Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
ਅੰਤਰਰਾਸ਼ਟਰੀ
ਪ੍ਰਮਾਣੂ ਜਵਾਬਦੇਹੀ ਬਿੱਲ 'ਤੇ ਅਮਰੀਕਾ ਦੀ ਨਜ਼ਰ ਈ ਮੇਲ
amerika.jpgਵਾਸ਼ਿੰਗਟਨ: 8 ਸਤੰਬਰ (ਏਸੰਸੀ ਰਾਹੀ)-ਕਈ ਸੋਧਾਂ ਤੋਂ ਬਾਅਦ ਸੰਸਦ ਵਿੱਚ ਪਾਸ ਹੋਏ ਪ੍ਰਮਾਣੂ ਜਵਾਬਦੇਹੀ ਬਿੱਲ ਦੀਆਂ ਕੁਝ ਪੇਸ਼ਕਸ਼ਾਂ ਨੂੰ ਲੈ ਕੇ ਅਮਰੀਕਾ ਦਾ ਸ਼ੱਕ ਹਾਲੇ ਵੀ ਬਰਕਰਾਰ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ਬਿੱਲ ਵਿੱਚ ਭਾਰਤ ਵੱਲੋਂ ਕੀਤੀਆਂ ਗਈਆਂ ਸੋਧਾਂ ਨੂੰ ਗੌਰ ਨਾਲ ਦੇਖੇਗਾ ਅਤੇ ਨਾਲ ਹੀ ਜ਼ਰੂਰਤ ਪੈਣ 'ਤੇ ਅਤੇ ਸੋਧ ਕੀਤੇ ਜਾਣ ਨੂੰ ਕਹਿ ਸਕਦਾ ਹੈ। ਪ੍ਰਮਾਣੂ ਜਵਾਬਦੇਹੀ ਬਿੱਲ 'ਤੇ ਪਹਿਲੀ ਵਾਰ ਜਨਤਕ ਤੌਰ 'ਤੇ ਪ੍ਰਕਿਰਿਆ ਦਿੰਦੇ ਹੋਏ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਪੀ.ਜੇ. ਕ੍ਰਾਉਲੇ ਨੇ ਕਿਹਾ ਕਿ ਅਸੀਂ ਇਸ ਬਿੱਲ ਦੇ ਮਸਲੇ 'ਤੇ ਭਾਰਤ ਸਰਕਾਰ ਨਾਲ ਚਰਚਾ ਜਾਰੀ ਰੱਖਣਗੇ। ਅਸੀਂ ਜਾਣਦੇ ਹਾਂ ਕਿ ਸੰਸਦ ਵੱਲੋਂ ਪਾਸ ਬਿੱਲ ਦੇ ਨਵੇਂ ਮਸੌਦਿਆਂ ਤੋਂ ਕੁਝ ਭਾਰਤੀ ਵਪਾਰੀ ਚਿੰਤਿਤ ਹਨ। ਇਸ ਮਸਲੇ 'ਤੇ ਅਸੀਂ ਭਾਰਤ ਸਰਕਾਰ ਨਾਲ ਗੱਲ ਕਰਨਗੇ
ਅੱਗੇ ਪੜੋ....
 
ਮਹਿਲਾ ਹਾਕੀ ਵਿਸ਼ਵ ਕੱਪ : ਭਾਰਤ ਇਕ ਹੋਰ ਮੈਚ ਹਾਰਿਆ ਈ ਮੇਲ

ਰੋਸਾਰਿਓ:8 ਸਤੰਬਰ(ਏਸੰਸੀ ਰਾਹੀ)-ਖਰਾਬ ਪ੍ਰਦਰਸ਼ਨ ਨਾਲ ਜੂਝ ਰਹੀ  ਭਾਰਤੀ ਹਾਕੀ ਮਹਿਲਾ ਟੀਮ ਨੂੰ ਵਿਸ਼ਵ ਕੱਪ ਦੇ ਪੂਲ ਏ ਦੇ ਮੈਚ ਵਿਚ ਨਿਊਜ਼ੀਲੈਂਡ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।  ਇਸ ਟੂਰਨਾਮੈਂਟ ਵਿਚ ਭਾਰਤ ਨੂੰ  ਕੇਵਲ ਇਕ ਜਿੱਤ ਹੀ ਨਸੀਬ ਹੋਈ ਹੈ।ਨਿਊਜ਼ੀਲੈਂਡ  ਵੱਲੋਂ ਕਪਤਾਨ ਕਾਇਲਾ ਨੇ 44ਵੇਂ ਅਤੇ 55ਵੇਂ ਮਿੰਟ ਵਿਚ ਗੋਲ ਕੀਤੇ, ਜਦੋਂ ਕੈਟੀ ਗਿਲਨ ਨੇ 52ਵੇਂ ਮਿੰਟ ਵਿਚ ਗੋਲ ਕੀਤਾ।  ਦੂਸਰੇ ਪਾਸੇ ਭਾਰਤੀ ਖਿਡਾਰਣਾਂ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਇਸ ਤੋਂ ਪਿਛਲੇ  ਮੈਚਾਂ ਵਿਚ ਵੀ ਭਾਰਤੀ ਟੀਮ ਨੂੰ ਹਾਰ  ਦਾ ਸਾਹਮਣਾ ਕਰਨਾ ਪਿਆ ਸੀ

hocky_ok.jpg
। 
 
ਹਿਲੇਰੀ ਵੱਲੋਂ ਕੁਰਾਨ ਜਲਾਉਣ ਦੀ ਯੋਜਨਾ ਦੀ ਸਖ਼ਤ ਨਿਖੇਧੀ ਈ ਮੇਲ
hillary_clinton.jpgਵਾਸ਼ਿੰਗਟਨ: 8 ਸਤੰਬਰ(ਏਸੰਸੀ ਰਾਹੀ)- ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਫਲੋਰਿਡਾ ਦੇ ਇੱਕ ਪਾਦਰੀ  ਵੱਲੋਂ ਪਵਿੱਤਰ ਕੁਰਾਨ ਨੂੰ ਜਲਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਨੇ ਵਿਦੇਸ਼  ਵਿਭਾਗ ਦੇ ਦਫ਼ਤਰ ਵਿੱਚ ਆਯੋਜਿਤ ਇੱਕ ਦਾਵਤ ਵਿੱਚ ਆਪਣੀਆਂ ਟਿੱਪਣੀਆਂ ਵਿੱਚ ਕਿਹਾ– ਅਸੀਂ ਖਾਣੇ ਲਈ ਇਕੱਠੇ ਬੈਠੇ ਸਨ ਜਦਕਿ ਇਹ ਖ਼ਬਰਾਂ ਆਈਆਂ ਕਿ ਗੈਨੇਸਵਿਲੇ ਫਲੋਰਿਡਾ ਦਾ ਇੱਕ ਪਾਦਰੀ 11 ਸਤੰਬਰ ਨੂੰ ਪਵਿੱਤਰ ਕੁਰਾਨ ਜਲਾਉਣ ਦੀ ਯੋਜਨਾ ਬਣਾ ਰਿਹਾ ਹੈ। ਹਿਲੇਰੀ ਨੇ ਕਿਹਾ ਕਿ ਮੈਂ ਈਸਾਈਆਂ ਨੂੰ ਲੈ ਕੇ ਯਹੂਦੀਆਂ ਤੱਕ ਅਮਰੀਕਾ ਦੇ ਸਾਰੇ ਧਾਰਮਿਕ ਨੇਤਾਵਾਂ ਅਤੇ ਧਰਮ–ਨਿਰਪੱਖ ਅਮਰੀਕੀ ਨੇਤਾਵਾਂ ਵੱਲੋਂ ਕੀਤੇ ਗਏ ਇਸ ਸ਼ਰਮਨਾਕ ਕਾਰਨਾਮੇ ਦੀ ਨਿਖੇਧੀ ਦਾ ਸਮਰਥਨ ਕਰਦੀ ਹਾਂ।ਉਹਨਾਂ ਕਿਹਾ–
ਅੱਗੇ ਪੜੋ....
 
ਪੰਜਾਬੀ ਭਾਈਚਾਰੇ ਵਲੋਂ ਕਾਂਗਰਸਮੈਨ ਮਕਿਲੰਟੌਕ ਨੂੰ ਰੋਜਵਿਲ ਵਿੱਚ ਵਿਸੇਸ ਦਾਅਵਤਰੋਜਵਿਲ (ਹੁਸਨ ਲੜੋਆ ਬੰਗਾ ਈ ਮੇਲ
ਬੀਤੇ ਦਿਨ ਰੋਜ਼ਵਿਲ ਵਿੱਚ ਪੰਜਾਬੀਆਂ ਖਾਸਕਰ ਸਥਾਨਕ ਸਿੱਖ ਸਮਾਜ ਤੇ ਸ਼੍ਰੀ ਗੁਰੂ ਰਵਿਦਾਸ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਸਿੱਖ ਆਗੂਆਂ ਨੇ ਮਿਲਕੇ ਕਾਂਗਰਸਮੈਨ ਮਕਿਲੰਟੌਕ ਦੇ ਧੰਨਵਾਦ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ।ਇਸ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਤੇ ਜਲਦੀ ਹੀਕਾਂਗਰਸਮੈਨ ਮਕਿਲੰਟੌਕ ਲਈ ਫੰਡ ਰੇਜਿੰਗ ਕਰਨ ਲਈ ਯੋਜਨਾ ਬਣਾਈ ਤੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਵੀ ਕਰਵਾਇਆ ਇਸ ਮੌਕੇ ਸਾਮਿਲ ਸਖਸੀਅਤਾਂ ਵਿੱਚ ਬਿਜਨਸਮੈਨ ਮਨਜੀਤ ਸੰਧਰ, ਬੁਧੀਜੀਵੀ ਐਮ ਆਰ ਪਾਲ, ਹਰਜੀਤ ਸਵੈਚ, ਸਿੱਖ ਆਗੂ ਭਜਨ ਸਿੰਘ ਭਿੰਡਰ, ਭਾਈਚਾਰਕ ਸਾਂਝ ਵਧਾਉਣ ਵਾਲੇ ਡਾ ਅਮਰੀਕ ਸਿੰਘ, ਡਾ ਗੁਰਿਦੰਰ ਕੰਵਰ, ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਦੇ ਚੇਅਰਮੈਨ ਜਸਵਿੰਦਰ ਬੰਗਾ, ਮੱਖਣ ਸਿੰਘ ਝੱਟੂ,ਡਾ ਨਵਤੇਜ ਰਿਆੜ,ਪਰਵਿੰਦਰ ਸਿੰਘ ਰੂੜਾ,ਜਸਵਿੰਦਰ ਨਾਗਰਾ,ਬਿਜਨਸਮੈਨ ਲਖਵਿੰਦਰ ਸਿੰਘ ਸੰਘਾ, ਬਹਾਦਰ ਮੁੰਡੀ, ਅੰਬੇਦਕਰ ਟਾਈਮਜ ਦੇ ਪ੍ਰੇਮ ਚੁੰਬਰ, ਇਸ ਮੌਕੇ ਵੱਖਰੇ ਤੌਰ ਤੇ ਟੇਬਲ ਟਾਕ ਮੌਕੇ ਕਾਂਗਰਸਮੈਨਮਕਿਲੰਟੌਕ ਨੂੰ ਭਾਰਤੀ ਸਮਾਜ ਦੇ ਵਿੱਚ ਘੱਟਗਿਣਤੀਆਂ ਤੇ ਦਬੇ ਕੁਚਲੇ ਲੋਕਾਂ ਦੀ ਤਰਸਯੋਗ ਹਾਲਤ ਤੋਂ ਜਾਣੂ ਕਰਵਾਇਆ।
ਅੱਗੇ ਪੜੋ....
 
ਸ: ਜਸਵੰਤ ਸਿੰਘ ਖਾਲੜਾ ਦੀ ਬਰਸੀਗੁਰਦੁਆਰਾ ਵੈਸਟ ਸੈਕਰਾਮੈਂਟੋ ਵਿੱਖੇ "ਅਲੋਪ ਹੋਇਆਂ ਦੀ ਯਾਦ ਵਿੱਚ" ਦੋ ਦਿਨਾ ਸਮਾਗਮ ਅਯੋਜਿਤ ਕੀਤਾਸੈਕਰਾਮੈਂਟੋ ਈ ਮੇਲ
jaswant_singh_khalra.jpgਗੁਰਦੁਆਰਾ(ਹੁਸਨ ਲੜੋਆ ਬੰਗਾ)- ਵੈਸਟ ਸੈਕਰਾਮੈਂਟੋ ਵਿੱਖੇ ਕਈ ਸਿੱਖ ਸੰਸਥਾਵਾਂ ਨੇ ਮਿਲਕੇ "ਅਲੋਪ ਹੋਇਆਂ ਦੀ ਯਾਦ ਵਿੱਚ" ਦੋ ਦਿਨਾ ਸਮਾਗਮ ਅਯੋਜਿਤ ਕੀਤਾ। ਭਾਰਤੀ ਪੁਲਿਸ ਜੁਲਮ ਦੇ ਸ਼ਿਕਾਰ ਤਕਰੀਬਨ 25000 ਸਿੱਖ ਜਵਾਨਾਂ ਦੇ ਭੇਦਭਰੇ ਹਾਲਾਤਾਂ ਵਿੱਚ ਗਾਇਬ ਹੋਣ ਦੀਕਹਾਣੀ ਨੂੰ ਸਬੂਤਾਂ ਸਮੇਤ ਦੁਨੀਆ ਸਾਹਮਣੇ ਰੱਖਣ ਵਾਲ਼ੇ ਸ: ਜਸਵੰਤ ਸਿੰਘ ਖਾਲੜਾ ਦੇ ਅਹਿਮ ਯੋਗਦਾਨ ਨੂੰ ਯਾਦ ਕੀਤਾ ਗਿਆ। ਕੈਨੇਡਾ ਪਾਰਲੀਮੈਂਟ ਤੱਕ ਪਹੁੰਚ ਕਰਕੇ ਉਨ੍ਹਾਂ ਨੇ ਦਸਿਆ ਸੀ ਕਿ ਕਿਵੇਂ ਅੱਤਵਾਦ ਦੇ ਨਾਂਅ ਤੇ ਬੇਦੋਸ਼ੇ ਸਿੱਖ ਮੁੰਡਿਆਂ ਤੇ ਕੁੜੀਆਂ ਨੂੰ ਮਾਰਕੇ ਗਾਇਬ ਕੀਤਾ ਗਿਆ ਤੇ ਦੇਸ਼ ਦੇ ਕਨੂੰਨ ਦੀਆਂ ਧੱਜੀਆਂ ਉੜਾਈਆਂ ਗਈਆਂ। ਕੀਤੇ ਵਜੋਂ ਵਕੀਲ ਅਤੇ ਸਿਆਸੀ ਪਾਰਟੀਅਕਾਲੀ ਦੱਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਨੇਤਾ ਹੋਣ ਦੇ ਨਾਤੇ ਸ਼੍ਰੀ ਖਾਲੜਾ ਮਸੂਮਾਂ ਦੇ ਹੱਕਾਂ ਦੀ ਰਾਖੀ ਅਪਣਾ ਫ਼ਰਜ ਸਮਝਦੇ ਸਨ। ਪਰ ਸਟੇਟ ਪੁਲਿਸ ਨੇ ਸਤੰਬਰ 1995 ਵਿੱਚ ਉਨ੍ਹਾਂਨੂੰ ਵੀ ਕਤਲ ਕਰ ਦਿਤਾ ਸੀ। ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਬੇਟੀਨਵਕਿਰਨ ਕੌਰ ਨੇ ਅਪਣੇ ਪਿਤਾ ਦੀ ਵਿਰਾਸਤ, ਜਿੰਦਗੀ ਤੇ ਮਿਸ਼ਨ ਬਾਰੇ ਚਾਨਣਾ ਪਾਇਆ। ਪਹਿਲਾ ਸੈਸ਼ਨ ਯੂਥ ਵਰਕਸ਼ਾਪ ਵਜੋਂ ਅਯੋਜਿਤ ਕੀਤਾ ਗਿਆ ਜਿਸ ਵਿੱਚ ਜਵਾਨ ਮੁੰਡੇ ਕੁੜੀਆਂ ਨੇ ਵਧ ਚੜ੍ਹਕੇ ਹਿਸਾ ਲਇਆ। ਨਵਕਿਰਨ ਨੇ ਦਸਿਆ ਕਿ Aਸਦੇ ਪਿਤਾ ਨੇ 1984 ਤੋਂ ਬਾਅਦ ਪੁਲਿਸ ਦੁਆਰਾ ਕਤਲ ਕੀਤੇ ਗਏ ਮਸੂਮਾਂ ਦੀਆਂ ਕਹਾਣੀਆਂ ਨੂੰ ਕਲਮਬੱਧ ਕੀਤਾ ਸੀ ਤੇ ਦੇਸ਼ ਦੇ ਕਨੂੰਨਮੁਤਾਬਿਕ ਦੋਸ਼ੀਆਂ ਨੂੰ ਸਜਾ ਦੁਆਣ ਦਾ ਹੀਆ ਕੀਤਾ ਸੀ।
ਅੱਗੇ ਪੜੋ....
 
<< Start < Prev 1 2 3 4 5 6 7 8 9 10 Next > End >>

Results 1 - 9 of 304

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media