Friday, 24 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
  :: ਹੱਦੋਂ ਵੱਧ ਹੋ ਗਈ. . . . ! ਹੁਣ ਸਰਕਾਰੀ ਸਕੂਲਾਂ 'ਚ ਭੇਜੀਆਂ ਅਕਾਲੀ ਤੇ ਕਾਂਗਰਸੀ ਆਗੂਆਂ ਖਿਲਾਫ਼ ਤਿੱਖੀਆਂ ਤੇ ਭੱਦੀਆਂ ਟਿੱਪਣੀਆਂ ਵਾਲੀਆਂ ਕਿਤਾਬਾਂ   :: ਹਾਈ ਕੋਰਟ ਵੱਲੋਂ ਗੁਰਦੁਆਰੇ ਨੇੜਿਓਂ ਠੇਕਾ ਚੁੱਕਣ ਦੇ ਹੁਕਮ   :: ਸ਼ਰਤਾਂ ਪੂਰੀਆਂ ਨਾ ਕਰਨ ਦੇ ਦੋਸ਼ਾਂ ਹੇਠ ਇੱਕ ਦਰਜਨ ਸਿੱਖਿਆ ਕਾਲਜਾਂ ਨੂੰ ਨੋਟਿਸ ਜਾਰੀ   :: ਦਰੱਖਤ ਨਾਲ ਟਕਰਾਉਣ ਬਾਅਦ ਕਾਰ ਨੂੰ ਅੱਗ ਲੱਗੀ, 4 ਮੌਤਾਂ   :: ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ ਬਦਲੇ ਮਿਲਣਗੇ 20 ਹਜ਼ਾਰ ਕਰੋੜ ਰੁਪਏ: ਚਿਦੰਬਰਮ   :: ਪੰਜਾਬੀ ਨੌਜਵਾਨ ਨੂੰ ਗੱਡੀ ਹੇਠ ਦੇਣ ਵਾਲੇ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ   :: ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੂੰ ਮਲੇਸ਼ੀਆ ਵਿਚ ਸਜ਼ਾ-ਏ-ਮੌਤ   :: ਦੋ ਸ਼ੱਕੀ ਵਿਅਕਤੀਆਂ ਵੱਲੋਂ ਲੰਡਨ ’ਚ ਸੈਨਿਕ ਦੀ ਬੇਰਹਿਮੀ ਨਾਲ ਹੱਤਿਆ   :: ਯਾਦਗਾਰ ਮੁੱਦੇ ਤੋਂ ਸਿਆਸੀ ਲਾਭ ਨਾ ਲਿਆ ਜਾਵੇ : ਸੋਨੂੰ   :: ਸ਼ਰਮਾ ਦੀ ਕੈਗ ਵਜੋਂ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ
ਅੰਤਰਰਾਸ਼ਟਰੀ
ਦੁਬਈ ਅਦਾਲਤ ਵੱਲੋਂ ਬਟਾਲਾ ਦੇ 2 ਨੌਜਵਾਨਾਂ ਨੂੰ ਉਮਰ ਕੈਦ ਈ ਮੇਲ

ਚੰਡੀਗੜ੍ਹ 8 ਦਸੰਬਰ(ਏਜੰਸੀ ਰਾਹੀ):-ਦੁਬਈ ’ਚ ਪੰਜਾਬੀ ਨੌਜਵਾਨਾਂ ਦੀਆਂ ਆਪਸੀ ਲਡ਼ਾਈਆਂ ਅਤੇ ਕਤਲੋਗਾਰਤ ਦੀ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜੇ 17 ਪੰਜਾਬੀ ਭਾਰਤੀ ਨੌਜਵਾਨਾਂ ਦੀ ਫਾਂਸੀ ਦੀ ਸਜ਼ਾ ਵਾਲੀਆਂ ਖ਼ਬਰਾਂ ਦੀ ਸਿਆਹੀ ਸੁੱਕੀ ਵੀ ਨਹੀਂ ਕਿ 10 ਹੋਰ ਪੰਜਾਬੀ ਮੂਲ ਦੇ ਨੌਜਵਾਨਾਂ,ਜਿਨ੍ਹਾਂ ’ਚੋਂ 2 ਨੂੰ ਉਮਰ ਕੈਦ ਅਤੇ ਬਾਕੀਆਂ ਨੂੰ ਪੰਦਰਾਂ-ਪੰਦਰਾਂ ਸਾਲ ਦੀ ਕਤਲ ਕੇਸ ਵਿਚ ਸਖ਼ਤ ਸਜ਼ਾ ਸੁਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਜੋ ਪਹਿਲਾਂ ਹੀ ਕਾਫ਼ੀ ਤਰਸਯੋਗ ਸੀ, ਹੁਣ ਕਾਫ਼ੀ ਚਿੰਤਾਜਨਕ ਹੋ ਗਈ ਹੈ।  ਪੰਜਾਬ ਦੇ ਸਰਹੱਦੀ ਸ਼ਹਿਰ  ਬਟਾਲਾ ਨਾਲ ਸਬੰਧਿਤ 2 ਨੌਜਵਾਨਾਂ ਨੂੰ ਉਮਰ ਕੈਦ ਦੀ ਸ਼ਜਾ ਹੋਈ ਹੈ ਅਤੇ ਇਸੇ ਇਲਾਕੇ ਦੇ 2 ਹੋਰਾਂ ਨੂੰ 15-15 ਸਾਲ ਦੀ ਸਜ਼ਾ ਸੁਣਵਾਈ ਗਈ ਹੈ, ਜਦ ਕਿ ਇਕ ਹੋਰ ਕਤਲ ਮਾਮਲੇ ਦਾ ਫੈਸਲਾ 7 ਫਰਵਰੀ ਨੂੰ ਹੋਣਾ ਹੈ ਅਤੇ ਉਸ ਮਾਮਲੇ ਵਿਚ ਵੀ 10 ’ਚੋਂ 9 ਨੌਜਵਾਨ  ਪੰਜਾਬੀ ਹੀ ਹਨ, ਜਿਨ੍ਹਾਂ ਨੂੰ ਦੋਹਰੀ ਸਜ਼ਾ ਸੁਣਾਏ ਜਾਣ ਦਾ ਖਦਸ਼ਾ ਵੀ ਬਰਕਰਾਰ ਹੈ।  

8ptnw56.jpg

ਇਨ੍ਹਾਂ ਸਜ਼ਾਯਾਫਤਾ ਨੌਜਵਾਨਾਂ ਦੇ ਪਰਿਵਾਰਾਂ ਦੀ ਦਾਸਤਾਂ ਜਾਨਣ ਲਈ ਜੱਦ ਇਹ ਪੱਤਰਕਾਰ ਨੌਜਵਾਨਾਂ ਦੇ ਘਰਾਂ ਵਿਚ ਪਹੁੰਚੇ ਤਾਂ ਜੋ ਹਾਲਾਤ ਵੇਖਣ ਨੂੰ ਮਿਲੇ, ਉਹ ਦਿਲ ਕੰਬਾਉੂ ਸਨ। ਬੇਹੱਦ ਤੰਗੀ-ਤੁਰਸ਼ੀ ’ਚ ਜੀਵਨ ਬਸਰ ਕਰ ਰਹੇ ਇਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਆਪਣੀ ਤੰਗੀ-ਤੁਰਸ਼ੀ ਦੂਰ ਕਰਨ ਦੇ ਲਈ ਆਪਣੀਆਂ ਥੋਡ਼੍ਹੀਆਂ-ਬਹੁਤੀਆਂ ਜ਼ਮੀਨਾਂ ਵੀ ਗਹਿਣੇ ਪਾ ਦਿੱਤੀਆਂ ਸਨ ਪਰ ਹੁਣ ਨਾ ਇਨ੍ਹਾਂ ਪਾਸ ਜ਼ਮੀਨਾਂ ਰਹੀਆਂ ਹਨ ਅਤੇ ਨਾ ਹੀ ਇੰਨ੍ਹਾਂ ਦੇ ਲਾਲ ਕੋਈ ਕਮਾਈ ਕਰ ਸਕੇ ਹਨ, ਉਲਟਾ ਸਲਾਖ਼ਾ ਪਿੱਛੇ ਬੰਦ ਹੋ ਕੇ ਰਹਿ ਗਏ ਹਨ। ਬਟਾਲਾ ਇਲਾਕੇ ਦੇ ਪਿੰਡ ਗੰਡੇ ਦਾ ਮੇਜਰ ਸਿੰਘ ਜਿਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਉਹ ਪੰਜ ਵਰ੍ਹੇ ਪਹਿਲਾਂ ਇਕ ਲੱਖ ਰੁਪਏ ਦੇ ਕੇ ਦੁਬਈ ਗਿਆ ਸੀ ਅਤੇ ਉਦੋਂ ਉਸ ਦੀ ਉਮਰ ਮਹਿਜ਼ 20 ਸਾਲ ਦੀ ਸੀ, ਇਸੇ ਤਰ੍ਹਾਂ ਬਟਾਲੇ ਦੇ ਨਵਾਂ ਪਿੰਡ ਦਾ ਹਰਪਿੰਦਰ ਸਿੰਘ, ਇਸ ਨੂੰ ਵੀ ਉਮਰ ਕੈਦ ਹੀ ਸਜ਼ਾ ਹੋਈ ਹੈ, ਇਸ ਘਰ ਦੇ ਵਿਚ ਵੀ ਗਰੀਬੀ ਦਾ ਆਲਮ ਹੈ।

ਅੱਗੇ ਪੜੋ....
 
ਕਨਿਸ਼ਕ ਕਾਂਡ ਦੇ ਦੋਸ਼ੀ ਇੰਦਰਜੀਤ ਰਿਆਤ ਦੀ ਸਜ਼ਾ 9 ਸਾਲ ਵਧੀ ਈ ਮੇਲ
3501187.jpgਵੈਨਕੂਵਰ, 8 ਜਨਵਰੀ(ਏਜੰਸੀ ਰਾਹੀ):- ਏਅਰ ਇੰਡੀਆ ਦੇ ਕਨਿਸ਼ਕ  ਜਹਾਜ਼ ਹਾਦਸੇ ਵਿਚ ਇਕ ਮਾਤਰ ਦੋਸ਼ੀ ਇੰਦਰਜੀਤ ਸਿੰਘ ਰਿਆਤ ਦੀ ਸਜ਼ਾ 9 ਸਾਲ ਹੋਰ ਵਧਾ  ਦਿੱਤੀ ਗਈ ਹੈ। ਵੈਨਕੂਵਰ ਦੀ ਅਦਾਲਤ ਨੇ ਕਨਿਸ਼ਕ ਜਹਾਜ਼ ਵਿਚ ਹਾਦਸੇ ਵਿਚ ਰਿਆਤ ਨੂੰ 9 ਸਾਲ ਦੀ ਸਜ਼ਾ ਸੁਣਾਈ ਗਈ ਹੈ। 3 ਜੂਨ, 1985 ਨੂੰ ਕੈਨੇਡਾ ਵਿਚ ਸਰਗਰਮ  ਖਾਲਿਸਤਾਨੀ ਅੱਤਵਾਦੀ ਸੰਗਠਨ ਨੇ  ਹਰਿਮੰਦਰ ਸਾਹਿਬ ਉਤੇ ਕੀਤੀ ਗਈ  ਕਾਰਵਾਈ ਦਾ ਬਦਲਾ ਲੈਣ ਲਈ  ਨਵੀਂ ਦਿੱਲੀ ਤੋਂ ਟੋਰਾਂਟੋ ਜਾ  ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਵਿਚ ਬੰਬ ਰੱਖਿਆ ਸੀ, ਜਿਸ ਦੇ ਫਟਣ ਕਾਰਨ 329 ਲੋਕ ਮਾਰੇ ਗਏ ਸਨ। ਇਸ ਤੋਂ ਇਕ ਘੰਟੇ ਬਾਅਦ ਹੀ ਟੋਕੀਓ ਤੋਂ ਮੁੰਬਈ ਆ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੀ ਚਾਲ ਨੂੰ ਕਾਮਯਾਬ ਨਾ ਹੋਣ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੰਬ ਰੱਖਣ ਦੇ ਦੋਸ਼ ਹੇਠ ਖਾਲਿਸਤਾਨੀ  ਲਿਬ੍ਰੇਸ਼ਨ ਫੋਰਸ ਦੇ ਇੰਦਰਜੀਤ ਸਿੰਘ ਰਿਆਤ ਨੂੰ ਵੈਨਕੂਵਰ ਦੀ ਅਦਾਲਤ ਨੇ ਇਸ ਤੋਂ ਪਹਿਲਾਂ ਸਾਲ 1991 ਵਿਚ ਰਿਆਤ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸ ਨੂੰ ਪੰਜ ਸਾਲ ਹੋਰ ਕੈਦ ਦੀ ਸਜ਼ਾ ਸੁਣਾਈ ਸੀ। 2008 ਵਿਚ ਇਹ ਸਵੀਕਾਰ ਕਰਨ ਤੋਂ ਬਾਅਦ ਕਿ ਉਹ ਜਾਂਚ ਵਿਚ ਸਹਿਯੋਗ ਕਰਨਗੇ ਅਤੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਾਉਣ ਵਿਚ ਮਦਦ ਕਰਨਗੇ, ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਪਰ ਹੁਣ ਵੈਨਕੂਵਰ ਦੀ ਅਦਾਲਤ ਨੇ ਉਸ ਨੇ ਫਿਰ ਤੋਂ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
 
ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ ਈ ਮੇਲ
ਮੈਲਬੌਰਨ੫,ਜਨਵਰੀ (ਏਜੰਸੀ ਰਾਹੀ) -ਆਸਟ੍ਰੇਲੀਆ ਵਿਚ ਹੜ੍ਹਾਂ ਦੇ ਕਹਿਰ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ  ਹੋ ਗਿਆ ਹੈ। ਪਿਛਲੇ ਦਿਨੀਂ ਕੁਈਨਜ਼ਲੈਂਡ ਸੂਬੇ ਵਿਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਇਸ ਨੇ ਆਪਣਾ ਰੁਖ਼ ਨਿਊ ਸਾਊਥ ਸੂਬੇ ਵੱਲ ਕਰ ਲਿਆ ਹੈ, ਜੋ ਕਿ ਆਸਟ੍ਰੇਲੀਆ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਸੂਬਾ ਹੈ।

  ਇਸ ਦੌਰਾਨ ਇਥੇ ਪ੍ਰਸ਼ਾਸਨ ਵੱਲੋਂ ਚੇਤਾਵਨੀ  ਜਾਰੀ ਕਰਕੇ ਤੁਰੰਤ ਲੋੜੀਂਦੇ ਬੰਦੋਬਸਤ  ਕਰਨ ਲਈ ਕਿਹਾ ਗਿਆ ਹੈ। ਸੜਕਾਂ ਪਾਣੀ ਨਾਲ  ਡੁੱਬਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੜ੍ਹਾਂ ਕਾਰਨ ਕਈ ਲੋਕਾਂ ਦੇ ਮਕਾਨਾਂ ਨੂੰ ਕਾਫੀ ਨੁਕਸਾਨ ਵੀ ਪੁੱਜਾ ਹੈ। ਮੌਸਮ ਵਿਭਾਗ ਵੱਲੋਂ ਬੋਖਾਰਾ, ਬਿਰੀ ਤੇ ਨਾਰਾਨ ਦਰਿਆਵਾਂ ਵਿਚ ਭਾਰੀ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।  
 
ਪਾਕਿਸਤਾਨ ਪੰਜਾਬ ਦੇ ਰਾਜਪਾਲ ਸਲਮਾਨ ਤਾਸੀਰ ਦੀ ਹੱਤਿਆ ਈ ਮੇਲ
salman-taseer-500.jpgਅੰਗ ਰੱਖਿਅਕ ਨੇ ਇਸਲਾਮਾਬਾਦ ’ਚ ਗੋਲੀ ਮਾਰੀ

ਇਸਲਾਮਾਬਾਦ, 4 ਜਨਵਰੀ:-ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਸਲਮਾਨ ਤਾਸੀਰ ਦੀ ਅੱਜ ਉਹਦੇ ਇਕ ਸੁਰੱਖਿਆ ਗਾਰਡ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦਾ ਇਹ ਆਗੂ ਆਪਣੇ ਬੇਹੱਦ ਮੰੂਹਫੱਟ ਹੋਣ ਲਈ ਮਸ਼ਹੂਰ ਸੀ। 66 ਸਾਲਾ ਗਵਰਨਰ ਇਸਲਾਮਾਬਾਦ ਦੇ ਬੇਹੱਦ ਸਾਫ-ਸੁਥਰੇ ਤੇ ਪੌਸ਼ ਇਲਾਕੇ ਸੈਕਟਰ ਐਫ 6/3 ’ਚ ਕੋਹਸਾਰ ਮਾਰਕੀਟ ਵਿੱਚ ਆਪਣੀ ਕਾਰ ’ਚ ਬੈਠਣ ਹੀ ਲੱਗਿਆ ਸੀ ਕਿ ਉਸ ਦੇ ਇਕ ਸੁਰੱਖਿਆ ਗਾਰਡ ਨੇ ਐਨ ਨੇਡ਼ਿਓਂ ਆਪਣੇ ਸਵੈਚਾਲਿਤ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ। ਇਲੀਟ ਫੋਰਸ ਆਫ ਪੰਜਾਬ ਪੁਲੀਸ ਦੇ ਇਸ ਜਵਾਨ ਨੇ ਮਗਰੋਂ ਹਥਿਆਰ ਸੁੱਟ ਕੇ ਦੋਵੇਂ ਹੱਥ ਉਤੇ ਚੁੱਕ ਲਏ। ਗਵਰਨਰ ਨੂੰ ਝਟਪਟ ਪੌਲੀਕਲੀਨਿਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਦਮ ਤੋਡ਼ ਗਿਆ। ਇਹ ਜਾਣਕਾਰੀ ਸਰਕਾਰੀ ਤਰਜਮਾਨ ਫਾਰੂਕ ਸ਼ਾਹ ਨੇ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਾਸੀਰ ਦੇ ਘੱਟੋ-ਘੱਟ 9 ਗੋਲੀਆਂ ਲੱਗੀਆਂ ਤੇ ਉਹਦੀ ਗਰਦਨ ਅਤੇ ਛਾਤੀ ’ਤੇ ਗੰਭੀਰ ਜ਼ਖਮ ਸਨ। ਡਾਕਟਰਾਂ ਨੇ ਉਹਨੂੰ ਮ੍ਰਿਤ ਐਲਾਨਣ ਤੋਂ ਪਹਿਲਾਂ ਉਹਨੂੰ ਸਾਹ ਦਿਵਾਉਣ ਲਈ ਬਡ਼ੇ ਯਤਨ ਕੀਤੇ। ਪੁਲੀਸ ਉਹਦੇ ’ਤੇ ਗੋਲੀਆਂ ਚਲਾਉਣ ਵਾਲੇ ਗਾਰਡ ਨੂੰ ਹਿਰਾਸਤ ’ਚ ਲੈ ਕੇ ਕਿਸੇ ਅਣਦੱਸੀ ਥਾਂ ਲੈ ਗਈ। ਮਾਰਕੀਟ ’ਚੋਂ ਵੀ ਪੁਲੀਸ ਨੇ 6 ਵਿਅਕਤੀਆਂ ਨੂੰ ਇਸ ਬਾਰੇ ਹਿਰਾਸਤ ’ਚ ਲਿਆ ਹੈ।
ਤਾਸੀਰ, ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦਾ ਬਹੁਤ ਨੇਡ਼ਲਾ ਦੱਸਿਆ ਜਾਂਦਾ ਹੈ ਤੇ ਉਹ ਪੰਜਾਬ ’ਚ ਵੱਧ ਰਹੇ ਇਸਲਾਮਿਕ ਅਤਿਵਾਦ ਦਾ ਬਹੁਤ ਵੱਡਾ ਆਲੋਚਕ ਸੀ।
ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਕਰਾਚੀ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਗਵਰਨਰ ’ਤੇ ਹਮਲਾ ਕਰਨ ਵਾਲੇ ਗਾਰਡ ਦਾ ਨਾਂ ਮਲਿਕ ਮੁਮਤਾਜ਼ ਹੁਸੈਨ ਕਾਦਰੀ ਹੈ ਤੇ ਉਹ ਰਾਵਲਪਿੰਡੀ ਨਾਲ ਸਬੰਧਤ ਹੈ। ਉਸ ਨੇ ਗਵਰਨਰ ’ਤੇ ਗੋਲੀਆਂ ਚਲਾਉਣ ਮਗਰੋਂ ਆਤਮ ਸਮਰਪਣ ਕਰ ਦਿੱਤਾ। ਮਲਿਕ ਨੇ ਦੱਸਿਆ ਕਿ ਜਦੋਂ ਗਵਰਨਰ ਕਾਰ ’ਚ ਬੈਠਣ ਲੱਗਿਆ ਸੀ ਤਾਂ ਗਾਰਡ ਨੇ ਗੋਲੀਆਂ ਚਲਾਈਆਂ। ਫਾਇਰਿੰਗ ਮਗਰੋਂ ਉਹਨੇ ਹਥਿਆਰ ਹੇਠਾਂ ਸੁੱਟ ਕੇ ਦੋਵੇਂ ਹੱਥ ਉਤਾਂਹ ਕਰਕੇ ਪੁਲੀਸ ਅੱਗੇ ਸਮਰਪਣ ਕਰ ਦਿੱਤਾ ਤੇ ਕਿਹਾ ਕਿ ਉਸਨੇ ਤਾਸੀਰ ਨੂੰ ‘ਕੁਫ਼ਰ ਵਿਰੋਧੀ ਕਾਨੂੰਨ’ ਨੂੰ ਕਾਲਾ ਕਾਨੂੰਨ ਕਹਿਣ ਕਰਕੇ ਮਾਰਿਆ ਹੈ।
                   
ਅੱਗੇ ਪੜੋ....
 
31 ਦਸੰਬਰ 2010 ਨੂੰ ਕਿਸੇ ਪੱਤਰਕਾਰ ਦੀ ਅਣਗਹਿਲੀ ਕਾਰਨ ਪੰਜਾਬੀ ਦੇ ਕੁਝ ਪ੍ਰਮੁੱਖ ਅਖਬਾਰਾਂ ਅਤੇ ਟੀ ਵੀ ਚੈਨਲਾਂ ਕੋਲ ਇਹ ਖ਼ਬਰ ਪਹੁੰਚੀ ਕਿ ਸ਼ਾਰਜਾਹ ਦੀ ਜੇਲ੍ਹ ਵਿੱਚ ਫਾਸੀ ਦੀ ਸ਼ਜਾ ਸਾਹਮਣਾ ਕਰ ਰਹੇ 17 ਭਾਰਤੀ ਮੁੰਡਿਆਂ ਦੀ ਸਜ਼ਾ ਮੁਆਫ਼ ਹੋ ਗਈ । ਜਦਕਿ ਅਸਲੀਅਤ ਕੁਝ ਹੋਰ ਹੈ ਈ ਮੇਲ
ਜਨਵਰੀ 01(ਏਜੰਸੀ ਰਾਹੀ):- ਜਿੰਨ੍ਹਾਂ ਪਰਿਵਾਰਾਂ ਦੇ ਮੁੰਡੇ ਇਸ ਸਜ਼ਾ ਦਾ ਸਾਹਮਣਾ ਕਰ ਰਹੇ ਸਨ ਉਹਨਾਂ ਦੇ ਘਰਾਂ ਵਿੱਚ ਇਹ ਖ਼ਬਰ ਪਹੁੰਚਣ ਸਾਰ ਹੀ ਨਵੇ ਸਾਲ ਦੀ ਆਮਦ ਨਾਲ ਵਧਾਈ ਦੇਣ ਵਾਲੇ2813347481.jpg ਸੱਜਣਾਂ ਦਾ ਹਡ਼੍ਹ ਆ ਗਿਆ , ਕਾਂਸ਼ ! ਕਿਤੇ ਇਹ ਖ਼ਬਰ ਸੱਚ ਹੁੰਦੀ ।ਇਹਨਾਂ 17 ਮੁੰਡਿਆਂ ਤੋ ਇਲਾਵਾ ਯੂ ਏ ਈ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਮੁੰਡਿਆਂ ਦੇ ਕੇਸਾਂ ਦੀ ਪੈਰਵੀ ਕਰਨ ਵਾਲੇ ਅਪੈਕਸ ਗਰੁੱਪ ਆਫ ਕੰਪਨੀਜ਼ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰਪਾਲ ਸਿੰਘ ( ਐਸ਼ ਪੀ ਸਿੰਘ ) ਉਬਰਾਏ ਨਾਲ ਕੁਝ ਬੇਬਾਕ ਗੱਲਾਂ -ਬਾਤਾਂ ਸਾਡੇ ਪਾਠਕਾਂ ਦੇ ਸਨਮੁੱਖ ਪੇਸ਼ ਕਰ ਰਹੋ ਹਾਂ।
ਸੁਖਨੈਬ ਸਿੰਘ ਸਿੱਧੂ
ਸਿੰਘ ਸਾਹਿਬ ਕੀ ਸੋਚ ਕੇ ਤੁਸੀ ਇਹਨਾਂ ਕੇਸਾਂ ਵਿੱਚ ਦਿਲਚਸਪੀ ਲੈਣ ਲੱਗੇ ?
ਆ, ਤੁਸੀ ਦੇਖ ਹੀ ਰਹੇ,( ਮੁਲਾਕਾਤ ਕਰਨ ਪਹੁੰਚੇ ਇੱਕ ਪਰਿਵਾਰ ਇਸ਼ਾਰਾ ਕਰਦੇ ਹੋਏ ) ਕੀ ਹਾਲਤ ਹੈ ਇਹਨਾ ਦੀ , ਇਹ ਸੋਚ ਕੇ ਅਸੀਂ ਲੋਡ਼ਵੰਦ ਮਾਪਿਆਂ ਂਨੂੰ ਉਹਨਾਂ ਦੇ ਬੱਚਿਆਂ ਨਾਲ ਮਿਲਾਉਣ ਲੱਗੇ ਹਾਂ । ਅਸੀਂ ਜੇਲ੍ਹ ਵਿੱਚੋਂ ਮੁੰਡਿਆਂ ਨੂੰ ਆਪਣੇ ਘਰ ਵਿੱਚ ਫੋਨ ਕਰਨ ਦੀ ਸਹੂਲਤ ਦਿਵਾਈ ਹੁਣ ਉਹ ਹਰ ਹਫ਼ਤੇ ਫੋਨ ਤੇ ਗੱਲ ਕਰਦੇ ਹਨ । ਮੈਂ ਜਦੋਂ ਮੁਲਾਕਾਤ ਲਈ ਜਾਨਾ ਤਾਂ ਮੁੰਡਿਆਂ ਨੂੰ ਫੋਨ ਕਾਰਡ ਦੇ ਪੇਮੈਂਟ ਕਰ ਆਉਣਾ ।
ਸੁਣਿਆ ਹੋਰ ਵੀ ਅਜਿਹੇ ਬਹੁਤ ਕੇਸ ਹਨ ?
ਹਾਂ ਜੀ 13-14 ਮਰਡਰ ਕੇਸ ਚੱਲ ਰਹੇ ਹਨ , ਪਰ ਮਰਡਰ ਨੇ ਨਹਂੀ ਕੀਤਾ ਹੋਇਆ। ਜੇ ਪਤਾ ਹੁੰਦਾ ਕਿ ਬੰਦਿਆਂ ਨੇ ਕਤਲ ਕੀਤਾ ਤਾਂ ਮੈ ਸਹਾਇਤਾ ਨਹੀਂ ਕਰਦਾ ਸੀ । ਇਹ ਸ਼ਰਾਬ ਸਾਰੇ ਵੇਚਦੇ ਸੀ , ਬੰਦੇ ਸਾਰੇ ਗਲਤ ਸੀ , ਉੱਥੇ ਦੋ ਗੁੱਟਾਂ ਦਾ ਆਪਸ ਵਿੱਚ ਝਗਡ਼ਾ ਹੈ, 20 -25 ਇੱਕ ਪਾਸੇ ,20-25 ਬੰਦੇ ਦੂਜੇ ਪਾਸੇ ਲਡ਼ਾਈ ਹੈ ਇਸ ਵਿੱਚ ਕੋਈ ਮਰ ਸਕਦਾ ਸੀ ।
ਕਿਤੇ ਇਹ ਤਾਂ ਨਹੀਂ ਕਿ ਇਹਨਾਂ ਮੁੰਡਿਆ ਨੂੰ ਮੋਹਰਾ ਬਣਾ ਕੇ ਸ਼ਰਾਬ ਦੇ ਧੰਦੇ ਵਿੱਚ ਵਾਡ਼ਿਆ ਗਿਆ , ਇਹਨਾਂ ਪਿੱਛੇ ਕੋਈ ਹੋਰ ਗੈਂਗ ਹੋਵੇ? ਕਿਉਂਕਿ ਭਾਰਤ ਵਿੱਚੋਂ ਇਹ ਮੁੰਡੇ ਲੇਬਰ ਦੇ ਵੀਜੇæ ਤੇ ਆਏ ਹਨ ਇੱਥੇ ਆ ਕੇ ਗੈਰ ਕਾਨੂੰਨੀ ਕਾਰੋਬਾਰ ਨਾਲ ਜੁਡ਼ ਗਏ ।
ਅੱਗੇ ਪੜੋ....
 
<< Start < Prev 111 112 113 114 115 116 117 118 119 120 Next > End >>

Results 1054 - 1062 of 1559

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media