|
ਉੱਤਮ ਰਿਸ਼ਤਾ-ਭਵਨਦੀਪ ਸਿੰਘ ਪੁਰਬਾ |
|
‘‘ਪਾਪਾ ਖੂਨ ਦਾ ਰਿਸ਼ਤਾ ਕੀ ਹੁੰਦਾ ਹੈ।’’
ਬੇਟੇ ਖੂਨ ਦੇ ਰਿਸ਼ਤੇ ਵਿਚ ਉਹ ਲੋਕ ਆਉਂਦੇ ਹਨ ਜਿਹੜੇ ਆਪਣੇ ਰਿਸ਼ਤੇਦਾਰ ਹੁੰਦੇ ਹਨ ਆਪਣੇ ਮਾਮੇ, ਮਾਸੀਆਂ, ਭੂਆਂ, ਫੁੱਫੜ, ਚਾਚੇ, ਤਾਏ।’’
‘‘ਪਾਪਾ ਫਿਰ ਖੂਨ ਦਾ ਰਿਸ਼ਤਾ ਤਾਂ ਗੰਦਾ ਹੈ।’’
‘‘ਨਹੀਂ ਬੇਟੇ ਗੰਦਾ, ਕਿਵੇਂ।’’
‘‘ਪਾਪਾ ਕਿਉਂਕਿ ਤਾਇਅ ਜੀ ਤੇ ਮਾਮਾ ਜੀ ਤਾਂ ਆਪਣੇ ਨਾਲ ਲੜਦੇ ਆ, ਜਿੰਨਾਂ ਨਾਲ ਤੁਸੀਂ ਖੂਨ ਦਾ ਰਿਸ਼ਤਾ ਆਖਦੇ ਏ।’’
‘‘ਪਾਪਾ ਜੀ ਰੱਖਰਾ ਅੰਕਲ ਤਾਂ ਇਨਾਂ ਪਿਆਰ ਕਰਦੇ, ਉਨਾਂ ਨਾਲ ਆਪਣਾ ਕੀ ਰਿਸ਼ਤਾ ਏ।’’
ਪਾਪਾ ਨੇ ਆਪਣੇ ਬੇਟੇ ਨੂੰ ਹਿੱਕੇ ਨਾਲ ਲਾਉਂਦੇ ਹੋਏ ਆਖਿਆ, ‘‘ਬੇਟੇ ਉਨਾਂ ਨਾਲ ਆਪਣ੍ਯਾ ਸਭ ਤੋਂ ਉੱਤਮ ਰਿਸ਼ਤਾ ਏ, ਪਿਆਰ ਦਾ ਰਿਸ਼ਤਾ।’’
|
|
|
ਰੱਬ ਕੀ ਕਰੇ-ਭਵਨਦੀਪ ਸਿੰਘ ਪੁਰਬਾ |
|
ਇਕ ਕਿਸਾਨ ਅਤੇ ਇਕ ਘੁਮਿਆਰ ਪ੍ਰਮਾਤਮਾ ਦੇ ਪੂਰਨ ਭਗਤ ਸੀ । ਸੰਗਰਾਂਦ ਵਾਲੇ ਦਿਨ ਕਿਸਾਨ ਗੁਰਦੁਆਰੇ ਜਾ ਕੇ ਬੇਨਤੀ ਕਰ ਰਿਹਾ ਸੀ, ਹੇ ਰੱਬਾ ਜਲਦੀ-ਜਲਦੀ ਮੀਂਹ ਪਾ ਦੇ ਨਹੀਂ ਤਾਂ ਫਸਲ ਖਰਾਬ ਹੋ ਜਾਵੇਗੀ ਅਤੇ ਘੁਮਿਆਰ ਰੱਬ ਅੱਗੇ ਬੇਨਤੀ ਕਰ ਰਿਹਾ ਸੀ, ਹੇ ਰੱਬਾ 20-25 ਦਿਨ ਮੀਂਹ ਨਾ ਪਾਵੀਂ ਕਿਉਂਕਿ ਮੈਂ ਭਾਂਡੇ ਤਿਆਰ ਕਰ ਕੇ ਰੱਖ ਲਏ ਹਨ, ਹਾਲੇ ਆਵਾ ਨਹੀਂ ਆਇਆ । ਜੇ ਮੀਂਹ ਪੈਣ ਲੱਗ ਪਿਆ ਤਾਂ ਮੈਂ ਤਬਾਅ ਹੋ ਜਾਵਾਂਗਾ ।
ਰੱਬ ਦੋਹਾਂ ਭਗਤਾ ਦੀ ਬੇਨਤੀ ਸੁਣ ਕੇ ਸੋਚ ਰਿਹਾ ਸੀ ਕਿ ਉਹ ਕਿਸਦੀ ਬੇਨਤੀ ਕਬੂਲ ਕਰੇ ।
|
|
|
‘ਅਵਰਿ ਉਪਦੇਸ਼ੇ ਆਪਿ ਨਾ ਕਰੇ’-ਭਵਨਦੀਪ ਸਿੰਘ ਪੁਰਬਾ |
|
ਮਹਾਤਮਾਂ ਜੀ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਸਾਨੂੰ ਜੀਤ ਦੇ ਸੁਆਦ ਤਿਆਗ ਦੇਣੇ ਚਾਹੀਦੇ ਹਨ । ਆਪ ਮਹਾਤਮਾਂ ਜੀ ਬਦਾਮ, ਕਾਜੂ ਅਤੇ ਸੋਗੀ ਦੇ ਫੱਕੇ ਮਾਰ ਰਹੇ ਸਨ । ਮਹਾਤਮਾਂ ਜੀ ਨੇ ਕਥਾ ਸਮਾਪਤ ਹੋਣ ਤੇ ਆਖਿਆ, ਭਾਈ ਸੰਗਤੋਂ ਸਾਨੂੰ ਆਪਣੇ ਹੱਥੀ ਸੇਵਾ ਕਰਨੀ ਚਾਹੀਦੀ ਹੈ । ਸੇਵਾ ਕੀਤਿਆਂ ਮੇਵਾ ਮਿਲਦਾ ਹੈ । ਆਪਣੇ ਡੇਰੇ ਵਿਚ ਕਾਰ ਸੇਵਾ ਚੱਲ ਰਹੀ ਹੈ, ਤੁਸੀਂ ਇਥੇ ਸੇਵਾ ਕਰਕੇ ਪੁੰਨ ਦੇ ਭਾਰੀ ਬਣੋ, ਤੁਹਾਡਾ ਸਵਰਗ ਵਿਚ ਵਾਸਾ ਹੋਵੇਗਾ ।
ਕੁਝ ਸਮੇਂ ਬਾਅਦ ਮਹਾਤਮਾਂ ਜੀ ਚੱਲ ਰਹੀ ਸੇਵਾ ਦੇਖਣ ਆਏ ਤਾਂ ਮਹਾਤਮਾਂ ਜੀ ਦੇ ਚੇਲੇ, ਮਹਾਤਮਾਂ ਜੀ ਦੇ ਮੂਹਰੇ-ਮੂਹਰੇ ਜਿਸ ਜਗ•ਾ ਤੇ ਮਹਾਤਮਾ ਜੀ ਨੇ ਆਉਣਾ ਸੀ, ਉਸ ਜਗ•ਾ ਤੇ ਚਿੱਟੀਆਂ ਚਾਦਰਾਂ ਵਸਾ ਰਹੇ ਸਨ। ਮਹਾਤਮਾਂ ਜੀ ਨੇ ਚਿੱਟੀਆਂ ਚਾਦਰਾਂ ਉੱਪਰ ਗੇੜ•ਾ ਕੱਢਿਆ ਤੇ ਜਾ ਕੇ ਆਪਣੀ ਏ.ਸੀ. ਗੱਡੀ ਵਿਚ ਬੈਠ ਗਏ ।
ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਮਹਾਤਮਾਂ ਜੀ ਨੂੰ ਸਵਰਗ ਦੀ ਲੋੜ ਨਹੀਂ, ਜਾਂ ਮਹਾਤਮਾਂ ਜੀ ਰੱਬ ਦੇ ਖਾਸ ਬੰਦੇ ਹਨ ਜਿਹੜਾ ਰੱਬ ਜੀ, ਉਨਾਂ ਨੂੰ ਬਗੈਰ ਸੇਵਾ ਕੀਤੇ ਬਗੈਰ ਜੀਭ ਦਾ ਸੁਆਦ ਤਿਆਗੇ ਹੀ ਸਵਰਗ ਵਿਚ ਭੇਜ ਦੇਣਗੇ ।
|
|
|
ਕੋਮਨ ਡਾਇਲਾਗ - ਭਵਨਦੀਪ ਸਿੰਘ ਪੁਰਬਾ |
|
ਨੀਰੂ ਬੱਬੂ ਦੇ ਕੋਲ ਖੜੀ ਉਸ ਨੂੂੰ ਆਖ ਰਹੀ ਸੀ, ‘ਬੱਬੂ ਉਹ ਤੂੰ ਹੀ ਏ ਜਿਸਨੂੰ ਰੱਬ ਨੇ ਮੇਰੇ ਲਈ ਬਣਾਇਆ ਹੈ । ਤੇਰੇ ਤੋਂ ਬਗੈਰ ਹੋਰ ਕੋਈ ਮੇਰੇ ਵੱਲ ਅੱਖ ਚੁੱਕ ਕੇ ਨਹੀਂ ਦੇਖ ਸਕਦਾ । ਦੁਨੀਆਂ ਦੀ ਕੋਈ ਵੀ ਤਾਕਤ ਆਪਾਂ ਨੂੰ ਵੱਖ-ਵੱਖ ਨਹੀਂ ਕਰ ਸਕਦੀ । ਨੀਰੂ ਦੀ ਸਹੇਲੀ ਖੜੀ ਸਭ ਕੁਝ ਸੁਣ ਰਹੀ ਸੀ । ਬੱਬੂ ਦੇ ਚਲੇ ਜਾਣ ਤੋਂ ਬਾਅਦ ਨੀਰੂ ਦੀ ਸਹੇਲੀ ਨੇ ਉਸਨੂੰ ਕਿਹਾ, ‘ਨੀਰੂ ਤੂੰ ਹੈਪੀ ਨੂੰ ਵੀ ਇਹ ਗੱਲ ਆਖ ਰਹੀ ਸੀ ਤੇ ਬੱਬੂ ਨੂੰ ਵੀ।’ ਨੀਰੂ ਮੁਸਕਰਾਉਂਦੀ ਹੋਈ ਆਖਣ ਲੱਗੀ, ‘ਛੱਡ ਯਾਰ, ਇਹ ਤਾਂ ਕੋਮਨ ਡਾਇਲਾਗ ਆ, ਹਰ ਥਾਂ ਵਰਤਨੇ ਪੈਂਦੇ ਆ।’’
|
|
|
ਸੱਚ ਤੇ ਇਮਾਨਦਾਰੀ - ਭਵਨਦੀਪ ਸਿੰਘ ਪੁਰਬਾ |
|
‘‘ਧੀਏ ਤੂੰ ਕੌਣ ਆ ? ਇਹ ਬੇਸ਼ਹਾਰਾ ਕੁੜੀ ਤੋਂ ਹਨੇਰੇ ਵਿਚ ਬੈਠੇ ਬਜ਼ੁਰਗ ਨੇ ਪੁੱਛਿਆ ।
ਕੁੜੀ ਨੇ ਉੱਤਰ ਦਿੱਤਾ, ਜੀ ਮੈਂ ਇਮਾਨਦਾਰੀ ਹਾਂ ।
‘‘ਧੀਏ ਫਿਰ ਆ ਜਾ ਮੇਰੇ ਕੋਲ ਅੰਦਰ ਹੀ, ਬਾਹਰ ਜੇ ਕਿਸੇ ਨੇ ਦੇਖ ਲਿਆ ਤਾਂ ਤੈਨੂੰ ਖ਼ਤਮ ਕਰ ਦੇਵੇਗਾ ।
ਕੁੜੀ ਫਟਾਫਟ ਹਨੇਰੇ ਕਮਰੇ ਵਿਚ ਵੜ ਗਈ । ਕਮਰੇ ਵਿਚ ਜਾ ਕੇ ਉਸ ਨੇ ਬਜ਼ੁਰਗ ਤੋਂ ਪੁੱਛਿਆ, ‘‘ਬਾਬਾ ਜੀ ਤੁਸੀਂ ਕੌਣ ਹੋ, ਤੁਸੀਂ ਇਥੇ ਲੁੱਕੇ ਕੇ ਕਿਉਂ ਬੈਠੇ ਹੋ ’’ ?
‘‘ਧੀਏ ਮੈਂ ਸੱਚ ਆ, ਮੈਂ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੀ ਪਰ ਲੋਕਾਂ ਨੇ ਮੈਨੂੰ ਖੁੰਜੇ ਲਾ ਦਿੱਤਾ, ਜਦੋਂ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਲੋਕ ਮਾਰ ਦੇਣਗੇ, ਆਪਣਾ ਦੋਹਾਂ ਦਾ ਇਸੇ ਵਿਚ ਫਾਇਦਾ ਹੈ ਕਿ ਲੁਕੇ ਹੀ ਰਹੀਏ?’’
|
|
|
|