Wednesday, 22 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਆਪਸੀ ਮੱਤਭੇਦ ਸੰਘਰਸ਼ ਦਾ ਕਿਸੇ ਪਾਸਿਉ ਵੀ ਫਾਇਦਾ ਨਹੀ ਕਰ ਸਕਦੇ।ਭਾਈ ਅਵਤਾਰ ਸਿੰਘ ਹੁੰਦਲ ਈ ਮੇਲ

ਇਕ ਪੰਜਾਬੀ ਦਾ ਅਖਾਣ ਹੈ''ਪਹਿਲਾ ਤੋਲੋ ਫੇਰ ਬੋਲੋ''ਤੇ ਦੂਸਰਾ ਹੈ''ਕਿ ਆਪਣਾ ਝੱਗਾ ਚੁਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ।ਬਹੁਤ ਚਿਰਾ ਬਾਦ ਕੌਮ ਨੂੰ ਇਕ ਆਸ ਦੀ ਕਿਰਣ ਵਿਖਣ ਲੱਗੀ ਸੀ ਕਿ ਸਾਇਦ ਕੌਮ ਇਕ ਪਲੇਟ ਫਾਰਮ ਤੇ ਇੱਕਠੀ ਹੋ ਜਾਵੇ ਤੇ ਕੋਈ ਲਹਿਰ ਬਣ ਸਕੇ।ਪਰ ਪਤਾ ਨਹੀ ਕੌਮ ਦੀ ਕੀ ਤਸਾਰਦੀ ਹੈ ਕਿ ਕੋਈ-ਨ ਕੋਈ ਕਣੀ ਪੈ ਹੀ ਜਾਦੀ ਹੈ ਤੇ ਕੌਮ ਦਾ ਬਣਿਆ ਸਾਰਾ ਜੋਸ਼ ਖਿਲਰ-ਪੁਲਰ ਜਾਦਾ ਹੈ।ਜੋ ਵੀ ਸੰਘਰਸ਼ ਵਿੱਚ ਤੁਰਿਆ ਹੈ ਜਾ ਸਿੱਖੀ ਦੀ ਸੇਵਾ ਕਰ ਰਿਹਾ ਹੈ ਉਸਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਜੋ ਵੀ ਕਾਰਜ ਕਰ ਰਿਹਾ ਹੈ ਕੌਮ ਵਾਸਤੇ ਕਰ ਰਿਹਾ ਹੈ ,ਨਾ ਕੇ ਆਪਣੇ ਨਿੱਜੀ ਹਿੱਤਾ ਵਾਸਤੇ ਅਗਰ ਕੌਮ ਨੂੰ ਸੰਨਮੁੱਖ ਰੱਖਿਆ ਜਾਵੇ ਤੇ ਹਰ ਗੱਲ ਹਰ ਕੰਮ ਸੰਜੀਦਗੀ ਨਾਲ ਕੀਤਾ ਜਾਵੇ ਤੇ ਕਿਸੇ ਨੂੰ ਨਮੋਸ਼ੀ ਦਾ ਸਾਹਮਣਾ ਨਹੀ ਕਰਨਾ ਪਵੇਗਾ।ਜਿਵੇ ਕਹਿੰਦੇ ਹਨ ਕਿ ਕੁਰਬਾਨੀ ਕਰਨੀ ਔਖੀ ਨਹੀ ਪਰ ਉਸ  ਕੁਰਬਾਨੀ ਨੂੰ ਸਾਂਭ ਕੇ ਰੱਖਣਾ ਬਹੁਤ ਔਖਾ ਹੈ।ਜਿੰਨਾਂ ਨੇ ਸੰਘਰਸ਼ ਨੂੰ ਆਪਣੇ ਪਿੰਡੇ ਤੇ ਹੰਢਾਇਆ ਮੁਸ਼ਕਲਾ ਸਹੀਆ ਕੁਰਬਾਨੀਆਂ  ਕੀਤੀਆ ਅਗਰ ਉਹਨਾਂ ਦੀ ਸੋਚ ਹੀ ਸੰਜੀਦਗੀ ਵਾਲੀ ਨਹੀ ਬਣੀ ਤੇ ਇਕ ਆਮ ਸਿੱਖ ਤੋਂ ਕੀ ਆਸ ਕੀਤੀ ਜਾ ਸਕਦੀ ਹੈ।ਅੱਜ ਦਾ ਸਿੱਖ ਪਹਿਲਾਂ ਸਿੱਖ ਬਣਨ ਨੂੰ ਤਿਆਰ ਨਹੀਂ ਸਗੋਂ ਧਡ਼ਿਆ,ਜਥੇਬੰਦੀਆ ,ਸੰਸਥਾਵਾਂ ਆਦਿ ਵਿੱਚ ਵੰਡਿਆ ਹੋਇਆ ਹੈ।
ਇਕ ਗੱਲ ਤੇ ਸਾਰੀ ਕੌਮ ਨੇ ਆਪਣੀਆ ਅੱਖਾ ਨਾਲ ਵੇਖੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੋਚ ਨੇ ਸਾਰੀ ਕੌਮ ਨੂੰ ਇਕ ਝੰਡੇ ਥੱਲੇ ਇਕੱਠੇ ਕਰ ਦਿੱਤਾ ।ਅਕਾਲ ਤਖਤ ਸਾਹਿਬ ਨਾਲ ਜੌਡ਼ ਦਿੱਤਾ।ਜੋ ਸ੍ਰੀ ਅਕਾਲ

ਤਖਤ ਸਾਹਿਬ ਤੋਂ ਮੁਨਕਰ ਹੋਈ ਬੈਠੇ ਸਨ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਛੱੱਤਰ-ਛਾਇਆ ਹੇਠ ਆ ਗਏ।ਜੋ ਸਾਰੀ ਕੌਮ ਵਿੱਚ ਐਨਾ ਜੋਸ਼ ਵੇਖ ਮੌਕੇ ਦੀ ਭਾਵੇ ਪੰਜਾਬ ਦੀ ਅਕਾਲੀ ਸਰਕਾਰ ਹੋਵੇ ਤੇ ਭਾਵੇ ਦਿਲੀ ਦੇ ਤਖਤ ਬੈਠੀ ਕਾਂਗਰਸ ਦੀ ਸਰਕਾਰ ਸਾਰਿਆ ਨੂੰ ਸਿਖ ਕੌਮ ਦੇ ਜੋਸ਼ ਅੱਗੇ ਝੁਕਣਾ ਪਿਆ।ਐਸਾ ਫੈਸਲਾ ਲੈਣਾ ਪਿਆ ਜੋ ਹਿੰਦੋਸਤਾਨ ਜਾ ਕਹਿ ਲਈਏ ਕੇ ਸ਼ਾਇਦ ਸੰਸਾਰ ਵਿੱਚ ਪਹਿਲੀ ਵਾਰ ਹੋਇਆ ਹੋਵੇ।ਇਹ ਇਕ ਬਹੁਤ ਵੱਡੀ ਸਿੱਖ ਕੌਮ ਦੀ ਜਿੱਤ ਸੀ।ਪਰ ਇਸ ਬਣੇ ਜੋਸ਼ ਨੂੰ ਸਾਂਭ ਕੇ ਰੱਖਣਾ ਮੋਜੂਦਾ ਜੁਮੇਵਾਰ ਲੋਕਾਂ ਦਾ ਫਰਜ਼ ਬਣਦਾ ਹੈ।ਪਰ ਐਸਾ ਹੋਇਆ ਨਹੀ ਮੌਕਾ ਪ੍ਰਸਤ ਆਪੇ ਬਣੇ ਲੀਡਰਾਂ ਦੀ ਨਲਾਇਕੀ ਕਹੀ ਜਾ ਸਕਦੀ ਹੈ।
ਆਪਸੀ ਫੁੱਟ ਨੇ ਕੌਮ ਦਾ ਬੇਡ਼ਾ ਗਰਕ ਕਰਕੇ ਰੱਖ ਦਿੱਤਾ ਹੈ।ਕਿਸੇ ਨੂੰ ਕਿਸੇ ਤੇ ਵਿਸਵਾਸ ਤੱਕ ਨਹੀ ਰਿਹਾ।ਜੋ ਲੋਕ ਕੌਮਾਂ ਵਾਸਤੇ ਸੰਜੀਦਾ ਹੁੰਦੇ ਹਨ,ਉਹ ਕਿਸੇ ਵੀ ਮਸਲੇ ਦਾ ਹੱਲ ਅੰਦਰ ਬਹਿਕੇ ਕੱਢਦੇ ਹਨ ਨਾ ਕਿ ਖੇਹ ਉਡਾ ਕੇ ਸਿਰਾ ਵਿਚ ਸਵਾ ਪਾਉਦੇ ਹਨ।ਇਸ ਬੇਵਿਸ਼ਵਾਸ਼ੀ ਨੇ ਜਿਥੇ-ਸੰਘਰਸ਼ ਦਾ ਲੱਕ ਤੋਡ਼ਿਆ ਹੈ ਉਥੇ ਸਿੱਖਾ ਵਿੱਚ ਮਾਯੂਸੀ ਦਾ ਮਾਹੌਲ ਵੀ ਪੈਦਾ ਕੀਤਾ ਹੋਇਆ ਹੈ।ਆਪਣੇ -ਆਪਨੂੰ ਸਿਆਣੇ ਕਹਿਣ ਵਾਲੇ ਹੁਣ ਕਿਥੇ ਹਨ ਜੋ ਕਹਿੰਦੇ ਨਹੀ ਥੱਕਦੇ ਕਿ ਸਾਡੇ ਹੀ ਮੌਢਿਆ ਤੇ ਕੌਮ ਦਾ ਸਾਰਾ ਭਾਰ ਹੈ।ਅਖਬਾਰਾਂ ਵਿੱਚ ਇਕ ਦੁਸਰੇ ਦੇ ਖਿਲਾਫ ਬਿਆਨ ਬਾਜ਼ੀ ਕਰਕੇ ਕਿਹਡ਼ੀ ਕੌਮ ਦੀ ਸੇਵਾ ਹੋ ਰਹੀ ਹੈ।ਕਿਸ ਸੰਘਰਸ਼ ਦੇ ਪਾਂਧੀ ਕਹਿ ਰਹੇ ਹਨ।ਅੱਜ ਦਾ ਸੰਘਰਸ਼ ਤੇ ਲੱਗਦਾ ਹੈ ਕਿ ਆਪਣਿਆਂ ਨਾਲ ਹੀ ਲਡ਼ਿਆ ਜਾ ਰਿਹਾ ਹੈ।ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਾ ਸਿੱਖੀ ਸੋਚ ਕਿਸੇ ਪਾਸੇ ਨੁਕਰੇ ਲੱੱਗ ਚੁਕੀ ਹੈ .ਸਾਰਿਆ ਨੂੰ ਸਿੱਖੀ ਵਾਸਤੇ ਸੁਹਿਰਦ ਹੋ ਕੇ ਸੋਚਣਾ ਚਾਹੀਦਾ ਹੈ ਜਿੰਨਾਂ ਚਿਰ ਹਰ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਹੀ ਜੁਡ਼ਦਾ ਬਾਣੀ ਨਹੀ ਪਡ਼ਦਾ ,ਬਾਣੀ ਪਡ਼ਕੇ ਉਸਤੇ ਵਿਚਾਰ ਨਹੀ ਕਰਦਾ ਬਾਣੀ ਨੂੰ ਸਮਝਣ ਦੀ ਕੋਸ਼ਿਸ਼  ਨਹੀ  ਕਰ ਸਕਦਾ,ਉਹਨਾਂ ਚਿਰ ਸੁਹਿਰਦਤਾ ਨਹੀ ਆ ਸਕਦੀ।ਜੇਕਰ ਗੁਰੂ ਤੋ ਅਗਵਾਈ ਲੈਣੀ ਹੈ ਤੇ ਗੁਰੂ ਨੂੰ ਸਮਝਣਾ ਪੇਵੇਗਾ।ਗੁਰੂ ਤੇ ਅਟੁਟ ਵਿਸ਼ਵਾਸ ਰੱਖਣਾ ਪਵੇਗਾ। ਕਿਉਂਕਿ ਜਿਸ ਮੰਜ਼ਿਲ ਤੇ ਪਹੁੰਚਣਾ ਹੈ ਉਹ ਐਨੀ ਸੋਖੀ ਨਹੀ।ਉਸ ਵਾਸਤੇ ਆਪਸੀ ਮੇਲ-ਜੋਲ ਬਹੁਤ ਜਰੂਰੀ ਹੈ।ਆਪਸੀ ਵਿਸ਼ਵਾਸ ਬਹੁਤ ਜਰੂਰੀ ਹੈ।ਜਿੰਨਾਂ ਨੇ ਸੰਘਰਸ਼ ਨੂੰ ਆਪਣਾ ਸਾਰਾ ਜੀਵਨ ਦੇ ਦਿੱਤਾ,ਮੁਸ਼ਕਲਾਂ ਸਹੀਆਂ,ਔਕਡ਼ਾਂ ਦਾ ਸਾਹਮਣਾ ਕੀਤਾ ਅਗਰ ਉਹਨਾਂ ਦੀ ਸੋਚ ਹੀ ਡਾਵਾਡੋਲ ਹੋ ਜਾਵੇਗੀ ਜਾ ਆਪਸੀ ਵਿਸ਼ਵਾਸ ਖਤਮ ਹੋ ਜਾਵੇਗਾ।ਤੇ ਅਸੀ ਆਉਣ ਵਾਲੀ ਨੌਜਵਾਨ ਪੀਡ਼ੀ ਨੂੰ ਕਿਵੇ ਨਾਲ ਜੌਡ਼ ਸਕਾਗੇ।ਸਾਡੇ ਆਪਸੀ ਮੱਤਭੇਦਾ ਨਾਲ ਉਹਨਾਂ ਦੇ ਹੌਸਲੇ ਵੀ ਟੁੱਟਦੇ ਹਨ।ਇਸ ਲਈ ਅੱਜ ਸੰਘਰਸ਼ ਮਈ ਵਿਅਕਤੀਆਂ ਨੂੰ ਸੰਭਲ ਕੇ ਤੁਰਨਾ ਚਾਹੀਦਾ ਹੈ।ਕੋਈ  ਵੀ ਕਦਮ ਪੁੱਟਣ ਤੋਂ ਪਹਿਲਾ ਸੋਚਣਾ ਚਾਹੀਦਾ ਹੈ।ਖਾਸ ਕਰਕੇ ਮੀਡੀਏ ਵਿੱਚ ਜਾਣ  ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਇਸਦੇ ਸਿੱਟੇ ਕੀ ਨਿਕਲਣਗੇ।ਸਾਡੀ ਕਹੀ ਗੱਲ ਦਾ ਕੌਮ ਦੀ ਨੌਜਵਾਨ ਪੀਡ਼ੀ ਤੇ ਕੀ ਅਸਰ ਪਵੇਗਾਂ।
ਅੱਜ ਇਕ ਤੇ ਗੱਲ ਕਹੀ ਜਾ ਸਕਦੀ ਹੈ ਕਿ ਕੋਈ ਵੀ ਕਿਸੇ ਨੂੰ ਕੁਝ ਮੰਨੀ ਨਹੀ ਬੈਠਾ
ਬਿਨਾ ਕੁਝ ਹਾਸਲ ਕੀਤਿਆਂ ਐਸੀ ਗਲਤਫਹਿਮੀ ਪਾਲੀ ਬੈਠੇ ਹਨ ਜੋ ਕੌਮੀ ਸੰਘਰਸ਼ ਨੂੰ ਨੁਕਸਾਨ ਪਹੁੰਚਾ ਰਹੀ ਹੈ ਅੱਜ ਹਰ ਇਕ ਤੇ ਇਲਜਾਮ ਤਰਾਸੀ ਹੋ ਰਹੀ ਹੈ।ਤੇ ਹਰ ਇਕ ਕੋਲ ਆਪਣਾ-ਆਪਣਾ ਸਪੱਸ਼ਟੀ ਕਰਨ ਵੀ ਹੈ।ਚਾਰ ਲੋਕ ਇਕ ਨਾਲ ਖਡ਼ੇ ਹਨ ਤੇ ਚਾਰ ਲੋਕ ਦੂਸਰੇ ਨਾਲ ਖਡ਼ੇ ਹਨ।ਸਹੀ ਪਡ਼ਚੋਲ ਕਰਨ ਦੀ ਕੋਸ਼ਿਸ਼ ਹੀ ਨਹੀ ਕੀਤੀ ਜਾਂਦੀ ।ਹਰ ਇਕ ਸਹੀ-ਗਲਤ ਗੱਲ ਨੂੰ ਮਿੱਟੀ ਘੱਟੇ ਰੋਲਿਆ ਜਾ ਰਿਹਾ ਹੈ।ਇਸ ਤਰਾਂ੍ਹ ਕੀਤਿਆਂ ਅਸੀ ਕਿਤੇ ਵੀ ਨਹੀ ਪਹੁੰਚ ਸਕਦੇ।ਇਕ ਪਾਸੇ ਤੇ ਸਿੱਖੀ ਵਿਰੋਧੀ,ਸੰਘਰਸ਼ ਵਿਰੋਧੀ ਅਨਸਰ ਆਪਣਾ ਕੰਮ ਪੂਰੇ ਜੋਰਾ-ਸ਼ੋਰਾ ਨਾਲ ਕਰ ਰਹੇ ੈ ਹਨ।ਸਿੱਖਾਂ ਵਿੱਚ ਬੇਵਿਸਵਾਸੀ ਪੈਦਾ ਕਰਕੇ ਆਪਣੇ ਪ੍ਰਭੂਆ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ।ਉਹ ਲੋਕ ਗੁਰੂਆਂ ਤੋਂ ਲੈ ਕੇ ਗੁਰੂ ਇਤਿਹਾਸ ਇਥੋਂ ਤੱਕ ਕੇ ਗੁਰੂ ਗ੍ਰੰਥ ਸਾਹਿਬ ਤੱਕ ਟੀਕਾ-ਟਿਪਣੀ ਕਰਕੇ ਸਿੱਖਾਂ ਵਿੱਚ ਦੁਬਿਧਾ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।ਸਿੱਖਾ ਨੂੰ ਪਾਟੋ-ਧਾਡ਼ ਕਰਕੇ ਸਿੱਖਾ ਦੀ ਸ਼ਕਤੀ ਨੂੰ ਕੰਮਜੋਰ ਕੀਤਾ ਜਾ ਰਿਹਾ ਹੈ।ਇਹ ਉਹ ਸਮਾਂ ਹੈ ਜਦੋ ਸੁਹਿਰਦ ਵਿਅਕਤੀਆਂ ਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ।ਅਗਰ ਕਿਸੇ ਵਿਅਕਤੀ ਨੂੰ ਰਹਿਨਮਾਈ ਕਰਨ ਦਾ ਸ਼ੋਕ ਹੈ ਤੇ ਉਸਨੂੰ ਆਪਣੇ ਆਪਨੂੰ ਸੁਹਿਰਦ ਕਰਨਾ ਪਵੇਗਾਂ।ਸਿੱਖੀ ਦੀਆ ਕਦਰਾਂ ਕੀਮਤਾਂ ਨੂੰ ਜਾਨਣਾ ਪਵੇਗਾ।ਆਪਣੇ ਵਿਅਕਤੀਗਤ ਤੋਂ ਉੱਪਰ ਉਠਕੇ ਕੌਮ ਪ੍ਰਸਤ ਬਨਣਾ ਪਵੇਗਾਂ।ਇਹ ਨਹੀ ਕਿ ਮੁਸ਼ਕਲਾਂ ਵੀ ਸਹੀਆ,ਔਕਡ਼ਾ ਵਿੱਚੋ ਵੀ ਲੰਘੇ ਆਪਣਾ ਜੀਵਨ ਕੌਮ ਦੇ ਲੇਖੇ ਵੀ ਲਾਇਆ ਪਰ ਆਪਣੇ ਹੀ ਵਿਅਕਤੀਗਤ ਨਾਲ ਹੀ ਜੁਡ਼ੇ ਰਹੇ ਜਿਵੇ ਕਹਿੰਦੇ ਹਨ ਕਿ ''ਖੂੰਹ ਦੇ ਡੰਡੂ''ਬਣਕੇ ਨਾ ਰਹਿ ਜਾਵੋ।ਅਗਰ ਸਮੁੰਦਰ ਵਿੱਚ ਤਾਰੀਆ ਲਾਉਣ ਦਾ ਸ਼ੋਕ ਹੈ ਤੇ ਸੁੰਮਦਰ ਵਿੱਚ ਜਾਣਾ ਹੀ ਪਵੇਗਾ।ਅਸੀ ਜੋ ਮੰਗ ਰਹੇ ਹਾਂ ਜਾ ਜਿੰਨਾਂ ਨੇ ਉਸ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅੱਜ ਵੀ ਹਿੰਦੋਸਤਾਨ ਦੀਆਂ ਜੇਲ ਕੋਠਡ਼ੀਆ ਵਿਚ ਬੰਦ ਆਪਣਾ ਜੀਵਨ ਬਤੀਤ ਕਰ ਰਹੇ ਹਨ।ਉਸ ਆਪਣੇ ਦੇਸ਼ ਖਾਲਿਸਤਾਨ ਲੈਣ ਵਾਸਤੇ ਸਮੁੰਦਰ ਵਿੱਚ ਤਰਨ ਦੇ ਬਰਾਬਰ ਹੈ।ਅੱਜ ਜੋ ਸੰਸਾਰ ਦੀ ਸਿਆਸਤ ਹੈ ਸਾਨੂੰ ਉਸਦੇ ਬਰਾਬਰ ਦੇ ਹਾਣੀ ਬਨਣਾ ਪਵੇਗਾ।ਅਗਰ ਆਪਸ ਵਿੱਚ ਹੀ ਉਲਝੇ  ਰਹੇ ਤੇ ਸਾਡੇ ਬੀਡ਼ੇ ਨੂੰ ਬੰਨੇ ਲੱਗਣ ਵਾਸਤੇ ਹੋਰ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪਵੇਗਾਂ।ਅੱਜ ਅਸੀ ਦੁਨੀਆ ਵਿੱੱਚ ਵੇਖ ਹੀ ਰਹੇ ਕਿ ਅਜ਼ਾਦੀ ਪਸੰਦ ਕੋਮਾਂ ਨੂੰ ਵੀ ਅਤਿਵਾਦ ਦੇ ਘੇਰੇ ਵਿੱਚ ਲਿਆ ਕੇ ਖਤਮ ਕੀਤਾ ਜਾ ਰਿਹਾ ਹੈ।ਕਿਉਕੇ ਵੱਡੇ ਦੇਸ਼ਾ ਦਾ ਆਪਸੀ ਕਾਰੋਬਾਰ ਸਾਝਾ ਹੌਣ ਕਰਕੇ ਅਜਾਦੀ ਪਸੰਦ ਲੋਕਾਂ ਨੂੰ ਅਤਿਵਾਦ ਦੀ ਸ੍ਰੇਣੀ ਵਿੱਚ ਲਿਆ ਕੇ ਖਤਮ ਕੀਤਾ ਜਾ ਰਿਹਾ ਹੈ।ਤੁਸੀ ਆਪਹੀ ਵੇਖ ਲਵੋ ਕਿ ਸਿੱਖਾ ਦਾ ਮਸਲਾ ਹਿੰਦੋਸਤਾਨ ਨਾਲ ਕੁਝ ਮੰਗਾ ਨੂੰ ਲੈ ਕੇ ਸ਼ੁਰੂ ਹੋਇਆ ਸੀ ਪਰ ਹਿੰਦੋਸਤਾਨ ਦੀ ਜਾਲਮ ਚਾਲਾ ਨੇ ਸਿੱਖਾ ਨੂੰ ਐਸੇ ਮੌਡ਼ ਤੇ ਲਿਆ ਕਿ ਖਡ਼ੇ ਕਰ ਦਿੱਤਾ ਕਿ ਸਿੱਖਾ ਨੂੰ ਵੀ ਲੱਗਣ ਲੱਗ ਪਿਆ ਕਿ ਸਾਡਾ ਹੁਣ ਆਪਣੇ ਦੇਸ ਤੋਂ ਬਿਨਾ ਕੋਈ ਇਲਾਜ਼ ਨਹੀ।ਸਿੱਖਾ ਨੇ ਇਸ ਵਾਸਤੇ ਇਕ ਲੰਮੀ ਲਡ਼ਾਈ ਲਡ਼ੀ ਜਿਸ ਵਿੱਚ ਸਿੱਖਾ ਦਾ ਬਹੁਤ ਜਾਨੀ-ਮਾਲੀ ਨੁਕਸਾਨ ਹੋਇਆ।ਪਰ ਉਹ ਲਡ਼ਾਈ ਨਿਰਤਰ ਜਾਰੀ ਹੈ।ਪਰ ਹਿੰਦੋਸਤਾਨ ਨਾਲ ਕੁਝ ਦੇਸ਼ਾ ਦੀ ਸਾਝ ਹੋਣ ਦੇ ਕਾਰਣ ਜੋ ਸਿੱਖ ਜਥੇਬੰਦੀਆ ਸਿਰਫ -ਤੇ-ਸਿਰਫ ਆਪਣੀ ਅਜਾਦੀ ਦੀ ਗੱਲ ਕਰਦੀਆ ਹਨ ਉਹਨਾਂ ਉਤੇ ਵੀ ਬਾਹਰਲੇ ਮੁੱਲਕਾਂ ਵਿੱਚ ਪਾਬੰਦੀਆ ਲਾਈਆ ਗਈਆ ।ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਗਿਆ ਉਹਨਾਂ ਅੱਗੇ ਮੁਸ਼ਕਲਾ ਖਡ਼ੀਆ ਕੀਤੀਆ ਜਾ ਰਹੀਆਂ ਹਨ,ਇਹ ਸਾਰਾ ਕੁਝ ਹਿੰਦੋਸਤਾਨ ਨਾਲ ਬਾਹਰਲੀਆ ਸਰਕਾਰਾਂ ਦੀ ਸਾਝ ਦਾ ਨਤੀਜਾ ਹੈ।ਕਿਉਕੇ ਸਰਕਾਰਾਂ ਆਪਣਾ ਫਾਇਦਾ ਵੇਖਦੀਆਂ ਹਨ ਨਾ ਕਿ ਅਜ਼ਾਦੀ ਮੰਗ ਰਹੇ ਲੋਕਾਂ ਦੀਆ ਮੁਸ਼ਕਲਾਂ ਵੇਖਦੇ ਹਨ।ਲਡ਼ਾਈ ਜਾ ਇਨਸਾਫ ਲੈਣ ਲਈ ਹਰ ਕੌਮ ਨੂੰ ਆਪ ਹੀ ਲਡ਼ਨਾ ਪੈਂਦਾ ਹੈ।ਕਦੀ ਕਿਸੇ ਦੂਸਰੇ ਨੇ ਕਿਸੇ ਨੂੰ ਇਨਸਾਫ ਲੈ ਕੇ ਨਹੀ ਦਿੱਤਾ।ਹਿੰਦੋਸਤਾਨ ਦੀਆ ਏਜੰਸੀਆ ਸਿੱਖਾ ਦਾ ਬਾਹਰਲੇ ਮੁਲਕਾ ਵਿੱਚ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆ ਹਨ।ਜਿਸ ਤਰਾਂ ਕਦੀ ਪੰਜਾਬ ਅੰਦਰ ਸਿੱਖ ਖਾਡ਼ਕੂ ਦਾ ਅਕਸ ਖਰਾਬ ਕਰਨ ਦੇ ਲਈ ਸਿੱਖ ਜਥੇਬੰਦੀਆ ਵਿੱਚ ਬਲੈਕ ਕੈਟ ਪੈਂਦਾ ਕਰਕੇ ਉਹਨਾਂ ਕੋਲੋ ਐਸੇ ਗਲਤ ਕਾਰਨਾਮੇ  ਕਰਵਾਏ ਗਏ ਜਿਸ ਨਾਲ  ਆਮ ਲੋਕਾਂ ਵਿੱਚ ਸਿੱਖ ਖਾਡ਼ਕੂਆ ਨੂੰ ਢਾਹ ਲੱਗਦੀ ਗਈ।ਸਾਰੇ ਸੰਘਰਸ਼ ਤੇ ਇਕ ਝਾਤ ਤੇ ਮਾਰਨੀ ਚਾਹੀਦੀ ਹੈ।ਜਿੰਨਾਂ ਨੇ ਸਿੱਖ ਕੌਮ ਜਾ ਸੰਘਰਸ਼ ਦਾ ਨੁਕਸਾਨ ਕਰਵਾਇਆ ਹੈ ਜਾ  ਕਰਵਾ ਰਹੇ ਹਨ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਪਰ ਉਸਦਾ ਵੀ ਇਕ ਸਮਾਂ ਹੁੰਦਾ ਹੈ ਕਈ ਵਾਰੀ ਬੇਵਕਤ ਸੱਚ ਕਿਹਾ ਵੀ ਝੂਠ ਵਿੱਚ ਤਬਦੀਲ ਹੋ ਜਾਦਾ ਹੈ।ਕਦੀ-ਕਦੀ ਸੱਚ ਨੂੰ ਬਹੁਤ ਉਡੀਕ ਕਰਨੀ ਪੈਦੀ  ਹੈ।ਪਰ ਸੱਚ ਹਮੇਸ਼ਾ ਸਾਹਮਣੇ ਆਉਦਾ ਹੈ।ਸਾਡੇ ਸਾਹਮਣੇ ਸਾਰਾ ਸਿੱਖ ਇਤਿਹਾਸ ਪਿਆ ਹੈ।
ਆਪਸੀ ਨਿੱਜੀ ਸਵਾਰਥਾ ਤੋਂ ਉੱਪਰ ਉਠੇ ਤੋਂ ਬਿਨਾ ਆਪਸੀ ਵਿਸ਼ਵਾਸ ਨਹੀ ਬਣ ਸਕਦਾ।ਕੌਮੀ ਪਿਆਰ ਤੋਂ ਬਿਨਾ ਕੁਰਬਾਨੀ ਨਹੀ ਕੀਤੀ ਜਾ ਸਕਦੀ।ਅਤੇ ਸੁਹਿਰਦ ਹੋਏ ਤੋਂ ਬਿਨਾ ਕੌਮ ਨੂੰ ਕੋਈ ਸੇਧ ਨਹੀ ਦਿੱਤੀ ਜਾ ਸਕਦੀ ।ਕਈ ਵਾਰੀ ਅਸੀ ਕਹਿੰਦੇ ਹਾ ਕਿ ਅਸੀ ਸੁਹਿਰਦ ਹਾਂ ਪਰ ਪੂਰੇ ਤਰੀਕੇ ਨਾਲ ਹੁੰਦੇ ਨਹੀ ਕਿਤੇ ਨਾ ਕਿਤੇ ਆਪਣੇ ਸਵਾਰਥ ਨਾਲ ਜੁਡ਼ੇ ਹੁੰਦੇ ਹਾ।ਇਸੇ ਲਈ ਸਾਨੂੰ ਆਪਣੇ-ਆਪਦੀ ਹਮੇਸ਼ਾ ਪਡ਼ਚੋਲ ਕਰਨੀ ਚਾਹੀਦੀ ਹੈ।ਜਦੋ ਵੀ ਕੌਮੀ ਹਿੱਤਾ ਦੀ ਬਜਾਏ ਸਾਨੂੰ ਆਪਣੇ ਹਿੱਤ ਜਿਆਦਾ ਪਿਆਰੇ ਹੋ ਜਾਣ ਤੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀ ਸਵਾਰਥੀ ਹਾਂ।ਜੋ ਵਿਅਕਤੀ ਕੌਮੀ ਹਿੱਤਾ ਨੂੰ ਸਾਹਮਣੇ ਨਾ ਰੱਖਕੇ ਆਪਣੇ ਹਿੱਤਾ ਨੂੰ ਸਾਹਮਣੇ ਰੱਖੇਗਾ।ਉਹ ਕਦੀ ਵੀ ਕੁਝ ਵੀ ਕੌਮ ਨੂੰ ਜਾ ਆਪਣੇ ਲੋਕਾਂ ਨੂੰ  ਨਹੀ ਦੇ ਸਕਦਾ।ਸਗੋਂ ਆਪਣੇ ਲੋਕਾਂ ਦਾ ਨੁਕਸਾਨ ਹੀ ਕਰਵਾਵੇਗਾ।ਇਸੇ ਲਈ ਆਪਣੇ-ਆਪ ਦੀ ਪਡ਼ਚੋਲ ਜਰੂਰੀ ਹੈ।ਕਦੀ-ਕਦੀ ਤੇ ਹਾਲਤ ਐਸੀ ਵੇਖਣ ਨੂੰ ਮਿਲਦੀ ਹੈ ਕਿ ''ਚੋਰ ਉੱਚਕਾ ਚੋਧਰੀ ਗੁੰਡੀ ਰੰਨ ਪ੍ਰਧਾਨ'' ।ਇਸ ਲਈ ਸੰਘਰਸ਼ਮਈ ਵਿਅਕਤੀਆ ਨੂੰ ਸੁਹਿਰਦ ਹੋ ਕੇ ਚੱਲਣਾ ਚਾਹੀਦਾ ਹੈ।ਆਪਸੀ ਇਲਜਾਮ ਤਰਾਸ਼ੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।ਹਰ ਕਦਮ ਸੋਚ ਸਮਝ ਕੇ ਚੁਕਣਾ ਚਾਹੀਦਾ ਹੈ।ਇਹ ਨਹੀ ਕਿ ਸੁਣੀ-ਸਣਾਈ ਗੱਲ ਤੇ ਵਿਸ਼ਵਾਸ ਕਰਕੇ ਅੰਨੀ ਸੋਚ ਦੇ ਮਗਰ ਲੱਗਕੇ ਆਪਣਿਆ ਦਾ ਹੀ ਨੁਕਸਾਨ ਹੋ ਜਾਵੇ ਤੇ ਬਾਅਦ ਵਿੱਚ ਪਛਤਾਵਾ ਕਰਦੇ ਫਰੀਏ।ਜਦੋ ਕਿਸੇ ਤੇ ਕੋਈ  ਕੁੰਡਾ ਨਾ ਹੋਵੇ ਤੇ ਸਾਰਾ ਸਿਸਟਮ ਆਪ ਮੁਹਾਰਾ ਹੀ ਹੋ ਜਾਦਾ ਹੈ ਜਿਸਦੀ ਜੋ ਮਰਜੀ ਹੈ ਉਹੀ ਕਰਦਾ ਹੈ ਬਿਨਾ ਕੁਝ ਸੋਚੇ ਸਮਝੇ ।ਇਹ ਐਸਾ ਸਮਾਂ ਹੁੰਦਾ ਹੈ ਜਦੋਂ ਜੁਮੇਵਾਰ ਵਿਅਕਤੀਆ ਨੂੰ ਆਪਣੀ ਜੁਮੇਵਾਰੀ ਬਡ਼ੀ ਹੀ ਸੁਹਿਰਦਤਾ ਨਾਲ ਨਿਭਾਉਣੀ ਚਾਹੀਦੀ ਹੈ।ਆਪਸੀ ਮੇਲ ਜੋਲ ਬਣਾ ਕੇ ਰੱਖਣਾ ਚਾਹੀਦਾ ਹੈ।ਸਾਰੇ ਵਿਅਕਤੀਆ ਨੂੰ ਇਕ ਇਕ ਗੱਲ ਦਾ ਖਾਸ ਖਿਆਲ ਰੱਖ ਕੇ ਚੱਲਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਦੀ ਯਾਰੀ ਸੰਘਰਸ਼ ਵਿਰੋਧੀ ਵਿਅਕਤੀਆ ਨਾਲ ਹੋਵੇ ,ਸਿੱਖੀ ਵਿਰੋਧੀ ਵਿਅਕਤੀਆ ਨਾਲ ਹੋਵੇ।ਉਹ ਤੁਹਾਡਾ ਕਦੀ ਵੀ ਸੱਚਾ ਸਾਥੀ ਨਹੀ ਹੋ ਸਕਦਾ।ਉਸ ਤੇ ਵਿਸ਼ਵਾਸ ਕਰਨਾ ਮੁਰਖਤਾ ਹੋਵੇਗੀ।ਅਗਰ ਅਸੀ ਅੱਜ ਦੀ ਨੌਜਵਾਨ ਸਿੱਖ ਪਨੀਰੀ ਨੂੰ ਸਿੱਖੀ ਨਾਲ ਜੋਡ਼ਨਾ ਹੈ ਜਾ ਆਪਣੇ ਦੇਸ਼ ਖਾਲਿਸਤਾਨ ਵਾਸਤੇ ਪ੍ਰੇਰਤ ਕਰਨਾ ਹੈ ਸਾਨੂੰ ਬਹੁਤ ਸੋਚ ਸਮਝ ਕੇ ਚਲਣਾ ਪਵੇਗਾ।ਆਪਸੀ ਮੱਤਭੇਦਾ ਨੇ ਹਮੇਸਾ ਕੌਮ ਦਾ ਨੁਕਸਾਨ ਹੀ ਕੀਤਾ ਅਤੇ ਮੌਕਾ ਪ੍ਰਸਤ ਲੋਕਾ ਨੂੰ ਬੋਲਣ ਦਾ ਮੌਕਾ ਮਿਲ ਜਾਦਾ ਹੈ।ਦਸ਼ਮੇਸ਼ ਪਿਤਾ ਆਪਣੀ ਕੌਮ ਦੀ ਹਮੇਸ਼ਾ ਚਡ਼ਦੀ ਕਲਾ ਕਰੇਗਾ।ਸਿੱਖ ਕੌਮ ਦੀ ਚਡ਼ਦੀ ਕਲਾ ਦਾ ਚਾਹਵਾਨ।
ਭਾਈ ਅਵਤਾਰ ਸਿੰਘ ਹੁੰਦਲ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ
 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media