Monday, 20 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਭਾਰਤ
ਸਜ਼ਾ ਮੁਆਫੀ ਬਾਰੇ ਰਾਸ਼ਟਰਪਤੀ ਦੇ ਅਧਿਕਾਰ ਦਾ ਕੇਸ ਵੱਡੇ ਬੈਂਚ ਹਵਾਲੇ ਈ ਮੇਲ
ਨਵੀਂ ਦਿੱਲੀ, 16 ਮਈ:-ਦੇਸ਼ ਦੇ ਰਾਸ਼ਟਰਪਤੀ ਜਾਂ ਸੂਬੇ ਦੇ ਰਾਜਪਾਲ ਵੱਲੋਂ ਦੋਸ਼ੀ ਦੀ ਸਜ਼ਾ ਘਟਾਉਣ ਜਾਂ ਮੁਆਫ ਕਰਨ ਸਬੰਧੀ ਅਧਿਕਾਰ ਨੂੰ ਕੀ ਕਿਸੇ ਕਾਨੂੰਨ ਅਧੀਨ ਪਾਸੇ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸੁਪਰੀਮ ਕੋਰਟ ਵਿਚ ਐਨਡੀਪੀਐਸ ਐਕਟ ਦੀ ਧਾਰਾ 32 ਏ ਦੇ ਸਬੰਧੀ ਮਾਮਲਾ ਵਿਚਾਰ ਅਧੀਨ ਹੈ। ਇਸ ਮਾਮਲੇ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦਿਆਂ ਸੁਪਰੀਮ ਕੋਰਟ ਦੇ ਜਸਟਿਸ ਬੀ ਐਸ ਚੌਹਾਨ ਤੇ ਐਫ ਐਮ ਇਬਰਾਹੀਮ ਕਾਲੀਫੁਲਾ ’ਤੇ ਆਧਾਰਤ ਬੈਂਚ ਨੇ ਇਹ ਮਾਮਲਾ ਵਿਚਾਰਨ ਲਈ ਵੱਡੇ ਬੈਂਚ ਦੇ ਸਪੁਰਦ ਕਰ ਦਿੱਤਾ ਹੈ।  ਜ਼ਿਕਰਯੋਗ ਹੈ ਕਿ ਨਾਰਕੌਟਿਕ ਡਰੱਗਜ਼ ਤੇ ਸੈਕੇਟਰੋਪਿਕ ਸਬਸਟਾਂਸਜ਼ (ਐਨਡੀਪੀਐਸ) ਨਸ਼ੀਲੇ ਪਦਾਰਥਾਂ ਸਬੰਧੀ ਕਾਨੂੰਨ ਦੀ ਧਾਰਾ 32 ਏ ਤਹਿਤ ਇਹ ਹਦਾਇਤ ਹੈ ਕਿ ਇਸ ਐਕਟ ਤਹਿਤ ਸਜ਼ਾ ਕਿਸੇ ਵੀ ਤਰ੍ਹਾਂ ਨਾ ਮੁਲਤਵੀ ਕੀਤੀ ਜਾ ਸਕਦੀ ਹੈ, ਨਾ ਘਟਾਈ ਜਾ ਸਕਦੀ ਹੈ ਤੇ ਨਾ ਹੀ ਮੁਆਫ ਕੀਤੀ ਜਾ ਸਕਦੀ ਹੈ।
ਅੱਗੇ ਪੜੋ....
 
ਸਪਾਟ ਫਿਕਸਿੰਗ: ਸ੍ਰੀਸ਼ਾਂਤ ਤੇ ਰਾਜਸਥਾਨ ਰਾਇਲਜ਼ ਦੇ ਦੋ ਹੋਰ ਖਿਡਾਰੀ ਗ੍ਰਿਫ਼ਤਾਰ ਈ ਮੇਲ
001-copy6.jpgਨਵੀਂ ਦਿੱਲੀ. 16 ਮਈ:-ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਵੱਕਾਰ ਨੂੰ ਅੱਜ ਉਦੋਂ ਜ਼ੋਰਦਾਰ ਝਟਕਾ ਲੱਗਿਆ, ਜਦੋਂ ਇਸ ਦੀ ਫਰੈਂਚਾਈਜ਼ੀ ਰਾਜਸਥਾਨ ਰਾਇਲਜ਼ ਦੇ ਵਿਵਾਦਗ੍ਰਸਤ ਤੇਜ਼ ਗੇਂਦਬਾਜ਼ ਐਸ. ਸ੍ਰੀਸ਼ਾਂਤ ਅਤੇ ਉਸ ਦੇ ਦੋ ਹੋਰ ਸਾਥੀ ਖਿਡਾਰੀਆਂ ਨੂੰ ਦਿੱਲੀ ਪੁਲੀਸ ਨੇ ਸਪੌਟ ਫ਼ਿਕਸਿੰਗ ਦੇ ਦੋਸ਼ਾਂ ਤਹਿਤ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਉੱਤੇ ਮੈਚ ਫ਼ਿਕਸਿੰਗ ਦੇ ਦਲਾਲਾਂ (ਬੁਕੀਜ਼) ਤੋਂ 60 ਲੱਖ ਰੁਪÂੈ ਲੈ ਕੇ ਮਿਥੇ ਓਵਰ ਵਿੱਚ ਮਿਥੀਆਂ ਦੌੜਾਂ ਦੇਣ ਦਾ ਦੋਸ਼ ਹੈ। ਬਾਕੀ ਦੋ ਖਿਡਾਰੀ ਹਨ ਅਜੀਤ ਚੰਦੀਲਾ ਅਤੇ ਅੰਕਿਤ ਚਵਾਨ। ਦਿੱਲੀ ਦੀ ਇਕ ਅਦਾਲਤ ਨੇ ਤਿੰਨਾਂ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ ਦੇ ਦਿੱਤਾ ਹੈ।ਦਿੱਲੀ ਪੁਲੀਸ ਦੇ ਇਕ ਸਪੈਸ਼ਲ ਸੈੱਲ ਨੇ ਇਸ ਤਿੱਕੜੀ ਨੂੰ ਅੱਜ ਸਵੇਰੇ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਉੱਤੇ ਘੱਟੋ-ਘੱਟ ਤਿੰਨ ਆਈਪੀਐਲ ਮੈਚਾਂ ਵਿੱਚ ਸਪੌਟ ਫਿਕਸਿੰਗ ਕਰਨ ਦਾ ਦੋਸ਼ ਹੈ। ਇਨ੍ਹਾਂ ਸਾਰਿਆਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਉੱਤੇ ਆਈਪੀਸੀ ਦੀਆਂ ਧਾਰਾਵਾਂ 420 (ਠੱਗੀ) ਤੇ 120-ਬੀ (ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਉੱਤੇ ਮਹਾਰਾਸ਼ਟਰ ਜਥੇਬੰਦ ਜੁਰਮ-ਰੋਕੂ ਐਕਟ (ਮਕੋਕਾ) ਵਰਗਾ ਸਖ਼ਤ ਕਾਨੂੰਨ ਵੀ ਲਾਗੂ ਹੋਵੇਗਾ  ਜਿਸ ਨਾਲ ਪੁਲੀਸ ਦੇ ਡੀਸੀਪੀ ਪੱਧਰ ਦੇ ਅਧਿਕਾਰੀ ਅੱਗੇ ਇਨ੍ਹਾਂ ਵੱਲੋਂ ਦਿੱਤਾ ਇਕਬਾਲੀਆ ਬਿਆਨ ਅਦਾਲਤ ਵਿੱਚ ਜਾਇਜ਼ ਮੰਨਿਆ ਜਾਵੇਗਾ। ਦਿੱਲੀ ਪੁਲੀਸ ਦੇ ਕਮਿਸ਼ਨਰ ਨੀਰਜ ਕੁਮਾਰ ਨੇ ਇਕ ਖਚਾਖਚ ਭਰੀ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧ ਵਿੱਚ 14 ਬੁਕੀਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲੇ ਪੁਲੀਸ ਨੂੰ ਦੋ ਹੋਰ ਬੁਕੀਆਂ ਦੀ ਤਲਾਸ਼ ਹੈ, ਪਰ ਪੁਲੀਸ ਨੇ ਕੇਸ ਵਿੱਚ ਕਿਸੇ ਹੋਰ ਖਿਡਾਰੀ ਦੀ ਸ਼ਮੂਲੀਅਤ ਤੋਂ ਨਾਂਹ ਕੀਤੀ ਹੈ। ਇਨ੍ਹਾਂ ਉੱਤੇ 5, 9 ਤੇ 15 ਮਈ ਨੂੰ ਪੁਣੇ ਵਾਰੀਅਰਜ਼, ਕਿੰਗਜ਼
ਅੱਗੇ ਪੜੋ....
 
ਅਭਿਨੇਤਾ ਸੰਜੇ ਦੱਤ ਵੱਲੋਂ ਆਤਮ-ਸਮਰਪਣ ਈ ਮੇਲ
sanjay-dutt2_03.jpgਮੁੰਬਈ. 16 ਮਈ:-ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਅੱਜ ਇਥੇ ਵਿਸ਼ੇਸ਼ ਟਾਡਾ ਅਦਾਲਤ ਅੱਗੇ ਆਤਮ-ਸਮਰਪਣ ਕਰ ਦਿੱਤਾ। ਉਸ ਨੂੰ ਮੁੰਬਈ ਲੜੀਵਿਾਰ ਬੰਬ ਧਮਾਕਿਆਂ ਦੇ ਕੇਸ ਵਿਚ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਬੰਬ ਧਮਾਕੇ 1993 ਵਿਚ ਹੋਏ ਸਨ। ਅਦਾਲਤ ਵਿਚ ਆਤਮ-ਸਮਰਪਣ ਮੌਕੇ ਸੰਜੇ ਦੱਤ ਨਾਲ ਉਸ ਦੀ ਪਤਨੀ ਮਾਨਯਤਾ, ਭੈਣ ਪ੍ਰੀਅ ਦੱਤ, ਉਸ ਦਾ ਪਤੀ ਓਵੇਨ, ਫਿਲਮ ਨਿਰਮਾਤਾ ਮਹੇਸ਼ ਭੱਟ ਵੀ ਅਦਾਲਤ ਵਿਚ ਆਏ। ਸੰਜੇ ਦੱਤ ਦੇ ਵਕੀਲ ਨੇ ਦੱਸਿਆ ਕਿ ਉਸ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਦੀ ਯੋਜਨਾ ਹੈ। ਇਹ ਪ੍ਰਗਟਾਵਾ ਸੰਜੇ ਦੇ ਵਕੀਲ ਰਿਜ਼ਵਾਨ  ਮਰਚੈਂਟ ਨੇ ਵਿਸ਼ੇਸ਼ ਟਾਡਾ ਅਦਾਲਤ ਵਿਚ ਕੀਤਾ। ਇਸ ਤੋਂ ਪਹਿਲਾਂ ਸੰਜੇ ਨੇ 21 ਮਾਰਚ ਨੂੰ ਸੁਪਰੀਮ
ਅੱਗੇ ਪੜੋ....
 
ਸ਼ਿੰਦੇ ਵਿਰੁੱਧ ਪਟੀਸ਼ਨ ’ਤੇ ਫੈਸਲਾ ਅੱਜ ਈ ਮੇਲ
ਨਵੀਂ ਦਿੱਲੀ. 16 ਮਈ:-ਇੱਥੋਂ ਦੀ ਇਕ ਅਦਾਲਤ ਨੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਖ਼ਿਲਾਫ਼ ਮਾਣਹਾਨੀ ਦੇ ਇਕ ਕੇਸ ਦੀ ਸੁਣਵਾਈ ਕਰਦਿਆਂ ਆਪਣਾ ਫੈਸਲਾ ਭਲਕ ਤੱਕ ਮੁਲਤਵੀ ਕਰ ਦਿੱਤਾ। ਗ੍ਰਹਿ ਮੰਤਰੀ ਵੱਲੋਂ ‘ਹਿੰਦੂ ਅਤਿਵਾਦ’ ਬਾਰੇ ਕੀਤੀ ਕਥਿਤ ਟਿੱਪਣੀ ਵਿਰੁੱਧ ਇਹ ਕੇਸ ਦਰਜ ਕਰਵਾਇਆ ਗਿਆ ਹੈ। ਮੈਟਰੋਪੋਲਿਟਨ ਮੈਜਿਸਟਰੇਟ ਅਮਿਤਾਭ ਰਾਵਤ, ਜਿਨ੍ਹਾਂ ਅੱਜ ਇਸ ਪਟੀਸ਼ਨ ’ਤੇ ਫੈਸਲਾ ਸੁਣਾਉਣਾ ਸੀ, ਨੇ ਕਿਹਾ ਕਿ ਉਹ ਅੱਜ ਇਸ ਵਾਸਤੇ ਤਿਆਰ ਨਹੀਂ ਹਨ ਸੋ ਭਲਕੇ ਦੁਪਹਿਰ ਦੋ ਵਜੇ ਫੈਸਲਾ ਸੁਣਾਇਆ ਜਾਵੇਗਾ। ਇਸ ਸਬੰਧੀ ਪਟੀਸ਼ਨ ਵੀ.ਪੀ. ਕੁਮਾਰ ਨੇ ਦਾਇਰ ਕੀਤੀ ਸੀ। ਪਟੀਸ਼ਨਰ ਦੀ ਵਕੀਲ ਮੋਨਿਕਾ ਅਰੋੜਾ ਨੇ ਇਹ ਦਲੀਲ ਦਿੱਤੀ ਸੀ ਕਿ ਗ੍ਰਹਿ ਮੰਤਰੀ ਨੇ ਜਾਣ-ਬੁੱਝ ਕੇ ਇਹ ਟਿੱਪਣੀ ਕੀਤੀ ਸੀ ਜਿਸ ਨਾਲ ਕੁਝ ਭਾਈਚਾਰਿਆਂ ਦੇ ਸਨਮਾਨ ਨੂੰ ਠੇਸ ਪਹੁੰਚੀ। ਪਟੀਸ਼ਨਰ ਨੇ ਕਿਹਾ ਸੀ ਕਿ ਗ੍ਰਹਿ ਮੰਤਰੀ ਨੇ 2014 ਦੀਆਂ ਆਮ ਚੋਣਾਂ ਨੂੰ ਧਿਆਨ
ਅੱਗੇ ਪੜੋ....
 
ਰੋਸ ਮੁਜ਼ਾਹਰੇ ਦੌਰਾਨ ਡਾ. ਮਨਮੋਹਨ ਸਿੰਘ ਨੇ ਭਰੀ ਨਾਮਜ਼ਦਗੀ ਈ ਮੇਲ
15ptnw56-273x300.jpgਗੁਹਾਟੀ. 15 ਮਈ:-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਸਾਮ ਤੋਂ ਲਗਾਤਾਰ ਪੰਜਵੀਂ ਵਾਰ ਰਾਜ ਸਭਾ ਚੋਣ ਲਡ਼ਨ ਲਈ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਸਬੰਧ ਵਿਚ ਤਿੰਨ ਘੰਟੇ ਲਈ ਰਾਜ ਦੇ ਦੌਰੇ ਉੱਤੇ ਪੁੱਜੇ ਡਾ. ਮਨਮੋਹਨ ਸਿੰਘ ਉੱਤੇ ਵੱਖ-ਵੱਖ ਮਾਮਲਿਆਂ ਵਿਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਈ ਸਿਆਸੀ ਪਾਰਟੀਆਂ ਨੇ ਰੋਸ ਮੁਜ਼ਾਹਰੇ ਕੀਤੇ ਜਿਨ੍ਹਾਂ ਵਿਚ ਸੀਪੀਐਮ ਤੇ ਭਾਜਪਾ ਵੀ ਸ਼ਾਮਲ ਹਨ। ਮੀਡੀਆ ਨੇ ਵੀ ਇਸ ਮੌਕੇ ਕਵਰੇਜ ਲਈ ਵਿਧਾਨ ਸਭਾ ਵਿਚ ਨਾ ਵਡ਼ਨ ਦਿੱਤੇ ਜਾਣ ਖ਼ਿਲਾਫ਼ ਰੋਸ ਪ੍ਰਗਟਾਇਆ।ਡਾ. ਮਨਮੋਹਨ ਸਿੰਘ (80 ਸਾਲ) ਨੇ ਅਸਾਮ ਵਿਧਾਨ ਸਭਾ ਦੇ ਪ੍ਰਿੰਸੀਪਲ ਸਕੱਤਰ ਜੀਪੀ ਦਾਸ ਕੋਲ ਕਾਂਗਰਸੀ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਜੋ ਚੋਣ ਲਈ ਰਿਟਰਨਿੰਗ ਅਫਸਰ ਵੀ ਹਨ। ਉਨ੍ਹਾਂ ਇਸ ਮੌਕੇ ਪਿਛਲੇ 21 ਸਾਲਾਂ ਤੋਂ ਆਪਣੀ ਨੁਮਾਇੰਦਗੀ ਦਾ ਮੌਕਾ ਦੇਣ ਲਈ ਅਸਾਮ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਹਲਫ਼ ਨਾਲ ਆਪਣੇ ਨਾਮਜ਼ਦਗੀ ਕਾਗਜ਼ਾਂ ਦੇ ਚਾਰ ਸੈੱਟ ਰਿਟਰਨਿੰਗ ਅਫਸਰ ਕੋਲ ਪੇਸ਼ ਕੀਤੇ ਜਿਨ੍ਹਾਂ ਉੱਤੇ ਰਾਜ ਦੇ 40 ਵਿਧਾਇਕਾਂ ਨੇ ਸਹੀ ਪਾਈ ਹੈ।ਉਨ੍ਹਾਂ ਦੀ ਰਾਜ ਸਭਾ ਮੈਂਬਰੀ ਲਈ ਮੌਜੂਦਾ ਮਿਆਦ 14 ਜੂਨ ਨੂੰ ਪੁੱਗ ਰਹੀ ਹੈ ਜਦੋਂ ਕਿ ਅਸਾਮ ਦੀਆਂ ਦੋ ਰਾਜ ਸਭਾ ਸੀਟਾਂ ਲਈ ਚੋਣ 30 ਮਈ ਨੂੰ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕ ਦਲ ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਭਾਜਪਾ ਮੈਂਬਰਾਂ
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 1347

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media