Thursday, 20 June 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਅੰਤਰਰਾਸ਼ਟਰੀ
ਕਰਮਾਪਾ ਸਾਡਾ ਜਾਸੂਸ ਨਹੀਂ-ਚੀਨ ਈ ਮੇਲ
ਬੀਜਿੰਗ, 31 ਜਨਵਰੀ ਚੀਨ ਨੇ ਅੱਜ ਸਪਸ਼ਟ ਕੀਤਾ ਹੈ ਕਿ ਕਰਮਾਪਾ ਉਗਯੇਨ ਤ੍ਰਿਨਲੇ ਦੋਰਜੀ ਉਸ ਦਾ ਜਾਸੂਸ ਨਹੀਂ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਧਿਕਾਰੀ ਜੂ ਜਿਤਾਓ ਨੇ ਕਿਹਾ ਹੈ ਕਿ ਭਾਰਤੀ ਮੀਡੀਆ ਵੱਲੋਂ ਕਰਮਾਪਾ ਨੂੰ ਚੀਨ ਦਾ ਜਾਸੂਸ ਦੱਸੇ ਜਾਣ ਨਾਲ ਇਹ ਸਾਫ ਹੁੰਦਾ ਹੈ ਕਿ ਭਾਰਤ ਨੂੰ ਚੀਨ ਉਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰਮਾਪਾ ਬੁੱਧ ਧਰਮ ਮੰਨਣ ਵਾਲਿਆਂ ਦੇ ਸਭ ਤੋਂ ਵੱਡੇ ਰੂਹਾਨੀ ਗੁਰੂ ਹਨ।ਇਸ ਤੋਂ ਪਹਿਲਾਂ ਪੁਲਿਸ ਨੇ ਕਰਮਾਪਾ ਕੋਲੋਂ 13 ਲੱਖ ਚੀਨੀ ਕਰੰਸੀ, ਸਾਢੇ 6 ਕਰੋੜ ਰੁਪਏ  ਅਤੇ ਹੋਰ ਕਈ ਦੇਸ਼ਾਂ ਦੀ ਕਰੋੜਾਂ ਰੁਪਏ  ਦੀ ਕਰੰਸੀ ਬਰਾਮਦ ਕੀਤੀ ਸੀ। ਇਸ  ਛਾਪਾਮਾਰੀ ਤੋਂ ਬਾਅਦ ਕੱਲ੍ਹ ਕਰਮਾਪਾ ਤੋਂ  ਪੁੱਛਗਿੱਛ ਕੀਤੀ ਗਈ। ਦੇਰ ਸ਼ਾਮ ਮੱਠ  ਵਿਚ ਕਰਮਾਪਾ ਤੋਂ ਚੀਨੀ ਕਰੰਸੀ ਬਾਰੇ ਅਤੇ ਚੀਨ ਨਾਲ ਉਨ੍ਹਾਂ ਰਿਸ਼ਤਿਆਂ ਬਾਰੇ ਪੁੱਛਗਿੱਛ ਕੀਤੀ ਗਈ। ਗ੍ਰਹਿ ਮੰਤਰਾਲੇ ਨੇ ਸ਼ੱਕ ਪ੍ਰਗਟਾਇਆ ਸੀ ਕਿ ਕਰਮਾਪਾ ਕਥਿਤ ਤੌਰ 'ਤੇ ਚੀਨ ਦੇ ਏਜੰਟ ਵਜੋਂ ਕੰਮ ਕਰਦਾ ਹੈ। ਇਕ ਜਾਂਚ ਏਜੰਸੀ ਅਨੁਸਾਰ ਇਹ ਰਕਮ ਚੀਨ ਤੋਂ ਬੈਂਕਾਕ ਅਤੇ ਹਾਂਗਕਾਂਗ ਟਰਾਂਸਫਰ ਹੋਣ ਤੋਂ ਬਾਅਦ ਅਮਰੀਕਾ ਤੋਂ ਉਸ ਨੂੰ ਮਿਲਦੀ ਸੀ। 
ਜ਼ਿਕਰਯੋਗ ਹੈ ਕਿ 1985 ਵਿਚ ਪੂਰਬੀ ਤਿੱਬਤ ਵਿਚ  ਜਨਮੇ ਕਰਮਾਪਾ ਨੂੰ ਭਾਰਤ ਸਰਕਾਰ ਨੇ ਸੰਨ 2001 ਵਿਚ ਸ਼ਰਨਾਰਥੀ ਦਾ ਦਰਜਾ ਦਿੱਤਾ ਸੀ।  ਕਰਮਾਪਾ ਦੀਆਂ ਸ਼ੱਕੀ ਗਤੀਵਿਧੀਆਂ ਉਤੇ ਪਹਿਲਾਂ  ਤੋਂ ਹੀ ਨਜ਼ਰ ਰੱਖੀ ਜਾ ਰਹੀ ਸੀ। 

     

 
ਆਸਟ੍ਰੇਲੀਆਈ ਹੜ੍ਹ ਪ੍ਰਭਾਵਿਤ ਇਲਾਕੇ 'ਚ ਤੂਫਾਨ ਈ ਮੇਲ
 australia.jpgਸਿਡਨੀ, 31 ਜਨਵਰੀ(ਏਜੰਸੀ ਰਾਹੀ ):- ਆਸਟ੍ਰੇਲੀਆ ਦੇ ਹੜ੍ਹ ਪ੍ਰਭਾਵਿਤ  ਇਲਾਕੇ ਵਿਚ ਇਕ ਚੱਕਰਵਾਤੀ ਤੂਫਾਨ  ਨੇ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ  ਹੈ ਕਿ ਇਸ ਹਫ਼ਤੇ ਤੋਂ ਬਾਅਦ ਇਸ ਤੋਂ  ਵੀ ਸ਼ਕਤੀਸ਼ਾਲੀ ਤੂਫਾਨ ਤਬਾਚੀ ਮਚਾ ਸਕਦਾ ਹੈ। 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਇਸ ਤੂਫਾਨ ਨੇ ਕਵੀਨਸਲੈਂਡ ਰਾਜ ਦੇ ਸਰਹੱਦੀ ਇਲਾਕਿਆਂ ਨੂੰ ਪਿਛਲੇ ਦਿਨੀਂ ਪ੍ਰਭਾਵਿਤ ਕੀਤਾ। ਇਸ ਦੌਰਾਨ ਕਈ ਦਰੱਖਤ ਉਖੜ ਗਏ ਅਤੇ ਕਈ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ  ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ  ਸੀ, ਜਿਸ ਕਾਰਨ ਉਥੇ ਲੱਖਾਂ ਲੋਕ ਬੇਘਰੇ ਹੋ ਗਏ ਸਨ। ਇਸ ਤੋਂ ਇਲਾਵਾ ਲੋਕਾਂ ਦੀ ਸੰਪੰਤੀ ਦਾ ਭਾਰੀ ਮਾਤਰਾ ਵਿਚ ਨੁਕਸਾਨ ਵੀ ਹੋਇਆ ਸੀ।
 
ਮਿਸਰ ’ਚ ਹਾਲਾਤ ਬੇਕਾਬੂ, ਹਜ਼ਾਰਾਂ ਕੈਦੀ ਫਰਾਰ ਈ ਮੇਲ

 ਪੁਲੀਸ ਦੀ ਥਾਂ ਫੌਜ ਤਾਇਨਾਤ, ਫੌਜੀ ਵੀ ਵਿਖਾਵਿਆਂ ’ਚ ਸ਼ਾਮਲ

ਚੰਡੀਗੜ੍ਹ 30 ਜਨਵਰੀ (ਏਜੰਸੀ ਰਾਹੀ.-ਰਾਸ਼ਟਰਪਤੀ ਹੋਸਨੀ ਮੁਬਾਰਕ ਦੇ 30 ਸਾਲਾ ਸ਼ਾਸਨ ਨੂੰ ਮਿਸਰ ਵਿਚੋਂ ਖਤਮ ਕਰਨ ਲਈ ਪੈਦਾ ਹੋਏ ਲੋਕ ਵਿਦਰੋਹ ਅੱਗੇ ਸਰਕਾਰ ਬੇਵੱਸ ਹੋ ਗਈ ਹੈ ਤੇ ਹੁਣ ਤਕ ਹਿੰਸਕ ਝਡ਼ਪਾਂ ਵਿਚ 102 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਅੱਜ ਐਤਵਾਰ ਨੂੰ ਵੀ ਮਾਰਧਾਡ਼ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਹੀਂ ਰੁਕੀਆਂ। ਉਧਰ ਦੇਸ਼ ਭਰ ਵਿਚਲੀਆਂ ਜੇਲ੍ਹਾਂ ਵਿਚੋਂ ਹਜ਼ਾਰਾਂ ਕੈਦੀ ਫਰਾਰ ਹੋ ਗਏ। ਪ੍ਰਦਰਸ਼ਨਕਾਰੀਆਂ ਵੱਲੋਂ ਮਾਲ ਤੇ ਹੋਰ ਵੱਡੀਆਂ-ਵੱਡੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ। ਬਹੁਤ ਸਾਰੇ ਫੌਜੀ ਆਪਣੀਆਂ ਵਰਦੀਆਂ ਲਾਹ ਕੇ ਪ੍ਰਦਰਸ਼ਨਾਂ ਦਾ ਹਿੱਸਾ ਬਣ ਗਏ ਹਨ। ਲੋਕ ਕਰਫਿਊ ਦੀ ਪ੍ਰਵਾਹ ਨਹੀਂ ਕਰ ਰਹੇ। ਮੁਬਾਰਕ ਨੇ ਬੀਤੀ ਰਾਤ ਖੁਫ਼ੀਆ ਮੁਖੀ ਉਮਰ ਸੁਲੇਮਾਨ ਨੂੰ ਉਪ ਰਾਸ਼ਟਰਪਤੀ ਤੇ ਹਵਾਬਾਜ਼ੀ ਮੰਤਰੀ ਅਹਿਮਦ ਸ਼ਰੀਫ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ।

30ptnw73-300x199.jpg

ਸਰਕਾਰੀ ਇਮਾਰਤਾਂ ਤੇ ਅਹਿਮ ਸੈਰ-ਸਪਾਟੇ ਵਾਲੀਆ ਥਾਵਾਂ ਉਪਰ ਫੌਜ ਤੇ ਬਖਤਰਬੰਦ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇਸ ਸਖ਼ਤੀ ਦੇ ਬਾਵਜੂਦ ਦੋ ਲੁਟੇਰੇ ਕਾਹਿਰਾ ਅਜਾਇਬ ਘਰ ਵਿਚ ਦਾਖਲ ਹੋ ਗਏ ਤੇ ਉਨ੍ਹਾਂ ਉਥੇ ਭੰਨ-ਤੋਡ਼ ਕੀਤੀ। ਇਸ ਪ੍ਰਦਰਸ਼ਨ ਵਿਚ ਚੋਰਾਂ ਦੀ ਚਾਂਦੀ ਹੋ ਗਈ ਹੈ। ਉਨ੍ਹਾਂ ਨੇ ਬੀਤੇ ਦਿਨ ਅਰਬ ਇੰਟਰਨੈਸ਼ਨਲ ਬੈਂਕ ਤੇ ਹੋਰ ਵਿੱਤੀ ਸੰਸਥਾਵਾਂ ਵਿਚ ਹੱਥ ਸਾਫ ਕੀਤੇ।

ਅੱਗੇ ਪੜੋ....
 
ਅੱਤਵਾਦੀਆਂ ਨੇ ਅਹਿਮ ਸੁਰੰਗ ਨੂੰ ਬਣਾਇਆ ਨਿਸ਼ਾਨਾ ਈ ਮੇਲ
tunnel.jpgਪੇਸ਼ਾਵਰ 29 ਜਨਵਰੀ(ਏਜੰਸੀ ਰਾਹੀ).- ਅੱਤਵਾਦੀਆਂ ਨੇ ਉੱਤਰ ਪੱਛਮੀ ਪਾਕਿਸਤਾਨ ‘ਚ ਇਕ ਅਹਿਮ ਸੁਰੰਗ ਨੂੰ ਵਿਸਫੋਟਕਾਂ ਨਾਲ ਲੱਦੇ 2 ਟਰੱਕਾਂ ਵਿਚ ਧਮਾਕਾ ਕਰਕੇ ਨਿਸ਼ਾਨਾ ਬਣਾਇਆ, ਜਿਸ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਫੱਟੜ ਹੋ ਗਏ।  ਅਧਿਕਾਰੀਆਂ ਅਨੁਸਾਰ ਅੱਤਵਾਦੀਆਂ ਨੇ ਜਾਪਾਨ ਵਲੋਂ ਤਿਆਰ ਅਹਿਮ ਕੋਹਾਟ ਸੰਬੰਧ ਨੂੰ ਨਿਸ਼ਾਨਾ ਬਣਾਇਆ,   ਜੋ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਨੂੰ ਸੂਬੇ ਦੇ ਦੱਖਣੀ  ਹਿੱਸੇ ਨਾਲ ਜੋੜਦੀ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ ਪਹਿਲਾਂ ਵਿਸਫੋਟਕਾਂ ਨਾਲ ਲੱਦੇ ਟਰੱਕ ‘ਚ ਧਮਾਕਾ ਕੀਤਾ।  ਦੂਜੇ ਹਮਲੇ ‘ਚ ਸੁਰੰਗ ਦੇ ਬਾਹਰ ਇਕ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿਸ ‘ਚ ਤੇਲ ਟੈਂਕਰ ਦੀ ਵਰਤੋਂ ਕੀਤੀ ਗਈ, ਜਿਸ ‘ਚ ਵਿਸਫੋਟਕ ਭਰੇ ਹੋਏ ਸਨ। ਹਮਲੇ ਸਮੇਂ ਚੌਕੀ ਖਾਲੀ ਸੀ ਪਰ ਇਕ ਗੱਡੀ ਵਿਸਫੋਟਕਾਂ ਦੀ ਲਪੇਟ ‘ਚ ਆ ਗਈ, ਜੋ ਕਿ ਟੈਂਕਰ ਦੇ ਪਿੱਛੇ ਆ ਰਹੀ ਸੀ। ਹਮਲੇ ‘ਚ 2 ਔਰਤਾਂ ਸਮੇਤ 8 ਲੋਕ ਮਾਰੇ ਗਏ ਅਤੇ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ। ਹਮਲੇ ‘ਚ 500 ਕਿਲੋਗ੍ਰਾਮ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ। ਹਮਲੇ ਤੋਂ ਤੁਰੰਤ ਬਾਅਦ ਸੁਰੰਗ ਨੂੰ ਬੰਦ ਕਰ ਦਿੱਤਾ ਗਿਆ ਅਤੇ ਸੁਰੱਖਿਆ ਦਲਾਂ ਨੇ ਇਲਾਕੇ ਨੂੰ ਕਬਜ਼ੇ ਵਿਚ ਲੈਂਦਿਆਂ ਅਧਿਕਾਰੀਆਂ ਅਨੁਸਾਰ ਹਮਲੇ ਦਾ  ਉਦੇਸ਼ ਸੁਰੰਗ ਨੂੰ ਨੁਕਸਾਨ ਪਹੁੰਚਾਉਣਾ ਹੀ ਸੀ। ਹਾਲ ਹੀ ‘ਚ 24 ਘੰਟੇ ਆਵਾਜਾਈ ਲਈ ਇਹ ਸੁਰੰਗ ਖੋਲ੍ਹੀ ਗਈ ਸੀ। ਉਸ ਤੋਂ ਪਹਿਲਾਂ ਇਸ ਰਸਤਿਓਂ ਸਿਰਫ ਦਿਨ ਵੇਲੇ ਹੀ ਆਵਾਜਾਈ ਦੀ ਇਜਾਜ਼ਤ ਸੀ।
 
ਕੰਧਾਰ ਦੇ ਡਿਪਟੀ ਗਵਰਨਰ ਦੀ ਆਤਮਘਾਤੀ ਹਮਲੇ 'ਚ ਮੌਤ ਈ ਮੇਲ


  ਕੰਧਾਰ, 29 ਜਨਵਰੀ ਅਫਗਾਨਿਸਤਾਨ ਦੇ ਕੰਧਾਰ ਸੂਬੇ ਦੇ ਡਿਪਟੀ ਗਵਰਨਰ ਦੀ ਦੀ ਅੱਜ ਇਕ ਆਤਮਘਾਤੀ ਕਾਰ ਹਮਲੇ ਵਿਚ ਹੱਤਿਆ ਕਰ ਦਿੱਤੀ ਗਈ। ਸਥਾਨਕ ਅਧਿਕਾਰੀਆਂ ਅਨੁਸਾਰ ਕੰਧਾਰ ਵਿਚ ਹਮਲੇ ਦੌਰਾਨ ਅਬਦੁਲ ਲਤੀਫ ਆਸ਼ਨਾ ਦੀ ਹੱਤਿਆ ਕਰ ਦਿੱਤੀ ਗਈ, ਜਦੋਂ ਕਿ ਪੰਜ ਹੋਰ ਜ਼ਖ਼ਮੀ ਹੋ ਗਏ। ਹਮਲੇ ਦੀ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ।

  ਇਸ ਤੋਂ ਪਹਿਲਾਂ ਕੱਲ੍ਹ ਅਫ਼ਗਾਨਿਸਤਾਨ ਦੀ ਰਾਜਧਾਨੀ  ਕਾਬਲ ਦੇ ਇਕ ਸੁਪਰ ਬਾਜ਼ਾਰ ਵਿਚ ਹੋਏ ਜ਼ਬਰਦਸਤ ਆਤਮਘਾਤੀ ਬੰਬ ਧਮਾਕੇ ਵਿਚ 9 ਵਿਅਕਤੀ ਮਾਰੇ ਗਏ ਸਨ ਤੇ 3 ਹੋਰ ਜ਼ਖਮੀ ਹੋ ਗਏ ਸਨ। ਇਹ ਹਮਲਾ ਤਾਲਿਬਾਨ ਵੱਲੋਂ ਕੀਤਾ ਗਿਆ ਸੀ।
 
<< Start < Prev 111 112 113 114 115 116 117 118 119 120 Next > End >>

Results 1063 - 1071 of 1583

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media