Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਕਪੂਰਥਾਲਾ
ਸੰਤ ਅਵਤਾਰ ਸਿੰਘ ਜੀ ਦੀ ਬਰਸੀ ਮੌਕੇ ਗੱਤਕੇ ਦਾ ਟੂਰਨਾਮੈਂਟ ਕਰਵਾਇਆ ਈ ਮੇਲ
ਕਪੂਰਥਲਾ, 28 ਮਈ (ਪੀ.ਡੀ.ਐਸ ਪੰਨੂ )  ੴ ਚੈਰੀਟੇਬਲ ਟਰੱਸਟ ਸੀਚੇਵਾਲ ਵੱਲੋਂ ਮਨਾਈ ਜਾ ਰਹੀ ਸੰਤ ਅਵਤਾਰ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਮੌਕੇ ਅੱਜ ਮਾਰਸ਼ਲ ਆਰਟ ਗੱਤਕੇ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਗੱਤਕੇ ਦੀਆਂ 9 ਟੀਮਾਂ ਨੇ ਵੱਖ ਵੱਖ ਕਰਤੱਵ ਦਿਖਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਵਰਸੋਈ ਕਲਾ ਦੀ ਅੱਜ ਵੀ ਪ੍ਰਫੂਲਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਕਲਾ ਸਵੈ ਰੱਖਿਆ ਲਈ ਵੀ ਬੇਹੱਦ ਲਾਹੇਵੰਦ ਹੈ। ਉਹਨਾਂ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਪੁਰਾਣੇ ਇਤਿਹਾਸ ਨੂੰ ਸਾਂਭਣ ਦਾ ਵਧੀਆ ਉਪਰਾਲਾ ਹੈ। ਅੱਜ ਦੇ ਹੋਏ ਟੂਰਨਾਮੈਂਟ 'ਚ ਡਿਸਟ੍ਰਿਕ ਗੱਤਕਾ ਐਸੋਸੀਏਸ਼ਨ ਲੁਧਿਆਣਾ ਦੀ ਟੀਮ ਨੇ ਪਹਿਲਾ, ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੀਆਂ) ਨੇ ਦੂਜਾ ਤੇ ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ (ਲੜਕੇ) ਨੇ ਤੀਜਾ ਸਥਾਨ ਹਾਸਲ ਕੀਤਾ। ਅੰਤ ਵਿੱਚ ਸੰਤ ਸੀਚੇਵਾਲ ਨੇ ਸਾਰੇ ਆਏ ਹੋਏ ਖਿਡਾਰੀਆਂ ਤੇ ਕੌਚਾਂ ਦਾ ਧੰਨਵਾਦ ਕੀਤਾ ਅਤੇ ਜੇਤੂ ਟੀਮਾਂ ਨੂੰ ਸੁੰਦਰ ਟਰਾਫੀਆਂ ਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਕੌਚ ਗੁਰਵਿੰਦਰ ਕੌਚ, ਰਣਜੀਤ ਕੁਮਾਰ, ਅਮਰੀਕ ਸਿੰਘ ਤਲਵੰਡੀ ਮਾਧੋ, ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
 
ਕਾਨੂੰਨ ਸਹੀ ਢੰਗ ਨਾਲ ਲਾਗੂ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਦਰਿਆ ਕਦੇਂ ਪਲੀਤ ਨਾ ਹੁੰਦੇ-ਸੰਤ ਸੀਚੇਵਾਲ ਈ ਮੇਲ

ਧਾਰਮਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਵਾਤਾਵਰਣ ਦੀ ਲਹਿਰ 'ਚ ਕੁੱਦਣ ਦਾ ਸੱਦਾ 

ਕਪੂਰਥਲਾ ( ੨੭ ਮਈ )ਪੀ.ਡੀ.ਐਸ ਪੰਨੂ-ਨਿਰਮਲ ਕੁਟੀਆ ਸੀਚੇਵਾਲ 'ਚ ਅੱਜ ਸੰਤ ਅਵਤਾਰ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਸਮੁੱਚੇ ਪੰਜਾਬ ਤੇ ਵਿਦੇਸ਼ਾਂ ਵਿੱਚੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਸਾਲਾਨਾ ਬਰਸੀ ਮੌਕੇ ਹੋਏ ਧਾਰਮਿਕ ਦੀਵਾਨ ਦੌਰਾਨ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣ ਲਈ ਬਣਾਏ ਗਏ ਕਾਨੂੰਨਾਂ ਨੂੰ ਸਹੀ ਢੰਗ ਤੇ ਦਿਆਨਤਦਾਰੀ ਨਾਲ ਲਾਗੂ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਦਰਿਆ ਤੇ ਹੋਰ ਕੁਦਰਤੀ ਸੋਮੇਂ ਕਦੇਂ ਵੀ ਪਲੀਤ ਨਾ ਹੁੰਦੇ।

ਅੱਗੇ ਪੜੋ....
 
ਬੱਸ ਹੇਠਾਂ ਆ ਕੇ ਸਾਇਕਲ ਸਵਾਰ ਦੀ ਮੌਤ ਈ ਮੇਲ

gfdg.jpg

 

 

 

 

 

 

 

 

 ਫਗਵਾੜਾ, 14 ਸਤੰਬਰ (ਸਰਬਜੀਤ ਸਿੰਘ ਭੋਗਲ)-ਸਥਾਨਕ ਜੀ.ਟੀ.ਰੋਡ ਤੇ ਪਿੰਡ ਕਾਂਸ਼ੀਨਗਰ ਨੇੜੇ ਸੜਕ ਹਾਦਸੇ ਵਿੱਚ ਇੱਕ ਸਾਈਕਲ ਸਵਾਰ ਵਿਅੱਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇੱਕ ਸਾਈਕਲ ਸਵਾਰ ਕਾਂਸ਼ੀਨਗਰ ਨੇੜੇ ਬਣੇਂ ਨਵੇਂ ਪੁੱਲ ਦੇ ਲਾਗਿਓ ਜਦੋਂ ਸੜਕ ਪਾਰ ਕਰਨ ਲੱਗਾ ਤਾਂ ਉਸਨੂੰ ਫਗਵਾੜਾ ਤੋਂ ਜਲੰਧਰ ਜਾ ਰਹੀ ਨਿਜ਼ੀ ਕੰਪਨੀ ਦੀ ਇੱਕ ਬੱਸ ਨੰਬਰ ਪੀ.ਬੀ-10/ਬੀ-ਵਾਈ/5757 ਨੇ ਟੱਕਰ ਮਾਰ ਦਿੱਤੀ,ਜਿਸਦੇ ਸਿੱਟੇ ਵਜੋਂ ਸਾਈਕਲ ਸਵਾਰ ਦੀ ਮੌਕੇ ਤੇ ਮੌਤ ਹੋ ਗਈ। ਸਾਈਕਲ ਸਵਾਰ ਮ੍ਰਿਤਕ ਦੀ ਪਛਾਣ ਰਾਮ ਲੁਭਾਇਆ (45) ਪੁੱਤਰ ਤਰਸੇਮ ਲਾਲ ਵਾਸੀ ਬਸੰਤ ਨਗਰ,ਫਗਵਾੜਾ ਦੇ ਰੂਪ ਵਿੱਚ ਹੋਈ ਹੈ।

 
ਸੜਕ ਹਾਦਸੇ ਵਿੱਚ ਇੱਕ ਦੀ ਮੌਤ ਈ ਮੇਲ

ਫਗਵਾੜਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਜੀ.ਟੀ.ਰੋਡ ਤੇ ਚੱਕ ਹਕੀਮ ਖੇਤਰ ਨੇੜੇ ਸਕੂਟਰ ਸਵਾਰ ਵਿਅਕੱਤੀ ਵਲੋਂ ਰਾਹਗੀਰ ਦੇ ਟੱਕਰ ਮਾਰ ਦੇਣ ਨਾਲ ਇੱਕ ਵਿਅਕੱਤੀ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕੇ ਬਾਬਰ ਸਿੰਘ ਪੁੱਤਰ ਸ਼੍ਰੀਨਰਾਇਣ ਵਾਸੀ ਪਟੇਲ ਨਗਰ, ਫਗਵਾੜਾ ਜੋ ਕੇ ਆਪਣੇ ਹੋਰ ਸਾਥੀਆਂ ਨਾਲ ਪੈਦਲ ਜਾ ਰਿਹਾ ਸੀ ਤਾਂ ਇੱਕ ਸਕੂਟਰ ਸਵਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਉਸਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ,ਜਿੱਥੇ ਉਸਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕੇ ਸਕੂਟਰ ਸਵਾਰ ਵੀ ਇਸ ਹਾਦਸੇ ਵਿੱਚ ਜ਼ਖਮੀ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਅੱਗੇ ਪੜੋ....
 
ਵਿਦਿਆਰਥੀ ਨੂੰ ਧਮਕਾਉਣ ਦੇ ਮਾਮਲੇ ’ਚ ਇੱਕ ਨੌਜਵਾਨ ਦੇ ਖਿਲਾਫ ਕੇਸ ਦਰਜ਼ ਈ ਮੇਲ

ਫਗਵਾੜਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਤਨਾਮਪੁਰਾ ਖੇਤਰ ਵਿੱਚ ਰਾਮਗੜ੍ਹੀਆ ਕਾਲਜ਼ ਦੇ ਇੱਕ ਵਿਦਿਆਰਥੀ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਨੇ ਇਕ ਵਿਦਿਆਰਥੀ ਦੇ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ  ਇਸ਼ਾਨ ਗੁਪਤਾ ਪੁੱਤਰ ਸੁਨੀਲ ਗੁਪਤਾ ਵਾਸੀ ਬਖਸ਼ੀ ਨਗਰ,ਜੰਮੂ ਨੇ ਪੁਲਿਸ ਨੂੰ ਦੱਸਿਆ ਕੇ ਉਹ ਸਥਾਨਕ ਰਾਮਗੜ੍ਹੀਆ ਕਾਲਜ਼ ਵਿਖੇ ਪੜਾਈ ਕਰਦਾ ਹੈ ਅਤੇ ਕਾਲਜ਼ ਹੋਸਟਲ ਵਿੱਚ ਰਹਿੰਦਾ ਹੈ। ਉਸਨੇ ਦੱਸਿਆ ਕੇ ਉਹ ਜਦੋਂ ਉਹ ਜਾਂਦਾ ਹੈ ਤਾਂ ਰਾਸਤੇ ਵਿੱਚ ਉਸਨੂੰ ਕਾਲਜ਼ ਚੋਂ ਕੱਢੇ ਹੋਏ ਵਿਦਿਆਰਥੀ ਜਗਦੀਪ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਧਿਆਨ ਸਿੰਘ ਕਾਲੋਨੀ,ਫਗਵਾੜਾ ਨੇ ਉਸਨੂੰ ਰੋਕ ਕੇ ਤੰਗ ਪਰੇਸ਼ਾਨ ਕਰਦਾ ਅਤੇ ਧਮਕੀਆਂ ਦਿੰਦਾ ਸੀ। ਪੁਲਿਸ ਨੇ ਉਕਤ ਵਿਦਿਆਰਥੀ ਦੀ ਸ਼ਿਕਾਇਤ ਤੇ ਜਗਦੀਪ ਸਿੰਘ ਦੇ ਖਿਲਾਫ ਕੇਸ ਦਰਜ਼ ਕਰ ਲਿਆ ਹੈ।

 
<< Start < Prev 1 2 3 4 5 6 7 8 9 10 Next > End >>

Results 1 - 9 of 136

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media