Saturday, 18 May 2013

RSS

Advertisements

AdvertisementAdvertisement
ਲੰਡਨ ਓਲੰਪਿਕਸ ਦੌਰਾਨ ਸਿੱਖ ਲਾਉਣਗੇ ਲੰਗਰ ਈ ਮੇਲ
ਚੰਡੀਗਡ਼੍ਹ. 7 ਜੂਨ:-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਲੰਡਨ ਵਿਚ ਇਨ੍ਹੀਂ ਦਿਨੀਂ  ਆਸਟਰੇਲੀਆ ਦੇ ਕਲਾਕਾਰ ਡੇਨੀਅਲ ਕੋਨਲ ਵੱਲੋਂ  ਬਣਾਏ ਸਿੱਖ ਧਰਮ ਨਾਲ ਸਬੰਧਤ ਚਿੱਤਰਾਂ ਦੀ ਨੁਮਾਇਸ਼ ਵੀ ਲਾਈ ਗਈ ਹੈ ਤੇ ਲੰਡਨ ਓਲੰਪਿਕ ਖੇਡਾਂ ਦੇ ਮੱਦੇਨਜ਼ਰ 21 ਜੁਲਾਈ ਨੂੰ ਫੌਜਾ ਸਿੰਘ ਵੱਲੋਂ ਓਲੰਪਿਕ ਮਸ਼ਾਲ ਯਾਤਰਾ ਦੌਰਾਨ ਥਾਂ-ਥਾਂ ਗੁਰੂ ਕਾ ਲੰਗਰ ਲਾਉਣ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।ਪ੍ਰਾਜੈਕਟ ਡਾਇਰੈਕਟਰ ਮੇਜਿੰਦਰਪਾਲ ਕੌਰ ਅਤੇ ਯੂਨਾਈਟਿਡ ਸਿੱਖਸ ਪ੍ਰਾਜੈਕਟ ਮੈਨੇਜਰ ਪਰਵਿੰਦਰ ਕੌਰ ਅਨੁਸਾਰ ਸਿੱਖ ਕੌਮ ਭਰਾਤਰੀ ਭਾਵਨਾ ਵਿਚ ਵਿਸ਼ਵਾਸ ਰੱਖਦੀ ਹੈ। ਇਹ ਵੰਡ ਕੇ ਛਕਣ ਵਾਲੀ ਤੇ ਉਦਾਰਵਾਦੀ ਕੌਮ ਹੈ ਜਿਸ ਦੀਆਂ ਮਾਨਵਵਾਦੀ ਭਾਵਨਾਵਾਂ ਦਾ ਪ੍ਰਚਾਰ-ਪ੍ਰਸਾਰ   ਜ਼ਰੂਰੀ ਹੈ। ਇਸ ਲਈ 21 ਜੁਲਾਈ ਨੂੰ ਓਲੰਪਿਕ ਮਸ਼ਾਲ ਯਾਤਰਾ ਮੌਕੇ ਗੁਰੂ ਦੇ ਲੰਗਰ ਲਾ ਕੇ ਭਰਾਤਰੀ ਭਾਵਨਾ ਦਾ ਸੁਨੇਹਾ ਦਿਆਂਗੇ। ਉਨ੍ਹਾਂ ਅਨੁਸਾਰ 21 ਜੁਲਾਈ 2012 ਨੂੰ 101 ਸਾਲ ਦੇ ਦੌਡ਼ਾਕ ਬਾਬਾ ਫੌਜਾ ਸਿੰਘ ਓਲੰਪਿਕ ਮਸ਼ਾਲ ਲੈ ਕੇ ਯਾਤਰਾ ’ਚ ਭਾਗ ਲੈ ਰਹੇ ਹਨ ਜੋ ਸਿੱਖ ਕੌਰ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਯੂਨਾਈਟਿਡ ਸਿੱਖਸ ਸੰਸਥਾ ਦੁਆਰਾ ਮਸ਼ਾਲ ਯਾਤਰਾ ਵਾਲੇ ਰਸਤੇ ਵਿਚ ਥਾਂ-ਥਾਂ ਗੁਰੂ ਕੇ ਲੰਗਰ ਲਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਸਿੱਖ ਕੌਮ ਸਮੇਤ, ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਨੂੰ ਸੇਵਾ ਦੇ ਇਸ ਮਹਾਨ ਕਾਰਜ ਵਿਚ ਵੱਧ-ਚਡ਼੍ਹ ਕੇ ਹਿੱਸਾ ਪਾਉਣ ਲਈ ਵੀ ਅਪੀਲ ਕੀਤੀ ਗਈ ਹੈ।
 
< Prev   Next >

                                       Copyright © 2008 - 2009 Europe Di Awaz Design By :: Mehra Media