Saturday, 18 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਅੰਤਰਰਾਸ਼ਟਰੀ
ਅਮਰੀਕੀ ਸਿੱਖਾਂ ਉੱਤੇ ਹਮਲਿਆਂ ਨੂੰ ਨਸਲੀ ਹਿੰਸਾ ਮੰਨਣ ਦੀ ਸਿਫ਼ਾਰਸ਼ ਈ ਮੇਲ
ਵਾਸ਼ਿੰਗਟਨ.16 ਮਈ:-ਅਮਰੀਕਾ ਵਿੱਚ ਸਿੱਖਾਂ ਤੇ ਹਿੰਦੂਆਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵਿੱਚੋਂ ਇਕ ਦੀ ਪੂਰਤੀ ਕਰਦਿਆਂ ਅਟਾਰਨੀ ਜਨਰਲ ਐਰਿਕ ਹੋਲਡਰ ਨੇ ਐਫ.ਬੀ.ਆਈ. ਦੇ ਘੇਰੇ ਵਿੱਚ ਹਿੰਦੂ, ਸਿੱਖਾਂ ਨੂੰ ਵੀ ਨਸਲੀ ਨਫ਼ਰਤ ਦੇ ਪੀੜਤਾਂ ਵਿੱਚ ਲਿਆਉਣ ਦੀ ਸਿਫਾਰਸ਼ ਕੀਤੀ ਹੈ।
ਸੰਸਦ ਦੀ ਜੁਡੀਸ਼ਰੀ ਕਮੇਟੀ ਅੱਗੇ ਕੱਲ੍ਹ ਪੇਸ਼ ਹੁੰਦਿਆਂ ਸ੍ਰੀ ਹੋਲਡਰ ਨੇ ਦੱਸਿਆ ਕਿ ਉਨ੍ਹਾਂ ਨੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਐਡਵਾਇਜ਼ਰੀ ਬੋਰਡ ਨੂੰ ਇਹ ਸਿਫਾਰਸ਼ ਕੀਤੀ ਹੈ ਕਿ ਉਹ ਸਿੱਖਾਂ ਅਤੇ ਹਿੰਦੂਆਂ ਨੂੰ ਨਫ਼ਰਤ ਦੇ ਜੁਰਮ ਦਾ ਸ਼ਿਕਾਰ ਮੰਨਣ ਲਈ ਯੂਨੀਟਰਮ ਕਰਾਈਮ ਰਿਪੋਰਟਿੰਗ (ਯੂ.ਸੀ.ਆਰ.) ਵਿੱਚ ਲੋੜੀਂਦੀਆਂ ਤਬਦੀਲੀਆਂ ਕਰਨ। ਐਡਵਾਇਜ਼ਰੀ ਪਾਲਿਸੀ ਬੋਰਡ ਦੀ ਅਗਲੇ ਮਹੀਨੇ ਫਿਰ ਮੀਟਿੰਗ ਹੋਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿੱਚ ਐਫ.ਬੀ.ਆਈ. ਦੇ ਡਾਇਰੈਕਟਰ ਅੱਗੇ ਪੇਸ਼ ਕੀਤੇ ਜਾਣ ਵਾਲੀਆਂ ਸੰਭਾਵੀ ਤਬਦੀਲੀਆਂ ਸਬੰਧੀ ਵਿਚਾਰ-ਵਟਾਂਦਰਾ ਹੋਵੇਗਾ। ਸ੍ਰੀ ਹੋਲਡਰ ਨੇ ਕਿਹਾ ਕਿ ਉਨ੍ਹਾਂ ਇਹ ਜ਼ਬਰਦਸਤ ਸਿਫਾਰਸ਼ ਕੀਤੀ ਹੈ ਕਿ ਸਿੱਖਾਂ, ਹਿੰਦੂਆਂ ਵਿਰੁੱਧ ਹੋਣ ਵਾਲੇ ਜੁਰਮ ਨੂੰ ਬਾਕੀ ਕੌਮਾਂ ਜਿਵੇਂ ਕਿ ਮੁਸਲਿਮ, ਮੱਧ ਪੂਰਬ ਦੇ ਵਾਸੀਆਂ ਵਿਰੁੱਧ ਹੋਣ ਵਾਲੀ ਨਸਲੀ ਹਿੰਸਾ ਦੀ ਤਰ੍ਹਾਂ ਨਸਲੀ ਹਿੰਸਾ ਦੇ ਜੁਰਮ ਵਜੋਂ ਮੰਨਿਆ ਜਾਵੇ।
ਅੱਗੇ ਪੜੋ....
 
ਗੁਰਦੁਆਰਾ ਗੋਲੀ ਕਾਂਡ ਦਾ ਨਾਇਕ ਮਰਫ਼ੀ ਸੇਵਾਮੁਕਤ ਈ ਮੇਲ
ਵਾਸ਼ਿੰਗਟਨ. 16 ਮਈ:-ਪਿਛਲੇ ਸਾਲ ਵਿਸਕੌਨਸਿਨ ਗੁਰਦੁਆਰੇ ਵਿਚ ਸਿੱਖ ਸ਼ਰਧਾਲੂਆਂ ਉੱਤੇ ਗੋਲੀਆਂ ਵਰ੍ਹਾਉਂਦੇ ਹਮਲਾਵਰ ਤੋਂ ਲੋਕਾਂ ਨੂੰ ਬਚਾਉਂਦਿਆਂ ਹਮਲਾਵਰ ਦੀਆਂ ਬਾਰਾਂ ਗੋਲੀਆਂ ਦਾ ਸ਼ਿਕਾਰ ਹੋਏ ਪੁਲੀਸ ਅਧਿਕਾਰੀ ਬਰਾਇਨ ਮਰਫ਼ੀ ਨੇ ਵਿਭਾਗ ਤੋਂ ਸੇਵਾਮੁਕਤੀ ਦਾ ਐਲਾਨ ਕਰ ਦਿੱਤਾ ਹੈ।ਮਰਫ਼ੀ ਨੇ ਸਥਾਨਕ ਟੀਵੀ ਚੈਨਲ ਡਬਲਿਊ ਆਈ ਐਸ ਐਨ ਟੀਵੀ ਨੂੰ ਦੱਸਿਆ ਕਿ ਉਸ ਨੇ ਕੱਲ੍ਹ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਤੇ ਓਕ ਕਰੀਕ ਫੋਰਸ ਵਿਚ 22 ਸਾਲ ਦੀ ਨੌਕਰੀ ਕਰਨ ਉਪਰੰਤ ਉਹ 12 ਜੂਨ ਨੂੰ ਸੇਵਾਮੁਕਤ ਹੋ ਰਿਹਾ ਹੈ। 52 ਸਾਲਾ ਪੁਲੀਸ ਅਧਿਕਾਰੀ ਨੇ ਅਜੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲੇ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਅਜੇ ਮੁੜ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਸ ਹਮਲੇ ਵਿਚ ਛੇ ਸਿੱਖ ਮਾਰੇ ਗਏ ਸਨ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਸਨ ਤੇ ਹਮਲਾਵਰ ਨੇ ਬਾਅਦ ਵਿਚ
ਅੱਗੇ ਪੜੋ....
 
ਸਰਬਜੀਤ ਦਾ ਵਕੀਲ ਅਗਵਾ ਤੇ ਰਿਹਾਅ ਈ ਮੇਲ
ਲਾਹੌਰ, 16 ਮਈ:-ਭਾਰਤੀ ਕੈਦੀ ਸਰਬਜੀਤ ਸਿੰਘ ਦੇ ਵਕੀਲ ਅਵਾਇਸ ਸ਼ੇਖ ਅਤੇ ਉਸ ਦੇ ਪੁੱਤਰ ਨੂੰ ਅੱਜ ਕੁਝ ਅਣਪਛਾਤੇ ਬੰਦਿਆਂ ਨੇ ਅਗਵਾ ਕਰ ਲਿਆ ਪਰ ਦੋਹਾਂ ਨੂੰ ਕੁਝ ਸਮੇਂ ਬਾਅਦ ਛੱਡ ਦਿੱਤਾ ਗਿਆ। ਸ਼ੇਖ ਅਵਾਇਸ ਤੇ ਉਨ੍ਹਾਂ ਦਾ ਪੁੱਤਰ ਸ਼ਾਹਰੁਖ ਪਿੰਡ ਬਰਕੀ ਹਦਾਇਰਾ ਵਿਖੇ ਫਾਰਮ ਹਾਊਸ ਲਈ ਜ਼ਮੀਨ ਖਰੀਦਣ ਗਏ ਸਨ। ਪੁਲੀਸ ਦੀ ਵਰਦੀ ਵਾਲੇ ਦੋ ਵਿਅਕਤੀਆਂ
ਅੱਗੇ ਪੜੋ....
 
ਧਰਮ ਪਰਿਵਰਤਨ ਬਾਰੇ ਛਪੇ ਲੇਖ ਤੋਂ ਸਿੱਖਾਂ ਵਿੱਚ ਰੋਸ ਈ ਮੇਲ
15ptnw10.jpgਜੰਮੂ. 15 ਮਈ:-ਕਸ਼ਮੀਰ ਦੇ ਅੰਗਰੇਜ਼ੀ ਅਖ਼ਬਾਰ  ‘ਕਸ਼ਮੀਰ ਲਾਈਫ਼’ ਵਿਚ ਅੰਤਰ-ਧਰਮ ਵਿਆਹ ਬਾਰੇ ਪ੍ਰਕਾਸ਼ਿਤ ਲੇਖ ਅਤੇ ਮੁਸਲਮਾਨ ਲਡ਼ਕੇ  ਦੇ ਹੱਥ ’ਚ ‘ਚੰਨ ਤਾਰਾ’ ਅਤੇ ਸਿੱਖ ਲਡ਼ਕੀ  ਦੇ ਹੱਥ ’ਚ ‘ਖੰਡਾ ਕਿਰਪਾਨ’  ਦੀ  ਕਾਲਪਨਿਕ ਤਸਵੀਰ ਦਿਖਾਉਣ ਤੋਂ ਬਾਅਦ ਜੰਮੂ ਅਤੇ ਬਾਰਾਮੂਲਾ ਵਿਖੇ ਸਿੱਖ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕੀਤੇ।ਅੱਜ ਯੂਨਾਈਟਡ  ਸਿੱਖ ਕੌਂਸਲ ਦੇ ਪ੍ਰਧਾਨ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਸਿੱਖਾਂ ਨੇ ਜੰਮੂ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਪ੍ਰਦਰਸ਼ਨ ਕੀਤਾ ਅਤੇ ਕੁਝ ਸਮੇਂ ਲਈ ਆਵਾਜਾਈ ਰੋਕ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ  ‘ਕਸ਼ਮੀਰ ਲਾਈਫ਼’ ਦੀਆਂ ਫੋਟੋ ਕਾਪੀਆਂ ਫਡ਼ੀਆਂ ਹੋਈਆਂ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ  ਅਖ਼ਬਾਰ ਵਿਚ ਸਿੱਖ ਲਡ਼ਕੀਆਂ ਦੇ ਕਿਰਦਾਰ ਨੂੰ ਵਿਗਾਡ਼ ਕੇ ਪੇਸ਼ ਕੀਤਾ ਗਿਆ ਹੈ ਇਹੀ ਨਹੀਂ ਵਾਦੀ ਵਿਚ ਮੁਸਲਮਾਨ ਸੰਗਠਨਾਂ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਡ਼੍ਹਨ ’ਚ  ਹੁਸ਼ਿਆਰ ਸਿੱਖ ਲਡ਼ਕੀਆਂ ਦਾ ਧਰਮ ਪਰਿਵਰਤਨ ਕਰਨ ਲਈ ਗੁਪਤ ਮਿਸ਼ਨ ਸ਼ੁਰੂ ਕੀਤਾ ਹੋਇਆ ਹੈ। ਬਾਰਾਮੂਲਾ ਵਿੱਚ ਇੱਕ ਸਿੱਖ ਪ੍ਰੋਫੈਸਰ ਕੁਡ਼ੀ ਨੇ ਇਸਲਾਮ ਧਰਮ ਅਪਣਾ ਲਿਆ ਸੀ। ਇਸ ਬਾਰੇ ਪੁਲੀਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਪਰ ਕੱਟਡ਼ਪੰਥੀਆਂ ਨੇ ਉਨ੍ਹਾਂ ਨੂੰ ਛੁਡਾ ਲਿਆ। ਬਾਰਾਮੂਲਾ ਦਾ ਮੁਫਤੀ ਬਸ਼ੀਰ ਉਦ-ਦੀਨ ਅਤੇ ਇਸਲਾਮੀ ਪਡ਼੍ਹਾਈ ਕਰਵਾਉਣ ਵਾਲਾ ਡਾ. ਨਜ਼ੀਰ ਤੇ ਉਸ ਦੇ ਸਾਥੀ ਇਸ ਏਜੰਡੇ ਨੂੰ ਹੱਲਾਸ਼ੇਰੀ ਦੇ ਰਹੇ ਹਨ।ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)  ਦੇ  ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਮੰਗਲ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਵਿਚ
ਅੱਗੇ ਪੜੋ....
 
ਅਮਰੀਕੀ ਬੱਚਿਆਂ ਨੂੰ ‘ਅਗਵਾ’ ਕਰਕੇ ਭਾਰਤ ਲਿਜਾਣ ਦੀਆਂ ਘਟਨਾਵਾਂ ਵਿੱਚ ਇਜ਼ਾਫ਼ੇ ਉਤੇ ਚਿੰਤਾ ਜ਼ਾਹਰ ਈ ਮੇਲ
ਵਾਸ਼ਿੰਗਟਨ. 10 ਮਈ:-ਅਮਰੀਕੀ ਬੱਚਿਆਂ ਨੂੰ ‘ਅਗਵਾ’ ਕਰਕੇ ਭਾਰਤ ਲਿਜਾਏ ਜਾਣ ਦੀਆਂ ਵਧ ਰਹੀਆਂ ਘਟਨਾਵਾਂ ਉਤੇ ਇਕ ਰਸੂਖਦਾਰ ਅਮਰੀਕੀ ਕਾਨੂੰਨਸਾਜ਼ ਨੇ ਚਿੰਤਾ ਜ਼ਾਹਰ ਕੀਤੀ ਹੈ। ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇ ਮੈਂਬਰ ਕ੍ਰਿਸਟੋਫਰ ਸਮਿਥ ਨੇ ਕਿਹਾ ਹੈ ਕਿ ਭਾਰਤ ਵਿਚ ਹੋ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਬੱਚਿਆਂ ਦੇ ਅਮਰੀਕਾ ਵਿਚ ਰਹਿੰਦੇ ਮਾਪਿਆਂ ਨੂੰ ਬਹੁਤ ਤਕਲੀਫ ਹੋ ਰਹੀ ਹੈ।ਉਨ੍ਹਾਂ ਦਾ ਕਹਿਣਾ ਸੀ, ‘‘ਭਾਰਤ, ਅਮਰੀਕੀ ਮਾਪਿਆਂ ਲਈ ਭਾਰੀ ਨਮੋਸ਼ੀ ਅਤੇ ਪੀਡ਼ਾ ਦਾ ਕਾਰਨ ਬਣ ਰਿਹਾ ਹੈ।’’ ਉਨ੍ਹਾਂ ਇਹ ਗੱਲ ‘ਗੈਰ-ਹੇਗ ਕਨਵੈਨਸ਼ਨ ਮੁਲਕਾਂ ਵਿਚ ਬੱਚਿਆਂ ਦੇ ਅਗਵਾ ਦੀਆਂ ਘਟਨਾਵਾਂ’ ਸਬੰਧੀ ਕਾਂਗਰਸ ਵਿਚ ਹੋਈ ਇਕ ਸੁਣਵਾਈ ਦੀ ਪ੍ਰਧਾਨਗੀ ਕਰਦਿਆਂ ਕਹੀ। ਨਿਊਜਰਸੀ ਨਾਲ ਸਬੰਧਤ ਇਸ ਰਿਪਬਲੀਕਨ ਕਾਨੂੰਨਸਾਜ਼ ਨੇ ਕਿਹਾ ਕਿ 2012 ਵਿਚ 32 ਅਮਰੀਕੀ ਬੱਚਿਆਂ ਨੂੰ ਅਗਵਾ ਕਰਕੇ ਭਾਰਤ ਲਿਜਾਏ ਜਾਣ ਦੀਆਂ ਘਟਨਾਵਾਂ ਹੋਈਆਂ ਹਨ, ਜਿਸ ਨਾਲ ਅਗਵਾ ਦੀਆਂ ਕੁਝ ਘਟਨਾਵਾਂ ਵਧ ਕੇ 78 ਹੋ ਗਈਆਂ ਹਨ ਅਤੇ ਇਨ੍ਹਾਂ ਵਿਚ 95 ਬੱਚੇ ਸ਼ਾਮਲ ਹਨ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 1541

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media