Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਭਾਰਤ
ਭਾਰਤੀ ਖਬਰਨਾਮਾ (ਏਜੰਸੀ ਰਾਹੀ)......... ਈ ਮੇਲ

ਨਵੀਂ  ਪੈਨਸ਼ਨ ਸਕੀਮ ਤਹਿਤ ਡਾਕਖ਼ਾਨਿਆਂ  'ਚ ਖਾਤੇ ਖੁੱਲਣੇ ਸ਼ੁਰੂ
ਨਵੀਂ  ਦਿੱਲੀ, 8 ਸਤੰਬਰ ਡਾਕ ਮਹਿਕਮੇ ਨੇ ਪੈਨਸ਼ਨ  ਫੰਡ ਤੇ ਵਿਕਾਸ ਅਥਾਰਟੀ ਨਾਲ ਸਹਿਮਤੀ ਹੋਣ ਮਗਰੋਂ ਨਵੀਂ ਪੈਨਸ਼ਨ ਸਕੀਮ ਦੇ ਖਾਤੇ ਡਾਕਖ਼ਾਨਿਆਂ ਵਿੱਚ ਖੋਲ੍ਹਣੇ ਸ਼ੁਰੂ ਕਰ ਦਿੱਤੇ  ਹਨ। ਹੁਣ ਤੱਕ 20 ਡਾਕ ਸਰਕਲਾਂ ਦੇ ਵੱਡੇ ਡਾਕਖ਼ਾਨਿਆਂ ਵਿੱਚ 5 ਹਜ਼ਾਰ 186 ਨਵੇਂ ਪੈਨਸ਼ਨ  ਖਾਤੇ ਖੋਲ੍ਹੇ ਗਏ ਹਨ। ਡਾਕ ਮਹਿਕਮੇ ਵੱਲੋਂ ਇਸ ਸਾਲ 30 ਜੂਨ ਤੱਕ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ 4 ਕਰੋੜ 48 ਲੱਖ ਖਾਤੇ ਖੋਲ੍ਹੇ ਗਏ ਸਨ।

  ਮਹਿਕਮੇਂ ਵੱਲੋਂ ਨਰੇਗਾ ਮਜ਼ਦੂਰੀ ਦੇ ਭੁਗਤਾਨ ਲਈ  ਹਰ ਮਹੀਨੇ ਅਜਿਹੇ ਦੋਈ 8 ਲੱਖ ਨਵੇਂ ਖਾਤੇ ਖੋਲ੍ਹੇ ਜਾਂਦੇ ਹਨ। ਚਾਲੂ ਮਾਲੀ ਸਾਲ  ਦੌਰਾਨ ਹੁਣ ਤੱਕ ਕੋਈ 95 ਹਜ਼ਾਰ ਡਾਕਖ਼ਾਨਿਆਂ  ਰਾਹੀਂ ਨਰੇਗਾ ਮਜ਼ਦੂਰੀ ਵਜੋਂ 3 ਹਜ਼ਾਰ 406 ਕਰੋੜ ਰੁਪਏ ਨਰੇਗਾ ਮਜ਼ਦੂਰਾਂ ਨੂੰ ਵੰਡੇ ਗਏ ਹਨ। ਮਹਿਕਮੇਂ ਵੱਲੋਂ ਯੂਟੀਆਈ ਆਦਿ ਨਾਲ ਮਿਲ ਕੇ ਉਜਵੱਲ ਭਵਿੱਖ ਤਹਿਤ ਵੀ ਖਾਤੇ ਖੋਲ੍ਹੇ ਜਾ ਰਹੇ ਹਨ। ਛੋਟੇ ਸ਼ਹਿਰਾਂ ਤੇ ਕਸਬਿਆਂ ਵਿੱਚ ਸਰਮਾਏਕਾਰ ਇਨ੍ਹਾਂ ਸਕੀਮਾਂ ਵਿੱਚ ਡਾਕਖ਼ਾਨਿਆਂ ਵਿੱਚ ਪੈਸੇ ਲਗਾ ਸਕਣਗੇ।

ਸੂਬਿਆਂ  ਦੇ ਖੇਡ ਮੰਤਰੀਆਂ  ਵੱਲੋਂ ਕੌਮੀ ਖੇਡ ਕਾਨੂੰਨ ਬਣਾਏ ਜਾਣ ਦੀ ਵਕਾਲਤ

  ਨਵੀਂ  ਦਿੱਲੀ, 8 ਸਤੰਬਰ  ਸੂਬਿਆਂ ਦੇ ਯੁਵਾ ਤੇ ਖੇਡ  ਮਾਮਲਿਆਂ ਦੇ ਮੰਤਰੀਆਂ ਦੀ ਤੀਜੀ ਕਾਨਫਰੰਸ  ਨਵੀਂ ਦਿੱਲੀ ਵਿੱਚ ਕੇਂਦਰੀ ਯੁਵਾ ਮਾਮਲਿਆਂ  ਤੇ ਖੇਡ ਮੰਤਰੀ ਡਾ. ਮਨੋਹਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਡਾ. ਗਿੱਲ ਨੇ ਅਗਲੇ ਮਹੀਨੇ ਨਵੀਂ ਦਿੱਲੀ ਵਿੱਚ ਹੋਣ  ਵਾਲੀਆਂ ਰਾਸ਼ਟਰ ਮੰਡਲ ਖੇਡਾਂ ਤੇ ਉਸ ਮਗਰੋਂ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਤਮਗੇਂ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਕਦ ਇਨਾਮ ਦੁੱਗਣੇ ਕਰਨ ਦਾ ਐਲਾਨ ਕੀਤਾ। ਸੂਬਿਆਂ  ਦੇ ਖੇਡ ਮੰਤਰੀਆਂ ਨੇ ਦੇਸ਼ ਵਿੱਚ ਇੱਕ ਕੌਮੀ ਖੇਡ ਕਾਨੂੰਨ ਬਣਾਏ ਜਾਣ  ਅਤੇ ਖੇਡਾਂ ਸਬੰਧੀ ਝਗੜਿਆਂ ਦੇ ਨਿਪਟਾਰੇ  ਲਈ ਇੱਕ ਕੌਮੀ ਟ੍ਰਿਬਿਊਨਲ ਸਥਾਪਤ ਕੀਤੇ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਕੌਮੀ ਖੇਡ ਸੰਗਠਨਾਂ ਦੇ ਕੰਮਕਾਰ ਨੂੰ ਸੁਚੱਜਾ ਬਣਾਉਣ ਅਤੇ ਉਨਾਂ੍ਹ ਦੀ ਚੋਣ ਪ੍ਰਣਾਲੀ ਵਿੱਚ ਪੇਸ਼ੇਵਰ ਸਖਸ਼ੀਅਤਾਂ ਨੂੰ ਸ਼ਾਮਿਲ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਬਾਹਰਲੇ ਮੁਲਕਾਂ ਵਿੱਚ ਅਜਿਹੇ ਕਾਨੂੰਨ ਤੇ ਟ੍ਰਿਬਿਊਨਲ ਬਣੇ ਹੋਏ ਹਨ ਜਿੱਥੇ ਖੇਡਾਂ ਸਬੰਧੀ ਝਗੜਿਆਂ ਤੇ ਖਿਡਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਬੇੜੇ ਕੀਤੇ ਜਾਂਦੇ ਹਨ।

ਅੱਗੇ ਪੜੋ....
 
ਰੇਲਵੇ ਮਹਿਲਾ ਕਲਿਆਣ ਸੰਸਥਾ ਵੱਲੋਂ ਲੇਹ ਪੀੜਤਾਂ ਲਈ 25 ਲੱਖ ਰੁਪਏ ਦਾ ਯੋਗਦਾਨ ਈ ਮੇਲ
 ਨਵੀਂ  ਦਿੱਲੀ: 9 ਸਤੰਬਰ(ਏਸੰਸੀ ਰਾਹੀ)- ਭਾਰਤੀ ਰੇਲ ਅਧਿਕਾਰੀਆਂ  ਦੀਆਂ ਧਰਮ ਪਤਨੀਆਂ ਵੱਲੋਂ ਚਲਾਈ ਜਾ ਰਹੀ ਰੇਲਵੇ ਮਹਿਲਾ ਕਲਿਆਣ ਕੇਂਦਰੀ ਸੰਸਥਾ ਵੱਲੋਂ ਲੇਹ ਦੇ ਆਫਤ ਪੀੜਤਾਂ  ਲਈ ਪ੍ਰਧਾਨ ਮੰਤਰੀ ਦੇ ਕੌਮੀ ਰਾਹਤ ਫੰਡ  ਵਾਸਤੇ 25 ਲੱਖ ਰੁਪਏੇ ਦਿੱਤੇ ਗਏ ਹਨ।  ਇਸ ਰਕਮ ਦਾ ਇੱਕ ਚੈਕ ਸੰਸਥਾ ਦੀ ਪ੍ਰਧਾਨ ਸ਼੍ਰੀਮਤੀ ਮੰਜੂਸ਼੍ਰੀ ਸਹਾਏ ਨੇ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਸੌਂਪਿਆ। ਇਸ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਰੇਲ  ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਵੇਂ  ਇਸ ਸੰਗਠਨ ਦਾ ਕੰਮ ਰੇਲ ਮੁਲਾਜ਼ਮਾਂ  ਤੇ ਉਨ੍ਹਾਂ ਦੇ ਪਰਿਵਾਰਾਂ ਦਾ ਕਲਿਆਣ ਕਰਨਾ ਹੈ ਪਰ ਛੇ ਅਗਸਤ ਨੂੰ ਲੇਹ ਵਿੱਚ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਲਈ 25 ਲੱਖ ਰੁਪਏ ਦਾ ਯੋਗਦਾਨ ਪਾ ਕੇ ਸੰਸਥਾ ਨੇ ਆਪਣਾ ਕੌਮੀ ਫਰਜ਼ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਯੋਗਦਾਨ ਤੋਂ ਦੂਜਿਆਂ ਨੂੰ ਸਬਕ ਸਿੱਖਣ ਦੀ ਲੋੜ ਹੈ।
 
ਪੁਣੇ ਬੇਕਰੀ ਬਲਾਸਟ ਮਾਮਲੇ 'ਚ ਦੋ ਗ੍ਰਿਫਤਾਰ ਈ ਮੇਲ
ਮੁੰਬਈ: 8 ਸਤੰਬਰ(ਏਸੰਸੀ ਰਾਹੀ)-ਪੁਣੇ ਦੀ ਜਰਮਨ ਬੇਕਰੀ ਵਿਚ  ਹੋਏ ਧਮਾਕਿਆਂ ਦੇ ਸਬੰਧ ਵਿਚ ਮਹਾਰਾਸ਼ਟਰ ਏ.ਟੀ.ਐਸ. ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮਰਾਠਵਾੜਾ ਤੋਂ ਇਨ੍ਹਾਂ  ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਦਾ ਸਬੰਧ ਅੱਤਵਾਦੀ  ਸੰਗਠਨ ਇੰਡੀਅਨ ਮੁਜਾਹਿਦੀਨ ਨਾਲ  ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਦੋਨਾਂ ਦੀ ਗ੍ਰਿਫਤਾਰੀ 'ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਨ੍ਹਾਂ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਰਣਨਯੋਗ ਹੈ ਕਿ ਪਿਛਲੇ 13 ਫਰਵਰੀ ਨੂੰ ਪੁਣੇ ਦੀ ਜਰਮਨ ਬੇਕਰੀ ਵਿਚ ਧਮਾਕਾ ਹੋਇਆ ਸੀ, ਜਿਸ ਵਿਚ 17 ਲੋਕ ਮਾਰੇ ਗਏ ਸਨ ਤੇ 65 ਹੋਰ ਜ਼ਖ਼ਮੀ ਹੋਏ ਸਨ।  
 
ਹਰਿਆਣਾ ਸਰਕਾਰ ਨੇ ਸੂਚਨਾ, ਜਨ ਸੰਪਰਕ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਫੋਟੋਗ੍ਰਾਫਰ ਸ੍ਰੀ ਰਮਨ ਕੁਮਾਰ ਸੱਚਦੇਵਾ ਨੂੰ ਸਹਾਇਕ ਫੋਟੋ ਅਤੇ ਸਿਨੇਮਾ ਅਧਿਕਾਰੀ 'ਤੇ ਤਰੱਕੀ ਦਿੱਤੀ ਹੈ । ਈ ਮੇਲ
ਚੰਡੀਗੜ੍ਹ, 7 ਸਤੰਬਰ - ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੇਜੀ ਨਾਲ ਨਿਪਟਾਰਾ ਕਰਨ ਲਈ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਖੇਤਰ ਵਿਚ 8 ਸਤੰਬਰ ਨੂੰ ਸਿਟੀ ਸਬ-ਡਿਵੀਜਨ ਦਫਤਰ ਕੰਪਲੈਕਸ  ਟੋਹਾਣਾ ਮੰਡਲ ਦਫਤਰ, ਕੰਪਲੈਕਸ ਦਾਦਰੀ, ਸਬ-ਅਰਬਨ, ਸਬ-ਡਿਵੀਜਨ ਦਫਤਰ ਕੰਪਲੈਕਸ, ਮਹੇਂਦਰਗੜ੍ਹ ਅਤੇ  ਸਿਟੀ ਸਬ-ਡਿਵੀਜਨ ਦਫਤਰ ਕੰਪਲੈਕਸ, ਬੱਲਭਗੜ੍ਹ ਵਿਚ ਬਿਜਲੀ ਬੈਠਕਾਂ ਦਾ ਆਯੋਜਨ ਕੀਤਾ ਜਾਵੇਗਾ । ਇਨ੍ਹਾਂ ਬਿਜਲੀ ਬੈਠਕਾਂ ਦੀ ਪ੍ਰਧਾਨਗੀ ਨਿਗਮ ਦੇ ਸਬੰਧਤ ਮਹਾਪ੍ਰਬੰਧਕ ਕਰਨਗੇ । ਨਿਗਮ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਅੱਜ ਦਸਿਆ ਕਿ ਬਿਜਲੀ ਬੈਠਕਾਂ ਵਿਚ ਸਾਰੀ ਤਰ੍ਹਾਂ ਦੀਆਂ ਸਮੂਹਿਕ ਤੇ ਨਿੱਜੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਮਹਾਪ੍ਰਬੰਧਕ ਦੇ ਨਾਲ ਸਬੰਧਤ ਉਪ-ਮਹਾਪ੍ਰਬੰਧਕ ਅਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਸ਼ਿਕਾਇਤਾਂ ਦੇ ਹੱਲ ਲਈ ਜ਼ਰੂਰੀ ਰਿਕਾਰਡ ਦੇ ਨਾਲ ਹਾਜ਼ਿਰ ਹੋਣਗੇ । ਉਨ੍ਹਾਂ ਨੇ ਦਸਿਆ ਕਿ ਬਿਜਲੀ ਬੈਠਕਾਂ ਵਿਚ ਸਵੇਰੇ 10 ਵਜੇ ਸ਼ਿਕਾਇਤਾਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਜਾਵੇਗੀ ਅਤੇ ਪਹਿਲੇ ਆਉਣ ਵਾਲੇ ਸ਼ਿਕਾਇਤਕਰਤਾਵਾਂ ਦੀ ਲੜੀ ਵਾਰ ਪਹਿਲੇ ਸੁਣਵਾਈ ਕੀਤੀ ਜਾਵੇਗੀ । ਬਿਜਲੀ ਬੈਠਕ ਵਿਚ ਬਿੱਲ ਠੀਕ ਕਰਨਾ, ਮੀਟਰ ਰੀਡਿੰਗ ਸਬੰਧੀ, ਮੀਟਰ ਬਦਲਣਾ, ਨਵਾਂ ਕੁਨੈਕਸ਼ਨ, ਟੁੱਟੇ ਖੱਭਿਆਂ ਤੇ ਤਾਰ ਠੀਕ ਕਰਨਾ ਜਾਂ ਬਦਲਵਾਉਣਾ, ਬਿਜਲੀ ਸਪਲਾਈ ਆਦਿ ਤੋਂ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ । ਬਿਜਲੀ ਬੈਠਕਾਂ ਵਿਚ ਮੀਟਰ ਬਦਲਵਾਉਣਾ ਤੇ ਨਵੇਂ ਕੁਨੈਕਸ਼ਨਾਂ ਲਈ ਏਜੰਟਾਂ ਦੇ ਰਾਹੀਂ ਮੀਟਰ ਵੀ ਉਪਲੱਬਧ ਹੋਣਗੇ ।  

 
ਛੱਤੀਸਗੜ੍ਹ 'ਚ ਭਾਰੀ ਬਾਰਿਸ਼ ਕਾਰਨ 3 ਮੌਤਾਂ ਈ ਮੇਲ
ਰਾਏਪੁਰ, 7 ਸਤੰਬਰ ਛੱਤੀਸਗੜ੍ਹ ਦੇ ਬਸਤਰ ਖੇਤਰ ਵਿਚ  ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਦੌਰਾਨ ਬਾਰਿਸ਼ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਇਕ ਅਧਿਕਾਰਿਕ ਬਿਆਨ ਵਿਚ ਕਿਹਾ ਗਿਆ ਹੈ  ਕਿ ਬਾਰਿਸ਼ ਕਾਰਨ ਲਗਪਗ 100 ਘਰ ਢਹਿ ਗਏ ਹਨ। ਕਾਂਕੇਰ ਜ਼ਿਲ੍ਹੇ ਵਿਚ ਵੀ ਬਾਰਿਸ਼ ਕਾਰਨ ਕਈ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਗਿਆ ਹੈ ਅਤੇ ਕਈ ਮੁੱਖ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਪ੍ਰਸ਼ਾਸਨ ਨੂੰ ਪੀੜ੍ਹਤਾਂ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
 
<< Start < Prev 1 2 3 4 5 6 7 8 9 10 Next > End >>

Results 1 - 9 of 486

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media