Wednesday, 08 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: Message from Gyani Harinder Singh   :: ਸ਼ਮੀ ਨੇ ਸ਼ਿਵ ਦੇ ਗੀਤਾਂ ਦੀ ਗੱਲ ਛੇੜੀ ਸੀ ਨਾ ਕਿ ਕਿਸੇ ਕਲਾਕਾਰ ਦਾ ਅਪਮਾਨ-ਡਾæਅਮਰਜੀਤ ਟਾਂਡਾ   :: ਪਟਿਆਲਾ ਪੁਲਿਸ ਵੱਲੋਂ 1.77 ਲੱਖ ਰੁਪਏ ਦੀ ਨਕਲੀ ਕਰੰਸੀਅਤੇ 5 ਕਿਲੋ ਅਫੀਮ ਸਮੇਤ ਔਰਤ ਗ੍ਰਿਫਤਾਰ   :: ਅਮਰ ਸ਼ਹੀਦ ਮਨੁੱਖੀ ਹੱਕਾਂ ਦੇ ਰੱਖਵਾਲੇ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀਆਂ   :: ਸਰਕਾਰਾਂ ਦੀ ਨਿੱਜੀਕਰਨ ਦੀਆਂ ਨੀਤੀਆਂ ਕਦੇ ਵੀ ਭਾਰਤੀਆਂ ਦੀਆਂ ਹਿੱਤੀ ਸਾਬਿਤ ਨਹੀ ਹੋ ਸੱਕਦੀਆਂ:-ਪਾਸਲਾ   :: ਦੁਰਗਿਆਨਾਂ ਗਲਿਆਰੇ ਨੂੰ ਖੂਬਸੂਰਤ ਬਨਾਉਣ ਦੇ ਲਈ 600 ਗਰੀਬ ਲੋਕਾਂ ਨੂੰ ਬੇਘਰ ਕਰਨ ਦੀ ਤਿਆਰੀ   :: ਮੈਲਬੌਰਨ 'ਚ ੩ ਸਾਲਾ ਪੰਜਾਬੀ ਬੱਚੇ ਨੂੰ ਮਾਰਨ ਦੇ ਦੋਸ਼ 'ਚ ਗ੍ਰਿਫਤਾਰ ਗੁਰਸੇਵਕ ਢਿੱਲੋਂ ਨੇ ਅਦਾਲਤ 'ਚਗੁਨਾਹ ਕਬੂਲਿਆ   :: ਪੰਜਾਬੀ ਭਾਈਚਾਰੇ ਵਲੋਂ ਕਾਂਗਰਸਮੈਨ ਮਕਿਲੰਟੌਕ ਨੂੰ ਰੋਜਵਿਲ ਵਿੱਚ ਵਿਸੇਸ ਦਾਅਵਤਰੋਜਵਿਲ (ਹੁਸਨ ਲੜੋਆ ਬੰਗਾ   :: ਸ: ਜਸਵੰਤ ਸਿੰਘ ਖਾਲੜਾ ਦੀ ਬਰਸੀਗੁਰਦੁਆਰਾ ਵੈਸਟ ਸੈਕਰਾਮੈਂਟੋ ਵਿੱਖੇ "ਅਲੋਪ ਹੋਇਆਂ ਦੀ ਯਾਦ ਵਿੱਚ" ਦੋ ਦਿਨਾ ਸਮਾਗਮ ਅਯੋਜਿਤ ਕੀਤਾਸੈਕਰਾਮੈਂਟੋ   :: ਹਰਿਆਣਾ ਵਿਧਾਨ ਸਭਾ ਵਿਚ ਚੱਲ ਰਹੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਹਰਿਆਣਾ ਵਿਧਾਨ ਸਭਾ ਦੇ ਮੈਂਬਰਾਂ ਲਈ 10,000 ਰੁਪਏ ਦਾ ਵੇਤਨਮਾਨ ਲਾਗੂ ਕਰਨ ਦਾ ਐਲਾਨ ਕੀਤਾ
ਜੀਵਨੀਆਂ
ਸਮਾਜਿਕ ਕ੍ਰਾਂਤੀਕਾਰੀ - ਸ. ਬਸੰਤ ਸਿੰਘ ਹੰਸਪਾਲ -ਚਰਨਜੀਤ ਸਿੰਘ ਗੁਮਟਾਲਾ ਈ ਮੇਲ

basant_singh_hanspal.jpg


  ਸਰਦਾਰ ਬਸੰਤ ਸਿੰਘ ਹੰਸਪਾਲ, ਜਿਨ੍ਹਾਂ ਕਿਸਮਤ ਨੂੰ ਉਂਗਲੀ ਨਾਲ ਲਗਾ ਕੇ ਤੋਰਿਆ, ਨਾ ਕਿ ਆਮ ਲੋਕਾਂ ਵਾਂਗੂੰ ਮੱਥੇ ਹੱਥ ਧਰਕੇ ਕਿਸਮਤ ਨੂੰ ਕੋਸਿਆ ਦਾ ਜਨਮ ਅੱਜ ਦੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ, ਭਾਰਤ ਦੀ ਹੱਦ ਅੰਦਰ, ਪਿੰਡ ‘ਧਨੋਏ’ ਵਿਚ ਇਕ ਸਰਦੇ ਪੁਜਦੇ ਪਰਿਵਾਰ ਅਤੇ ਰੱਜੇ ਪੁੱਜੇ ਬਾਪ ਸਰਦਾਰ ਬਿਸ਼ਨ ਸਿੰਘ ਦੇ ਘਰ 31 ਜਨਵਰੀ 1915 ਨੂੰ ਜਨਮ ਲਿਆ। ਉਹ ਸਾਰੇ ਬੱਚਿਆਂ ਨੂੰ, ਅਤੇ ਹੋਰ ਵੱਡੇ ਛੋਟੇ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ। ਸਾਕਾਂ ਸਬੰਧੀਆਂ, ਰਿਸਤੇਦਾਰਾਂ ਅਤੇ ਦੋਸਤਾਂ ਦੇ ਦੁਖ ਸੁਖ ਵਿਚ ਤਤਪਰ ਸਹਾਈ ਬਣਦੇ ਸਨ। ਨੋਹਾਂ ਨੂੰ ਧੀਆਂ ਤੋਂ ਵੱਧ ਪਿਆਰ ਕਰਦੇ ਸਨ । ਅਜਿਹੇ ਵਿਵਹਾਰ ਦਾ ਸਦਕਾ ਅਕਸਰ ਸਾਰੇ ਉਹਨਾਂ ਨੂੰ ‘ਭਾਪਾ ਜੀ’ ਕਹਿ ਕੇ ਬੁਲਾਉਂਦੇ ਸਨ।


      ਛੋਟੀ ਉਮਰ ਤੋਂ ਹੀ ਜ਼ਿੰਮੇਵਾਰੀਆਂ ਨੂੰ ਮੋਢਿਆਂ ਤੇ ਚੁੱਕ ਕੇ ਘਰੋਗੀ ਅਤੇ ਸਮਾਜਕ ਜੀਵਨ ਵਿਚ ਲੱਕ ਬੰਨ੍ਹ ਕੇ ਸੁਚਾਰੂ ਅਤੇ ਸੁਖਾਰੂ ਸੋਚਾਂ ਨੂੰ ਅਮਲੀ ਰੂਪ ਵਿਚ ਸਫਲ ਬਨਾਉਣ ਦੀ ਮਿਸਾਲ ਅਤੇ ਮਿਸ਼ਾਲ ਬਣਕੇ ਚਲਦੇ ਰਹੇ । ਪਾਕਿਸਤਾਨ ਬਨਣ ਤੇ ਅੰਮ੍ਰਿਤਸਰ ਆ ਵਰਕਸ਼ਾਪ ਬਣਾ ਕੇ ਨਵੇਂ ਸਿਰਿਓਂ ਕੰਮ ਸ਼ੁਰੂ ਕੀਤਾ।ਫਿਰ 1955 ਵਿਚ ਭਾਰਤ ਵਿਚ ਰੋਲਰ ਸਕੇਟਸ ਬਨਾਉਣ ਵਾਲੇ ਉਹ ਪਹਿਲੇ ਉਦੱਮੀ ਬਣੇ ਅਤੇ ‘ਹਿੰਮਕੋ ਇੰਡਸਟਰੀਜ਼’ ਦੀ ਸਥਾਪਨਾ ਕੀਤੀ।

ਅੱਗੇ ਪੜੋ....
 
*ਸ਼ਹੀਦੀ ਦਿਵਸ ਤੇ ਵਿਸ਼ੇਸ਼ * -- ਮਹਾਨ ਕ੍ਰਾਂਤੀਕਾਰ ਯੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ - (ਜਸਵਿੰਦਰ ਸਿੰਘ ਸਹੋਤਾ) ਈ ਮੇਲ

7kartar.jpg


ਚੜਦੀ ਜਵਾਨੀ ਚ ਹੀ ਦੇਸ਼ ਲਈ ਕੁਰਬਾਨ ਹੋਣ ਵਾਲੇ ਮਹਾਨ ਸੂਰਬੀਰ ਕਰਤਾਰ ਸਿੰਘ ਸਰਾਭਾ ਦਾ ਜਨਮ 1896 ਨੂੰ ਸਰਦਾਰ ਮੰਗਲ ਸਿੰਘ ਸਰਾਭਾ ਦੇ ਘਰ ਪਿੰਡ ਸਰਾਭਾ ਜਿ਼ਲ੍ਹਾ ਲੁਧਿਆਣਾ ਵਿਖੇ ਹੋਇਆ। ਛੋਟੀ ਜਿਹੀ ਉਮਰ ਚ ਪਿਤਾ ਦਾ ਦੇਹਾਂਤ ਹੋ ਜਾਚ ਤੇ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ। ਮੁਢਲੀ ਸਿੱਖਿਆ ਪਿੰਡ ਸਰਾਭਾ ਤੋਂ ਪ੍ਰਾਪਤ ਕੀਤੀ। ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਅੱਠਵੀਂ ਅਤੇ ਮਿਸ਼ਨ ਹਾਈ ਸਕੁਲ ਤੋਂ ਦਸਵੀਂ ਪਾਸ ਕੀਤੀ।

ਅੱਗੇ ਪੜੋ....
 
ਅੱਣਖੀ ਅਤੇ ਕ੍ਰਾਂਤੀਕਾਰੀ ਯੋਧਾ ਸ਼ਹੀਦ ਊਧਮ ਸਿੰਘ - ਜਸਵਿੰਦਰ ਸਿੰਘ ਸਹੋਤਾ (ਜਨਮ ਦਿਨ ਤੇ ਵਿਸ਼ੇਸ਼ ) ਈ ਮੇਲ

 (ਜਨਮ ਦਿਨ ਤੇ ਵਿਸ਼ੇਸ਼ )

ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਲਈ ਜਿੰਮੇਵਾਰ ਤੱਤਕਲੀਨ ਸਮੇਂ ਦੇ ਗਵਰਨਰ ਸਰ ਮਾਈਕਲ ਓ ਡਾਇਰ ਤੋਂ ਵਿਦੇਸ਼ੀ ਧਰਤੀ ਇੰਗਲੈਂਡ 3udam.jpgਵਿਖੇ ਬਦਲਾ ਲੈਣ ਵਾਲੇ ਸੂਰਵੀਰ ਮਹਾਨ ਕ੍ਰਾਂਤੀਕਾਰ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਮੌਜੂਦਾ ਜਿ਼ਲ੍ਹੇ ਸੰਗਰੂਰ ਦੇ ਕਸਬੇ ਸੁਨਾਮ ਵਿਖੇ ਹੋਇਆ। ਸ੍ਰ ਊਧਮ ਸਿੰਘ ਦਾ ਬਚਪਨ ਦਾ ਨਾਂ ਸ਼ੈਰ ਸਿੰਘ ਸੀ। ਪਿਤਾ ਸ੍ਰ ਟਹਿਲ ਸਿੰਘ ਪਿੰਡ ਉੱਪਲ ਵਿਖੇ ਰੇਲਵੇ ਕਰਾਸਿੰਗ ਤੇ ਵਾਚਮੈਨ ਵਜੋਂ ਕੰਮ ਕਰਦੇ ਸਨ। 7 ਸਾਲ ਦੀ ਉਮਰ ਤੋਂ ਪਹਿਲਾਂ ਹੀ ਸ਼ੇਰ ਸਿੰਘ ਦੇ ਮਾਤਾ-ਪਿਤਾ ਪ੍ਰਲੋਕ ਸੁਧਾਰ ਗਏ। 24 ਅਕਤੂਬਰ 1907 ਨੂੰ ਸ਼ੇਰ ਸਿੰਘ ਅਤੇ ਭਰਾ ਮੁਕਤਾ ਸਿੰਘ ਨੂੰ ਸੈਂਟਰਲ ਖਾਲਸਾ ਯਤੀਮਘਰ ਪੁਤਲੀਘਰ ਅਮ੍ਰਿਤਸਰ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇੱਥੇ ਸ਼ੇਰ ਸਿੰਘ ਦਾ ਨਾਮ ਬਦਲ ਕੇ ਊਧਮ ਸਿੰਘ ਅਤੇ ਭਰਾ ਮੁਕਤਾ ਸਿੰਘ ਦਾ ਨਾਮ ਸਾਧੂ ਸਿੰਘ ਰੱਖ ਦਿੱਤਾ ਗਿਆ। 1917 ਨੂੰ ਸਾਧੂ ਸਿੰਘ ਦੀ ਮੌਤ ਹੋ ਗਈ। ਊਧਮ ਸਿੰਘ ਇਸ ਸੰਸਾਰ ਵਿੱਚ ਇਕੱਲਾ ਹੀ ਰਹਿ ਗਿਆ। ਊਧਮ ਸਿੰਘ ਨੇ 1918 �ਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਯਤੀਮ ਘਰ ਛੱਡ ਦਿੱਤਾ।

ਅੱਗੇ ਪੜੋ....
 

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media