|
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਤੇ ਜੂਨ 1984 ਦੇ ਸਮੂੰਹ ਸ਼ਹੀਦਾ ਦੀ ਬਣ ਰਹੀ ਯਾਦਗਾਰ ਬਾਰੇ ਵਿਵਾਦ ਕਿਉਂ ? ਭਾਈ ਅਵਤਾਰ ਸਿੰਘ ਹੁੰਦਲ |
|
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥ ਕਿੰਨਾ ਸੱਚ ਹੈ ਇਹਨਾ ਬੋਲਾ ਵਿੱਚ ਕਿ ਜੋ ਸ਼ਹਾਦਤ ਨੂੰ ਪ੍ਰਵਾਨ ਹੋਇਆ ਆਪਣੇ ਧਰਮ ਆਪਣੇ ਈਸ਼ਟ ਆਪਣੇ ਧਰਮ ਅਸਥਾਨਾ ਵਾਸਤੇ ਜੂਝਦਾ ਹੋਇਆ ਸ਼ਹੀਦ ਹੋ ਗਿਆ ਉਹਨਾ ਦੀਆ ਯਾਦਗਾਰਾ ਉਹਨਾਂ ਦੇ ਨਿਸ਼ਾਨ ਬਨਣਗੇ ਜਿਸ ਤੋਂ ਆਉਣ ਵਾਲੀਆ ਨਸਲਾ ਪ੍ਰੇਰਣਾ ਲੈਣਗੀਆ ਅਤੇ ਆਪਣੇ ਵੱਡੇ-ਵੱਡੇਰੇ ਦੀ ਕੀਤੀ ਕੁਰਬਾਨੀ ਤੇ ਮਾਣ ਕਰ ਸਕਣੀਆਂ।ਕਿਸੇ ਵੀ ਕੌਮ ਦੀ ਰੂਹ ਉਨਾ ਚਿਰ ਬਲਵਾਨ ਨਹੀ ਬਣ ਸਕਦੀ ਜਿੰਨਾ ਚਿਰ ਉਹ ਕੌਮ ਕੁਰਬਾਨੀਆਂ ਨਹੀ ਕਰਦੀ ਸਿੱਖ ਕੌਮ ਇਸਦੀ ਜਿਊਦੀ -ਜਾਗਦੀ ਮਿਸਾਲ ਹੈ।ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਢੰਢੋਰਾ ਦਿੱਤਾ ਤੇ ਦੋਵੇ ਵੱਡੀਆ ਕੌਮਾਂ ਹਿੰਦੂ-ਮੁਸਲਮਾਨਾਂ ਦੇ ਕੰਨ ਖੜੇ ਹੋ ਗਏ ।ਦੋਵਾ ਨੇ ਹੀ ਇਸ ਅਵਾਜ਼ ਨੂੰ ਦਬਾਉਣ ਤੇ ਖਤਮ ਕਰਨ ਲਈ ਕੋਈ ਬਾਕੀ ਕਸਰ ਨਹੀ ਸੀ ਛੱਡੀ।ਪਰ ਸਿੱਖੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਤੋ ਲੈ ਕਿ ਕੁਰਬਾਨੀਆ ਦਾ ਐਸਾ ਦੌਰ ਚੱਲਿਆ ਕਿ ਸਿੱਖ ਮੌਤ ਨੂੰ ਮਖੋਲਾ ਕਰਨ ਲੱਗ ਪਏ ।ਇਹ ਕੁਰਬਾਨੀਆ ਦੀ ਹੀ ਦੇਣ ਹੈ ਕਿ ਅੱਜ ਸੰਸਾਰ ਦੇ ਕੋਨੇ-ਕੋਨੇ ਵਿੱਚ ਸਿੱਖੀ ਦਾ ਨਿਸ਼ਾਨ ਸਾਹਿਬ ਝੁਲਦਾ ਦਿਖਾਈ ਦੇਂਦਾ ਹੈ।
ਸਿੱਖ ਸ਼ਹੀਦਾ ਦੀਆਂ ਦਿੱਤੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ।ਭਾਵੇ ਉਹ ਸਮਾਂ ਮੁਗਲ ਸਾਮਰਾਜ ਦਾ ਹੋਵੇ,ਭਾਵੇ ਫਿਰੰਗੀ ਦਾ ਹੋਵੇ ਤੇ ਭਾਵੇ ਹਿੰਦੂ ਸਾਮਰਾਜ ਹੋਵੇ।ਸਿੱਖ ਆਪਣੇ ਧਰਮ,ਦੇਸ,ਆਪਣੇ ਹੱਕਾ,ਆਪਣੀ ਅਜ਼ਾਦੀ ਵਾਸਤੇ ਹਮੇਸ਼ਾ ਜੂਝਦੇ ਆਏ ਹਨ।ਅੱਜ ਵੀ ਅਨੇਕਾਂ ਸਿੱਖ ਭਾਰਤੀ ਜੇਲ੍ਹਾਂ ਵਿੱਚ ਡੱਕੇ ਹੋਏ ਹਨ।ਅਤੇ ਅਨੇਕਾ ਹੀ ਜਲਾਵਤਨੀ ਕੱਟ ਰਹੇ ਹਨ।ਕਾਰਣ ਇਕੋ-ਇਕ ਹੈ ਆਪਣੀ ਅਜਾਦ ਹਸਤੀ ਨੂੰ ਕਾਇਮ ਰੱਖਣਾ ਅਤੇ ਆਪਣਾ ਅਜਾਦ ਦੇਸ ਖਾਲਿਸਤਾਨ ਬਨਾਉਣਾ।ਜੋ ਸਿੱਖ ਹੈ ਜਾ ਉਹ ਅਜ਼ਾਦ ਹੈ ਜਾ ਬਾਗੀ ਹੈ।ਇਸਦੀਆ ਅਨੇਕਾ ਮਿਸਾਲਾ ਸਿੱਖ ਇਤਿਹਾਸ ਵਿੱਚ ਭਰੀਆ ਪਈਆ ਹਨ।ਤੇ ਬਾਗੀ ਦੇ ਦੋ ਹੀ ਟਿਕਾਣੇ ਹੁੰਦੇ ਹਨ ਜਾ ਉਸ ਵਾਸਤੇ ਜੇਲ੍ਹ ਦੀ ਕੋਠੜੀ ਹੁੰਦੀ ਹੈ ਤੇ ਜਾ ਫਿਰ ਅਜ਼ਾਦੀ ਦੀ ਜੋਤ ਨੂੰ ਜੱਗਦੀ ਰੱਖਣ ਵਾਸਤੇ ਕਦੀ ਜੰਗਲਾ ਬੀਆਬਾਨਾ ਵਿੱਚ ਟਿਕਾਣੇ ਤੇ ਕਦੀ ਦੂਰ-ਦੁਰਾਡੇ ਦੇਸ਼ਾ ਵਿੱਚ ਜਾ ਕੇ ਅਜ਼ਾਦੀ ਵਾਸਤੇ ਜੂਝਦੇ ਰਹਿਣਾ।ਇਹ ਉਹੀ ਕਰ ਸਕਦਾ ਹੈ ਜੋ ਅਜ਼ਾਦੀ ਦਾ ਆਸ਼ਕ ਹੋਵੇ ਜੋ ਸ਼ਹੀਦਾ ਦੇ ਪਾਏ ਪੂਰਨਿਆਂ ਤੇ ਚੱਲਦਾ ਹੋਵੇ ਜਿਸ ਵਿੱਚ ਅਜ਼ਾਦੀ ਦੀ ਸ਼ਮਾ ਜੱਗਦੀ ਹੋਵੇ ਤੇ ਜਿਸ ਦੇਸ ਪਿਆਰ,ਕੌਮ ਪਿਆਰ ਤੇ ਆਪਣਿਆ ਵਾਸਤੇ ਕੁਰਬਾਨ ਹੌਣ ਦਾ ਚਾਅ ਹੋਵੇ।
|
|
ਅੱਗੇ ਪੜੋ....
|
|
|
ਇਹ ਰਸਤਾ ਆਮ ਨਹੀਂ ਹੈ -ਹਰਲਾਜ ਸਿੰਘ ਬਹਾਦਰਪੁਰ ਪਿੰਡ |
|
|
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਹਿੰਦੂਸਤਾਨੀ ਨਿਆਂਕਰਤਾਵਾਂ ਦੇ ਮੂੰਹ ਉੱਤੇ ਚਪੇੜ ਸਾਬਿਤ ਹੋਵੇਗੀ
ਜਦੋਂ ਪੰਜਾਬ ਦੀ ਧਰਤੀ ਨੂੰ ਬੇਗੁਨਾਹਾਂ ਦੇ ਖੂਨ ਨਾਲ ਰੰਗਿਆ ਜਾ ਰਿਹਾ ਸੀ, ਉਸ ਸਮੇਂ ਪੰਜਾਬ ਦੀਆਂ ਸਮੂਹ ਸਿਆਸੀ ਧਿਰਾਂ ਆਪਣੀ ਮੰਦ-ਭਾਵੀ ਚੁੱਪ ਰਾਹੀਂ ਇਸਦੀ ਹਮਾਇਤ ਕਰ ਰਹੀਆਂ ਸਨ । ਸ਼੍ਰੋਮਣੀ ਕਮੇਟੀ ਅਤੇ ਤਖਤ ਸਹਿਬਾਨਾਂ ਤੋਂ ਵੀ ਕੋਈ ਅਵਾਜ ਨਹੀਂ ਸੀ ਉੱਠ ਰਹੀ । ਇਸ ਮੱਕਾਰੀ ਚੁੱਪ ਨੂੰ ਵੇਖ ਕੇ ਬੇਦੋਸ਼ੇ ਨੌਜਵਾਨਾਂ ਦੇ ਕਾਤਲ ਆਪਣੀ ਪਿੱਠ ਥਪਥਪਾ ਰਹੇ ਸਨ ਕਿ ਅਸੀਂ ਪੰਜਾਬ ਵਿੱਚ ਸ਼ਾਂਤੀ ਵਰਤਾ ਦਿੱਤੀ ਹੈ । ਅਸਲ ਵਿੱਚ ਇੱਥੇ ਸ਼ਾਂਤੀ ਨਹੀਂ ਸੀ, ਇੱਥੇ ਤਾਂ ਬੇਗੁਨਾਹਾਂ ਉੱਤੇ ਹੋ ਰਹੇ ਜੁਲਮ ਦੀ ਬਹੁਤ ਵੱਡੀ ਕੁਰਲਾਹਟ ਪਈ ਹੋਈ ਸੀ । ਪਰ ਸਭ ਨੇ ਇਸ ਕੁਰਲਾਹਟ ਨੂੰ ਅਣਸੁਣਿਆ ਕੀਤਾ ਹੋਇਆ ਸੀ । ਗੁਰੂ ਕੇ ਸਿੱਖ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਉਸਦੇ ਸਾਥੀਆਂ ਨੇ ਇਸ ਹੋ ਰਹੀ ਕੁਰਲਾਹਟ ਨੂੰ ਸੁਣ ਕੇ ਇਸਨੂੰ ਸ਼ਾਂਤ ਕਰਨ ਲਈ ਕਮਰਕੱਸੇ ਕੀਤੇ । ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ੩੧ ਅਗਸਤ ੧੯੯੫ ਨੂੰ ਬੇਗੁਨਾਹਾਂ ਦੇ ਕਾਤਲ ਬੇਅੰਤ ਸਿੰਘ ਨੂੰ ਸੋਧ ਕੇ ਸੱਚੀ ਸ਼ਾਂਤੀ ਵਰਤਾ ਦਿੱਤੀ ।
|
|
ਅੱਗੇ ਪੜੋ....
|
|
|
“ਕੀ ਕੌਮ ਸਚਮੁੱਚ ਮਰ-ਮੁੱਕ ਚੁੱਕੀ ਹੈ...?” - ਜਗਦੀਪ ਸਿੰਘ ਫਰੀਦਕੋਟ |
|
“ਬਾਈ ਦੀਪ.... ਓ ਬਾਈ ਦੀਪ.... ਮਖਿਆ ਬੋਲਦਾ ਨੀ....”
ਵਿਹੜੇ ਆਲਿਆਂ ਦਾ ਦੀਸ਼ਾ ਤੜਕਿਓ ਈ ਬਾਹਰ ਆਵਾਜ਼ਾ ਮਾਰੀ ਜਾਂਦਾ ਸੀ ਤੇ ਮੈਂ ਅਜੇ ਉੱਠਣ ਦੀ ਸਕੀਮ ਜਹੀ ਬਣਾਉਂਦਾ ਸੀ। ਮੈਨੂੰ ਜਵਾਬ ਦਿੰਦਾ ਨਾ ਵੇਖ ਕੇ ਉਹ ਬੇਬੇ ਨੂੰ ਪੁੱਛਣ ਲੱਗਾ,
“ਚਾਚੀ... ਮਖਿਆ ਕਿੱਥੇ ਆ ਬਾਈ...”
“ਉਹ ਤਾਂ ਅਜੇ ਸੁੱਤਾ ਪਿਐ... ਤੈਨੂੰ ਕੀ ਕੰਮ ਪੈ ਗਿਆ ਸਵੇਰਿਓ ਈ ਓਹਦੇ ਤਾਈਂ...?”
“ਲੈ ਚਾਚੀ ਹੁਣ ਜਦੋਂ ਸਾਰੀ ਕੌਮ ਜਾਗ ਪਈ ਐ ਤੇ ਉਹ ਅਜੇ ਸੁੱਤਾ ਈ ਪਿਐ... ਤੂੰ ’ਠਾ ਓਹਨੂੰ ਜਾ ਕੇ... ਮੈਂ ਬਾਹਲੀ ਜਰੂਰੀ ਗੱਲ ਕਰਨੀ ਐ ਓਹਦੇ ਨਾਲ...” ਅਜੇ ਉਹ ਬੋਲ ਹੀ ਰਿਹਾ ਸੀ ਕਿ ਮੈਂ ਉੱਠ ਕੇ ਬਾਹਰ ਆ ਗਿਆ।
“ਓ ਹਾਂ ਦੀਸ਼ਿਆ... ਕੀ ਖੋਰੂ ਪਾਇਆ ਸਵੇਰੇ-ਸਵੇਰੇ?”
“ਬਾਈ ਦੀਪ ਤੂੰ ’ਕੇਰਾਂ ਕਹਿੰਦਾ ਸੀ ਬੀ ਤੇਰੇ ਕੋਲ ਸਰੋਪੇ ਬਹੁਤ ਪਏ ਐ...”
“ਆਹੋ ਪਏ ਆ... ਕਿਉਂ?”
|
|
ਅੱਗੇ ਪੜੋ....
|
|
|
ਨਿਰਭੈ ਅਤੇ ਨਿਰਪੱਖਤਾ ਨਾਲ ਚੋਣ ਸੁਧਾਰ ਸਹੀ ਪਰਿਪੇਖ ਵਿੱਚ ਜਾਰੀ ਰਹਿਣੇ ਚਾਹੀਦੇ ਹਨ -ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸਾਬਕਾ ਐਮ.ਪੀ. |
|
|
ਮੁੱਦੇ ਅਤੇ ਨਜ਼ਰੀਆ
ਨ ਖੁਰਸ਼ੀਦ ਗਲਤ ਸੀ ਨ ਚੋਣ ਕਮੀਸ਼ਨਰ ਪੂਰੀ ਤਰ੍ਹਾਂ ਸਹੀ
ਬਤੌਰ ਦੇਸ਼ ਦੇ ਕਾਨੂੰਨ ਮੰਤ੍ਰੀ ਦੇ ਤੌਰ ਤੇ ਸ੍ਰੀ ਸਲਮਾਨ ਖੁਰਸ਼ੀਦ ਦੀ ਘਟ ਪਰ ਸੌੜੇ ਸਿਆਸੀ ਕਾਰਨਾ ਕਰਕੇ ਕਾਂਗਰਸ ਦੀ ਵੱਧ ਮਜਬੂਰੀ ਸੀ ਕਿ ਝੁਕਿਆ ਜਾਵੇ। ਇਸ ਲਈ ਇਕ ਸੰਵਿਧਾਨਿਕ ਸੰਸਥਾ ਸਾਹਮਣੇ ਟਕਰਾਅ ਦੀ ਬਚਾਏ ਵਿਚਲਾ ਰਾਹ ਅਖਤਿਆਰ ਕਰਨਾ ਅਕਲਮੰਦੀ ਹੀ ਸਮਝਿਆ ਜਾਣਾ ਚਾਹੀਦਾ ਹੈ । ਪਰ ਸ੍ਰੀ ਸਲਮਾਨ ਖੁਰਸ਼ੀਦ ਦੇ ਮੁਆਫ਼ੀ ਮੰਗ ਲੈਣ ਨਾਲ ਮਾਮਲਾ ਮੁੱਕ ਚੁਕਾ ਹੈ, ਇਹ ਮੰਨਣਾ ਵੀ ਅਸੰਵਿਧਾਨਿਕ ਹੋਵੇਗਾ। ਬਹੁਤ ਸਾਰੇ ਅਜਿਹੇ ਪੱਖ ਹਨ ਜਿਨ੍ਹਾਂ ਦੇ ਸਬੰਧ ਵਿੱਚ ਭਾਰਤੀ ਗਣਤੰਤਰ ਆਪਣੀ ਸ਼ੁਧੱਤਾ ਲਈ ਸਾਰੀਆਂ ਹੀ ਸੰਵਿਧਾਨਿਕ ਸੰਸਥਾਵਾਂ ਤੋਂ ਜਵਾਬ ਤਲਬੀ ਦੀ ਲੋਕਤੰਤਰੀ ਮੰਗ ਕਰਦਾ ਹੈ।
ਇਹ ਸਮੁੱਚਾ ਮਾਮਲਾ ਉੱਤਰ ਪ੍ਰਦੇਸ਼ ਵਿੱਚ ਚਲ ਰਹੇ ਚੋਣ ਪ੍ਰਚਾਰ ਦੌਰਾਨ ਭਾਰਤ ਦੇ ਕਾਨੂੰਨ ਮੰਤ੍ਰੀ ਸ੍ਰੀ ਸਲਵਾਨ ਖੁਰਸ਼ੀਦ ਵਲੋਂ ਦਿੱਤੇ ਗਏ ਕਾਂਗਰਸ ਪਾਰਟੀ ਦੇ ਚੋਣ ਮੁੱਦਿਆਂ ਅਧਾਰਤ ਬਿਆਨ ਨੇ ਚੋਣ ਕਮੀਸ਼ਨ ਵਲੋਂ ਲਏ ਗਏ ਨੋਟਿਸ ਕਰਕੇ ਕਾਫ਼ੀ ਤੂਲ ਫੜ ਲਿਆ ਹੈ । ਉਨ੍ਹਾਂ ਦੇਸ਼ ਦੇ ਪੱਛੜੇ ਵਰਗ ਦੇ ਮੁਸਲਮਾਨਾਂ ਲਈ 9% ਰਿਜ਼ਰਵੇਸ਼ਨ ਵਿੱਚ ਉਪ ਕੋਟੇ ਦੀ ਗੱਲ ਬੜੇ ਜ਼ੋਰਦਾਰ ਅੰਦਾਜ਼ ਵਿੱਚ ਕਹੀ ਹੈ ਜਿਸ ਨੂੰ ਦੇਸ਼ ਦੇ ਚੋਣ ਕਮੀਸ਼ਨਰ ਨੇ ਉਇਕ ਵਰਗ ਨੂੰ ਲੁਭਾਉਣ ਅਤੇ ਹੋਰਨਾਂ ਵਰਗਾਂ ਨੂੰ ਉਕਸਾਉਣ ਵਾਲੀ” ਕਾਰਵਾਈ ਮੰਨ ਕੇ ਉਨ੍ਹਾਂ ਖ਼ਿਲਾਫ਼ ਰਾਸ਼ਟਰਪਤੀ ਨੂੰ ਤੁਰਤ ਸ਼ਿਕਾਇਤ ਪੱਤਰ ਭੇਜ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਚੋਣ ਕਮੀਸ਼ਨਰ ਨੇ ਚੋਣ ਕਾਨੂੰਨਾਂ ਤਹਿਤ ਇਸ ਕਾਰਵਾਈ ਨੂੰ 'ਕਮੀਸ਼ਨ ਦੇ ਹੁਕਮਾਂ ਦੀ ਗਲਤ ਤੇ ਗੈਰ ਕਾਨੂੰਨੀ ਅਵੱਗਿਆ' ਦੀ ਸੰਗਿਆ ਦਿੱਤੀ ਹੈ। ਅੱਗੋਂ ਇਹ ਪੱਤਰ ਉਤਨੀ ਹੀ ਜਲਦਬਾਜ਼ੀ ਨਾਲ ਰਾਸ਼ਟਰ ਪਤੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤ੍ਰੀ ਨੂੰ ਭੇਜ ਦਿੱਤਾ ਹੈ। ਇਹ ਪਹਿਲੀ ਨਜ਼ਰੇ ਭਾਰਤ ਵਿੱਚ ਅਰੰਭ ਹੋਏ ਚੋਣ ਸੁਧਾਰਾਂ ਦੀ ਲਹਿਰ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਪਾਰਟੀ ਹਿਤਾਂ ਦੀ ਸਿਆਸਤ ਤੋਂ ਉਪਰ ਉਠ ਕੇ ਭਾਰਤ ਹਿਤੂ ਨਜ਼ਰੀਏ ਨਾਲ ਇਸ ਤੇ ਵਿਚਾਰ ਕਰਨੀ ਅਤੇ ਆਪੋ ਆਪਣੀ ਪਾਰਟੀ ਦੀ ਪੋਜ਼ੀਸ਼ਨ ਸਪਸ਼ਟ ਕਰਨੀ ਦੇਸ਼ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ। ਫਿਲਹਾਲ ਇਸ ਮੁੱਦੇ ਨੂੰ ਸਿਆਸੀ ਰੰਗਤ ਦੇ ਕੇ ਭਾਜਪਾ ਵਲੋਂ ਲਾਭ ਚੁੱਕਣ ਦੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਮੰਦ ਭਾਗੇ ਹਨ। ਬਾਕੀ ਪਾਰਟੀਆਂ ਦੇ ਕਈ ਪ੍ਰਮੁੱਖ ਰਾਜਨੀਤੱਗ ਚਿੰਤਕ ਲੀਡਰਾਂ ਨੇ ਵੀ ਇਸ ਤੇ ਆਪੋ ਆਪਣੇ ਬਿਆਨ ਦਿੱਤੇ ਹਨ, ਜਿਹੜੇ ਜ਼ਿਆਦਾਤਰ ਸਿਆਸੀ ਹਿਤਾਂ ਨੂੰ ਸਾਹਮਣੇ ਰੱਖ ਕੇ ਦਿੱਤੇ ਜਾ ਰਹੇ ਹਨ।
|
|
ਅੱਗੇ ਪੜੋ....
|
|
|
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਵਿਰੁਧ ‘ਕੇ.ਪੀ.ਐਸ.ਗਿੱਲ-ਬਿਅੰਤ ਸਿੰਘੀ ਪੁਲਸੀਆ ਨਾਦਰਸ਼ਾਹੀ ਰਾਜ ਦੇ ਵਤੀਰੇ ਫਿਰ ਆਰੰਭ’ ’ |
|
|
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਵਿਰੁਧ
‘ਕੇ.ਪੀ.ਐਸ.ਗਿੱਲ-ਬਿਅੰਤ ਸਿੰਘੀ ਪੁਲਸੀਆ ਨਾਦਰਸ਼ਾਹੀ ਰਾਜ ਦੇ ਵਤੀਰੇ ਫਿਰ ਆਰੰਭ’
ਸਰਕਾਰਾਂ ਨੇ ਆਪਣਾ ਪੂਰਾ ਤਾਨ ਲਾਇਆ ‘ਅੱਖੇ ਐਨਹੀਂ ਦੇਣਾਂ’ਤਕੀ ਤੈਨੂੰ ਤੁਰਨ
ਨਹੀਂ ਦੇਣਾਂ’
ਮੈਂ 5 ਦਸੰਬਰ 2010 ਤੋਂ ਸਿੱਖ ਕੌਮ ਦੀ ਰਾਜਨੀਤਕ ਮੰਜ਼ਿਲ ਅਤੇ ਪੰਥ ਦੀ ਜ਼ਮੀਰ ਦੀ ਅਵਾਜ਼ “ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਕਾਰ” ਦੀ ਭਾਰਤ ਅੰਦਰ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਲਈ ਲੋਕ ਲਹਿਰ ਖੜੀ ਕਰਨ ਵਾਸਤੇ “ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਰੰਭਤਾ ਕੀਤੀ ਸੀ। ਗੁਰਮਤਿ ਚੇਤਨਾ ਸੇਵਾ ਲਹਿਰ ਤੋਂ ਸਿਵਾ ਪੰਥ ਵਿੱਚੋਂ ਕਿਸੇ ਵੀ ਹੋਰ ਪੰਥ ਦਰਦੀ ਨੇ, ਸਾਡੀ ਇਸ ਨਿਰੋਲ ਨਿਰਪੱਖ ਪੰਥਕ ਹਿਤਕਾਰੀ ਅਤੇ ਲੋਕ ਕਲਿਆਣਕਾਰੀ “ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦਾ ਸਾਥ ਨਹੀਂ ਦਿੱਤਾ। ਸਾਧਨ ਜਾਂ ਮਾਇਕ ਸਹਾਇਤਾ ਕਰਨ ਜਾਂ ਦੇਣ ਦੀ ਤਾਂ ਬੜੀ ਦੂਰ ਦੀ ਗੱਲ ਹੈ, ਹਮਾਇਤ ਤਕ ਨਹੀਂ ਕੀਤੀ। ਅਸੀਂ ਹੁਣ ਤੱਕ 718 ਤੋਂ ਵੱਧ ਪਿੰਡ, ਕਸਬੇ ਸ਼ਹਿਰ ਅਤੇ ਤਿੰਨ ਜ਼ਿਲ੍ਹੇ ਤੇ ਡੇਢ ਦਰਜਨ ਤਹਿਸੀਲਾਂ ਵਿੱਚ ਆਪਣੀ ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ ਰਾਹੀਂ ਲੋਕ ਸੰਪਰਕ ਕਰ ਚੁਕੇ ਹਾਂ। ਓਦੋਂ ਤੋਂ ਹੀ ਸਰਕਾਰ ਦੀ ਅਤੇ ਖ਼ਾਲਸਤਾਨ ਦੇ ਵਿਰੋਧੀਆਂ ਦੀ ਨੀਂਦਰ ਹਰਾਮ ਹੋਈ ਪਈ ਹੈ। ਪੂਰਾ ਤਾਨ ਲਾਇਆ ਜਾ ਰਿਹਾ ਹੈ ਕਿ ਸਾਨੂੰ ਦਬਾਇਆ ਤੇ ਘਰੇ ਬਹਾਇਆ ਜਾਵੇ।
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 9 of 239 |