|
ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ |
|
|
ਜਰਮਨ ੮ ਸਤੰਬਰ (ਮਨਮੋਹਣ ਸਿੰਘ ਜਰਮਨੀ) ਸਿੱਖ ਕੌਮ ਦੀ ਸੁਪਰੀਮ ਤਾਕਤ ਸੀ੍ਰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਯੌਰਪ ਦੌਰੇ ਤੇ ਹਨ ਇਸ ਲੜੀ ਤਹਿਤ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਰਮਨ ਵਿਖੇ ਪਹੁੰਚੇ ਜਿੰਨਾਂ ਦਾ ਵੱਖ ਵੱਖ ਧਾਰਮਿਕ,ਸਮਾਜਿਕ,ਰਾਜਨੀਤਕ ਜਥੇਬੰਦੀਆਂ ਵਲੋਂ ਭਾਰੀ ਸਵਾਗਤ ਕੀਤਾ ਹੈ। ਜਰਮਨ ਦੀਆਂ ਪੰਥਕ ਜਥੇਬੰਦੀਆਂ ਵਲੋਂ ਸਿੰਘ ਸਾਹਿਬ ਜੀ ਦਾ ਪੂਰਨ ਸਤਿਕਾਰ ਅਤੇ ਸਾਥ ਦਿਤਾ ਜਾ ਰਿਹਾ ਹੈ ਉਥੇ ਜਰਮਨੀ ਦੇ ਉਘੇ ਵਪਾਰੀ ਵਰਗ ਵੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਬਹੁਤ ਮਾਣ ਸਤਿਕਾਰ ਕਰ ਰਹੇ ਹਨ। ਜਰਮਨੀ ਦੇ ਸ਼ਹਿਰ ਡੋਸਟਨ ਵਿਖੇ ਸ:ਗੁਰਮੁੱਖ ਸਿੰਘ ਨੇ ਅਪਣੇ ਸ਼ੇਰੇ ਪੰਜਾਬ ਰੈਸਟੋਰੈਂਟ ਵਿਖੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਲਈ ਇਕ ਸਨਮਾਨ ਸਮਾਗਮ ਰਖਿਆ ਗਿਆ ਜਿਸ ਵਿਚ ਇਲਾਕੇ ਦੇ ਪੰਜਾਬੀ ਵੀਰਾ ਨੇ ਹਿੱਸਾ ਲਿਆ ਇਸ ਮੌਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਸ੍ਰੋਮਣੀ ਅਕਾਲੀ ਦਲ (ਅ) ਮਾਨ ਦੇ ਜਰਮਨ ਮੁੱਖੀ ਬਾਬਾ ਸੋਹਣ ਸਿੰਘ ਕੰਗ ਨੇ ਸਾਥੀਆਂ ਵਲੋਂ ਸਵਾਗਤ ਕੀਤਾ ਅਤੇ ਜੀ ਆਇਆ ਕਿਹਾ। ਸਮਾਗਮ ਵਿਚ ਪਹੁੰਚੇ ਬੁਲਾਰਿਆਂ ਨੇ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀਆਂ ਸਿੱਖ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਦੀ ਸਲਾਘਾ ਕਰਦਿਆਂ ਕਿਹਾ ਕੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿੱਖ ਧਰਮ ਅਤੇ ਗੁਰੂ ਸਾਹਿਬਾਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਸ਼ਬਕ ਸਿਖਾਇਆ ਅਤੇ ਖਾਲਸਾ ਪੰਥ ਦੀ ਚੜਦੀ ਕਲਾ ਬਰਕਰਾਰ ਰੱਖਣ ਲਈ ਮਹਾਨ ਕੁਰਬਾਨੀ ਕੀਤੀ
|
|
ਅੱਗੇ ਪੜੋ....
|
|
|
ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ 406' ਵੇ ਪਹਿਲੇ ਪ੍ਰਕਾਸ਼ ਦਿਵਸ਼ ਬੜੀ ਸਰਧਾ ਨਾਲ ਮਨਾਏ ਗਏ। |
|
ਫਰੈਂਕਫੋਰਟ: 06 ਸਤੰਬਰ (ਯੋਰਪ ਦੀ ਅਵਾਜ਼) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਗੁਰੂ ਗ੍ਰੰਥ ਸਹਿਬ ਜੀ ਦੇ ਪਹਿਲਾ ਪ੍ਰਕਾਸ਼ ਦਿਵਸ ਬੜੀ ਸਰਧਾ ਨਾਲ ਮਨਾਇਆਂ ਗਿਆ। ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਗਈ। ਭੋਗ ਉਪੰਰਤ ਬੱਚਿਆਂ, ਬੀਬੀ ਕਿਰਨਜੋਤ ਕੌਰ ਸਚਦੇਵਾ ਵਲੋਂ "ਰੇ ਮਨੁ ਐਸੋ ਕਰ ਸਨਿਆਸਾ, ਤੁਮ ਹੋ ਸਭੁ ਰਾਜਨੁ ਕੇ ਰਾਜਾ, ਡਗ ਮਗ ਛਾਡ ਰੇ ਮਨੁ ਬੋਹਰਾ" ਅਤੇ ਪੰਜਾਬ ਦੀ ਧਰਤੀ ਵਿਸੇਸ਼ ਤੌਰ ਤੇ ਪਹੁਚੇ ਭਾਈ ਅਮਰਜੀਤ ਸਿੰਘ ਨਾਗਰਾਂ ਦੇ ਜਥੇ ਵਲੋਂ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਟੇਜ ਦੀ ਸੇਵਾ ਭਾਈ ਹੀਰਾ ਸਿੰਘ ਮੱਤੇਵਾਲ ਨੇ ਨਿਭਾਈ।
|
|
ਅੱਗੇ ਪੜੋ....
|
|
|
ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਸੁਰਿੰਦਰ ਸਿੰਘ ਭਿੰਡਰ ਜਰਮਨੀ ਦੇ ਪਿਤਾ ਜੀ ਡਾ. ਸੇਵਾ ਸਿੰਘ ਦੇ ਅਕਾਲ ਚਲਾਣੇ ਤੇ ਅਸੀਂ ਇਸ ਦੁਖ ਦੀ ਘੜੀ ਵਿਚ ਸ਼ਰੀਕ ਹਾਂ : ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ। |
|
ਜਰਮਨੀ: (europediawaz)-ਭਾਈ ਸੁਰਿੰਦਰ ਸਿੰਘ ਸਾਬਕਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸਨ ਜਰਮਨੀ ਜੋ ਪਿਛਲੇ ਤਿੰਨ ਦਹਾਕੇ ਤੋਂ ਇੰਡੀਆਂ ਨਹੀਂ ਜਾ ਸਕੇ ਕਿਉਕਿ ਜਦ ੧੯੮੪ ਵਿਚ ਇੰਡੀਆ ਦੀ ਸਰਕਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲਾ ਕੀਤਾ ਤਦ ਤੋਂ ਹੀ ਉਹ ਸਿੱਖਾਂ ਨਾਲ ਹੋ ਰਹੇ ਜੁਲਮ ਨੂੰ ਜਰਮਨ ਭਾਸ਼ਾਂ ਵਿਚ ਪੇਪਰ ਛਪਵਾਕੇ ਜਰਮਨ ਲੋਕਾਂ ਤੱਕ ਪਹੁਚਾਉਣ ਲਈ ਅੱਗੇ ਆਏ, ਜੋ ਇੰਡੀਆਂ ਸਰਕਾਰ ਨੂੰ ਬਿਲਕੁਲ ਨਹੀਂ ਭਾਇਆ। ਅਨੇਕਾਂ ਹੋਰ ਸਿੰਘਾਂ ਦੀ ਤਰ੍ਹਾਂ ਇਹਨਾਂ ਨੂੰ ਵੀ ਇੰਡੀਆਂ ਸਰਕਾਰ ਨੇ ਬਿਨਾਂ ਕਿਸੇ ਕਰੀਮੀਨਲ ਕੇਸ ਦੇ ਆਪਣੀ ਕਾਲੀ ਸੂਚੀ ਵਿੱਚ ਦਾਖਿਲ ਕਰ ਦਿੱਤਾ। ਪਹਿਲਾ ਮਾਤਾ ਜੀ ਹੁਣ ਤੇ ਪਿਤਾ ਦੇ ਅਕਾਲ
ਚਲਾਣੇ ਤੇ ਆਖਿਰੀ ਰਸਮਾਂ ਵਿਚ ਵੀ ਦਾਖਿਲ ਨਹੀਂ ਹੋ ਸਕੇ। ਸ੍ਰ. ਸੇਵਾ ਸਿੰਘ ਅਕਾਲ ਪੁਰਖੁ ਵਲੋਂ ਬਖਸ਼ੀ ਆਪਣੀ ਉਮਰ ਭੋਗ ਕੇ ੨੭ ਅਗਸਤ ੨੦੧੦ ਦਿਨ ਸੁਕਰਵਾਰ ਨੂੰ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ, ਬਾਪੂ ਜੀ ਪਿਛਲੇ ਲਮੇਂ ਸਮੇਂ ਤੋ ਬੀਮਾਰ ਚਲੇ ਆ ਰਹੇ ਸਨ। ਉਹਨਾਂ ਆਪਣੀ ੮੫ ਸਾਲਾਂ ਉਮਰ ਵਿਚ ਲੋਕ ਸੇਵਾ ਨੇ ਨਾਲ ਨਾਲ ਸਿੱਖੀ ਸਰੂਪ ਵਿੱਚ ਵਿਚਰਦੇ ਹੋਏ ਆਪਣੀ ਸਾਹਾਂ ਦੀ ਪੂਜੀ ਨੂੰ ਪੂਰਾ ਕੀਤਾ। ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ, ਭਾਈ ਲਖਵਿੰਦਰ ਸਿੰਘ ਮੱਲ਼ੀ, ਭਾਈ ਚਮਨਦੀਪ ਸਿੰਘ, ਭਾਈ ਬਲਬੀਰ ਸਿੰਘ ਸੰਧੂ, ਭਾਈ ਸੁਖਵਿੰਦਰ ਸਿੰਘ ਕਲੋਨ, ਭਾਈ ਹਰਿਮੰਦਰ ਸਿੰਘ, ਭਾਈ ਅਵਤਾਰ ਸਿੰਘ ਨਿਝਰ, ਭਾਈ ਕੁਲਦੀਪ ਸਿੰਘ, ਭਾਈ ਜਰਨੈਲ ਸਿੰਘ ਬੈਂਸ, ਭਾਈ ਬਲਰਾਜ ਸਿੰਘ, ਭਾਈ ਪ੍ਰਮਜੀਤ ਸਿੰਘ ਅਤੇ ਸਮੂੰਹ ਮੈਬਰਾਨ ਇਸ ਦੁਖ ਦੀ ਘੜੀ ਵਿਚ ਭਾਈ ਸੁਰਿੰਦਰ ਸਿੰਘ ਭਿੰਡਰ ਨਾਲ ਸ਼ਰੀਕ ਹਾਂ ਅਤੇ ਅਕਾਲ ਪੁਰਖੁ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ.
|
|
|
ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ੨੨ ਅਗਸਤ ਨੂੰ ਸ਼ਹੀਦੀ ਸਮਾਗਮ |
|
|
ਮੋਜੂਦਾ ਸਮੂਹ ਸਿੰਘਾਂ ਸ਼ਹੀਦਾਂ ਤੇ ਰੋਮਾਨੀਆਂ ਕਾਂਡ ਦੇ ਸ਼ਹੀਦ ਭਾਈ ਜੁਗਰਾਜ ਸਿੰਘ,ਭਾਈ ਜਗਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ੨੨, ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਹੋਵੇਗਾ
ਸ਼ਹੀਦੀ ਸਮਾਗਮ
ਗੁਰੂ ਪਿਆਰੀ ਸਾਧ ਸੰਗਤ ਜੀਉ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ I I
ਫਰੈਂਕਫੋਰਟ ਜਰਮਨੀ:੨੨,ਅਗਸਤ (ਯੋਰਪ ਦੀ ਅਵਾਜ )- ਭਲੀ ਭਾਂਤ ਇਹ ਜਾਣਦੇ ਹੋ ਕੇ ਸਿੱਖ ਕੌਮ ਉਤੇ ਅਨੇਕਾ ਜਾਲਮਾ ਨੇ ਜੁਲਮ ਕੀਤੇ ਹਨ ਉਹਨਾ ਵਿੱਚੋ ਹੀ ਇਕ ਪੰਜਾਬ ਪੁਲਿਸ ਦਾ ਮੁਖੀ ਰਹਿ ਚੁੱਕਾ ਜੂਲੀਅਟ ਰਿਬੈਰੋ ਜੋ ਕਿਹਾ ਕਰਦਾ ਸੀ ਕਿ "ਗੋਲੀ ਦਾ ਜਬਾਬ ਗੋਲੀ" ਨਾਲ ਦਿੱਤਾ ਜਾਵੇਗਾ। ਪਰ ਇਹ ਪੁਲਿਸ ਮੁਖੀ ਸਿੱਖ ਕੌਮ ਦੇ ਜੋਧਿਆਂ ਦੀਆਂ ਗੋਲੀਆਂ ਤੋਂ ਹਮੇਸ਼ਾਂ ਆਪਣੇ ਆਪ ਨੂੰ ਬਚਾਉਦਾਂ ਰਿਹਾਂ ਤੇ ਕਦੇ ਆਪ ਸਾਹਮਣੇ ਆ ਕੇ ਮੁਕਾਬਲਾ ਨਹੀਂ ਕੀਤਾ ਸਗੋਂ ਸਿੱਖ ਕੌਮ ਦੇ ਬੇਕਸੂਰ ਬੱਚੇ, ਬੱਚੀਆਂ,ਸਿੰਘ-ਸਿੰਘਣੀਆ ਅਤੇ ਬਜੁਰਗਾ ਨੂੰ ਘਰਾਂ ਤੋਂ ਚੁੱਕ ਕੇ ਝੂਠੇ ਪੁਲਿਸ ਮੁੱਕਾਬਲਿਆਂ ਵਿੱਚ ਸ਼ਹੀਦ ਕਰਦਾ ਰਿਹਾ, ਇਸ ਦੇ ਇਸ ਬਿਆਨ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਜਦੋਂ ਹਿਊਮਨ ਰਾਈਟਸ ਜਥੇਬੰਦੀਆਂ ਵਲੋਂ ਵਿਰੋਧ ਹੋਇਆਂ ਤਾਂ ਇਸ ਦੀ ਪੁਲਿਸ ਨੌਕਰੀ ਤੋਂ ਬਾਦ ਇਸ ਦੀ ਸੁਰੱਖਿਆ ਨੂੰ ਮੁਖ ਰੱਖਕੇ ਰਿਬੈਰੋ ਨੂੰ ਰੋਮਾਨੀਆਂ ਇੰਡੀਅਨ ਅੰਬੈਸੀ ਵਿੱਚ ਬਤੌਰ ਅੰਬੈਸਡਰ ਭੇਜ ਦਿੱਤਾ, ਪਰ ਸਿੱਖ ਕੌਮ ਦੇ ਕੀਤੇ ਇਸ ਦੇ ਜੁਲਮਾਂ ਦਾ ਹਿਸਾਬ ਕਰਨ ਲਈ ਸਿੱਖ ਕੌਮ ਦੇ ਜੋਧੇ ਭਾਈ ਜੁਗਰਾਜ ਸਿੰਘ,ਭਾਈ ਜਗਵਿੰਦਰ ਸਿੰਘ,ਭਾਈ ਪ੍ਰਗਟ ਸਿੰਘ ਇਸ ਦਾ ਪਿੱਛਾ ਕਰਦੇ ਰੋਮਾਨੀਆਂ ਪਹੱਚ ਗਏ. ੨੦ ਅਗਸਤ ੧੯੯੧ ਨੂੰ ਸਿੱਖ ਕੌਮ ਦੇ ਦੋਖੀ ਰਿਬੈਰੋ ਨੂੰ ਘੇਰ ਲਿਆ.
|
|
ਅੱਗੇ ਪੜੋ....
|
|
|
ਇੰਟਰਨੈਸ਼ਨਲ ਸਿੱਖ ਯੂਥ ਫੈਂਡਰੇਸ਼ਨ ਜਰਮਨੀ ਵਲੋਂ ਭਾਈ ਸੁਰਿਦੰਰਪਾਲ ਸਿੰਘ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾਂ |
|
|
ਜਰਮਨ:18,ਅਗਸਤ (ਯੋਰਪ ਦੀ ਅਵਾਜ ) – ਭਾਈ ਸੁਰਿਦੰਰਪਾਲ ਸਿੰਘ ਦੇ ਬੀਮਾਰੀ ਕਾਰਨ ਹੋਏ ਅਕਾਲ ਚਲਾਣੇ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਂਡਰੇਸ਼ਨ ਜਰਮਨੀ ਵਲੋਂ ਦੁਖ ਦਾ ਪ੍ਰਗਟਾਵਾਂ ਕਰਦੇ ਹੋਏ ਕਿਹਾ ਕਿ ਭਾਈ ਸੁਰਿਦੰਰਪਾਲ ਸਿੰਘ ਨੇ ਮੋਜੂਦਾ ਸਿੱਖ ਸੰਘਰਸ਼ ਚ ਅਹਿਮ ਯੋਗਦਾਨ ਪਾਇਆ ਉਹ ਹਮੇਸ਼ ਹੀ ਸਿੱਖੀ ਸੰਘਰਸ਼ ਅਤੇ ਖਾਲਸਾ ਰਾਜ ਲਈ ਸਮਰਪਿਤ ਰਹੇ ।ਉਹਨਾ ਦੀਆ ਸੇਵਾਵਾ ਨੂੰ ਪੰਥ ਹਮੇਸ਼ਾ ਯਾਦ ਰੱਖੇਗਾ।ਫੈਂਡਰੇਸ਼ਨ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹੁੰਦਲ,ਭਾਈ ਲਖਵਿੰਦਰ ਸਿੰਘ ਮੱਲ੍ਹੀ,ਭਾਈ ਬਲਬੀਰ ਸਿੰਘ ਸੰਧੂ,ਭਾਈ ਅਵਤਾਰ ਸਿੰਘ ਨਿਝਰ,ਭਾਈ ਚਮਨਦੀਪ ਸਿੰਘ,ਭਾਈ ਹਰਵਿੰਦਰ ਸਿੰਘ,ਭਾਈ ਭੁਪਿੰਦਰ ਸਿੰਘ ਨਿਹੰਗ,ਭਾਈ ਪਰਮਿੰਦਰ ਸਿੰਘ,ਭਾਈ ਜਰਨੈਲ ਸਿੰਘ ਅਤੇ ਸੂਮਹ ਮੈਬਰਾਨ ਵੱਲੋ ਭਾਈ ਸੁਰਿੰਦਰਪਾਲ ਸਿੰਘ ਜੀ ਦੇ ਪਰਿਵਾਰ ਦੇ ਦੁਖ ਵਿੱਚ ਸ਼ਾਮਲ ਹੁੰਦਿਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾ ਕੇ ਵਾਹਿਗੁਰੂ ਭਾਈ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ.
|
|
|
|
<< Start < Prev 1 2 3 4 5 6 7 Next > End >>
|
| Results 1 - 9 of 55 |