Saturday, 25 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
  :: ਹੱਦੋਂ ਵੱਧ ਹੋ ਗਈ. . . . ! ਹੁਣ ਸਰਕਾਰੀ ਸਕੂਲਾਂ 'ਚ ਭੇਜੀਆਂ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਤਿੱਖੀਆਂ ਤੇ ਭੱਦੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ   :: ਹਾਈ ਕੋਰਟ ਵੱਲੋਂ ਗੁਰਦੁਆਰੇ ਨੇੜਿਓਂ ਠੇਕਾ ਚੁੱਕਣ ਦੇ ਹੁਕਮ   :: ਸ਼ਰਤਾਂ ਪੂਰੀਆਂ ਨਾ ਕਰਨ ਦੇ ਦੋਸ਼ਾਂ ਹੇਠ ਇੱਕ ਦਰਜਨ ਸਿੱਖਿਆ ਕਾਲਜਾਂ ਨੂੰ ਨੋਟਿਸ ਜਾਰੀ   :: ਦਰੱਖਤ ਨਾਲ ਟਕਰਾਉਣ ਬਾਅਦ ਕਾਰ ਨੂੰ ਅੱਗ ਲੱਗੀ, 4 ਮੌਤਾਂ   :: ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ ਬਦਲੇ ਮਿਲਣਗੇ 20 ਹਜ਼ਾਰ ਕਰੋੜ ਰੁਪਏ: ਚਿਦੰਬਰਮ   :: ਪੰਜਾਬੀ ਨੌਜਵਾਨ ਨੂੰ ਗੱਡੀ ਹੇਠ ਦੇਣ ਵਾਲੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ   :: ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਮਲੇਸ਼ੀਆ ਵਿਚ ਸਜ਼ਾ-ਏ-ਮੌਤ   :: ਦੋ ਸ਼ੱਕੀ ਵਿਅਕਤੀਆਂ ਵੱਲੋਂ ਲੰਡਨ ’ਚ ਸੈਨਿਕ ਦੀ ਬੇਰਹਿਮੀ ਨਾਲ ਹੱਤਿਆ   :: ਯਾਦਗਾਰ ਮੁੱਦੇ ਤੋਂ ਸਿਆਸੀ ਲਾਭ ਨਾ ਲਿਆ ਜਾਵੇ : ਸੋਨੂੰ   :: ਸ਼ਰਮਾ ਦੀ ਕੈਗ ਵਜੋਂ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਭਾਰਤ
ਪੇਸਮੇਕਰ ਲਵਾਉਣ ਲਈ ਚੌਟਾਲਾ ਨੂੰ ਛੇ ਹਫ਼ਤੇ ਦੀ ਜ਼ਮਾਨਤ ਈ ਮੇਲ
ਨਵੀਂ ਦਿੱਲੀ. 21 ਮਈ:-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਹਾਈ ਕੋਰਟ ਨੇ ਛੇ ਹਫਤਿਆਂ ਲਈ ਜ਼ਮਾਨਤ ਦੇ ਦਿੱਤੀ। ਉਹ ਇਸ ਦੌਰਾਨ ਇੱਥੋਂ ਦੇ ਹਸਪਤਾਲ ’ਚ ਪੇਸਮੇਕਰ ਲਗਵਾਉਣ ਲਈ ਅਪਰੇਸ਼ਨ ਕਰਾਉਣਗੇ। ਜਸਟਿਸ ਸਿਧਾਸਰ ਮ੍ਰਿਦੁਲ ਨੇ ਅੰਤਰਿੰਗ ਜ਼ਮਾਨਤ ਸਵੀਕਾਰ ਕਰਦਿਆਂ ਕਿਹਾ ਕਿ ਕੇਸ ਦੇ ਤੱਥ ਤੇ ਹਾਲਾਤ ਦੇਖਦਿਆਂ ਤੇ ਅਪੀਲ ਕਰਤਾ ਦੀ ਡਾਕਟਰੀ ਰਿਪੋਰਟ ਨੂੰ ਧਿਆਨ ਵਿਚ ਰੱਖਦਿਆਂ ਉਸ ਦੀ ਸਜ਼ਾ ਛੇ ਹਫਤਿਆਂ ਲਈ ਮੁਲਤਵੀ ਕੀਤੀ ਜਾਂਦੀ ਹੈ।  ਭਾਰਤੀ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ 78 ਸਾਲਾ ਸ੍ਰੀ ਚੌਟਾਲਾ 2000 ਦੇ ਅਧਿਆਪਕਾਂ ਦੀ ਭਰਤੀ ਬਾਰੇ ਘੋਟਾਲੇ ’ਚ 54 ਹੋਰ ਲੋਕਾਂ ਨਾਲ ਜੇਲ੍ਹ ’ਚ ਬੰਦ ਹਨ। ਅਦਾਲਤ ਨੇ ਸ੍ਰੀ ਚੌਟਾਲਾ ਨੂੰ 5 ਲੱਖ ਦਾ ਨਿੱਜੀ ਮੁਚਲਕਾ ਤੇ ਇੰਨੀ ਹੀ ਰਾਸ਼ੀ ਨਾਲ ਦੋ ਜ਼ਮਾਨਤਾਂ ਹੇਠਲੀ ਅਦਾਲਤ ਕੋਲ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੂੰ ਆਪਣਾ ਪਾਸਪੋਰਟ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ ਤੇ ਨਿਰਦੇਸ਼ ਦਿੱਤੇ ਹਨ ਕਿ ਉਹ ਅਦਾਲਤ ਦੀ ਆਗਿਆ ਤੋਂ ਬਿਨਾਂ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਵਿਚੋਂ ਬਾਹਰ ਨਾ ਜਾਵੇ। ਜ਼ਮਾਨਤ ’ਤੇ ਰਿਹਾਅ ਹੋਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਉਸ ਨੂੰ ਅਪਰੇਸ਼ਨ ਲਈ ਮੇਦਾਂਤਾ ਮੈਡੀਸਿਟੀ ’ਚ ਦਾਖਲ ਹੋਣ ਲਈ ਕਿਹਾ ਗਿਆ ਹੈ। ਅਦਾਲਤ ਨੇ ਨਾਲ ਹੀ ਸੀਬੀਆਈ ਨੂੰ ਖੁੱਲ੍ਹ ਦਿੱਤੀ ਹੈ ਕਿ ਸ੍ਰੀ ਚੌਟਾਲਾ ਵੱਲੋਂ ਜ਼ਮਾਨਤ ਦੀਆਂ ਸ਼ਰਤਾਂ ’ਚੋਂ ਕਿਸੇ ਦੀ ਵੀ ਉਲੰਘਣਾ ਕਰਨ ’ਤੇ ਉਹ ਉਸ ਦੀ ਜ਼ਮਾਨਤ ਰੱਦ ਕਰਨ ਦੀ ਚਾਰਾਜੋਈ ਕਰ ਸਕਦੀ ਹੈ।
ਅੱਗੇ ਪੜੋ....
 
ਸਪੌਟ ਫਿਕਸਿੰਗ ਵਿੱਚ ‘ਬਿੱਗ ਬੌਸ’ ਵਿੰਦੂ ਗ੍ਰਿਫ਼ਤਾਰ ਈ ਮੇਲ
21ptnw66-200x300.jpgਮੁੰਬਈ. 21 ਮਈ:-ਦੇਸ਼ ਦੁਨੀਆਂ ਵਿਚ ਨਾਮ ਚਮਕਾਉਣ ਵਾਲੇ ਮਰਹੂਮ ਭਲਵਾਨ ਦਾਰਾ ਸਿੰਘ ਦੇ ਪੁੱਤ ਤੇ ਬਾਲੀਵੁੱਡ ਅਦਾਕਾਰ ਵਿੰਦੂ ਰੰਧਾਵਾ ਨੂੰ ਆਈਪੀਐਲ ਸਪੌਟ ਫਿਕਸਿੰਗ ਕਾਂਡ ਵਿਚ ਮੁੰਬਈ ਕਰਾਈਮ ਬਰਾਂਚ ਨੇ ਅੱਜ ਗ੍ਰਿਫਤਾਰ ਕਰ ਲਿਆ। ਇਸ ਤਾਜ਼ਾ ਤਰੀਨ ਸਕੈਂਡਲ ਵਿਚ ਬਾਲੀਵੁੱਡ ’ਚੋਂ ਕੀਤੀ ਗਈ ਇਹ ਪਹਿਲੀ ਗ੍ਰਿਫਤਾਰੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ,‘‘ਅਸੀਂ ਵਿੰਦੂ ਤੋਂ ਪੁੱਛ-ਪੜਤਾਲ ਕੀਤੀ ਤੇ ਜਦੋਂ ਲੱਗਾ ਕਿ ਉਸ ਦੇ ਸਬੰਧ ਸੱਟੇਬਾਜ਼ਾਂ ਨਾਲ ਹੋਣ ਮਗਰੋਂ ਉਸ ਨੂੰ ਨਾਲ ਦੀ ਨਾਲ ਗ੍ਰਿਫਤਾਰ ਕਰ ਲਿਆ।’’  49 ਸਾਲਾ ਇਹ ਅਦਾਕਾਰਾ ਟੀ.ਵੀ. ਸ਼ੋਅ ਬਿੱਗ ਬੌਸ ਸੀਜ਼ਨ-3 ਦਾ ਜੇਤੂ ਹੈ। ਉਹ ਆਈਪੀਐਲ ਮੈਚਾਂ ਤੇ ਮੈਚਾਂ ਤੋਂ ਬਾਅਦ ਦੀਆਂ ਪਾਰਟੀਆਂ ਵਿਚ ਆਮ ਨਜ਼ਰ ਆਉਂਦਾ ਸੀ।ਪੁਲੀਸ ਨੇ ਇਸ ਗ੍ਰਿਫਤਾਰੀ ਬਾਰੇ ਬਹੁਤ ਕੁਝ ਨਹੀਂ ਦੱਸਿਆ। ਹਾਲੇ ਤਕ ਇਹ ਵੀ ਪਤਾ ਨਹੀਂ ਲੱਗਿਆ ਕਿ ਵਿੰਦੂ ਆਈਪੀਐਲ ਖਿਡਾਰੀਆਂ ਤੇ ਸੱਟੇਬਾਜ਼ਾਂ ਵਿਚਾਲੇ ਕੜੀ ਸੀ ਜਾਂ ਉਹ ਖੁਦ ਸੱਟਾ ਲਾਉਂਦਾ ਸੀ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਤੋਂ ਇਲਾਵਾ ਮੁੰਬਈ ਕਰਾਈਮ ਬਰਾਂਚ ਵੀ ਇਸ ਸਕੈਂਡਲ ਦੀ ਜਾਂਚ ਕਰ ਰਹੀ ਹੈ। ਇਸ ਬਰਾਂਚ ਨੇ ਬੀਤੇ ਦਿਨ ਕਾਸਟਿੰਗ ਪੁੱਛ-ਪੜਤਾਲ ਕੀਤੀ ਸੀ। ਉਸ ਨੇ ਕੁਝ ਮਾਡਲਾਂ ਦੀਆਂ ਤਸਵੀਰਾਂ ਸ੍ਰੀਸੰਤ ਨੂੰ ਭੇਜੀਆਂ ਸਨ।ਸ੍ਰੀਸ਼ਾਂਤ ਨੂੰ ਜੈਪੁਰ ਲਿਜਾਇਆ ਗਿਆ: ਕ੍ਰਿਕਟ ਸਪੌਟ ਫਿਕਸਿੰਗ ਮਾਮਲੇ ਵਿਚ ਗ੍ਰਿਫਤਾਰ ਸ੍ਰੀਸ਼ਾਂਤ ਨੂੰ ਜਾਂਚ ਦੇ ਸਿਲਸਿਲੇ ਵਿਚ ਅੱਜ ਦਿੱਲੀ ਪੁਲੀਸ ਜੈਪੁਰ ਲੈ ਗਈ, ਜਦਕਿ ਰਾਜਸਥਾਨ ਰਾਇਲਜ਼ ਦੇ ਚੇਅਰਮੈਨ ਰਣਜੀਤ ਬਰਚਾਕੁਰ ਨੇ ਦਿੱਲੀ ਦੇ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਪੁਲੀਸ ਸ੍ਰੀਸ਼ਾਂਤ ਨੂੰ ਜੈਪੁਰ ਦੇ ਮੈਰੀਅਟ
ਅੱਗੇ ਪੜੋ....
 
ਰੁੱਖ ਵੱਢਣ ਵਾਲਿਆਂ ਖ਼ਿਲਾਫ਼ ਸ਼ਿਕਾਇਤਾਂ ਲਈ ਦਿੱਲੀ ਵਿੱਚ ਬਣੇਗਾ ਕਾਲ ਸੈਂਟਰ ਈ ਮੇਲ
ਨਵੀਂ ਦਿੱਲੀ. 21 ਮਈ:-ਵੱਖੋ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਖਾਤਰ ਕੌਮੀ ਰਾਜਧਾਨੀ ਵਿਚ ਦਰੱਖਤਾਂ ਦੀ ਵੱਡੇ ਪੱਧਰ ਉੱਤੇ ਕਟਾਈ ਹੋਣ ਤੋਂ ਚਿੰਤਤ ਦਿੱਲੀ ਸਰਕਾਰ ਹੁਣ ਇਕ ਅਜਿਹਾ ਕਾਲ ਸੈਂਟਰ ਕਾਇਮ ਕਰਨ ਉੱਤੇ ਵਿਚਾਰ ਕਰ ਰਹੀ ਹੈ ਜਿਹੜਾ ਅਜਿਹੀਆਂ ਘਟਨਾਵਾਂ ਦੀਆਂ ਸ਼ਿਕਾਇਤਾਂ ਦਰਜ ਕਰੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਦਿੱਲੀ ਵਾਸੀਆਂ ਨੂੰ ਦਰੱਖਤਾਂ ਦੀ ਕਟਾਈ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਉਣ ਲਈ ਉਤਸ਼ਾਹਤ ਕਰਨਾ ਚਾਹੁੰਦੀ ਹੈ।ਇਸ ਮੁਤੱਲਕ ਮੁੱਖ ਮੰਤਰੀ ਸ਼ੀਲਾ ਦੀਕਿਸ਼ਤ ਨੇ ਅੱਜ ਇੱਥੇ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਜਿਸ ਵਿਚ ਇਸ ਸਬੰਧੀ ਤਜਵੀਜ਼ ਵਿਚਾਰੀ ਗਈ। ਮੀਟਿੰਗ ਤੋਂ ਬਾਅਦ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਲੋਕਾਂ ਨੂੰ ਅਕਸਰ ਦਰੱਖਤਾਂ ਦੀ ਕਟਾਈ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਵਿਚ ਕਾਫੀ ਔਖ ਆਉਂਦੀ ਹੈ ਜਿਸ ਦੇ ਮੱਦੇਨਜ਼ਰ ਅਸੀਂ ਇਹ ਕਾਲ ਸੈਂਟਰ ਬਣਾਉਣ ਉੱਤੇ ਸੰਜੀਦਗੀ ਨਾਲ ਗ਼ੌਰ ਕਰ ਰਹੇ ਹਾਂ।’’
ਗੌਰਤਲਬ ਹੈ ਕਿ ਡੀ ਡਬਲਿਊ ਡੀ ਨੇ ਬੀਤੇ ਮਾਰਚ ਮਹੀਨੇ ਦੱਖਣੀ ਦਿੱਲੀ ਦੇ
ਅੱਗੇ ਪੜੋ....
 
ਰੁੱਖ ਵੱਢਣ ਵਾਲਿਆਂ ਖ਼ਿਲਾਫ਼ ਸ਼ਿਕਾਇਤਾਂ ਲਈ ਦਿੱਲੀ ਵਿੱਚ ਬਣੇਗਾ ਕਾਲ ਸੈਂਟਰ ਈ ਮੇਲ
ਨਵੀਂ ਦਿੱਲੀ. 21 ਮਈ:-ਵੱਖੋ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਖਾਤਰ ਕੌਮੀ ਰਾਜਧਾਨੀ ਵਿਚ ਦਰੱਖਤਾਂ ਦੀ ਵੱਡੇ ਪੱਧਰ ਉੱਤੇ ਕਟਾਈ ਹੋਣ ਤੋਂ ਚਿੰਤਤ ਦਿੱਲੀ ਸਰਕਾਰ ਹੁਣ ਇਕ ਅਜਿਹਾ ਕਾਲ ਸੈਂਟਰ ਕਾਇਮ ਕਰਨ ਉੱਤੇ ਵਿਚਾਰ ਕਰ ਰਹੀ ਹੈ ਜਿਹੜਾ ਅਜਿਹੀਆਂ ਘਟਨਾਵਾਂ ਦੀਆਂ ਸ਼ਿਕਾਇਤਾਂ ਦਰਜ ਕਰੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਦਿੱਲੀ ਵਾਸੀਆਂ ਨੂੰ ਦਰੱਖਤਾਂ ਦੀ ਕਟਾਈ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਉਣ ਲਈ ਉਤਸ਼ਾਹਤ ਕਰਨਾ ਚਾਹੁੰਦੀ ਹੈ।ਇਸ ਮੁਤੱਲਕ ਮੁੱਖ ਮੰਤਰੀ ਸ਼ੀਲਾ ਦੀਕਿਸ਼ਤ ਨੇ ਅੱਜ ਇੱਥੇ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਜਿਸ ਵਿਚ ਇਸ ਸਬੰਧੀ ਤਜਵੀਜ਼ ਵਿਚਾਰੀ ਗਈ। ਮੀਟਿੰਗ ਤੋਂ ਬਾਅਦ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਲੋਕਾਂ ਨੂੰ ਅਕਸਰ ਦਰੱਖਤਾਂ ਦੀ ਕਟਾਈ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਵਿਚ ਕਾਫੀ ਔਖ ਆਉਂਦੀ ਹੈ ਜਿਸ ਦੇ ਮੱਦੇਨਜ਼ਰ ਅਸੀਂ ਇਹ ਕਾਲ ਸੈਂਟਰ ਬਣਾਉਣ ਉੱਤੇ ਸੰਜੀਦਗੀ ਨਾਲ ਗ਼ੌਰ ਕਰ ਰਹੇ ਹਾਂ।’’
ਗੌਰਤਲਬ ਹੈ ਕਿ ਡੀ ਡਬਲਿਊ ਡੀ ਨੇ ਬੀਤੇ ਮਾਰਚ ਮਹੀਨੇ ਦੱਖਣੀ ਦਿੱਲੀ ਦੇ
ਅੱਗੇ ਪੜੋ....
 
ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਈ ਮੇਲ
21ptnw28-300x149.jpgਨਵੀਂ ਦਿੱਲੀ, 21 ਮਈ:-ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਤੇਜਵੰਤ ਸਿੰਘ ਖ਼ਿਲਾਫ਼ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਦੇ ਜੱਜ ਬਲਵੰਤ ਰਾਏ ਬੰਸਲ ਦੀ ਅਦਾਲਤ ਵਿੱਚ ਦਿੱਲੀ ਪੁਲੀਸ ਵੱਲੋਂ 13 ਮਈ ਨੂੰ ਐਫ.ਆਈ.ਆਰ. ਸੰਖਿਆ 454/91 ਸਬੰਧੀ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਚਾਰਜਸ਼ੀਟ ਵਿੱਚ ਤੇਜਵੰਤ ਸਿੰਘ ’ਤੇ ਧੋਖਾਧੜੀ ਕਰਨ, ਜਾਨੋਂ ਮਾਰਨ ਦੀ ਧਮਕੀ, ਅਪਰਾਧਕ ਸਾਜਿਸ਼ ਰਚਣ ਜਿਹੀਆਂ ਧਾਰਾਵਾਂ ਅਧੀਨ ਦੋਸ਼ ਲਗਾਏ ਗਏ ਹਨ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 10 - 18 of 1365

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media