ ਸਾਂਭਣ ਲਈ ਚਲਾ ਗਿਆ। ਉਸ ਦੀ ਧੀ ਰਿਸ਼ਤੇਦਾਰੀ ਵਿਚ ਕਿਤੇ ਵਿਆਹ ਗਈ ਹੋਈ ਸੀ। ਬੁਜ਼ਰਗ ਦੇ ਤਿੰਨ ਪੋਤਰੇ ਬਲਰਾਜ ਸਿੰਘ (9 ਸਾਲ), ਹਰਮਨ ਸਿੰਘ (10 ਸਾਲ), ਬਾਗੜੀ ਸਿੰਘ (9 ਸਾਲ) ਆਪਣੇ ਦਾਦੇ ਤੋਂ ਦੂਰ ਹੋ ਕੇ ਭਾਖੜਾ ਨਹਿਰ ਨੇੜੇ ਗੇਂਦ ਨਾਲ ਖੇਡਣ ਲੱਗ ਪਏ। ਅਚਾਨਕ ਇਨ੍ਹਾਂ ਬੱਚਿਆਂ ਦੀ ਗੇਂਦ ਭਾਖੜਾ ਨਹਿਰ ਵਿਚ ਡਿੱਗ ਪਈ। ਇਹ ਬੱਚੇ ਜਦੋਂ ਗੇਂਦ ਲੱਭਣ ਦਾ ਯਤਨ ਕਰਨ ਲੱਗੇ ਤਾਂ ਨਹਿਰ ਵਿਚ ਰੁੜ੍ਹ ਗਏ।
ਇਨ੍ਹਾਂ ਬੱਚਿਆਂ ਨੂੰ ਇੱਕ ਬੱਚੇ ਬਾਗੜੀ ਸਿੰਘ ਨੂੰ ਤਾਂ ਨੇੜੇ ਇੱਜੜ ਚਾਰਦੇ ਕਿਸੇ ਵਿਅਕਤੀ ਨੇ ਕੱਢ ਲਿਆ, ਪਰ ਦੂਜੇ ਦੋਵੇ ਬੱਚਿਆਂ ਨੂੰ ਪਾਣੀ ਆਪਣੇ ਨਾਲ ਰੋੜ੍ਹ ਕੇ ਲੈ ਗਿਆ। ਇਨ੍ਹਾਂ ਬੱਚਿਆਂ ‘ਚੋਂ ਇੱਕ ਬੱਚੇ ਦੀ ਲਾਸ਼ ਆਪਣੇ-ਆਪ ਪਾਣੀ ‘ਚ ਤੈਰਕੇ ਕੱਲ੍ਹ ਬਾਹਰ ਆ ਗਈ ਅਤੇ ਦੂਸਰੇ ਬੱਚੇ ਦੀ ਲਾਸ਼ ਅੱਜ ਘਟਨਾ ਸਥਾਨ ਤੋਂ ਲਗਭਗ 15 ਕਿਲੋਮੀਟਰ ਦੂਰ ਪਿੰਡ ਕੋਟੜਾ ਨੇੜਿਓਂ ਪਾਣੀ ਉਪਰੋਂ ਮਿਲੀ। ਇਨ੍ਹਾਂ ਬੱਚਿਆਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪਿੰਡ ਵਿਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਸਸਕਾਰ ਕਰ ਦਿੱਤਾ ਗਿਆ।ਅੱਜ ਸਸਕਾਰ ਵੇਲੇ ਝੁਨੀਰ ਦੇ ਤਹਿਸੀਲਦਾਰ ਅੰਮ੍ਰਿਤਪਾਲ ਅਤੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਇਸ ਗਰੀਬ ਪਰਿਵਾਰ ਦੀ ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਦਿਵਾਉਣ ਦਾ ਉਪਰਾਲਾ ਕੀਤਾ ਜਾਵੇਗਾ।
 
< Prev   Next >

                                       Copyright © 2008 - 2009 Europe Di Awaz Design By :: Mehra Media