|
ਅਕਾਲੀ ਦਲ (ਬ) ਨਾਰਵੇ ਵੱਲੋ ਸ਼ਰਨਜੀਤ ਬੈਸ(ਓੁੱਘੇ ਪੱਤਰਕਾਰ)ਦੇ ਪਿਤਾ ਜੀ ਸ਼੍ਰੀ ਰਾਮ ਦਾਸ ਬੈਸ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ। |
|
|
ਓਸਲੋ(ਰੁਪਿੰਦਰ ਢਿੱਲੋ ਮੋਗਾ) ਅਕਾਲੀ ਦਲ(ਬ) ਨਾਰਵੇ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਯੂਥ ਵਿੰਗ ਦੇ ਪ੍ਰਧਾਨ ਹਰਿੰਦਰਪਾਲ ਸਿੰਘ(ਬੀੜ ਚੱਿੜਕ), ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਅਜਮੇਰ ਸਿੰਘ ਬਾਬਾ, ਫੈਡਰਿਕ ਗਿੱਲ, ਜਗਦੇਵ ਸਿੰਘ ਬੋਪਾਰਾਏ,ਸਵਿੰਦਰ ਪਾਲ ਭਰਥ,ਸੁਖਜਿੰਦਰ ਸਿੰਘ, ਹਰਪਾਲ ਸਿੰਘ ਖੱਟੜਾ, ਅਜੈਬ ਸਿੰਘ , ਤਜਿੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਭੁੱਲਰ , ਇੰਦਰਜੀਤ ਸਿੰਘ, ਗੁਰਸ਼ਰਨ ਸਿੰਘ ਢਿੱਲੋ, ਅਮਰੀਕ ਸਿੰਘ , ਜਗਜੀਵਨ ਸਿੰਘ, ਪਰਮਜੀਤ ਸਿੰਘ ਅਤੇ ਬਹੁਤ ਸਾਰੇ ਹੋਰ ਅਕਾਲੀ ਦਲ ਵਰਕਰ ਅਤੇ ਦੂਸਰੇ ਕਈ ਸੱਜਣਾ ਓੁੱਘੇ ਪੱਤਰਕਾਰ ਅਤੇ ਦੀ ਟਾਈਮਜ਼ ਆਫ ਪੰਜਾਬ ਦੇ ਸੰਪਾਦਕ ਸ਼ਰਨਜੀਤ ਬੈਸ ਦੇ ਪਿਤਾ ਜੀ ਸ਼੍ਰੀ ਰਾਮਦਾਸ ਬੈਸ ਦੇ ਅਕਾਲ ਚਲਾਣੇ ਕਰ ਜਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਬੈਸ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਸ਼ਰੀਕ ਹਨ।ਪਾਰਟੀ ਵਰਕਰਾ ਵੱਲੋ ਵਾਹਿ ਗੁਰੂ ਅੱਗੇ ਇਹੀ ਅਰਦਾਸ ਹੈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਸਥਾਨ ਬਖਸ਼ੇ ਅਤੇ ਪਰਿਵਾਰ ਨੂੰ ਇਹ ਭਾਣਾਂ ਮੰਨਣ ਦਾ ਬੱਲ ਬਖਸ਼ੇ।
|
|
|
ਸ੍ਰ:ਗੁਰਮੇਲ ਸਿੰਘ ਗਿੱਲ ਪ੍ਰਧਾਨ ਇੰਡੀਅਨ ਓਵਰਸੀਜ ਕਾਗਰਸ(ਨਾਰਵੇ) ਅਤੇ ਹੋਰ ਪਤਵੰਤੇ ਸੱਜਣਾਂ ਵੱਲੋ ਮਹਾਰਾਣੀ ਪ੍ਰਨੀਤ ਕੋਰ ਨਾਲ ਮੁਲਾਕਾਤ। |
|
|
ਓਸਲੋ(ਰੁਪਿੰਦਰ ਢਿੱਲੋ ਮੋਗਾ) ਨਾਰਵੇ ਤੋ ਇੰਡੀਅਨ ਓਵਰਸੀਜ ਕਾਗਰਸ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ (ਚੱਬੇਵਾਲ) ਜੋ ਇਸ ਸਮੇ ਭਾਰਤ ਫੇਰੀ ਤੇ ਹਨ ਵੱਲੋ ਮਹਾਰਾਣੀ ਪ੍ਰਨੀਤ ਕੋਰ ਨੂੰ ਸ੍ਰ ਮਨਮਹੋਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਚ ਵਿਦੇਸ਼ ਰਾਜ ਮੰਤਰੀ ਬਣਨ ਅਤੇ ਦੂਸਰੇ ਪਤਵੰਤੇ ਸੱਜਣਾ ਵੱਲੋ ਓੁਹਨਾ ਦੇ ਗ੍ਰਹਿ ਲੋਧੀ ਅਸਟੇਟ ਨਵੀ ਦਿੱਲੀ ਵਿਖੇ ਮੁਲਾਕਾਤ ਕਰ ਨਿੱਘੀ ਮੁਬਾਰਕਬਾਦ ਦਿੱਤੀ। ਮੁਲਾਕਾਤ ਕਰਨ ਵਾਲਿਆ ਚ ਸ੍ਰ ਪਲਬਚਨ ਸਿੰਘ ਰਾੜੇਵਾਲੇ(ਪੋਤਰੇ ਸ੍ਰ ਗਿਆਨ ਸਿੰਘ ਰਾੜੇਵਾਲੇ ਸਾਬਕਾ ਮੁੱਖ ਮੰਤਰੀ ਪੈਪਸੂ) ਸ੍ਰ ਰਣਬੀਰ ਸਿੰਘ ਲਿਬੜਾ(ਸਿਆਸੀ ਸਲਾਹਾਕਾਰ ਸ੍ਰ ਸੁਖਦੇਵ ਸਿੰਘ ਲਿਬੜਾ ਐਮ ਪੀ ਫਤਿਹਗੜ)ਸ੍ਰ ਦਵਿੰਦਰ ਸਿੰਘ ਗਰਚਾ(ਪ੍ਰਧਾਨ ਇੰਡੀਅਨ ਓਵਰਸੀਜ ਕਾਗਰਸ ਕੇਨੈਡਾ)ਸ੍ਰ ਸੁਖਦੇਵ ਸਿੰਘ ਪੱਡਾ(ਪ੍ਰਧਾਨ ਇੰਡੀਅਨ ਓਵਰਸੀਜ ਕਾਗਰਸ ਜਰਮਨੀ)ਸ੍ਰ ਕੁਲਦੀਪ ਸਿੰਘ ਮੁੰਡੀਆ, ਗਿਆਨੀ ਰਣਜੀਤ ਸਿੰਘ ਜੀ(ਵਾਈਸ ਪ੍ਰਧਾਨ ਇੰਡੀਅਨ ਗੱਤਕਾ ਫੈਡਰੇਸ਼ਨ ਆਦਿ ਸ਼ਾਮਲ ਸਨ।
ਫੋਟੋ ਕੈਪਸ਼ਨ- ਖੱਬਿਓ ਸ੍ਰ ਗੁਰਮੇਲ ਸਿੰਘ ਗਿੱਲ, ਸ੍ਰ ਪਲਬਚਨ ਸਿੰਘ ਰਾੜੇਵਾਲੇ, ਰਣਬੀਰ ਸਿੰਘ ਲਿਬੜਾ,ਮਹਾਰਾਣੀ ਪ੍ਰਨੀਤ ਕੋਰ ਜੀ,ਸ੍ਰ ਦਵਿੰਦਰ ਸਿੰਘ ਗਰਚਾ, ਸ੍ਰ ਸੁਖਦੇਵ ਸਿੰਘ ਪੱਡਾ,ਗਿਆਨੀ ਰਣਜੀਤ ਸਿੰਘ ਜੀ।
|
|
|
ਬੱਬੂ ਮਾਨ ਦੇ ਗੀਤਾ ਨੇ ਨਾਰਵੇ ਚ ਪਾਈਆ ਧਮਾਲਾ |
|
|
ਓਸਲੋ(ਨਾਰਵੇ)ਰੁਪਿੰਦਰ ਢਿੱਲੋ ਮੋਗਾ-ਸਾਫ ਸੁਥਰੀ ਗਾਇਕੀ ਅਤੇ ਸੁਰੀਲੀ ਆਵਾਜ ਦੇ ਮਾਲਿਕ ਬੱਬੂ ਮਾਨ ਵੱਲੋ ਮਾਨ ਐਟਰਟੈਨਮੈਨਟ ਨਾਮ ਹੇਠ ਅਤੇ ਨਾਰਵੇ ਵਿੱਚ ਸ਼ੋਅ ਦੇ ਸਹਿਯੋਗੀ ਸ੍ਰ ਧਰਮਿੰਦਰ ਸਿੰਘ ਰਾਜੂ, ਗੁਰਵਿੰਦਰ ਗਰਚਾ,ਵਿਸ਼ਾਲ,ਸੁਖਵੰਤ ਸਿੰਘ ਹੋਣਾ ਦੇ ਸਹਿਯੋਗ ਸਦਕੇ ਸਫਲ ਅਤੇ ਬਿਹਤਰੀਨ ਸ਼ੋਅ ਦਾ ਆਜੋਯਨ ਕੀਤਾ ਗਿਆ। ਦਰਸ਼ਕਾ ਦੇ ਠਾਠਾ ਮਾਰਦੇ ਇੱਕਠ ਨਾਲ ਭਰੇ ਸਾਮਫੂੳਨ ਹਾਲ ਵਿੱਚ ਸੁਰੂਆਤ ਨਾਰਵੇ ਦੇ ਪੰਜਾਬੀ ਭੰਗੜਾ ਕੱਲਬਾ ਗਭਰੂ ਪੰਜਾਬ ਦੇ ਅਤੇ ਪੰਜਾਬੀ ਓਸਲੋ ਬੁਆਏਸ ਵੱਲੋ ਬੱਬੂ ਮਾਨ ਦੇ ਗਾਏ ਗੀਤ ਨੀ ਤੂੰ ਜੇਠ ਦਾ ਦੁਪਿਹਰਾ ਤੇ ਭੰਗੜਾ ਪਾ ਹੋਈ।ਇਸ ਤੋ ਬਾਅਦ ਬੱਬੂ ਮਾਨ ਦਰਸ਼ਕਾ ਸੰਗ ਰੁਬਰੂ ਹੋਏ। ਧਾਰਮਿਕ ਗੀਤ ਪਾਣੀ ਪਿਤਾ ਧਰਤ ਮਹਤੱਵ ਗਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਗਾਇਕੀ ਦੋਰ ਨਾਲ ਜੁੜੇ ਕੁਝ ਵਾਕਿਆ ਕਹਿ ਜੱਟ ਦੀ ਜੂਨ ਬੁਰੀ,ਠੰਡੀ ਠੰਡੀ ਚੱਲੇ ਅੱਜ ਹਵਾ,ਉੱਚੀਆ ਇਮਾਰਤਾ,ਮਿਤੱਰਾ ਦੀ ਛੱਤਰੀ,ਦਿਲ ਤਾ ਪਾਗਲ ਹੈ,ਬਾਕੀ ਗੱਲਾ ਬਾਅਦ ਚ ਸਹੋਣੀਆ ਪਹਿਲਾ ਸਰਦਾਰ ਆਦਿ ਗਾ ਅਤੇ ਪ੍ਰੋਗਰਾਮ ਦੇ ਆਖਿਰ ਚ ਮਿੱਤਰਾ ਨੂੰ ਸ਼ੋਕ ਹਥਿਆਰਾ ਦਾ ਗਾ ਰੰਗੀਨ ਮਾਹੋਲ ਨੂੰ ਹੋਰ ਵੀ ਸੰਗੀਤਮਾਈ ਬਣਾ ਦਿੱਤਾ ਅਤੇ ਆਏ ਹੋਏ ਦਰਸ਼ਕਾ ਨੇ ਇਸ ਗੀਤ ਤੇ ਸ਼ਰਾਬ ਵਾਂਗ ਆਈ ਲੋਰ ਤੇ ਨੱਚਣਾ ਟੱਪਣਾ ਜਾਰੀ ਰੱਖਿਆ।। ਸਟੇਜ ਸਕੈਟਰੀ ਜਸਵੰਤ ਰਾਏ ਸ਼ਰਮਾ ਅਤੇ ਮੇਨੈਜਰ ਰਾਮ ਸਿੰਘ ਦਰਸ਼ਕਾ ਦਾ ਮੰਨੋਰਜਨ ਕਰਨ ਚ ਕੋਈ ਕਮੀ ਨਹੀ ਛੱਡੀ। ਬੱਬੂ ਮਾਨ ਦੇ ਸਾਜ ਆਰਟਿਸਟਾ ਦਾ ਯੋਗਦਾਨ ਬਿਹਤਰੀਨ ਰਿਹਾ। ਬੱਬੂ ਮਾਨ ਦੇ ਇਸ ਸਫਲ ਸ਼ੋਅ ਨੇ ਨਾਰਵੇ ਵਿੱਚ ਗਰਮੀ ਰੁੱਤੇ ਸ਼ੁਰੂ ਹੁੰਦੇ ਦੇਸੀ ਟੂਰਨਾਮੈਟਾ ਦੀ ਸ਼ੁਰਆਤ ਤੋ ਪਹਿਲਾ ਹੀ ਨਾਰਵੇ ਦੀ ਪੰਜਾਬੀਆ ਚ ਨਵੀ ਰੂਹ ਫੂੱਕ ਦਿੱਤੀ।ਤਿੰਨ -ਚਾਰ ਕੁ ਘੰਟੇ ਚੱਲੇ ਇਸ ਅਤਿ ਸਫਲ ਸਭਿਆਚਾਰਕ ਪ੍ਰੋਗਰਾਮ ਦੇ ਆਖਿਰ ਵਿੱਚ ਪ੍ਰੰਬਧਕਾ ਨੇ ਹਰ ਇੱਕ ਆਏ ਹੋਏ ਦਰਸ਼ਕਾ ਦਾ ਤਹਿ ਦਿੱਲੋ ਧੰਨਵਾਦ ਕੀਤਾ ।
|
|
|
ਸਪੋਰਟਸ ਕੱਲਚਰਲ ਫੈਡਰੇਸ਼ਨ ਫੈਸਟੀਵਲ - ਨਾਰਵੇ |
|
|
ਓਸਲੋ:15,ਮਈ(ਰੁਪਿੰਦਰ ਢਿੱਲੋ ਮੋਗਾ)-ਕੁੱਝ ਸਾਲ ਪਹਿਲਾ ਸਥਾਪਿਤ ਹੋਇਆ ਸਪੋਰਟਸ ਕੱਲਚਰਲ ਫੈਡਰੇਸ਼ਨ ਕੱਲਬ ਅੱਜ ਨਾਰਵੇ ਚ ਜਾਣਿਆ ਪਹਿਚਾਣਿਆ ਨਾਮ ਹੈ। ਮੁੱਖ ਉਦੇਸ਼ ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ, ਖੇਡਾ ਪ੍ਰਤੀ ਉਤਸਾਹਿਤ ਕਰਨ ਦੇ ਮੱਕਸਦ ਨਾਲ ਬਣੇ ਇਸ ਕੱਲਬ ਵੱਲੋ ਹਰ ਸਾਲ ਖੇਡ ਮੇਲੇ ਤੋ ਇਲਾਵਾ ਵਿਸਾਖੀ ਮੇਲਾ, ਸਮਰ ਮੇਲਾ, ਦੀਵਾਲੀ ਮੇਲਾ ਆਦਿ ਦਾ ਆਜੋਯਨ ਬੜੇ ਸਹੋਣੇ ਢੰਗ ਨਾਲ ਕਰਵਾਇਆ ਜਾਦਾ ਹੈ। ਇਸ ਸਾਲ ਵੀ ਵਿਸਾਖੀ ਨੂੰ ਸਮਰਪਿਤ ਫੈਸਟੀਵਲ ਮਾਰਆਇਨ ਲਿਸਤ ਸਕੂਲ ਦੇ ਬਿਹਤਰੀਨ ਹਾਲ ਵਿੱਚ ਕਰਵਾਿੲਆ ਗਿਆ।ਜਿਸ ਵਿੱਚ ਬੱਚੇ ਬੱਚੀਆ ਵੱਲੋ ਗਿੱਧਾ , ਭੰਗੜਾ, ਗਾਣਿਆ ਦੇ ਬੋਲਾ ਤੇ ਡਾਂਸ, ਸੱਿਕਟ ਆਦਿ ਕਰ ਹਰ ਇੱਕ ਦਾ ਮਨ ਮੋਹ ਲਿਆ।ਇੱਕ ਪਾਸੇ ਗਭਰੂ ਪੰਜਾਬ ਦੇ ਅਤੇ ਪੰਜਾਬੀ ਬੁਆਏਸ ਓਸਲੋ ਦੇ ਭੰਗੜੇ ਗੁਰੱਪਾ ਨੇ ਸ਼ਾਨਦਾਰ ਭੰਗੜਾ ਪਾ ਹਰ ਇੱਕ ਨੂੰ ਨੱਚਣ ਲਾ ਦਿੱਤਾ ਤਾ ਦੂਜੇ ਪਾਸੇ ਮੁਟਿਆਰਾ ਨੇ ਗਿੱਧਾ ਪਾ ਸਟੇਜ ਥਿਰਕਣ ਲਾ ਦਿੱਤੀ।ਬਾਜ੍ਰੀਲ ਦੀ ਇੱਕ ਜੋੜੀ ਨੇ ਵੀ ਆਪਣਾ ਲੋਕ ਨਾਚ ਪੇਸ਼ ਕਰ ਆਪਣੇ ਫੰਨ ਦਾ ਪ੍ਰਦਰਸ਼ਨ ਕੀਤਾ। ਐਸ ਸੀ ਐਫ ਵੱਲੋ ਫੈਸਟੀਵੱਲ ਚ ਆਏ ਹਰ ਇੱਕ ਲਈ ਚਾਹ ਪਾਣੀ, ਪਕੋੜਿਆ, ਜਲੇਬੀਆ ਆਦਿ ਦੇ ਖਾਣ ਦਾ ਸਹੋਣਾ ਪੰ੍ਰਬੱਧ ਕੀਤਾ ਗਿਆ।ਅਕਾਲੀ ਦਲ (ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਅਤੇ ਦੂਜੇ ਅਕਾਲੀ ਵਰਕਰਾ ਵੱਲੋ ਐਸ ਸੀ ਐਫ ਕੱਲਬ ਦੀ ਵਧੀਆ ਕਾਰਜੁਗਾਰੀ ਅਤੇ ਪ੍ਰੰਬੱਧ ਤੋ ਖੁਸ਼ ਹੋ ਨਕਦ ਰਾਸ਼ੀ ਭੇਟ ਕੀਤੀ। ਤਕਰੀਬਨ ਤਿੰਨ ਕੁ ਘੰਟੇ ਚੱਲੇ ਇਸ ਸਭਿਆਚਾਰਿਕ ਫੈਸਟੀਵੱਲ ਦੀ ਸਮਾਪਤੀ ਵੇਲੇ ਬੱਚੇ ਬੱਚੀਆ ਦੀ ਹੋਸਲੇ ਅਫਜਾਈ ਲਈ ਬਹੁਤ ਹੀ ਸਹੋਣੇ ਇਨਾਮ ਦੇ ਸਨਮਾਨਿਆ।
|
|
ਅੱਗੇ ਪੜੋ....
|
|
|
ਖਾਲਸਾ ਪੰਜਾਬੀ ਸਕੂਲ ਨਾਰਵੇ ਨੇ ਮਨਾਇਆ ਖਾਲਸਾ ਸਾਜਨਾ ਦਿਵਸ। |
|
ਲੀਅਰ:27,ਅਪ੍ਰੈਲ(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਨਜਦੀਕ ਲੀਅਰ ਸਥਿਤ ਖਾਲਸਾ ਪੰਜਾਬੀ ਸਕੂਲ ਦੇ ਬੱਚਿਆ ਵੱਲੋ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰੰਬੱਧਕ ਕਮੇਟੀ ਅਤੇ ਬੱਚਿਆ ਦੇ ਮਾਪਿਆ ਦੇ ਸਾਂਝੇ ਸਹਿਯੋਗ ਨਾਲ ਹੋ ਨਿਬੜੇ ਇਸ ਵਿਸਾਖੀ ਸਮਰਪਿਤ ਦਿਵਸ ਚ ਨਾਰਵੇ ਚ ਜੰਮੇ ਪੱਲੇ ਪੰਜਾਬੀ ਮੂਲ ਦੇ ਬੱਚਿਆ ਨੂੰ ਸਿੱਖ ਧਰਮ ਦੇ ਸੁਨਹਿਰੇ ਇਤਿਹਾਸ ਬਾਰੇ ਦੱਸਿਆ ਗਿਆ।ਸਕੂਲ ਦੇ ਪ੍ਰੰਬਧਕੀ ਸਟਾਫ ਦੇ ਕਾਕਾ ਰਮਨਦੀਪ ਸਿੰਘ ਵੱਲੋ ਬੱਚਿਆ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਆਨੰਦਪੁਰ ਸਾਹਿਬ ਵਿਖੇ ਇਸ ਖਾਲਸਾ ਪੰਥ ਦੀ ਸਾਜਨਾ ਅਤੇ ਕਾਰਨਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਸਕੂਲ ਸਟਾਫ ਦੀ ਬੀਬੀ ਰਣਜੀਤ ਕੋਰ ,ਬੀਬੀ ਸਕੀਰਤ ਕੋਰ , ਸ੍ਰ ਨਰਿੰਦਰ ਸਿੰਘ ਵੱਲੋ ਬੱਚਿਆ ਨੂੰ ਸ਼ਹੀਦੇ ਦੇ ਇਸ ਪੰਥ, ਸਿੱਖ ਇਤਿਹਾਸ ਦੇ ਹੋਰ ਸਿੰਘ ਸਿੰਘਣੀਆ ਦੀ ਬਹਾਦਰੀਆਂ, ਕੇਸ,ਪੱਗ ਦੀ ਮਹਾਤੱਵਤਾ ਆਦਿ ਬਾਰੇ ਦੱਸਿਆ ਗਿਆ।ਸਕੂਲੀ ਬੱਚਿਆ ਨੂੰ 3 ਟੀਮਾ ਚ ਵੰਡ ਸਿੱਖ ਇਤਿਹਾਸ ਬਾਰੇ ਟੈਸਟ ਵੀ ਲਿਆ ਗਿਆ। ਇਸ ਮੋਕੇ ਸਿੱਖ ਧਰਮ ਨਾਲ ਸੰਬਧਿੱਤ ਵਿਸ਼ੇਸ ਡਾਕੂਮੈਟਰੀ ਫਿਲਮ ਵੀ ਬੱਚਿਆ ਨੂੰ ਵਿਖਾਈ ਗਈ।ਸਕੂਲ ਦੀ ਵਿਦਿਆਰਥਣ ਸਨਵੰਤ ਕੋਰ,ਅਮਨ ਸੰਤ ਸਿੰਘ,ਦੀਪਿਕਾ ਸ਼ੀਮਾਰ,ਗੁਰਲੀਨ ਰੰਧਾਵਾ ਆਦਿ ਵੱਲੋ ਵੀ ਵਿਸਾਖੀ ਦੀ ਮਹਾਨਤਾ ਨੂੰ ਮਾਪਿਆ ਅਤੇ ਦੂਸਰੇ ਬੱਚਿਆ ਨਾਲ ਸਪੀਚ ਰਾਹੀ ਸਾਂਝਾ ਕੀਤਾ। ਸਕੂਲ ਅਤੇ ਮਾਪਿਆ ਵੱਲੋ ਸਾਂਝੇ ਤੋਰ ਤੇ ਚਾਹ ਮਿਠਾਈ ਪਾਰਟੀ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ। ਪ੍ਰੋਗਰਾਮ ਦੇ ਆਖਿਰ ਵਿੱਚ ਬੱਚਿਆ ਦੀ ਹੋਸਲਾ ਅਫਜਾਈ ਲਈ ਸਹੋਣੇ ਇਨਾਮ ਦੇ ਸਨਮਾਨਿਆ ਗਿਆ। ਪ੍ਰੋਗਰਾਮ ਦੀ ਸਮਾਪਤੀ ਵੇਲੇ ਖਾਲਸਾ ਸਕੂਲ ਨਾਰਵੇ ਦੀ ਮੱਖ ਪ੍ਰੰਬੱਧਕਾ ਬੀਬੀ ਰਣਜੀਤ ਕੋਰ,ਬੀਬੀ ਸਕੀਰਤ ਕੋਰ,ਸ੍ਰ ਨਰਿੰਦਰ ਸਿੰਘ , ਕਾਕਾ ਰਮਨਦੀਪ ਸਿੰਘ ਵੱਲੋ ਬੱਚਿਆ ਅਤੇ ਮਾਪਿਆ ਦਾ ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਸਾਝੇ ਤੋਰ ਤੇ ਮਨਾਉਣ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।
|
|
ਅੱਗੇ ਪੜੋ....
|
|
|
|