ਮੁੰਬਈ, 16 ਜਨਵਰੀ (ਏਜੰਸੀ ਰਾਹੀ)-ਵਿਸ਼ਵ ਦੇ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਅਤੇ ਅਮਰੀਕਾ ਸਰਕਾਰ ਦੇ ਬੈਂਕ ਆਫ ਅਮਰੀਕਾ ਨੂੰ ਹੋਰ ਰਾਹਤ ਦੇਣ ਦੇ ਸਮਾਚਾਰਾਂ ਵਿਚਾਲੇ ਦੇਸ਼ ਦੇ ਸ਼ੇਅਰ ਬਾਜ਼ਾਰਾਂ ਨੇ ਜ਼ੋਰਦਾਰ ਛਲਾਂਗ ਲਗਾਈ। ਬੀ.ਐਸ.ਈ. ਦਾ ਸੈਂਸੈਕਸ 277 ਅਤੇ ਐਨ.ਐਸ.ਈ. ਦਾ ਨਿਫਟੀ 92 ਅੰਕ ਉਚੇ ਬੰਦ ਹੋਏ।
ਅਮਰੀਕੀ ਪ੍ਰਸ਼ਾਸਨ ਨੇ ਬੈਂਕ ਆਫ ਅਮਰੀਕਾ ਨੂੰ ਸੰਕਟ ਤੋਂ ਉਭਾਰਨ ਲਈ ਵੱਡੀ ਰਾਹਤ ਦੀ ਮਨਜੂਰੀ ਦਿੱਤੀ ਹੈ। ਇਸ ਦੇ ਨਤੀਜੇ ਵਜੋਂ ਉਥੋਂ ਦੇ ਸ਼ੇਅਰ ਬਾਜ਼ਾਰਾਂ ਨੇ ਕੱਲ ਚੰਗੀ ਛਲਾਂਗ ਲਗਾਈ। ਏਸ਼ੀਆਈ ਸ਼ੇਅਰ ਬਾਜ਼ਾਰ ਵੀ ਮਜ਼ਬੂਤ ਰਹੇ, ਜਿਸ ਦਾ ਲਾਭ ਇਥੇ ਵੀ ਦਿਖਾਈ ਦਿੱਤਾ। ਸੈਂਸੈਕਸ ਕੱਲ ਦੀ 9046.74 ਅੰਕਾਂ ਦੀ ਤੁਲਨਾ ਵਿਚ 9125.65 ਅੰਕ ਹੋਰ ਮਜ਼ਬੂ ਖੁਲਿਆ ਅਤੇ ਫਿਰ ਇਸ ਤੋਂ ਪਿੱਛੇ ਮੁੜ ਕੇ ਨਹੀਂ ਦੇਖਿਆ। ਕਾਰੋਬਾਰ ਦੌਰਾਨ ਮਜ਼ਬੂਤੀ ਲਗਾਤਾਰ ਬਣੀ ਰਹੀ। ਸੈਂਸੈਕਸ ਉਚਾਈ ’ਚ 9342.47 ਅੰਕਾਂ ਤਕ ਚੜਣ ਤੋਂ ਬਾਅਦ ਸਮਾਪਤੀ ’ਤੇ ਕੁੱਲ 276.85 ਭਾਵ 3.06 ਅੰਕਾਂ ਦੀ ਬੜਤ ਨਾਲ 9323.59 ਅੰਕਾਂ ’ਤੇ ਬੰਦ ਹੋਇਆ। ਐਨ.ਐਸ.ਈ. ਨਿਫਟੀ ਕੁਲ 91.75 ਅੰਕਾਂ ਭਾਵ 3.35 ਫੀਸਦੀ ਦੀ ਬੜਤ ਨਾਲ 2828.45 ਅੰਕਾਂ ’ਤੇ ਬੰਦ ਹੋਇਆ।
|