Wednesday, 19 June 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਕਤਲ ਦੇ ਦੋਸ਼ ਵਿੱਚ ਪੰਜਾਬੀ ਪਤੀ ਨੂੰ 6 ਸਾਲ ਕੈਦ ਈ ਮੇਲ
ਮੈਲਬਰਨ. 7 ਜੂਨ:-ਸਿਡਨੀ ਦੀ ਉੱਚ ਅਦਾਲਤ ਨੇ ਅੱਜ ਦਸੰਬਰ 2009 ’ਚ ਹੋਏ ਮਨਪ੍ਰੀਤ ਕੌਰ ਹੱਤਿਆ ਕਾਂਡ ਸਬੰਧੀ ਫੈਸਲਾ ਸੁਣਾਉਂਦਿਆਂ ਮਨਪ੍ਰੀਤ ਦੇ ਪਤੀ ਚਮਨਜੋਤ ਸਿੰਘ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਲੁਧਿਆਣਾ ਦੇ ਨਿਊ ਜਨਤਾ ਨਗਰ ਨਾਲ ਸਬੰਧਤ ਬਲਦੇਵ ਸਿੰਘ ਦੀ ਧੀ ਮਨਪ੍ਰੀਤ ਕੌਰ (29) ਦੀ ਉਸ ਦੇ ਪਤੀ ਚਮਨਜੋਤ ਵੱਲੋਂ ਦਸੰਬਰ 2009 ’ਚ ਸਿਡਨੀ ਸਥਿਤ ਮਕਾਨ ’ਚ ਸ਼ਾਹ ਰਗ ਕੱਟ ਕੇ ਹੱਤਿਆ ਕਰ ਦਿੱਤੀ ਗਈ ਸੀ।
ਅਦਾਲਤੀ ਕਾਰਵਾਈ ’ਚ ਆਪਣਾ ਪੱਖ ਰੱਖਦਿਆਂ ਚਮਨਜੋਤ ਅਨੁਸਾਰ ਉਸ ਦੀ ਪਤਨੀ ਰਿਸ਼ਤਾ ਨਿਭਾਉਣ ਦੀ ਥਾਂ ਆਪਣੇ ਪੁਰਾਣੇ ਰਿਸ਼ਤੇ ਦਾ ਅਕਸਰ ਜ਼ਿਕਰ ਕਰਦੀ ਸੀ ਅਤੇ ਘਟਨਾ ਵਾਲੀ ਰਾਤ ਮਨਪ੍ਰੀਤ ਨੇ ਉਸ ਦੀ ਮਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਜਿਸ ਦੌਰਾਨ ਆਪੇ ਤੋਂ ਬਾਹਰ ਹੋ ਕੇ ਉਸ ਨੇ ਮਨਪ੍ਰੀਤ ਦੀ ਹੱਤਿਆ ਕਰ ਦਿੱਤੀ। ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਨਪ੍ਰੀਤ ਲਗਾਤਾਰ ਘਰੇਲੂ ਝਗਡ਼ੇ ਦਾ ਸ਼ਿਕਾਰ ਰਹੀ ਸੀ। ਮਾਰਕੁੱਟ ਦੇ ਨਿਸ਼ਾਨ ਉਸ ਦੇ ਮੂੰਹ ’ਤੇ ਕਈ ਵਾਰ ਦੇਖੇ ਗਏ। ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਆਈ ਮਨਪ੍ਰੀਤ ਨਾਲ ਵਿਆਹ ਕਰਵਾ ਕੇ ਪੰਜ ਮਹੀਨੇ ਬਾਅਦ ਆਸਟਰੇਲੀਆ ਆਏ ਚਮਨਜੋਤ ਦੇ ਇੱਥੇ ਆਉਣ ਸਾਰ ਦੋਹਾਂ ਦੇ ਰਿਸ਼ਤੇ ਵਿਗਡ਼ਨੇ ਸ਼ੁਰੂ ਹੋ ਗਏ ਜਿਸ ਮਗਰੋਂ ਚਮਨਜੋਤ ਨੂੰ ਮਨਪ੍ਰੀਤ ਵੱਲੋਂ ਡਿਪੋਰਟ ਕਰਾਉਣ ਦਾ ਖਦਸ਼ਾ ਵੀ ਪੈਦਾ ਹੋ ਗਿਆ।
ਮਨਪ੍ਰੀਤ ਦੀ ਭੈਣ ਜਸਪ੍ਰੀਤ ਕੌਰ ਅਨੁਸਾਰ ਚਮਨਜੋਤ ਇੱਥੇ ਕੋਈ ਨੌਕਰੀ ਨਹੀਂ ਸੀ ਕਰਦਾ ਤੇ ਮਨਪ੍ਰੀਤ ’ਤੇ ਪੈਸੇ ਦੇਣ ਦਾ ਵੀ ਦਬਾਅ ਪਾਉਂਦਾ ਸੀ। ਅਦਾਲਤ ਦੇ ਫੈਸਲੇ ਮਗਰੋਂ ਜਸਪ੍ਰੀਤ ਨੇ ਕਿਹਾ ਕਿ ਉਸ ਦੀ ਭੈਣ ਮੁਡ਼ ਵਾਪਸ ਨਹੀਂ ਆਉਣੀ ਪਰ ਕਾਨੂੰਨ ਕਾਤਲ ਨੂੰ ਇੰਨੀ ਘੱਟ ਸਜ਼ਾ ਕਿਵੇਂ ਦੇ ਸਕਦਾ ਹੈ ਜਦੋਂ ਉਹ ਅਦਾਲਤ ’ਚ ਉਸ ਨੂੰ ਉਕਸਾਏ ਜਾਣ ਦੇ ਸਬੂਤ ਤਕ ਨਾ ਪੇਸ਼ ਕਰ ਸਕਿਆ ਹੋਵੇ।ਫੈਸਲਾ ਸੁਣਾਉਂਦਿਆਂ ਜੱਜ ਪੀਟਰ ਮੈਕਲੇਨ ਨੇ ਕਿਹਾ ਕਿ ਦੋਸ਼ੀ ਦੇ ਹਾਲਾਤ ਹੀ ਐਸੇ ਬਣੇ ਕਿ ਉਹ ਖ਼ੁਦ ’ਤੇ ਕਾਬੂ ਨਾ ਰੱਖ ਸਕਿਆ।ਅੱਜ ਸੁਣਾਈ ਗਈ 6 ਸਾਲ ਦੀ ਸਜ਼ਾਂ ’ਚੋਂ ਹੁਣ ਤਕ ਦੀ ਸਜ਼ਾ ਦਾ ਸਮਾਂ ਘਟਾ ਕੇ ਚਮਨਜੋਤ ਦਸੰਬਰ 2015 ’ਚ ਰਿਹਾਅ ਹੋਵੇਗਾ।
 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media