Thursday, 09 September 2010

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisementAdvertisementAdvertisementAdvertisement
  :: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਕਲੀ ਲੈਟਰਪੈਡ ਤੇ ਅਗਿਆਤ ਵਿਅਕਤੀ ਵੱਲੋ ਅਖਬਾਰਾ ਵਿੱਚ ਲਾਏ ਬਿਆਨ ਦਾ ਖੰਡਨ   :: ਸਿੱਖ ਕੌਮ ਦੀ ਕੱਟੜ ਦੁਸਮਣ ਆਰ.ਐਸ.ਐਸ ਤੇ ਬਾਦਲ ਕੋਲੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜਾ ਛਡਾਉਣਾਂ ਹੈ ਤਾਂ ਸਿੱਖ ਕੌਮ ਇਕਮੁੱਠ ਹੋਵੇ. ਜਥੇਦਾਰ ਰਣਜੀਤ ਸਿੰਘ   :: Sikh sues Poland’s border guards after ordered to take off turban   :: ਭਾਰੀ ਬਰਸਾਤ ਨੇ ਖੋਲੀ ਅੰਮ੍ਰਿਤਸਰ ਨਗਰ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ,ਅੰਮ੍ਰਿਤਸਰ ਦੀਆਂ ਸੜਕਾਂ ਨੇ ਤਲਾਅ ਦਾ ਰੂਪ ਧਾਰਿਆ   :: ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ. ਸੀ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗਪ੍ਰਬੰਧਕਾਂ ਨੂੰ ਗਊਸ਼ਾਲਾ ਦੇ ਗੇਟ ਬੰਦ ਰੱਖਣ ਦੀ ਕੀਤੀ ਹਦਾਇਤ   :: ਦਲੀਪ ਸਿੰਘ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਥਾਪੇ   :: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਦੇਵੀ ਮੰਦਰ ਦੇ ਸਮੁੱਚੇ ਵਿਕਾਸ 'ਤੇ10 ਕਰੋੜ ਰੁਪਏ ਖਰਚ ਕੀਤੇ ਜਾਣਗੇ: ਡਿਪਟੀ ਕਮਿਸ਼ਨਰ   :: ਪਟਿਆਲਾ ਪੁਲਿਸ ਵੱਲੋਂ ਅੰਤਰਰਾਜੀ ਕਾਰ ਚੋਰ ਗਿਰੋਹ ਦੇ 8 ਮੈਂਬਰ ਗ੍ਰਿਫਤਾਰ 35 ਲੱਖ ਰੁਪਏ ਮੁੱਲ ਦੀਆਂ 5 ਬਲੈਰੋ ਗੱਡੀਆਂ ਤੇ 3 ਮੋਟਰਸਾਈਕਲ ਬਰਾਮਦ   :: ਸ੍ਰ.ਗੁਰਮੁਖ ਸਿੰਘ ਯਾਦਗਾਰੀ ਹਾਕੀ ਕੱਪ ਸੈਕਰਾਮੈਟੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ ਨੇ ਜਿਤਿਆ   :: WSC-AR Enews September 2010
ਫਿਲਮੀ ਜਗਤ
ਫਿਲਮ ‘ਵੀਰ’ ਦੀ ਸ਼ੂਟਿੰਗ ’ਤੇ ਰੋਕ ਈ ਮੇਲ

   ਜੈਪੁਰ, 13 ਫਰਵਰੀ (ਏਜੰਸੀ ਰਾਹੀ)-ਆਮੇਰ ਮਹਿਲ ਵਿਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲimages.jpgਮ ‘ਵੀਰ’ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਤੋਂ ਬਾਅਦ ਇਸ ਦੀ ਸ਼ੂਟਿੰਗ ’ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਹਾਈਕੋਰਟ ਨੇ ਅੱਜ ਵੀਰ ਦੀ ਸ਼ੂਟਿੰਗ ’ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ।

   ਵਰਣਨਯੋਗ ਹੈ ਕਿ ਆਮੇਰ ਮਹਿਲ ਵਿਚ ਵੀਰ ਦੀ ਸ਼ੂਟਿੰਗ ਦੌਰਾਨ 40 ਫੁੱਟ ਲੰਬੀ ਕੰਧ ਅਚਾਨਕ ਢਹਿ ਗਈ। ਜਿਸ ਕਾਰਨ ਤਿੰਨ ਮੀਡੀਆ ਕਰਮੀਆਂ ਸਮੇਤ 15 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਬਾਅਦ ਵਿਚ ਸਲਮਾਨ ਖਾਨ ਖੁਦ ਜ਼ਖ਼ਮੀਆਂ ਨੂੰ ਮਿਲਣ ਹਸਪਤਾਲ ਪਹੁੰਚੇ।

  

ਅੱਗੇ ਪੜੋ....
 
ਛੋਟੇ ਪਰਦੇ ’ਤੇ ਨਜ਼ਰ ਆਵੇਗੀ ਰੇਖਾ ਈ ਮੇਲ

 ਮੁੰਬਈ, 6 ਫਰਵਰੀ (ਏਜੰਸੀ ਰਾਹੀ)-ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਰੇਖਾ ਜੋ ਕਦੇ ਟੀ.ਵੀ. ’ਤੇ ਕੰਮ ਕਰਨ ਤੋਂ ਤੋਬਾ ਕਰਦੀ ਸੀ ਹੁਣ ਛੋਟੇ rehka.jpgਪਰਦੇ ’ਤੇ ਨਜ਼ਰ ਆਉਣ ਲਈ ਤਿਆਰ ਹੈ ਹਾਲਾਂਕਿ ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਬਲਾਗ ਲਿਖਣਾ ਸ਼ੁਰੂ ਨਹੀਂ ਕਰੇਗੀ।

ਰੇਖਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਨੂੰ ਪਤਾ ਹੈ ਕਿ ਪਹਿਲਾਂ ਮੈਂ ਕਈ ਵਾਰ ਕਹਿ ਚੁੱਕੀ ਹਾਂ ਕਿ ਮੈਂ ਟੀ.ਵੀ. ’ਤੇ ਕੰਮ ਨਹੀਂ ਕਰਾਂਗੀ ਪਰ ਹੁਣ ਟੀ.ਵੀ. ’ਤੇ ਦਿੱਸਣਾ ਸਮਾਂ ਦੀ ਮੰਗ ਹੈ ਇਸ ਲਈ ਆਖਿਰ ਮੈਂ ਫੈਸਲਾ ਲੈ ਲਿਆ ਹੈ।

ਉਹਨਾਂ ਕਿਹਾ ਕਿ ਮੈਂ ਪਹਿਲਾਂ ਹੀ ਇਹ ਤੈਅ ਕਰ ਲਿਆ ਹੈ ਕਿ ਮੈਨੂੰ ਕੀ ਕਰਨਾ ਹੈ? ਮੈਂ ਅਜਿਹਾ ਕੁਝ ਵੀ ਨਹੀਂ ਕਰਾਂਗੀ ਜੋ ਪਹਿਲਾਂ ਟੀ.ਵੀ. ’ਤੇ ਦੇਖਿਆ ਜਾ ਚੁੱਕਾ ਹੈ। ਨਾ ਕੋਈ ਟਾਕ ਸ਼ੋਅ, ਨਾ ਕੋਈ ਗੇਮ ਸ਼ੋਅ, ਇਹ ਇੱਕਦਮ ਅਲੱਗ ਹੋਵੇਗਾ। ਪਰ ਜਦੋਂ ਤੱਕ ਚੈਨਲ ਅਤੇ ਦੂਸਰੀਆਂ ਚੀਜ਼ਾਂ ਬਾਰੇ ਫੈਸਲਾ ਨਹੀਂ ਕਰ ਲੈਂਦੀ ਉਦੋਂ ਤੱਕ ਮੈਂ ਇਸ ਨੂੰ ਜਨਤਕ ਨਹੀਂ ਕਰਨਾ ਚਾਹਾਂਗੀ। ਬਲਾਗਿੰਗ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਹੈ।

 
ਕਿੰਗ ਖ਼ਾਨ ਦਾ ਹੋਵੇਗਾ ਆਪ੍ਰੇਸ਼ਨ ਈ ਮੇਲ

king_khan.jpgਮੁੰਬਈ:2,ਫਰਵਰੀ (ਏਜੰਸੀ ਰਾਹੀ)-ਉਮਰ ਵੱਧਣ ਦੇ ਨਾਲ–ਨਾਲ ਸ਼ਾਹਰੁਖ ਖ਼ਾਨ ਨੂੰ ਪਿੱਠ ਅਤੇ ਕਮਰ ਦਰਦ ਦੀ ਸਮੱਸਿਆ ਨੇ ਘੇਰ ਲਿਆ ਅਤੇ ਪਤਾ ਲੱਗਿਆ ਹੈ ਕਿ ਛੇਤੀ ਹੀ ਉਹਨਾਂ ਨੂੰ ਆਪਣੇ ਮੋਢੇ ਦਾ ਆਪ੍ਰੇਸ਼ਨ ਕਰਾਉਣਾ ਪਵੇਗਾ। ਪਿਛਲੇ ਸਾਲ ਦਸੰਬਰ ਵਿੱਚ ‘ਦੁੂਲਾ ਮਿਲ ਗਿਆ’ ਦੀ ਸ਼ੂਟਿੰਗ ਦੌਰਾਨ ਉਹਨਾਂ ਦੇ ਮੋਢੇ ਵਿੱਚ ਡੂੰਘੀ ਸੱਟ ਲੱਗੀ ਸੀ। ਇਸ ਤੋਂ ਬਾਅਦ ਹੀ ਉਹ ਨਾਨਾਵਟੀ ਹਸਪਤਾਲ ਦੇ ਫਿਜਿਓਥੈਰੇਪਿਸਟ ਤੋਂ ਆਪਣਾ ਇਲਾਜ ਕਰਾ ਰਹੇ ਸਨ।

ਡਾਕਟਰਾਂ ਨੇ ਉਹਨਾਂ ਨੂੰ ਲਾਸ ਏਂਜਲਿਸ ਵਿੱਚ ਕਰਨ ਜੌਹਰ ਦੀ ਫਿਲਮ ‘ਮਾਈ ਨੇਮ ਇਜ਼ ਖਾਨ’ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਆਪ੍ਰੇਸ਼ਨ ਦੀ ਸਲਾਹ ਦਿੱਤੀ ਸੀ ਪਰ ਆਪਣੇ ਕੰਮਕਾਜ ਨੂੰ ਦੇਖਦੇ ਹੋਏ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਹੁਣ ਉਹਨਾਂ ਦਾ ਮੋਢਾ ਇਸ ਸਥਿਤੀ ਵਿੱਚ ਨਹੀਂ ਹੈ ਕਿ ਉਹ ਇੰਤਜ਼ਾਰ ਕਰ ਸਕਣ। ਫਰਵਰੀ ਦੇ ਅੰਤ ਵਿੱਚ ਉਹਨਾਂ ਦੇ ਪ੍ਰੋਡਕਸ਼ਨ ਰੇਡ ਚਿਲੀਜ਼ ਦੀ ਫਿਲਮ ‘ ਬਿੱਲੂ ਬਾਰਬਰ’ ਰਿਲੀਜ਼ ਹੋਣ ਵਾਲੀ ਹੈ ਇਸ ਲਈ ਉਹਨਾਂ ਨੇ ਫਿਲਮ ਦੇ ਪ੍ਰਮੋਸ਼ਨ ਅਤੇ ਆਪਣੇ ਆਪ੍ਰੇਸ਼ਨ ਵਿਚਾਲੇ ਦੋ ਹਫ਼ਤੇ ਦਾ ਅੰਤਰ ਰੱਖਿਆ ਹੈ ਤਾਂਕਿ ਦੋਨਾਂ ਵਿੱਚ ਹੀ ਕੋਈ ਮੁਸ਼ਕਲ ਨਾ ਆਵੇ।

 
ਸੰਜੇ ਦੱਤ ਨੂੰ ਲੈ ਕੇ ਪਰਿਵਾਰ ’ਚ ਕੋਈ ਝਗੜਾ ਨਹੀਂ– ਪ੍ਰਿਯਾ ਦੱਤ ਈ ਮੇਲ

ਸੰਜੇ ਦੱਤ ਨੂੰ ਲੈ ਕੇ ਪਰਿਵਾਰ ’ਚ ਕੋਈ ਝਗੜਾ ਨਹੀਂ– ਪ੍ਰਿਯਾ ਦੱਤ

ਮੁੰਬਈ, 14 ਜਨਵਰੀ (ਏਜੰਸੀ ਰਾਹੀ)- ਕਾਂਗਰਸ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਮਰਹੂਮ ਸੁਨੀਲ ਦੱਤ ਦੀ ਪੁੱਤਰੀ ਪ੍ਰਿਆ ਦੱਤ ਨੇ ਇਨ੍ਹਾਂ ਖ਼ਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਕਿ ਉਹ ਆਪਣੇ ਭਰਾ ਸੰਜੇ ਦੱਤ ਤੋਂ ਬੇਹੱਦ ਨਾਰਾਜ਼ ਹੈ। ਪ੍ਰਿਯਾ ਦੱਤ ਨੇ ਆਪਣੇ ਭਰਾ ਸੰਜੇ ਦੱਤ ਨਾਲ ਨਾਰਾਜ਼ਗੀ ਦੇ ਮੁੱਦੇ ’ਤੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵਿਚ ਕੋਈ ਝਗੜਾ ਨਹੀਂ ਹੈ ਅਤੇ ਸੰਕਟ ਦੇ ਸਮੇਂ ਪੂਰਾ ਪਰਿਵਾਰ ਇਕਜੁੱਟ ਹੈ। ਵਰਣਨਯੋਗ ਹੈ ਕਿ ਮੀਡੀਆ ਵਿਚ ਪਹਿਲਾਂ ਇਹ ਖ਼ਬਰ ਆ ਰਹੀ ਸੀ ਕਿ ਪ੍ਰਿਯਾ ਦੱਤ ਸੰਜੇ ਦੱਤ ਦੇ ਸਪਾ ਟਿਕਟ ’ਤੇ ਚੋਣ ਲੜਣ ਤੋਂ ਬੇਹੱਦ ਨਾਰਾਜ਼ ਹੈ।

ਅੱਗੇ ਪੜੋ....
 
‘ਤਾਰੇ ਜ਼ਮੀਨ ਪਰ’ ਆਸਕਰ ਦੀ ਦੌੜ ’ਚੋਂ ਬਾਹਰ ਈ ਮੇਲ

ਮੁੰਬਈ, 14 ਜਨਵਰੀ (ਏਜੰਸੀ ਰਾਹੀ)- ਆਮਿਰ ਖਾਨ ਨਿਰਦੇਸ਼ਿਤ ਫਿਲਮ ‘ਤਾਰੇ ਜ਼ਮੀਨ ਪਰ’ ਆਸਕਰ ਤੋਂ ਬਾਹਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ‘ਤਾਰੇ ਜ਼ਮੀਨ ਪਰ’ ਵਿਦੇਸ਼ੀ ਭਾਸ਼ਾ ਦੀ ਸ਼੍ਰੇਣੀ ਲਈ ਆਸਕਰ ਪੁਰਸਕਾਰਾਂ ਦੀਆਂ ਚੋਟੀ ਦੀਆਂ 9 ਫਿਲਮਾਂ ਵਿਚ ਜਗ੍ਹਾ ਨਹੀਂ ਬਣਾ ਸਕੀ। ਇਸ ਤਰ੍ਹਾਂ ਵਿਦੇਸ਼ੀ ਫਿਲਮਾਂ ਦੀ ਸੂਚੀ ਵਿਚ ਹੁਣ ਕੋਈ ਵੀ ਭਾਰਤੀ ਫਿਲਮ ਨਹੀਂ ਹੈ ਅਤੇ ਆਸਕਰ ਜਿੱਤਣ ਦਾ ਸੁਫਨਾ ਵੀ ਇਕ ਵਾਰ ਫਿਰ ਟੁੱਟ ਗਿਆ ਹੈ।

 

ਅੱਗੇ ਪੜੋ....
 
<< Start < Prev 1 2 Next > End >>

Results 1 - 9 of 10

Clock

 

Bookmark Us



Polls

ਕੀ ਕੁਦਰਤ ਨਾਲ ਖੇਡਣਾ ਠੀਕ ਹੈ ?
 

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media