|
ਹਾਸੇ ਤੇ ਹੰਝੂ |
|
ਸ਼ਾਲਾ! ਲੋਕਾਈ ਦੇ ਹੋਟਾਂ ਤੋਂ ਫੁੱਲ ਕਿਰਨ ਲੱਗ ਪੈਣ - ਡਾ:ਅਮਰਜੀਤ ਟਾਂਡਾ (ਸਿਡਨੀ)
ਦੋ ਹਰਫ਼ ਕਿਤਿਓਂ ਟੋਲ ਮੈਂ ਹਿੱਕਾਂ ਸਜਾਉਨਾ
ਤੂੰ ਕਰ ਵਾਰ ਤਲਵਾਰ ਮੈਂ ਬੋਲਾਂ ਨਾਲ ਬਚਾਉਨਾ
ਜਦੋਂ ਕਿਤੇ ਮਹਿਕਦੇ ਗੁਲਾਬ ਲੱਭ ਪਏ ਤਾਂ ਹਰ ਦਰ ਸਜ ਜਾਣਾ ਹੈ ਤੇ ਜਦੋਂ ਕਿਤੇ ਮਾਖਿਓਂ ਮਿੱਠੇ ਬੋਲ ਲੱਭ ਪਏ ਤਾਂ ਸਾਰਾ ਬਹ੍ਰਿਮੰਡ ਹੀ ਸੁਹਾਵਣਾ ਹੋ ਜਾਣਾ ਹੈ- ਧਰਮ ਕਰਮ ਦਾ ਜਦੋਂ ਚੋਲਾ ਪਹਿਨਣ ਲਗ ਪਿਆ ਤਾਂ ਕਿਤੇ ਗੁਰਬਤ ਨਹੀ ਦਿਸਣੀ-ਸੰਕੋਚ ਸੰਜਮ, ਠਰੰਮੇ, ਧੀਰਜ ਨਾਲ ਬੋਲਣ ਦੀ ਮਨੁੱਖ ਨੂੰ ਹਦਾਇਤ ਜਨਮ ਤੋਂ ਹੀ ਜੇ ਹੋ ਜਾਵੇ ਤਾਂ ਧਰਤ ਸ਼ਾਤ ਹੋ ਜਾਵੇ- ਜਮਗ ਯੁੱਧ ਸਮੁੰਦਰ ਡ ਡੁੱਬ ਮਰਨਗੇ-ਜੀਭ ਇਕ ਹੈ ਤੇ ਕੰਮ ਦੋ ਲਏ ਜਾਂਦੇ ਹਨ। ਖਾਣਾ ਖਾਣ ਤੇ ਬੋਲਣ ਦਾ। ਸਾਰੇ ਅੰਗਾਂ ਦਾ ਸਦਉਪਯੋਗ ਕਰਨ ਲਈ ਹੀ ਮਨੁੱਖ ਸ੍ਰਿਸ਼ਟੀ ਦਾ ਆਗੂ ਬਣਿਆ ਹੈ।
|
|
ਅੱਗੇ ਪੜੋ....
|
|
|
ਨੋਜਵਾਨ ਪ੍ਰਸਿੱਧ ਪੰਜਾਬੀ ਜਨਰਲਿਸਟ "ਮਹਿਕ ਵਤਨ ਦੀ" ਪੇਪਰ ਦੇ ਚੀਫ ਅਡੀਟਰ ਭਵਨਦੀਪ ਸਿੰਘ ਦੀ ਜੁਗਨੀ ਨਾਲ ..... ਮੰਗਣੀ ਤੇ "ਯੋਰਪ ਦੀ ਅਵਾਜ" ਦੀ ਸਮੂਹ ਟੀਮ ਵਲੋਂ ਲੱਖ ਲੱਖ ਵਧਾਈਆਂ ................ |
|
|
|
ਇਹ ਸਭ ਕਿਉਂ ? (ਮਿਲਗੋਭਾ ਪੰਜਾਬੀ ਪ੍ਰਵਾਰ ਦੀ ਕਹਾਣੀ) |
|
ਹੈਲੋ, ਚਾਚਾ ਮੈਂ ਰਿੰਕੂ ਬੋਲਦਾ, ਤਹਾਨੂੰ ਮਿਲਣਾ ਸੀ?
ਮੈਂ ਕੋਈ ਨਾਂਹ ਥੋੜੀ ਕੀਤੀ ਆ ਆਜਾ ਘਰ ਆਜਾ।
ਨਹੀ ਹੁਣ ਇਹ ਤੇਰਾ ਘਰ ਏ ਮੇਰਾ ਨਹੀ।
ਰਿੰਕੂ ਤੂੰ ਗੱਲ ਜ਼ਰਾ ਤਮੀਜ਼ ਨਾਲ ਕਰ ਨਹੀ ਤਾਂ ਮੈਂ ਫੋਨ ਕੱਟ … ।ਤਮੀਜ਼ ਤਾਂ ਤੁਸੀ ਮੈਨੂੰ ਕੋਈ ਸਖਾਈ ਨਹੀ,ਨਾ ਹੀ ਇਸ ਦਾ ਕੋਈ ਅਫਸੋਸ ਹੈ,ਮੈਂ ਤੁਹਾਡੇ ਘਰ ਦੇ ਸਾਹਮਣੇ ਵਾਲੀ ਕੌਫੀ ਸ਼ਾਪ ਵਿੱਚ ਇੱਕ ਘੰਟੇ ਤੱਕ ਆ ਰਿਹਾ ਹਾਂ ਓ ਕੇ ਬਾਏ। ਫੋਨ ਕੱਟਿਆ ਗਿਆ।
ਸ਼ੁਗਰ ਤੇ ਦਿੱਲ ਦਾ ਮਰੀਜ਼ ਸੱਜਣ ਸਿੰਘ ਘਬਰਾਹਟ ਵਿੱਚ ਕੁਰਸੀ ਤੋਂ ਉਠ ਕੇ ਫਿਰ ਬੈਠ ਗਿਆ।ਕੋਲ ਪਈ ਦਵਾਈ ਦੀ ਸ਼ੀਸੀ ਵਿੱਚੋਂ ਘੁੱਟ ਭਰ ਲਈ।
ਕੋਨ ਏ ਕਿਸ ਕਾ ਫੋਨ ਥਾ ?
|
|
ਅੱਗੇ ਪੜੋ....
|
|
|
ਘੜਾ ਘੜਵੰਜੀ ਤੇ - ਆਸਟ੍ਰੇਲੀਆ ਤੋਂ ਗਿਅਨੀ ਸੰਤੋਖ ਸਿੰਘ |
|
ਸਿਆਣੀ ਹੋ ਰਹੀ ਧੀ ਦੀ ਮਾਂ ਇਕ ਦਿਨ ਰਾਤ ਨੂੰ ਸੌਣ ਤੋਂ ਪਹਿਲਾਂ ਫਿਕਰਮੰਦੀ ਜਿਹੀ ਵਿਚ ਆਪਣੇ ਪਤੀ ਨੂੰ ਆਪਣੀ ਧੀ ਵਾਸਤੇ ਯੋਗ ਵਰ ਘਰ ਲਭਣ ਲਈ ਪ੍ਰੇਰਤ ਕਰਦੀ ਹੋਈ ਕੁਝ ਇਉਂ ਆਖਦੀ ਹੈ, “ਛਿੰਦੋ ਦਾ ਭਾਈਆ, ਆਪਣੀ ਛਿੰਦੋ ਹੁਣ ਸੁੱਖ ਨਾਲ਼ ਸਿਆਣੀ ਹੋ ਗਈ ਏ। ਇਸ ਵਾਸਤੇ ਯੋਗ ਵਰ ਲਭਣਾ ਲੋੜੀਏ।“ ਛਿੰਦੋ ਦਾ ਭਾਈਆ ਦਿਨ ਭਰ ਖੇਤੀ ਦੇ ਕੰਮਾਂ, ਧੰਦਿਆਂ ਤੇ ਫਿਕਰਾਂ ਕਾਰਨ ਕੁਝ ਥਕਾਵਟ ਜਿਹੀ ਵਿਚ ਸੀ ਤੇ ਅਜਿਹੀ ਗੰਭੀਰ ਸੋਚ ਵਾਲ਼ੀ ਵਾਰਤਾਲਾਪ ਲਈ ਤਿਆਰ ਨਹੀ ਸੀ। ਅਰਧ ਧਿਆਨੇ ਜਿਹੇ ਵਿਚ ਬੋਲਿਆ, “ਅਜੇ ਤਾਂ ਆਪਣੀ ਛਿੰਦੋ ਬੱਚੀ ਹੀ ਹੈ; ਕਾਹਲੀ ਕਾਹਦੀ ਹੈ!” ਮਾਵਾਂ ਨੂੰ ਪਿਉਆਂ ਨਾਲੋਂ ਅਜਿਹੀਆਂ ਜ਼ਰੂਰੀ ਘਰੇਲੂ ਗੱਲਾਂ ਦਾ ਪਹਿਲਾਂ ਹੀ ਭੈਮਸਾ ਜਿਹਾ ਹੋ ਜਾਂਦਾ ਹੈ। ਸ਼ਾਇਦ ਅਜਿਹੀ ਸਮਝ ਉਹਨਾਂ ਅੰਦਰ ਕਿਸੇ ਤਰ੍ਹਾਂ ਦੀ ਅੰਦਰੂਨੀ ਸੂਝ (ਇਨਟਿਊਟਿਵ ਪਾਵਰ) ਕਰਕੇ ਪੈਦਾ ਹੋ ਜਾਂਦੀ ਹੋਵੇ! ਪਿਉ ਤਾਂ ਆਮ ਤੌਰ ਤੇ ਆਪਣੀ ਧੀ ਨੂੰ ਗੁੱਡੀਆਂ ਪਟੋਲਿਆਂ ਨਾਲ਼ ਖੇਡਣ ਵਾਲ਼ੀ ਬੱਚੀ ਹੀ ਬਹੁਤ ਸਮਾ ਸਮਝਦਾ ਰਹਿੰਦਾ ਹੈ ਪਰ ਮਾਵਾਂ ਦਾ ਬੱਚੀਆਂ ਬਾਰੇ ਫਿਕਰ ਠੀਕ ਸਮੇ ਤੇ ਹੀ ਸ਼ੁਰੂ ਹੋ ਜਾਂਦਾ ਹੈ।
|
|
ਅੱਗੇ ਪੜੋ....
|
|
|
ਮੁੰਡੇ ਨਾ ਡੱਕਾ ਤੋੜਦੇ, ਬਾਪੂ ਲੱਭਦਾ ਭਈਏ - ਭਵਨਦੀਪ ਸਿੰਘ ਪੁਰਬਾ |
|
ਕੋਈ ਜ਼ਮਾਨਾ ਸੀ ਜਦੋਂ ਪੰਜਾਬ ਦਾ ਕਿਸਾਨ ਤੜਕੇ 3 ਵਜੇ ਉੱਠ ਕੇ ਖੇਤਾਂ ਵਿਚ ਜਾ ਬਲਦ ਜੋੜਦਾ ਸੀ ਤੇ ਬਲਦਾਂ ਦੇ ਗੱਲ ਵਿਚ ਪਾਈਆਂ ਟੱਲੀਆਂ ਦੀ ਅਵਾਜ਼ ਸਾਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੰਦੀ ਸੀ । ਜੱਟਾਂ ਦੇ ਮੁੰਡਿਆਂ ਨੇ ਮੁਗਲੀਆਂ ਫੇਰਨੀਆਂ, ਖੁਰਾਕਾਂ ਖਾਣੀਆਂ, ਕੁਸ਼ਤੀਆਂ ਲੜਨੀਆਂ, ਕਬੱਡੀਆਂ ਖੇਡਣੀਆਂ ਤੇ ਕੱਲੇ-ਕੱਲੇ ਨੇ ਗੱਡਾ ਪੱਠਿਆਂ ਦਾ ਕੁਤਰਨਾ .. .. .. ..। ਪਰ ਅੱਜ ਕੱਲ• ਇਹ ਸਭ ਪਰੀ ਕਥਾਵਾਂ ਬਣ ਕੇ ਰਹਿ ਗਿਆ ਹੈ ।
ਅੱਜ ਜੱਟਾਂ ਦੇ ਘਰ ਟਰੈਕਟਰ ਖੜ•ੇ ਹਨ ਚਾਹੇ ਇਹ ਕਰਜ਼ੇ ਤੇ ਹੀ ਆਏ ਹੋਣ, ਚਾਹੇ ਇਨ•ਾਂ ਨੂੰ ਜਰੂਰਤ ਨਾ ਹੀ ਹੋਵੇ, ਜਿੰਨਾਂ ਚਿਰ ਦਰਵਾਜੇ ਵਿਚ ਟਰੈਕਟਰ ਖੜ•ਾ ਨਾ ਹੋਵੇ, ਜੱਟ ਦੀ ਸ਼ਾਨ ਨਹੀਂ ਬਣਦੀ । ਕੁਝ ਪਿੰਡ ਇੰਨ•ੇ ਛੋਟੇ ਹਨ ਜਿੱਥੇ ਸਾਰੇ ਪਿੰਡ ਦਾ ਇਕ ਟਰੈਕਟਰ ਨਾਲ ਹੀ ਸਰ ਸਕਦਾ ਹੈ ਪਰ ਦੋ-ਦੋ ਢਾਈ ਕਿੱਲਿਆ ਵਾਲਾ ਕਿਸਾਨ ਵੀ ਕਹਿੰਦਾ ਹੈ ਕਿ, ‘‘ਲੈ ਮੈਂ ਕਿਸੇ ਤੋਂ ਮੰਗ ਕੇ ਆਪਣੀ ਨੱਕ ਨਹੀਂ ਵਢਾਉਣੀ । ਆਪਣੀ ਨੱਕ ਉੱਚੀ ਰੱਖਣ ਲਈ ਉਹ ਚਾਹੇ ਧੋਣ ਤੱਕ ਕਰਜ਼ੇ ਵਿਚ ਦੱਬਿਆ ਜਾਵੇ ਇਸ ਦੀ ਕੋਈ ਪ੍ਰਵਾਹ ਨਹੀਂ । ਜੱਟਾਂ ਦੇ ਮੁੰਡਿਆਂ ਦੀ ਤਾਂ ਗੱਲ ਹੀ ਕੁਝ ਹੋਰ ਹੋ ਗਈ ਹੈ । ਪੱਛਮ ਦੇ ਪ੍ਰਭਾਵ ਵਿਚ ਰੰਗੇ ਜੱਟਾਂ ਦੇ ਪੁੱਤ ਹੁਣ ਹਲ ਤੇ ਬੈਠ ਕੇ ਗੰਨੇ ਚੂਪਦੇ ਨਜ਼ਰ ਨਹੀਂ ਆਉਂਦੇ ਸਗੋਂ ਕਿਸੇ ਬੀਅਰ ਬਾਰ ਵਿਚ ਬੈਠੇ ਸਿਗਰਟਾਂ ਪੀਂਦੇ ਦੇਖੇ ਜਾ ਸਕਦੇ ਹਨ ।
|
|
ਅੱਗੇ ਪੜੋ....
|
|
|
|
<< Start < Prev 1 2 Next > End >>
|
| Results 1 - 9 of 12 |