|
੧੯੮੪ ਦੀ ਸਰਕਾਰੀ "ਕਾਰ ਸੇਵਾ" ਤੇ ਸਰਕਾਰੀ "ਸਰਬਤ ਖਾਲਸਾ" - ਹਰਬੀਰ ਸਿੰਘ ਭੰਵਰ |
|
|
(ਹਰਬੀਰ ਸਿੰਘ ਭੰਵਰ ਦੀ ਨਵੀਂ ਆ ਰਹੀ ਪੁਸਤਕ "ਕਾਲੇ ਦਿਨਾਂ ਦੀ ਪੱਤਰਕਾਰੀ" ਚੋਂ)

ਸਾਕਾ ਨੀਲਾ ਤਾਰਾ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਅਨੇਕ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੂੰਬਦ ਉਤੇ ਗੋਲੀਆਂ ਦੇ ਅਨੁਕਾਂ ਨਿਸ਼ਾਨ ਸਨ, ਦਰਸ਼ਨੀ ਡਿਉਢੀ ਤੇ ਤੋਸ਼ਾਖਾਨਾ ਨੂੰ ਬਹੁਤ ਮੁਕਸਾਨ ਹੋਇਆ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਿਕ ਇਮਾਰਤ ਤਾਂ ਬਹੁਤ ਹੱਦ ਤਕ ਢਹਿ ਢੇਰੀ ਹੋ ਗਈ ਸੀ। ਸਰਕਾਰ ਇਹ ਸਭ ਕੁਝ ਸੰਗਤਾਂ ਤੋਂ ਛੁਪਾਉਣਾ ਚਾਹੁੰਦੀ ਸੀ, ਰੇਡੀਓ ਤੇ ਦੂਰਦਰਸ਼ਨ ਸਮੇਤ ਸਰਕਾਰੀ ਮੀਡੀਏ ਰਾਹੀਂ ਪਰਚਾਰ ਕੀਤਾ ਜਾ ਰਿਹਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਭ ਕੁਝ ਠੀਕ ਠਾਕ ਹੈ।ਸ੍ਰੀ ਅਕਾਲ ਤਖ਼ਤ ਾਹਿਬ ਦੇ ਤਤਕਾਲੀ ਜੱਥੇਦਾਰ ਗਿਆਨੀ ਕਿਪਾਲ ਸਿੰਘ ਦੇ ਦੂਰਦਰਸ਼ਨ ਉਤੇ ਦਿਤੇ ਗਏ ਬਿਆਨ "ਕੋਠਾ ਸਾਹਿਬ ਠੀਕ ਠਾਕ ਹੈ" ਦੇ ਬਾਵਜੂਦ ਸੰਗਤਾ ਨੂੰ ਪਤਾ ਲਗ ਗਿਆ ਸੀ ਕਿ ਸਾਰੀਆ ਇਮਾਰਤਾਂ ਨੂੰ ਬਹੁਤ ਨੁਕਸਾਨ ਪੁੱਜਾ ਹੈ।ਸੰਗਤਾਂ ਨੇ ਆਸੇ ਪਾਸੇ ਦੀਆਂ ਇਮਾਰਤਾਂ ਦੀਆਂ ਛੱਤਾਂ ਤੋਂ ਖੜੋ ਕੇ ਦੇਖ ਲਿਆ ਸੀ ਕਿ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋਈ ਪਈ ਹੈ, ਬਾਕੀ ਕਈ ਇਮਾਰਤਾਂ ਅੱਗ ਨਾਲ ਕਾਲੀਆਂ ਹੋਈਆਂ ਪਾਈਆਂ ਹਨ।
|
|
ਅੱਗੇ ਪੜੋ....
|
|
|
ਅੰਤਰਰਾਸ਼ਟਰੀ ਸਾਖਰਤਾ ਦਿਵਸ |
|
 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ ਅਤੇ ਪੂਰੀ ਦੁਨੀਆ ਦੇ ਵਿਚ ਸਾਖਰਤਾ ਮੁੱਦਿਆਂ ਨੂੰ ਉਠਾਇਆ ਜਾਂਦਾ ਹੈ। ਜਿਹੜਾ ਵਿਅਕਤੀ ਪੜ੍ਹ ਅਤੇ ਲਿਖ ਸਕਦਾ ਹੈ ਉਸ ਨੂੰ ਸਾਖਰ ਕਹਿੰਦੇ ਹਨ ਅਤੇ ਵਿੱਡੀ ਜਾਂਦੀ ਮੁਹਿੰਮ ਨੂੰ ਸਾਖਰਤਾ ਮੁਹਿੰਮ ਆਖਦੇ ਹਾਂ। ਲੱਭਣਾ, ਸਮਝਣਾ, ਵਿਆਖਿਆ ਕਰਨਾ, ਅਦਾਨ ਪ੍ਰਦਾਨ ਕਰਨਾ ਅਤੇ ਲਿਖਤਾਂ ਦੀ ਵਰਤੋਂ ਕਰਨ ਨੂੰ ਯੂਨੈਸਕੋ ਸਾਖਰ ਸ਼ਬਦ ਨੂੰ ਪ੍ਰਭਾਸ਼ਿਤ ਕਰਦੀ ਹੈ । ਸੰਸਾਰ ਦੇ 860 ਮਿਲੀਅਨ ਪ੍ਰੋੜ ਲੋਕਾਂ ਨੂੰ ਪੜ੍ਹਨ ਅਤੇ ਲਿਖਣ ਬਾਰੇ ਜਾਣਕਾਰੀ ਨਹੀਂ ਹੈ ਅਤੇ ਜਿਸ ਵਿਚੋਂ ਦੋ-ਤਿਹਾਈ ਅੋਰਤਾਂ ਹਨ। 100 ਮਿਲੀਅਨ ਬੱਚਿਆਂ ਦੀ ਸਕੂਲਾਂ ਤੱਕ ਪਹੁੰਚ ਨਹੀਂ ਹੈ ਭਾਵ ਉਨ੍ਹਾਂ ਨੇ ਸਕੂਲਾਂ ਦੇ ਅੰਦਰ ਜਾ ਕੇ ਦਰਸ਼ਨ ਨਹੀਂ ਕੀਤੇ ਅਤੇ ਬਹੁਤ ਜਿਆਦਾ ਗੈਰ ਹਾਜਰ ਜਾਂ ਡਰਾਪ ਆਊਟ ਵੀ ਹਨ। ਯੂਨੈਸਕੋ ਨੇ 17 ਨਵੰਬਰ 1965 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਪਹਿਲੀ ਵਾਰ ਸੰਨ 1966 ਵਿਚ ਇਹ ਦਿਵਸ ਮਨਾਇਆ ਗਿਆ। ਸਾਖਰਤਾ ਦੀ ਮਹੱਤਤਾ ਬਾਰੇ ਆਮ ਵਿਅਕਤੀ, ਜਾਤੀ ਅਤੇ ਸਮਾਜ ਤੱਕ ਪਹੁੰਚਾਉਣਾ ਹੀ ਇਸਦਾ ਅਸਲੀ ਨਿਸ਼ਾਨਾ ਸੀ। ਇਹ ਦਿਵਸ ਸਾਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ। ਸੰਨ 2008 ਵਿਚਲੇ ਯੂਨੈਸਕੋ ਦੇ ਅੰਕੜੇ ਦੱਸਦੇ ਹਨ ਕਿ ਸਾਰਿਆਂ ਲਈ ਸਿੱਖਿਆ ਦੀ ਮੁਨੀਟਰਿੰਗ ਦੇ ਅਨੁਸਾਰ ਦੱਖਣੀ-ਪੱਛਮੀ ਏਸ਼ੀਆ ਦੀ ਸਾਖਰਤਾ ਦਰ 58.6, ਸਬ ਸਹਰਾ ਅਫਰੀਕਾ 59.7, ਅਰਬ ਸਟੇਟ 62.7, ਬੁਰਕੀਨਾ ਫਾਸੋ 12.8, ਨਾਈਜ਼ਰ ਪਾਵਰਟੀ 14.4 ਅਤੇ ਮਾਲੀ 19 ਫੀਸਦੀ ਹੈ।
|
|
ਅੱਗੇ ਪੜੋ....
|
|
|
ਸੰਤ ਲੌਗੋਵਾਲ :: "ਸ਼ਹੀਦ" ਜਾਂ "ਗੱਦਾਰ" - ਹਰਬੀਰ ਸਿੰਘ ਭੰਵਰ- |
|
|
ਕੈਨੇਡਾ ਵਿਚ ਵੈਨਕੂਵਰ ਵਿਖੇ ਇਕ ਪੰਜਾਬੀ ਰੇਡੀਓ ਸਟੇਸ਼ਣ 'ਤੇ ਮੇਰੀ ਇੰਟਰਚਊਿ ਸੀ। ਇਸ ਪ੍ਰੋਗਰਾਮ ਦੇ ਐਂਕਰ ਨੂੰ ਮੈਂ ਪਹਿਲਾਂ ਹੀ ਇਹ ਬੇਨਤੀ ਤੀ ਸੀ ਕਿ ਇਥੇ ਕੈਨੇਡਾ ਵਿਚ ਸਿੱਖਾਂ ਦੇ ਦੋ ਧੜੇ ਹਨ, ਲੰਗਰ ਬਾਰੇ ਵਾਦ ਵਿਵਾਦ ਹੈ, ਮੈਂ ਤਾਂ ਚਾਰ ਪੰਜ ਮਹੀਨੇ ਲਈ ਆਪਣੇ ਭਰਾਵਾਂ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਮਿਲਣ ਆਇਆ ਹਾਂ , ਕਿਸੇ ਵੀ ਧੜੇ ਦੇ ਹੱਕ ਜਾਂ ਵਿਰੋਧ ਵਿਚ ਕੁਝ ਵੀ ਕਹਿਣਾ ਨਹੀਂ ਚਾਹੁੰਦਾ, ਇਸ ਲਈ ਮੈਥੋਂ ਕੋਈ ਵਾਦ ਵਿਵਾਦ ਵਾਲੇ ਮਸਲੇ ਬਾਰੇ ਕੋਈ ਸਵਾਲ ਨਾ ਪੁਛਿਆ ਜਾਏ।
ਇੰਟਰਵਊ ਦੇ ਸੂਰੂ ਵਿਚ ਹੀ ਉਸ ਨੇ ਮੇਰਾ ਬਾਇਓ-ਡਾਟਾ ਦੇਖਦਿਆ ਮੇਰੇ ਵਲੋਂ ਲਿਖੀਆਂ ਪੰਜ ਪੇਸਤਕਾਂ ਬਾਰੇ ਪੜ੍ਹ ਕੇ ਪੁਛ ਲਿਆ, " ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜੀਵਨੀ 'ਪੰਜਾਬ ਦਾ ਲੋਕ ਨਾਇਕ'- ਲਿਖੀ ਹੈ, ਕਿਤਾਬ ਦਾ ਨਾਂਅ ਤੁਸੀਂ ਖੁਦ ਰਖਿਆ ਹੈ ਜਾਂ ਤੁਹਾਡੇ ਪ੍ਰਕਾਸ਼ਿਕ ਨੇ?" ਮੈਂ ਜਵਾਬ ਦਿਤਾ ਕਿ ਇਹ ਨਾਂਅ ਮੈਂ ਆਪ ਹੀ ਰਖਿਆ ਹੈ।
|
|
ਅੱਗੇ ਪੜੋ....
|
|
|
ਪੰਜਾਬ ਅੰਦਰ ਵੱਧ ਰਿਹਾ ਪਾਖੰਡਵਾਦ ਆਉਣ ਵਾਲੇ ਪੰਜਾਬ ਦੇ ਸੁਨਿਹਰੀ ਯੁੱਗ ਲਈ ਬਹੁਤ ਵੱਡਾ ਖਤਰਾ |
|
|
ਪੰਜਾਬ ਦੀ ਧਰਤੀ ਗੁਰੂਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ ਅਤੇ ਇਸ ਧਰਤੀ ਉੱਤੇ ਅਨੇਕਾਂ ਹੀ ਰਿਸ਼ੀਆਂ ਅਤੇ ਮੁਨੀਆਂ ਨੇ ਅਵਤਾਰ ਧਾਰ ਕੇ ਇਸ ਧਰਤੀ ਦੇ ਕੋਨੇ ਕੋਨੇ ਨੂੰ ਪਾਕ ਅਤੇ ਪਵਿੱਤਰ ਕੀਤਾ ਹੈ। ਪੰਜਾਬ ਦੇ ਲੋਕ ਪ੍ਰਮਾਤਮਾਂ ਵਿੱਚ ਅਥਾਹ ਵਿਸ਼ਵਾਸ ਅਤੇ ਸ਼ਰਧਾ ਭਾਵਨਾ ਰੱਖਦੇ ਹਨ। ਪੰਜਾਬੀਆਂ ਦੀ ਇਸੇ ਗੱਲ ਜਾਂ ਕਮਜੋਰੀ ਦਾ ਫਾਇਦਾ ਲੈ ਕੇ ਕੁੱਝ ਲੋਕ ਪੰਜਾਬੀਆਂ ਦੀ ਆਸਥਾ ਨਾਲ ਅੰਨਾ ਖਿਲਵਾੜ ਕਰ ਰਹੇ ਹਨ। ਪੰਜਾਬ ਅੰਦਰ ਇਸ ਵਕਤ ਵੱਡੀ ਪੱਧਰ ਤੇ ਪਾਖੰਡਵਾਦ ਦਾ ਬੋਲਬਾਲਾ ਹੈ।ਪੰਜਾਬ ਅੰਦਰ ਵੱਡੀ ਪੱਧਰ ਤੇ ਪੰਜਾਬੀਆਂ ਨਾਲ ਰੱਬ ਦੇ ਨਾਂ ਤੇ ਠੱਗੀ ਮਾਰਣ ਵਾਲੀਆਂ ਸੰਸਥਾਵਾ ਸਰਗਰਮ ਹਨ,ਜੋ ਕਿ ਪੰਜਾਬੀਆਂ ਦੀ ਜੇਬਾਂ ਤੇ ਦਿਨ ਦਿਹਾੜੇ ਡਾਕੇ ਮਾਰ ਰਹੀਆਂ ਹਨ। ਇਹ ਸੰਸਥਾਵਾ ਦੇ ਆਗੂ ਲੋਕਾਂ ਨੂੰ ਧਰਮ ਦੇ ਨਾਂ ਗੁਮਰਾਹ ਕਰਕੇ ਉਹਨਾਂ ਦੀ ਅੰਨੀ ਲੁੱਟ ਕਰ ਰਹੇ ਹਨ ਅਤੇ ਭੋਲੇ ਭਾਲੇ ਪੰਜਾਬੀ ਬੜੀ ਹੀ ਅਸਾਨੀ ਨਾਲ ਉਹਨਾਂ ਦੇ ਮਗਰ ਲੱਗ ਕੇ ਚਿੱਟੇ ਦਿਨੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਭਾਵੇ ਕਿ ਅੱਜ ਪੰਜਾਬ ਤਰੱਕੀ ਦੀਆਂ ਮੰਜਿਲਾਂ ਨੂੰ ਸਰ ਕਰ ਰਿਹਾ ਹੈ,ਪਰ ਇਸ ਆਸਥਾ ਪੱਖੋਂ ਵੀ ਇੱਥੇ ਪੰਜਾਬੀਆਂ ਦੀ ਅੰਨੀ ਲੁੱਟ ਹੋਣ ਦਾ ਗਰਾਫ ਦਿਨ ਬਦਿਨ ਵੱਧਦਾ ਹੀ ਜਾ ਰਿਹਾ ਹੈ। ਪੰਜਾਬ ਦੀ ਇਸ ਪਾਕ ਅਤੇ ਪਵਿੱਤਰ ਅਤੇ ਪਾਕ ਧਰਤੀ ਦੇ ਘਰ ਘਰ ਵਿੱਚ ਧੂਣੀਆਂ ਧੁਖਾਈ ਬੈਠੇ ਬਾਬੇ ਲੋਕਾਂ ਨੂੰ ਧਰਮ ਦੇ ਅਸਲ ਮਾਰਗ ਤੋਂ ਪਰਾਂ ਖਿੱਚ ਕੇ ਉਹਨਾਂ ਨੂੰ ਅਗਿਆਨਤਾ ਦੇ ਹਨੇਰਿਆਂ ਵੱਲ ਧੱਕੀ ਜਾ ਰਹੇ ਹਨ। ਇਹ ਪਾਖੰਡੀ ਸਾਧ ਰੱਬ ਦਾ ਰੂਪ ਧਾਰ ਕੇ ਲੋਕਾਂ ਦੀ ਹਰ ਮੁਸ਼ਕਲਾਂ ਨੂੰ ਹੱਲ ਕਰਨ ਦੇ ਦਾਅਵੇ ਕਰਦੇ ਹਨ। ਪੰਜਾਬ ਦੀ ਧਰਤੀ ਤੇ ਇਸ ਤਰਾਂ ਨਾਲ ਲੋਕਾਂ ਦੀ ਧਾਰਮਿੱਕ ਆਸਥਾ ਨਾਲ ਖਿਲਵਾੜ ਹੋਣਾਂ ਕੋਈ ਨਵੀ ਗੱਲ ਨਹੀ ਹੈ,ਇਹ ਤਾਂ ਸੱਭ ਮਸੰਦਾਂ ਦੇ ਵੇਲੇ ਤੋਂ ਹੀ ਚੱਲਦਾ ਆ ਰਿਹਾ ਹੈ। ਇਹ ਲੋਕ ਆਂਪਣੇ ਆਪ ਨੂੰ ਰੱਬ ਦੱਸਦੇ ਹਨ ਅਤੇ ਲੋਕਾਂ ਦੀ ਹਰ ਮੁਸ਼ਕਲ ਨੂੰ ਖਤਮ ਕਰ ਦੇਣ ਦਾ ਦਾਅਵਾ ਕਰਦੇ ਹੋਏ ਉਹਨਾਂ ਨੂੰ ਆਂਪਣੇ ਮਗਰ ਜੋੜ ਲੈਂਦੇ ਹਨ।
|
|
ਅੱਗੇ ਪੜੋ....
|
|
|
ਕਦੋਂ ਸਾਹਮਣੇ ਆਏਗਾ ਬਲਿਊ ਸਟਾਰ ਦਾ ਪੂਰਾ ਸੱਚ - - ਹਰਬੀਰ ਸਿੰਘ ਭੰਵਰ |
|
ਕਿਹਾ ਜਾਂਦਾ ਹੈ ਕਿ ਸਾਹਿਤਕਾਰਾਂ ਵਲੋਂ ਰਚਿਆ ਸਾਹਿਤ ਸਮਕਾਲੀ ਸਮਾਜ ਦੀ ਜ਼ਿੰਦਗੀ ਦਾ ਸ਼ੀਸ਼ਾ ਹੁੰਦਾ ਹੈ।ਸਾਹਿਤਕਾਰ ਸਮਕਾਲੀ ਸਮਾਜ ਵਿਚ ਜੋ ਕੁਝ ਦੇਖਦਾ ਹੈ, ਵਿਸ਼ੇਸ਼ ਕਰ ਸੰਦੇਨਸ਼ੀਲ ਘਟਨਾਵਾਂ , ਉਸ ਨੂੰ ਆਪਣੀਆਂ ਲਿਖਤਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਪੇਸ਼ ਕਰਦਾ ਹੈ। ਬਾਹਰੋਂ ਆਏ ਸੈਲਾਨੀ ਵੀ ਆਪਣੇ ਸਫ਼ਰਨਾਮਿਆਂ ਵਿਚ ਦੇਖੇ ਗਏ ਇਲਾਕਿਆ ਦੇ ਜਨ ਜੀਵਨ ਬਾਰੇ ਬਹੁਤ ਜਾਣਕਾਰੀ ਦੇ ਦਿੰਦੇ ਹਨ।ਇਹ ਲਿਖਤਾਂ ਅਕਸਰ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਹਨ।
ਪ੍ਰੋਫੈਸ਼ਨਲ ਪੱਤਰਕਾਰ ਵੀ ਆਪਣੀਆ ਰੀਪੋਰਟਾਂ ਵਿਚ ਰੋਜ਼ ਵਾਪਰ ਰਹੀਆਂ ਰਾਜਨੀਤਕ, ਧਾਰਮਿਕ, ਸਮਾਜਿਕ, ਸਭਿਆਚਾਰਕ, ਵਿਦਿਅਕ, ਆਰਥਿਕ ਆਦਿ ਖੇਤਰਾਂ ਦੀ ਤਸਵੀਰ ਪੇਸ਼ ਕਰਦੇ ਹਨ।ਸਾਡੇ ਇਤਿਹਾਸ ਦੀ ਸੰਭਾਲ ਵਿਚ ਲੇਖਕਾਂ ਦੀਆਂ ਰਚਨਾਵਾਂ, ਸਖ਼ਰਨਾਮਿਆਂ, ਸਵੈ-ਜੀਵਨੀਆਂ ਤੇ ਪੱਤਰਕਾਰਾਂ ਦੀਆਂ ਰੀਪੋਰਟਾਂ ( ਖ਼ਬਰਾਂ) ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਸ੍ਰੀ ਗੁਰੁ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਅਤੇ ਉਸ ਸਮੇਂ ਦੇ ਸਮਾਜ ਬਾਰੇ ਆਪਣੀ ਬਾਣੀ ਵਿਚ ਬਹੁਤ ਸੁਹਣੇ ਢੰਗ ਨਾਲ ਜ਼ਿਕਰ ਕੀਤਾ ਹੈ।
|
|
ਅੱਗੇ ਪੜੋ....
|
|
|
ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥1॥ (ਗੁ.ਗ੍ਰੰ.ਸਾ:1001) |
|
ਕਿਸੇ ਚਿੰਤਕ ਨੇ ਸਹੀ ਦੁਹਾਈ ਦਿੱਤੀ ਸੀ ਕਿ ਹੇ ਵਾਹਿਗੁਰੂ ਮੈਨੂੰ ਆਪਣਿਆ ਕੋਲੋਂ ਬਚਾਈਂ, ਬਾਹਰਲਿਆਂ ਕੋਲੋਂ ਬਚਣ ਦੀ ਸਮਰੱਥਾ ਮੇਰੇ ਵਿਚ ਹੈ। ਗੁਰ ਨਾਨਕ ਪਾਤਿਸ਼ਾਹ ਦੇ ਇਸ ਨਿਰਮਲ ਪੰਥ ਦੀ ਇਕ ਤ੍ਰਾਸਦੀ ਰਹੀ ਹੈ ਕਿ ਇਸਦੇ ਪਾਵਨ ਅੰਮ੍ਰਿਤ ਸਰੋਵਰ ਨੂੰ ਗੰਧਲਾ ਕਰਨ ਲਈ ਇਸੇ ਦੇ ਚੁਗਿਰਦੇ ਚੋਂ ਹੀ ਹਮੇਸ਼ਾਂ ਭ੍ਰਿਸ਼ਟ ਆਤਮਾਵਾਂ ਸਮੇਂ ਸਮੇਂ ਪ੍ਰਗਟ ਹੁੰਦੀਆਂ ਰਹੀਆਂ ਹਨ। ਮਸੰਦ, ਮਹੰਤ, ਕਾਲਾ ਅਫਗਾਨਾ ਅਤੇ ਇਸਦੇ ਸਮਰਥਕ ਮਿਸ਼ਨਰੀ, ਗੁਰੂ ਡੰਮੀ ਅਤੇ ਗੁਰੂ ਨਿੰਦਕ ਅਖੌਤੀ ਵਿਦਵਾਨ ਕੋਈ ਬਾਹਰਲੀ ਜਾਂ ਬਾਹਰਲਿਆਂ ਦੀ ਉਪਜ ਨਹੀਂ ਹੈ।
ਵਿਦਵਤਾ ਇਕ ਦੋਧਾਰੀ ਤਲਵਾਰ ਹੈ। ਲਿਆਕਤ ਇਕ ਬਿਹਤਰ ਮਨੁੱਖ ਨੂੰ ਬੇਹਤਰੀਨ ਤੇ ਬਦ ਨੂੰ ਬਦਤਰੀਨ ਵਿਚ ਤਬਦੀਲ ਕਰ ਦਿੰਦੀ ਹੈ। ਰਾਵਣ ਅਤੇ ਬ੍ਰਹਮਾ ਕੀ ਕੋਈ ਘੱਟ ਵਿਦਵਾਨ ਸਨ। ਪਰ ਜਾਪਦਾ ਹੈ ਕਿ ਬਹੁਤ ਉਚ ਕੋਟੀ ਦਾ ਵਿਦਵਾਨ ਹੀ ਰਾਵਣ ਬਣ ਸਕਦਾ ਹੈ। ਸ਼ਾਇਦ ਇਸੇ ਲਈ ਗੁਰੂ ਸਾਹਿਬ ਨੇ ਵੀ ਸ਼ਰਧਾਵਾਨ ਬੁੱਧੀਮਾਨ ਪੈਦਾ ਕੀਤੇ ਨਾ ਕਿ ਨਾਸਤਿਕ ਬੁੱਧੀਜੀਵੀ। ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਸੁਭਾਗ ਹਜ਼ੂਰ ਨੇ ਬਾਬਾ ਬੁੱਢਾ ਜੀ ਨੂੰ ਦਿੱਤਾ। ਗੁਰਬਾਣੀ ਸਿੱਖ ਦਾ ਜੀਵਨ ਆਧਾਰ ਹੈ। ਇਹ ਇਸਦੀ ਸਾਹ ਰਗ ਹੈ। ਗੁਰਬਾਣੀ ਸਿੱਖ ਦੇ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਦਾ ਸੋਮਾ ਹੈ। ਇਹ ਗੁਰਬਾਣੀ ਕਿਸੇ ਗੁਰੂ ਸਾਹਿਬ ਦੀ ਲਿਖੀ ਹੋਈ ਨਹੀਂ ਹੈ। ਇਹ ਤਾਂ ਧੁਰ ਕੀ ਬਾਣੀ, ਉਸ ਅਕਾਲ ਪੁਰਖ ਦੀ ਬਾਣੀ ਹੈ।"ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥5॥(1310)" ਇਸੇ ਲਈ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿਚ ਸਿੱਖ ਬਣਨ ਜਾਂ ਅਖਵਾਣ ਦੀ ਪਹਿਲੀ ਮਦ ਦੀ ਸ਼ਰਤ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਨਿਸਚਾ ਰਖੇ। ਸਿਖ ਰਹਿਤ ਮਰਯਾਦਾ ਮੁਤਾਬਕ ਹਰ ਗੁਰਦੁਆਰੇ ਵਿਚ ਕਥਾ ਅਤੇ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ਦਾ ਹੋ ਸਕਦਾ ਹੈ ਅਤੇ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦੇ ਬਿਨਾਂ ਨਾ ਤਾਂ ਕਿਸੇ ਨੂੰ ਸਿੱਖ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਸਿੱਖ ਕਾਇਮ ਰਖਿਆ ਜਾ ਸਕਦਾ ਹੈ।
|
|
ਅੱਗੇ ਪੜੋ....
|
|
|
ਸ਼ਾਕਾ ਨੀਲਾ ਤਾਰਾ ਦਰਾਨ ਪ੍ਰੈਸ ਉਤੇ ਲਗੀਆਂ ਪਾਬੰਦੀਆਂ - ਹਰਬੀਰ ਸਿੰਘ ਭੰਵਰ |
|
|
ਜੂਨ ੧੯੮੪ ਦੇ ਪਹਿਲੇ ਹਫ਼ਤੇ ਸ੍ਰੀ ਦਰਬਾਰ ਸਾਹਿਬ ਸੰਮੂਹ ਉਤੇ ਕੀਤਾ ਗਿਆ ਫੌਜੀ ਹਮਲਾ. ਜਿਸ ਨੂੰ ਭਾਰਤੀ ਫੌਜ ਵਲੋਂ ਅਪਰੇਸ਼ਨ ਬਲਿਊ ਸਟਾਰ ਦਾ ਨਾਂਅ ਦਿਤਾ ਗਿਆ, ਆਜ਼ਾਦ ਭਾਰਤ ਦੇ ਇਤਿਹਾਸ ਵਿਚ ਇਕ ਬਹੁਤ ਹੀ ਦੁਖਦਾਈ ਘਟਨਾ ਹੈ ਜਿਸ ਨਾਲ ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਗਹਿਰੀ ਠੇਸ ਲਗੀ ਅਤੇ ਸੰਮੁਹ ਪੰਜਾਬੀਆਂ ਨੇ ਇਕ ਦਹਾਕੇ ਤੋਂ ਵੀ ਵੱਧ ਦਮਾ ਸੰਤਾਪ ਭੋਗਿਆ।ਉਸ ਸਮੇਂ ਤੋਂ ਲੈ ਕੇ ਹੁਣ ਤਕ ਇਸ ਸਾਕੇ ਬਾਰੇ ਪੰਜਾਬੀਆ ਵਿਚ ਅਕਸਰ ਚਰਚਾ ਹੁੰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਹੁੰਦੀ ਰਹੇਗੀ ਕਿਉਂ ਜੋ ਉਨ੍ਹਾਂ ਕਾਲੇ ਦਿਨਾਂ ਅਤੇ ਬਾਅਦ ਵਿਚ ਫੌਜੀ ਰਾਜ ਦੌਰਾਨ ਪ੍ਰੈਸ 'ਤੇ ਬੰਦਸ਼ਾਂ ਕਾਰਨ ਇਸ ਘਟਨਾਕ੍ਰਮ ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਅਤੇ ਸਾਰੇ ਲੋਕ ਆਪਣੇ ਸ਼ੰਕੇ ਦੂਰ ਕਰਨ ਲਈ ਪੂਰੀ ਸੱਚਾਈ ਬਾਰੇ ਜਾਣਕਾਰੀ ਚਾਹੁੰਦੇ ਹਨ।
|
|
ਅੱਗੇ ਪੜੋ....
|
|
|
ਪੰਜਾਬ ਦੀ ਕਿਸਾਨੀ ਕਿਵੇਂ ਸੰਭਲ ਸਕੇ - ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ (ਸਾਬਕਾ) |
|
|
ਜੇਕਰ ਪੁਰਾਣੇ ਤੱਥ ਵਿਚਾਰੀਏ ਤਾਂ ੧੮੮੦ ਤੱਕ ਕਣਕ ਦੇਸ਼ ਵਿੱਚੋਂ ਦਰਾਮਦ ਕੀਤੀ ਜਾਂਦੀ ਸੀ।੨੦ ਵੀਂ ਸਦੀ ਦੇ ਸ਼ੁਰੂ ਤੱਕ ਭਾਰਤ ਸਵੈ ਨਿਰਭਰ ਸੀ। ੧੯੨੦ ਤੋਂ ਬਾਅਦ ਕਣਕ ਘਟਣੀ ਸ਼ੁਰੂ ਹੋ ਗਈ ਤੇ ਬਾਹਰ ਦੀ ਕਣਕ ਤੇ ਟੇਕ ਰੱਖਣੀ ਪਈ। ੧੯੬੫ ਵਿਚ ਤਾਂ ਸ੍ਰੀ ਲਾਲ ਬਹਾਦਰ ਨੇ ਸਾਰੀ ਭਾਰਤੀ ਕੌਮ ਨੂੰ ਵੰਗਾਰ ਪਾਈ ਸੀ, ਕਿ ਹਫਤੇ ਵਿਚ ਸ਼ਾਮ ਨੂੰ ਇਕ ਡੰਗ (ਮੰਗਲਵਾਰ) ਵਰਤ ਰੱੀਖਆ ਜਾਵੇਂ, ਹੋਟਲ ਵਾਲੇ ਚੋਰੀ ਛਿਪੇ ਰੋਟੀ ਖਵਾਉਦੇਂ ਸਨ,ਉਹ ਵੀ ਡਰਦੇ ਸਨ।ਫੇਰ ਬਾਹਰੋਂ ਮਕਸੀਕਣ ਕਣਕ ਆ ਗਈ, ਖਾਣ ਵਿਚ ਬਾਜਰੇ ਤੋਂ ਵੀ ਥੱਲੇ ਸੀ।ਪਰ ਲੋਕਾਂ ਨੂੰ ਖਾਣੀ ਪਈ।੧੯੭੦ ਤੋਂ ਬਾਅਦ ਕਣਕ ਤੇ ਝੋਨਾ ( ਜੀਰੀ) ਦਾ ਇਕ ਇਨਕਲਾਬ ਆ ਗਿਆ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਸਿੰਜਾਈ ਦੀਆਂ ਸਹੂਲਤਾਂ ਨੇ ਇਸ ਵਿਚ ਭਰਪੂਰ ਯੋਗਦਾਨ ਪਾਇਆ ਤੇ ਕਿਸਾਨੀ ਆਪਣੇ ਪੱਕੇ ਪੈਰਾਂ ਸਿਰ ਹੋ ਗਈ।
|
|
ਅੱਗੇ ਪੜੋ....
|
|
|
" ਰਿਆਸਤ ਵਿਚ ਰਿਆਸਤ " ਹੈ ਸ਼੍ਰੋਮਣੀ ਕਮੇਟੀ - ਹਰਬੀਰ ਸਿੰਘ ਭੰਵਰ |
|
|
ਪੰਜਾਬ ਵਿਚ ਰਾਜ ਅਕਾਲੀਆਂ ਦਾ ਹੋਵੇ ਜਾਂ ਕਾਂਗਰਸ ਦਾ ,ਸਿੱਖ-ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਛਾਈ ਰਹਿੰਦੀ ਹੈ।ਚੰਡੀਗੜ੍ਹ ਪੰਜਾਬ ਦੀ ਕੇਵਲ ਪ੍ਰਸ਼ਾਸਕ(Administrative) ਰਾਜਧਾਨੀ ਹੈ ਜਦੋਂ ਕਿ ਪੰਜਾਬ ਦੀ ਧਾਰਮਿਕ ਤੇ ਸਿਆਸੀ ਰਾਜਧਾਨੀ ਅੰਮ੍ਰਿਤਸਰ ਹੀ ਹੈ ,ਉਹ ਵੀ ਸ਼੍ਰੋਮਣੀ ਕਮੇਟੀ ਕੰਪਲੈਕਸ।ਪੰਜਾਬ ਦੀ ਸਾਰੀ ਸਿਆਸਤ ਇਸ ਦੁਆਲੇ ਹੀ ਘੁੰਮਦੀ ਹੈ।ਹੁਣ ਇਸ ਨੂੰ ਸਿੱਖਾ ਦੀ ਮਿੰਨੀ-ਪਾਰਲੀਮੈਂਟ ਕਿਹਾ ਜਾਣ ਲਗਾ ਹੈ।
ਗੁਰਦੁਆਰਾ ਐਕਟ-੧੯੨੫ ਅਨੁਸਾਰ ਹੋਂਦ ਵਿਚ ਆਈ ਇਹ ਸੰਸਥਾ ਅਣਵੰਢੇ ਪੰਜਾਬ,ਜਿਸ ਵਿਚ ਮੌਜੂਦਾ ਪੰਜਾਬ,ਹਰਿਆਣਾ,ਹਿਮਾਚਲ ਅਤੇ ਪਾਕਿਸਤਾਨੀ ਪੰਜਾਬ ਵੀ ਸਾਮਿਲ ਸੀ, ਦੇ ਸਾਰੇ ਇਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਰਹੀ ਹੈ ।ਸ਼੍ਰੋਮਣੀ ਕਮੇਟੀ ਵਿਸ਼ਵ ਭਰ ਵਿਚ ਗੁਰਦੁਆਰਾ ਸਾਹਿਬਾਨ ਦੀ ਮਰਯਾਦਾ aਤੇ ਵਿਸ਼ਵ ਭਰ ਦੇ ਸਿੱਖਾਂ ਦੇ ਧਾਰਮਿਕ ਹਿੱਤਾਂ ਦੀ ਰਾਖੀ ਲਈ ਯਤਨ ਕਰਦੀ ਰਹੀ ਹੈ,ਜਿਸ ਕਾਰਨ ਵਿਸ਼ਵ ਭਰ ਦੇ ਸਿੱਖ ਇਸ ਵਲ ਵੇਖਦੇ ਰਹਿੰਦੇ ਹਨ।
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 13 of 221 |