|
ਪੇਸ-ਡੁਲੋਹੀ ਦੀ ਜੋੜੀ ਅਮਰੀਕੀ ਓਪਨ ਤੋਂ ਬਾਹਰ |
|
|
ਨਿਊਯਾਰਕ: 1 ਸਤੰਬਰ(a-news)- ਲਿਅੰਡਰ ਪੇਸ ਅਤੇ ਲੁਕਾਸ ਡੁਲੋਹੀ ਦੀ ਤੀਸਰਾ ਦਰਜਾ ਪ੍ਰਾਪਤ ਜੋੜੀ ਅਮਰੀਕੀ ਓਪਨ ਤੋਂ ਬਾਹਰ ਹੋ ਗਈ ਜਦਕਿ ਰੋਹਨ ਬੋਪੰਨਾਅਤੇ ਐਸਾਮ ਉਲ–ਹੱਕ– ਕੁਰੈਸ਼ੀ ਪੁਰਸ਼ ਡਬਲ ਦੇ ਦੂਸਰੇ ਦੌਰ ਵਿੱਚ ਪਹੁੰਚਣ ਵਿੱਚ ਸਫ਼ਲ ਰਹੇ। ਇਸ ਤਰ੍ਹਾਂ ਭਾਰਤ ਲਈ ਇਹ ਦਿਨ ਮਿਲਿਆ–ਜੁਲਿਆ ਰਿਹਾ। ਦੋਵੇਂ ਜੋੜੀਆਂ ਵਿੱਚੋਂ ਕੋਰਟ 'ਤੇ ਉਤਰਨ ਵਾਲੀ ਪੇਸ ਅਤੇ ਡੁਲੋਹੀ ਦੀ ਪਹਿਲੀ ਜੋੜੀ ਨੂੰ ਨਿਰਾਸ਼ਾ ਹੱਥ ਲੱਗੀ ਕਿਉਂ ਚੈਕ ਗਣਰਾਜ ਦੇ ਮਾਰਟਿਨ ਡੈਮ ਅਤੇ ਸਲੋਵਾਕੀਆ ਦੇ ਫਿਲਿਪ ਪੋਲਾਸੇਕ ਨੇ ਉਹਨਾਂ ਨੂੰ 6–7, 6–3, 6–4 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।
|
|
ਅੱਗੇ ਪੜੋ....
|
|
|
ਜਥੇਦਾਰ ਗੁਰਬਚਨ ਸਿੰਘ ਨੇ ਪੁਲਿਸ ਪ੍ਰਬੰਧਾਂ ਹੇਠ ਕੀਤਾ ਸੰਗਤ ਨੂੰ ਸੰਬੋਧਨ-ਮਸਲਾ ਕੁਝ ਲੋਕਾਂ ਵਲੋਂ ਕੀਤੇ ਸਵਾਲਾਂ - ਜਵਾਬ |
|
|
ਨਿਊਯਾਰਕ:30,ਅਗਸਤ(ਹੁਸਨ ਲੜੋਆ ਬੰਗਾ) ਸਭ ਤੋਂ ਪੁਰਾਣੇ ਸਥਾਨਿਕ ਗੁਰਦਵਾਰਾ ਸਾਹਿਬ ਸਿੱਖ ਕਲਚਰਲਸੁਸਾਇਟੀ ਵਿਖੇ ਉਸ ਸਮੇਂ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਸੰਗਤ ਦੇ ਇਕ ਵਰਗ ਨੇ ਜਥੇਦਾਰ ਗੁਰਬਚਨ ਸਿੰਘ ਨੂੰ ਕੁਝ ਸਵਾਲਾਂ ਨੂੰ ਲੈ ਕੇ ਬੋਲਣ ਨਾ ਦਿੱਤਾ। ਜਦੋਂ ਜਥੇਦਾਰ ਸਾਹਿਬ ਬੋਲਣ ਲੱਗੇ ਤਾਂਕੁਝ ਲੋਕਾਂ ਨੇ ਉੱਚੀ ਉੱਚੀ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਭਾਵੇ ਕਿ ਜਥੇਦਾਰ ਤੇ ਆਪਣਾ ਭਾਸ਼ਨ ਸ਼ੁਰੂ ਕਰਨ ਲਈ ਜੋਰ ਪਾਇਆ ਗਿਆ ਇਸ ਵਿਵਾਦ ਨੇ ਇੱਕ ਵਾਰ ਸਥਿਤੀ ਐਸੀ ਬਣਾ ਦਿੱਤੀਕਿ ਜਥੇਦਰ ਗਿਆਨੀ ਗੁਰਚਬਨ ਸਿੰਘ ਨੇ ਜਾਣ ਵਿੱਚ ਹੀ ਬਹਿਤਰੀ ਸਮਝੀ ਅਤੇ ਗੁਰੂ ਅੱਗੇ ਜਾ ਮੱਥਾ ਟੇਕਿਆ । ਇਹ ਝਗੜਾ ਉਤਪੰਨ ਹੋਣ ਦਾ ਕਾਰਣ ਇਹ ਦੱਸਿਆ ਜਾਂਦਾ ਕਿ ਕੁਝ ਲੋਕਾਂ ਦਾ ਗਰੁਪ ਜੱਥੇਦਾਰ ਸਾਹਿਬ ਨੂੰ ਕੁਝ ਸਵਾਲਾਂ ਨੂੰ ਪੁਛਣ ਲਈ ਵੱਖਰਾ ਸਮਾਂ ਮੰਗ ਰਿਹਾ ਸੀ ਪਰ ਪ੍ਰਬੰਧਕਾਂ ਵਲੋਂ ਜੱਥੇਦਾਰ ਪਾਸੋਂ ਸਮਾਂ ਨਾ ਦੁਆਇਆ ਗਿਆ, ਇਨਾਂ ਸਵਾਲਾਂ ਵਿਚ ਰਾਗਮਾਲਾ ਦਾ ਮੁੱਦਾ, ਜਥੇਦਾਰਇਕਬਾਲ ਸਿੰਘ ਅਤੇ ਪ੍ਰੋ ਦਰਸਨ ਸਿੰਘ ਦੀ ਇਕਤਰਫਾ ਫੈਸਲੇ ਬਾਰੇ ਅਤੇ ਨਾਨਕਸਾਹੀ ਕਲੰਡਰ ਬਾਰੇ ਸਪੱਸਟੀਕਰਨ ਦੇਣ ਬਾਰੇ ਸਨ।
|
|
ਅੱਗੇ ਪੜੋ....
|
|
|
ਹਰਬੰਸ ਸਿੰਘ ਜਗਿਆਸੂ ਦਾ ਪਲੇਠਾ ਕਾਵਿ –ਸੰਗ੍ਰਿਹ 'ਜਗਿਆਸਾ'ਤੇ ਗੋਸ਼ਟੀ ਕਰਵਾਈ ਗਈ |
|
|
ਕੈਲੇਫ਼ੋਰਨੀਆ (ਹੁਸਨ ਲੜੋਆ ਬੰਗਾ) ਬੀਤੇ ਦਿਨੀ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਬੇਅ-ਏਰੀਆ ਇਕਾਈ(ਰਜਿ.) ਵਲੋਂ ਇਕ ਸਾਹਿਤਕ ਮਿਲਣੀ ਆਯੋਜਿਤ ਕੀਤੀ ਗਈ, ਜਿਸ ਵਿਚ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਯੁਬਾ ਸਿਟੀ / ਸੈਕਰਾਮੈਂਟੋ ਦੇ ਪ੍ਰਧਾਨ ਹਰਬੰਸ ਸਿੰਘ ਜਗਿਆਸੂ ਦੇ ਪਲੇਠੇ ਕਾਵਿ-ਸੰਗ੍ਰਿਹ 'ਜਗਿਆਸਾ' ãੁਤੇ ਗੋਸ਼ਟੀਕਰਵਾਈ ਗਈ। ਇਸ ਸਮਂੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਰਬਿੰਦਰ ਸਿੰਘ ਅਟਵਾਲ, ਬਖ਼ਸ਼ੀਸ਼ ਕੌਰ ਸੰਧੂ,ਹਰਭਜਨ ਸਿੰਘ ਢਿਲੋਂ ਅਤੇ ਬੇਅ-ਏਰੀਆ ਯੂਨਿਟ ਦੇ ਪ੍ਰਧਾਨ ਤਾਰਾ ਸਿੰਘ ਸਾਗਰ ਸ਼ਾਮਿਲ ਹੋਏ। ਸਭ ਤੋਂ ਪਹਿਲਾਂਹਰਬੰਸ ਸਿੰਘ ਹੁਰੀਂ ਰਸਮੀ ਤੌਰ ਤੇ ਆਪਣੇ ਇਸ ਕਾਵਿ-ਸੰਗ੍ਰਿਹ ਵਿਚੋਂ ਇਕ ਗਜ਼ਲ ਪੜ੍ਹ ਕੇ ਸੁਣਾਈ। ਡਾ. ਅਮਰੀਕਸਿੰਘ ਜੀ ਨੇ 'ਜਗਿਆਸਾ' ਕਿਤਾਬ ਬਾਰੇ ਆਪਣਾ ਲਿਖਿਆ ਪੇਪਰ ਬਹੁਤ ਸੀ ਸਰਲ, ਸਪੱਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਦੇ ਹੋਏ ਕਿਹਾ ਕਿ ਵਾਕਿਆ ਹੀ ਇਸ ਕਿਤਾਬ ਵਿਚ ਜਗਿਆਸੂ ਸਾਹਿਬ ਦੀ ਹੋਰ, ਪਰ੍ਹੇ ਹੋਰ-ਹੋਰ ਜਾਣਨ ਦੀਪ੍ਰਬਲ ਜਗਿਆਸਾ ਦਿਖਾਈ ਦਿੰਦੀ ਹੈ। ਕਿਸੇ ਵੀ ਕਾਵਿ ਵੰਨਗੀ ਵਿਚ ਜਗਿਆਸਾ ਤੋਂ ਬਿਨਾ ਕਵਿਤਾ ਮਹਿਜ਼ ਤੁਕ ਬੰਦੀਦਾ ਜੋੜ-ਤੋੜ ਹੀ ਬਣ ਕੇ ਰਹਿ ਜਾਂਦੀ ਹੈ। ਬਹੁਤ ਹੀ ਸੁਚੱਜੇ ਢੰਗ ਨਾਲ ਜ਼ਿੰਦਗੀ ਅਤੇ ਮੌਤ ਦੀ ਸਚਾਈ ਨੂੰ ਪ੍ਰਵਾਨਣਾ,ਵਖ-ਵਖ ਵਿਸ਼ਿਆਂ ਨੂੰ ਛੋਹ ਕੇ ਲਿਖਣਾ ਅਤੇ ਕਟੜਵਾਦ ਨੂੰ ਭੰਡਣਾ ਇਸ ਪੁਸਤਕ ਵਿਚਲੀਆਂ ਖਾਸ ਵਿਸ਼ੇਸ਼ਤਾਈਆਂਹਨ।
|
|
ਅੱਗੇ ਪੜੋ....
|
|
|
ਫਿਲਮੀ ਐਕਟਰ ਸੰਨੀ ਦਿਓਲ ਅਤੇ ਪ੍ਰਕਾਸ਼ ਕੌਰ ਦਿਓਲ ਵਲੋਂ ਜਸਪ੍ਰੀਤ ਸਿੰਘ ਅਟਾਰਨੀ ਨੂੰ ਮੁਬਾਰਕਬਾਦ ਦਿਤੀ |
|
|
sunny_deol_and his mom Parkash kaur holding_news paper in Jaspreet Singh's House (Hussan Laroya Banga)
ਫਰਿਜ਼ਨੋ (ਹੁਸਨ ਲੜੋਆ ਬੰਗਾ) ਹਿੰਦੀ ਫਿਲਮਾਂ ਦੇ ਸਟਾਰ ਸੰਨੀ ਦਿਓਲ ਜੋ ਕਿ ਆਪਣੇ ਮਾਤਾ ਜੀ ਸ਼੍ਰੀਮਤੀ ਪ੍ਰਕਾਸ਼ ਕੌਰ ਦਿਓਲ ਨਾਲ ਪਿਛਲੇ ਦਿਨੀ ਅਮਰੀਕਾ ਦੇ ਦੌਰੇ ਤੇ ਸਨ ਇਸ ਦੌਰੇ ਦੋਰਾਨ ਆਪਣੇ ਬਹੁਤ ਹੀ ਕਰੀਬੀ ਅਤੇ ਪਰੀਵਾਰਕ ਕਾਨੂੰਨੀ ਸਲਾਕਾਰ ਸ. ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੂੰਫਰਿਜ਼ਨੋ ਵਿਖੇ ਨਵਾਂ ਲਾਅ ਆਫਸ ਖੋਲਣ ਅਤੇ ਅਮਰੀਕਨ ਪੰਜਾਬੀ ਨਿaਜ਼ ਵੀਕਲੀ ਅਖਬਾਰ ਕੱਢਣਤੇ ਮੁਬਾਰਕਬਾਦ ਦਿਤੀ। ਪੰਜਾਬੀਆਂ ਦੇ ਮਸ਼ਹੂਰ ਵਕੀਲ ਸ. ਜਸਪ੍ਰੀਤ ਸਿੰਘ ਹੁਰਾਂ ਦੇ ਦਫਤਰ ਪਹਿਲਾਂਹੀ ਨਿਊਯਾਰਕ, ਫਰੀਮੋਂਟ, ਸੈਕਰਾਮੈਂਟੋ, ਅਤੇ ਬੇਕਰਸਫੀਲਡ, ਵਿਖੇ ਮੌਜੂਦ ਹਨ ਸ. ਜਸਪ੍ਰੀਤ ਸਿੰਘਇਮੀਗ੍ਰੇਸ਼ਨ ਦੇ ਮਾਹਿਰ ਵਕੀਲ ਹਨ ਸੰਨੀ ਦਿਓਲ ਅਤੇ ਉਹਨੇ ਦੇ ਮਾਤਾ ਜੀ ਸ੍ਰੀ ਮਤੀ ਪ੍ਰਕਾਸ਼ ਕੌਰ ਨੇ ਆਸ ਪ੍ਰਗਟ ਕੀਤੀ ਅਤੇ ਖੁਸ਼ੀ ਜਿਤਾਈ ਕਿ ਅਮਰੀਕਨ ਪੰਜਾਬੀ ਨਿਊਜ਼ ਪੰਜਾਬੀ ਮਾਂ ਬੋਲੀ ਅਤੇਪੰਜਾਬੀ ਲੋਕਾਂ ਦੀ ਵੱਧ ਚੱੜ ਕੇ ਸੇਵਾ ਕਰੇਗਾ ਉਹਨਾ ਕਿਹਾ ਕਿ ਇਹ ਇਕ ਮਿਆਰੀ ਅਖਬਾਰ ਸਾਬਤ ਹੋਵੇਗਾ ਅਤੇ ਸ. ਜਸਪ੍ਰੀਤ ਸਿੰਘ ਦੀ ਕਾਬਲੀਅਤ ਤੇ ਉਨਾ ਨੂੰ ਪੂਰਾ ਭਰੋਸਾ ਹੈ।ਇਸ ਮੌਕੇ ਉਨਾਂ ਨਾਲ ਜਸਪ੍ਰੀਤ ਸਿੰਘ ਦੇ ਪਿਤਾ ਸ. ਮੇਵਾ ਸਿੰਘ ਸਾਬਕਾ ਜੱਜ ਤੇ ਹੋਰ ਅਮਰੀਕਨ ਅਕਾਲੀ ਆਗੂ ਵੀ ਹਾਜਰਸਨ।
|
|
|
Protest in Washington |
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 9 of 125 |