|
ਗੱਦਾਫੀ ਖਿਲਾਫ਼ ਕੌਮਾਂਤਰੀ ਦਬਾਅ ਵਧਿਆ |
|
ਵਾਸ਼ਿੰਗਟਨ, 1 ਮਾਰਚ -ਪਿਛਲੇ ਕਈ ਦਿਨਾਂ ਲੀਬੀਆ ਦੇ ਸ਼ਾਸ਼ਕ ਮੁਅਮਰ ਗੱਦਾਫੀ ਨੂੰ ਗੱਦੀਓਂ ਲਾਹੁਣ ਲਈ ਜਿਥੇ ਸਥਾਨਕ ਲੋਕਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਥੇ ਗੱਦਾਫੀ ਉਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕੌਮਾਂਤਰੀ ਪੱਧਰ 'ਤੇ ਦਬਾਅ ਵਧਦਾ ਹੀ ਜਾ ਰਿਹਾ ਹੈ। ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਵੱਲੋਂ ਗੱਦਾਫੀ ਨੂੰ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਛੇਤੀ ਤੋਂ ਛੇਤੀ ਆਪਣਾ ਅਹੁਦਾ ਛੱਡ ਦੇਣ। ਹਿਲੇਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਹੋਵੇਗਾ ਕਿ ਹੋਰ ਹਿੰਸਾ ਅਤੇ ਖੂਨ ਖਰਾਬੇ ਤੋਂ ਬਿਨਾਂ ਉਨ੍ਹਾਂ ਦੀ ਸੱਤਾ ਦਾ ਅੰਤ ਹੋਵੇ, ਜੋ ਸਾਡੇ ਸਾਰਿਆਂ ਸਾਹਮਣੇ ਇਕ ਬਹੁਤ ਵੱਡੀ ਚੁਣੌਤੀ ਹੈ। ਇਸ ਤੋਂ ਇਲਾਵਾ ਫਰਾਂਸ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀਆਂ ਨੇ ਵੀ ਗੱਦਾਫੀ ਨੂੰ ਅਹੁਦਾ ਛੱਡਣ ਦੀ ਹਿਦਾਇਤ ਕੀਤੀ ਹੈ। ਇਟਲੀ ਦੇ ਵਿਦੇਸ਼ ਮੰਤਰੀ ਨੇ ਲੀਬੀਆ ਦੇ ਨਾਲ ਇਕ ਦੂਸਰੇ ਖਿਲਾਫ਼ ਜੰਗ ਤੋਂ ਬਚਣ ਸਬੰਧੀ ਸੰਧੀ ਨੂੰ ਇਸ ਆਧਾਰ ਉਤੇ ਮੁਲਤਵੀ ਕਰ ਦਿੱਤਾ ਕਿ ਹੁਣ ਲੀਬੀਆ ਦੀ ਹੋਂਦ ਖ਼ਤਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਲੀਬੀਆ ਵਿਚ 14 ਫਰਵਰੀ ਤੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਵਿਚ ਲਗਪਗ ਇਕ ਹਜ਼ਾਰ ਲੋਕ ਮਾਰੇ ਗਏ ਹਨ ਅਤੇ 1 ਲੱਖ ਤੋਂ ਜ਼ਿਆਦਾ ਇਥੋਂ ਪਲਾਇਨ ਕਰ ਗਏ ਹਨ। ਦੂਸਰੇ ਪਾਸੇ ਕੱਲ੍ਹ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਚਾਰ ਲੀਬੀਆਈ ਸ਼ਹਿਰਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਮੁਅਮਰ ਗੱਦਾਫੀ ਦੇ 41 ਸਾਲਾਂ ਦੇ ਸ਼ਾਸਨ ਦੇ ਖਾਤਮੇ ਲਈ ਇਕ ਪ੍ਰੀਸ਼ਦ ਦਾ ਗਠਨ ਕੀਤਾ ਗਿਆ।
|
|
|
ਭੁੱਖ ਹੜਤਾਲ ‘ਤੇ ਬੈਠੇ ਯਾਸੀਨ ਮਲਿਕ |
|
|
ਸ੍ਰੀਨਗਰ, 26 ਫਰਵਰੀ .- ਜੰਮੂ-ਕਸ਼ਮੀਰ ਲਿਬ੍ਰੇਸ਼ਨ ਫਰੰਟ ਦੇ ਮੁਖੀ ਮੁਹੰਮਦ ਯਾਸੀਨ ਮਲਿਕ ਪਿਛਲੀਆਂ ਗਰਮੀਆਂ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਅਤੇ ਪੱਥਰ ਮਾਰਨ ‘ਚ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਪੂਰਾ ਦਿਨ ਭੁੱਖ-ਹੜਤਾਲ ‘ਤੇ ਬੈਠੇ। ਲਾਲ ਚੌਕ ਨੇੜੇ ਭੁੱਖ-ਹੜਤਾਲ ‘ਤੇ ਬੈਠੇ ਯਾਸੀਨ ਮਲਿਕ ਨੂੰ ਮਨੁੱਖੀ ਅਧਿਕਾਰ ਵਰਕਰਾਂ ਸਮੇਤ ਹੁਰੀਅਤ ਕਾਨਫਰੰਸ ਦੇ ਨਰਮ ਪੰਥੀ ਧੜੇ ਦੇ ਕਈ ਨੇਤਾਵਾਂ ਨੇ ਆਪਣੀ ਹਮਾਇਤ ਦਿੱਤੀ। ਯਾਸੀਨ ਮਲਿਕ ਨਾਲ ਧਰਨੇ ਵਿਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਿੱਸਾ ਲਿਆ। ਪਿਛਲੇ ਸਾਲ ਮਾਰੇ ਗਏ 110 ਵਿਅਕਤੀਆਂ ਦੀ ਮੌਤ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਨੂੰ ਲੈ ਕੇ ਸੂਬਾਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਚੁੱਕੇ ਯਾਸੀਨ ਮਲਿਕ ਨੇ ਮੰਗ ਕਰਦਿਆਂ ਕਿਹਾ ਕਿ ਪੁਲਸ ਨੂੰ ਤੁਰੰਤ ਨੌਜਵਾਨਾਂ ਦੀ ਗ੍ਰਿਫਤਾਰੀ ਬੰਦ ਕਰਨੀ ਚਾਹੀਦੀ ਹੈ।
|
|
|
ਨਿਊ ਸਾਊਥ ਵੇਲਜ ਦੀ ਪ੍ਰੀਮੀਅਰ (ਮੁੱਖ ਮੰਤਰੀ) ਵਲੋਂ ੬ ਭਾਰਤੀਆਂ ਸਨਮਾਨਿਤ ਕੀਤਾ |
|
|
ਸਿਡਨੀ (ਅਮਰਜੀਤ ਖੇਲਾ,ਬਲਜੀਤ ਖੇਲਾ) ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ ਦੀ ਪ੍ਰੀਮੀਅਰ (ਮੁੱਖ ਮੰਤਰੀ) ਕ੍ਰਿਸਟੀਨਾ ਕੈਨਲੀ ਇੱਥੋਂ ਦੇ ਭਾਰਤੀ ਭਾਈਚਾਰੇ ਦੇ ਕਾਫੀ ਨੇੜੇ ਹੋ ਕੇ ਕੰਮ ਕਰ ਰਹੀ ਹੈ ਤੇ ਭਾਰਤੀਆਂ ਦੇ ਲਗਭਗ ਹਰ ਸਮਾਗਮ 'ਚ ਨਿੱਜੀ ਤੌਰ ਭਾਰਤੀ ਪਹਿਰਾਵਾ ਪਹਿਨ ਕੇ ਸ਼ਿਰਕਤ ਕਰਦੀ ਹੈ।ਪ੍ਰੀਮੀਅਰ ਵਲੋਂ ਇੱਥੋਂ ਦੇ ਭਾਰਤੀਆਂ ਦੇ ਦਿਲ ਜਿੱਤਣ ਲਈ ਇਸ ਵਾਰ ਨਿਊ ਸਾਊਥ ਵੇਲਜ ਪ੍ਰਾਂਤ 'ਚੋਂ ੬ ਭਾਰਤੀਆਂ ਨੂੰ ਸਮਾਜ 'ਚ ਪਾਏ ਯੋਗਦਾਨ ਬਦਲੇ "ਇੰਡੀਅਨ ਸਬ ਕਾਂਟੀਨੈਂਟਲ ਕਮਿਉਨਿਟੀ ਸਰਵਿਸ ਐਵਾਰਡ" ਦੇ ਕੇ ਸਨਮਾਨਿਤ ਕਰਨ ਦੀ ਪਿਰਤ ਪਾਈ ਹੈ।ਇਸ ਵਾਰ ਇਸ ਐਵਾਰਡ ਲਈ ਇੱਥੋਂ ਦੇ ੬੩ ਲੋਕਾਂ ਨੇ ਅਰਜੀ ਦਿੱਤੀ ਸੀ ਜਿਹਨਾਂ 'ਚੋਂ ੬ ਜਣਿਆਂ ਨੂੰ ਵਧੀਆ ਕੰਮਾਂ ਲਈ ਸਨਮਾਨਿਤ ਕੀਤਾ ਹੈ।ਇਹਨਾਂ 'ਚ ਡਾ. ਗੁਰਚਰਨ ਸਿੰਘ ਸਿੱਧੂ (ਸਾਬਕਾ ਸੀਨੀਅਰ ਪ੍ਰਿੰਸੀਪਲ ਰਿਸਰਚ ਸਾਇੰਟਿਸਟ),ਸ਼੍ਰੀ ਪਵਨ ਲੂਥਰਾ (ਸੰਪਾਦਕ ਇੰਡੀਅਨ ਲਿੰਕ ਅਖਬਾਰ ਤੇ ਰੇਡੀਓ),ਚੰਦਰੂ ਤੁਲਾਨੀ (ਉੱਘੇ ਕਾਰੋਬਾਰੀ),ਮੋਹਿਤ ਤੁਲਾਨੀ (ਭਾਈਚਾਰਿਕ ਸੇਵਾਵਾਂ ਲਈ),ਸਿਡ ਓਰਕੌਂਡੀ (ਸਮਾਜ ਸੇਵਕ),ਕੁਮਦ ਮਿਰਾਨੀ (ਸੱਭਿਆਚਾਰਿਕ ਸੇਵਾਵਾਂ ਲਈ),ਸ਼ਾਮਿਲ ਹਨ।ਇਸ ਮੌਕੇ ਪ੍ਰੀਮੀਅਰ ਕ੍ਰਿਸਟੀਨਾ ਕੈਨਲੀ ਨੇ ਸਾਰੇ ਹੀ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਅੱਗੇ ਤੋਂ ਹੋਰ ਭਾਰਤੀ ਸਮਾਜ ਨੂੰ ਸੇਧ ਦੇਣ ਵਾਲੇ ਕੰਮ ਕਰਕੇ ਇਸ ਪੁਰਸਕਾਰ ਨੂੰ ਲੈਣ ਦੇ ਹੱਕਦਾਰ ਬਨਣਗੇ।ਇਸ ਮੌਕੇ ਭਾਰਤੀ ਭਾਈਚਾਰੇ ਦੇ ਕਾਫੀ ਲੋਕ ਮੌਜੂਦ ਸਨ
ਨਿਊ ਸਾਊਥ ਵੇਲਜ ਦੀ ਪ੍ਰੀਮੀਅਰ ਸਨਮਾਨਿਤ ਕੀਤੇ ਭਾਰਤੀ ਮੂਲ ਦੇ ਪਤਵੰਤਿਆਂ ਨਾਲ ਯਾਦਗਾਰੀ ਫੋਟੋ ਖਿਚਵਾਉਂਦੇ ਹੋਏ (ਖੇਲਾ)
|
|
|
ਲੀਬੀਆ 'ਚ ਹੋ ਰਹੇ ਖੂਨ-ਖਰਾਬੇ ਖਿਲਾਫ਼ ਇਕਜੁਟ ਹੋਣ ਦੀ ਲੋੜ-ਓਬਾਮਾ |
|
|
ਵਾਸ਼ਿੰਗਟਨ, 24 ਫਰਵਰੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਲੀਬੀਆ ਵਿਚ ਹੋ ਰਹੇ ਖੂਨ-ਖਰਾਬੇ ਖਿਲਾਫ਼ ਕੌਮਾਂਤਰੀ ਭਾਈਚਾਰੇ ਨੂੰ ਇਕ ਸੁਰ ਵਿਚ ਅੱਗੇ ਆਉਣਾ ਚਾਹੀਦਾ ਹੈ। ਇਕ ਟੀ.ਵੀ. ਉਤੇ ਆਪਣੇ ਸੰਬੋਧਨ ਦੌਰਾਨ ਸ੍ਰੀ ਓਬਾਮਾ ਨੇ ਆਖਿਆ ਕਿ ਲੀਬੀਆ ਵਿਚ ਫੈਲੀ ਇਸ ਹਿੰਸਾ ਨੂੰ ਰੋਕਣ ਲਈ ਸਾਰੇ ਵਿਕਲਪ ਖੁੱਲ੍ਹੇ ਰੱਖੇ ਜਾਣਗੇ।ਉਨ੍ਹਾਂ ਕਿਹਾ ਕਿ ਲੀਬੀਆ ਇਸ ਸਮੇਂ ਕਾਫੀ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਲਈ ਹਾਲਾਤ ਅਸੁਰੱਖਿਅਤ ਬਣ ਗਏ ਹਨ ਅਤੇ ਅਜਿਹੀ ਸਥਿਤੀ ਨਾਲ ਨਜਿੱਠਣ ਵਾਸਤੇ ਕੌਮਾਂਤਰੀ ਭਾਈਚਾਰੇ ਨਾਲ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੀਬੀਆ ਵਿਚ ਹਿੰਸਾ ਰੋਕਣ ਲਈ ਸਾਰੇ ਮੁਲਕਾਂ ਨੂੰ ਇਕ ਸੁਰ ਵਿਚ ਬੋਲਣਾ ਚਾਹੀਦਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਪ੍ਰਮੁੱਖ ਬਾਨ ਕੀ ਮੂਨ ਨੇ ਵੀ ਕਿਹਾ ਹੈ ਕਿ ਲੀਬੀਆ ਦੇ ਰਾਸ਼ਟਰਪਤੀ ਗੱਦਾਫੀ ਜੋ ਕੁਝ ਵੀ ਕਰ ਰਹੇ ਹਨ, ਉਹ ਅਸਵੀਕਾਰਯੋਗ ਹੈ। ਉਨ੍ਹਾਂ ਕਿਹਾ ਕਿ ਮੈਂ ਗੱਦਾਫੀ ਨਾਲ ਟੈਲੀਫੋਨ ਉਤੇ ਲਗਪਗ 40 ਮਿੰਟ ਗੱਲ ਕੀਤੀ, ਪਰ ਇੰਨੀ ਲੱਬੀ ਗੱਲਬਾਤ ਅਤੇ ਮੇਰੀ ਅਪੀਲ ਦੇ ਬਾਵਜੂਦ ਉਨ੍ਹਾਂ ਉਤੇ ਕੋਈ ਅਸਰ ਨਹੀਂ ਹੋਇਆ।
|
|
|
ਅਗਲੇ ਮਹੀਨੇ ਭਾਰਤ ਆਏਗੀ ਸਾਰਾ ਪਾਲਿਨ |
|
ਵਾਸ਼ਿੰਗਟਨ, 24 ਫਰਵਰੀ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੀ ਨੇਤਾ ਸਾਰਾ ਪਾਲਿਨ ਅਗਲੇ ਮਹੀਨੇ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਭਾਰਤ ਦੌਰੇ 'ਤੇ ਪਹੁੰਚ ਰਹੀ ਹੈ। ਸਾਰਾ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਅਲਾਸਕਾ ਦੀ ਗਵਰਨਰ ਸਾਰਾ ਪਾਲਿਨ 19 ਮਾਰਚ ਨੂੰ ਹੋ ਰਹੇ ਇੰਡੀਆ ਟੁਡੇ ਕਾਨਕਲੇਵ ਵਿਚ ਸ਼ਾਮਿਲ ਹੋਣ ਲਈ ਭਾਰਤ ਦੌਰੇ 'ਤੇ ਆ ਰਹੀ ਹੈ। ਇਸ ਸਮਾਗਮ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਸੰਬੋਧਨ ਕਰਨਗੇ। ਇਹ ਦੋਵੇਂ ਆਗੂ ਇਸ ਤੋਂ ਪਹਿਲਾਂ ਉਦੋਂ ਮਿਲੇ ਸਨ, ਜਦੋਂ ਸਾਲ 2008 ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਮਨਮੋਹਨ ਸਿੰਘ ਸੰਯੁਕਤ ਰਾਸ਼ਟਰਪਤ ਮਹਾਂਸਭਾ ਦੇ ਸੈਸ਼ਨ ਵਿਚ ਸ਼ਿਰਕਤ ਕਰਨ ਗਏ ਸਨ। ਜ਼ਿਕਰਯੋਗ ਹੈ ਕਿ ਸਾਰਾ ਪਾਲਿਨ ਅਲਾਸਕਾ ਦੀ ਗਵਰਨਰ ਚੁਣੀ ਜਾਣ ਵਾਲੀ ਹੁਣ ਤੱਕ ਦੀ ਸਭ ਤੋਂ ਨੌਜਵਾਨ ਅਤੇ ਪਹਿਲੀ ਮਹਿਲਾ ਹੈ।
|
|
|
|
<< Start < Prev 111 112 113 114 115 116 117 118 119 120 Next > End >>
|
| Results 991 - 999 of 1541 |