|
ਕਾਰਲਾ ਬਰੂਨੀ ਨੂੰ ਇਰਾਨ 'ਚ ਕੀਤਾ ਜਾ ਰਿਹਾ ਹੈ ਬਦਨਾਮ |
|
ਲੰਦਨ:30;ਅਗਸਤ (ਏਜੰਸੀ ਰਾਹੀ) - ਫਰਾਂਸ ਦੀ ਪ੍ਰਥਮ ਮਹਿਲਾ ਕਾਰਲਾ ਬਰੂਨੀ ਨੂੰ ਇਰਾਨ ਵਿੱਚ ਇੱਕ ਵੇਸਵਾ ਅਤੇ ਸ਼ਾਦੀ ਤੋੜਨ ਵਾਲੀ ਮਹਿਲਾ ਦੇ ਤੌਰ 'ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਤਹਿਰਾਨ ਵਿੱਚ ਇੱਕ ਮਹਿਲਾ ਨੂੰ ਬਿਨਾਂ ਵਿਆਹ ਤੋਂ ਸੈਕਸ ਸੰਬੰਧ ਬਣਾਉਣ ਦੇ ਦੋਸ਼ ਵਿੱਚ ਪੱਥਰ ਮਾਰ–ਮਾਰ ਕੇ ਉਸ ਦੀ ਹੱਤਿਆ ਕਰਨ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੀ ਕਾਰਲਾ ਬਰੂਨੀ ਨੇ ਆਲੋਚਨਾ ਕੀਤੀ ਸੀ ਜਿਸ ਤੋਂ ਬਾਅਦ ਕਾਰਲਾ ਨੂੰ ਇਸ ਤਰ੍ਹਾਂ ਪ੍ਰਚਾਰਿਤ ਕੀਤਾ ਜਾ ਰਿਹਾ ਹੈ।
|
|
ਅੱਗੇ ਪੜੋ....
|
|
|
ਜੈਕਸਨ ਦਾ ਸੰਗੀਤ ਹੁੰਦਾ ਹੈ ਸਭ ਤੋਂ ਜ਼ਿਆਦਾ ਡਾਊਨਲੋਡ |
|
ਲੰਦਨ, 29 ਅਗਸਤ(ਏਜੰਸੀ ਰਾਹੀ) - 'ਕਿੰਗ ਆਫ ਪੌਪ' ਗਾਇਕ ਮਾਈਕਲ ਜੈਕਸਨ ਇੰਟਰਨੈਟ 'ਤੇ ਡਾਊਨਲੋਡ ਕੀਤੇ ਜਾਣ ਵਾਲੇ ਲੋਕਪ੍ਰਿਯ ਕਲਾਕਾਰ ਕਰਾਰ ਦਿੱਤੇ ਗਏ ਹਨ ਅਤੇ ਇਸ ਫਨਕਾਰ ਨੂੰ ਭਾਰਤ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਨੋਕੀਆ ਦੇ ਓਵੀ ਮਿਊਜ਼ਿਕ ਸਟੋਰ ਦੇ ਡਾਊਨਲੋਡ ਰਿਕਾਰਡਸ 'ਤੇ ਆਧਾਰਿਤ ਇੱਕ ਤਾਜ਼ਾ ਰਿਪੋਰਟ ਮੁਤਾਬਿਕ ਪਿਛਲੇ ਸੱਤ ਜੂਨ ਵਿੱਚ ਆਪਣੇ ਘਰ ਵਿੱਚ ਸ਼ੱਕੀ ਸਥਿਤੀ ਵਿੱਚ ਮ੍ਰਿਤਕ ਪਾਏ ਗਏ ਜੈਕਸਨ ਨੇ ਐਵਿਲਸ ਪ੍ਰੈਸਲੇ, ਲੇਡੀ ਗਾਗਾ, ਰਿਹਾਨਾ ਅਤੇ ਕਈ ਹੋਰ ਦਿੱਗਜਾਂ ਨੂੰ ਪਛਾੜਦੇ ਹੋਏ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੇ ਜਾਣ ਵਾਲੇ ਸੰਗੀਤ ਕਲਾਕਾਰ ਦਾ ਖ਼ਿਤਾਬ ਹਾਸਿਲ ਕਰ ਲਿਆ ਹੈ।
|
|
ਅੱਗੇ ਪੜੋ....
|
|
|
ਪਾਕਿ ਕ੍ਰਿਕਟਰਾਂ 'ਤੇ ਮੈਚ ਫਿਕਸਿੰਗ ਦਾ ਦੋਸ਼ |
|
|
ਲੰਦਨ:29,ਅਗਸਤ(ਏਜੰਸੀ ਰਾਹੀ) - ਪਾਕਿਸਤਾਨੀ ਕ੍ਰਿਕਟ ਟੀਮ 'ਤੇ ਇੱਕ ਵਾਰ ਫਿਰ ਮੈਚ ਫਿਕਸਿੰਗ ਦਾ ਸਾਇਆ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਇੱਕ ਅਖ਼ਬਾਰ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਕੁਝ ਕ੍ਰਿਕਟਰਾਂ ਨੇ ਲਾਡਰਸ ਟੈਸਟ ਦੌਰਾਨ ਮੈਚ ਫਿਕਸ ਕੀਤਾ ਸੀ। ਅਖ਼ਬਾਰ ਦੀ ਰਿਪੋਰਟ ਅਨੁਸਾਰ ਸਕਾਟਲੈਂਡ ਯਾਰਡ ਨੇ ਲੰਦਨ ਦੇ ਇੱਕ ਹੋਟਲ 'ਤੇ ਛਾਪਾ ਮਾਰ ਕੇ ਲੱਖਾਂ ਪੌਂਡ ਰੁਪਏ ਬਰਾਮਦ ਕੀਤੇ ਹਨ। ਇਸ ਸੰਬੰਧ ਵਿੱਚ ਹੋਟਲ ਦੇ ਇੱਕ ਸ਼ਖਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਉਹ ਹੀ ਹੋਟਲ ਹੈ ਜਿਸ ਵਿੱਚ ਪਾਕਿਸਤਾਨੀ ਟੀਮ ਰੁਕੀ ਸੀ।
|
|
ਅੱਗੇ ਪੜੋ....
|
|
|
ਮਸ਼ਹੂਰ ਗੀਤਕਾਰ ਤੇ ਸੰਗੀਤਕਾਰ ਮੰਗੀ ਮਾਹਲ ਦਾ ਜ਼ਰਮਨ ਦੇ ਸ਼ਹਿਰ ਫਰੈਂਕਫੋਰਟ ਵਿਖੇ ਪਹੁੰਚਣ ਤੇ ਸਵਾਗਤ |
|
ਫਰੈਂਕਫੋਰਟ : 25 ਅਗ਼ਸਤ (ਯੋਰਪ ਦੀ ਅਵਾਜ਼) ਅੱਜ ਮਸ਼ਹੂਰ ਗੀਤਕਾਰ ਤੇ ਸੰਗੀਤਕਾਰ ਮੰਗੀ ਮਾਹਲ ਦਾ ਜ਼ਰਮਨ ਦੇ ਸ਼ਹਿਰ ਫਰੈਂਕਫੋਰਟ ਵਿਖੇ ਪਹੁੰਚਣ ਤੇ ਪਤਵੰਤੇ ਸੱਜਣਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ,ਆਪਣੇ ਸੱਭਿਆਚਾਰਕ ਗੀਤਾ ਨਾਲ ਨਮਾਣਾ ਖੱਟਣ ਵਾਲੇ ਇਸ ਨੋਜਵਾਨ ਗਾਇਕ ਨੇ ਕਨੇਡਾ ,ਅਮਰੀਕਾ ,ਇੰਗਲੈਂਡ ਤੇ ਹੋਰ ਬਹੁਤ ਸਾਰੇ ਦੇਸ਼ਾ ਵਿੱਚ ਆਪਣੇ ਗੀਤਾ ਰਾਹੀਂ ਸਭ ਦਾ ਦਿਲ ਮੋਹ ਲਿਆ ਅਤੇ ਹੁਣ ਯੋਰਪ ਦੇ ਲੋਕਾਂ ਦੀ ਪੁਰਜੋਰ ਮੰਗ ਤੇ ਇਸ ਵਾਰ ਜ਼ਰਮਨ,ਫਰਾਂਸ ,ਇਟਲੀ ਤੇ ਹੋਰ ਯੋਰਪੀਨ ਦੇਸ਼ਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਸ਼ੋਅ ਕਰਨ ਦਾ ਫੈਸਲਾ ਕੀਤਾ , ਇਸੇ ਲਡ਼ੀ ਦੋਰਾਨ ਉਹਨਾ ਦਾ ਜ਼ਰਮਨ ਵਿੱਚ ਪਲੇਠਾ ਸ਼ੋਅ (ਪੰਜਾਬੀ ਮੇਲਾ) ਫਰੈਂਕਫੋਰਟ ਵਿਖੇ 11 ਸਤੰਬਰ ਦਿਨ ਸ਼ਨਿੱਚਰਵਾਰ ਨੁੰ Sindlinger Bahn strasse 124 ਹੋਣ ਜਾ ਰਿਹਾ ਹੈ, ਸਾਫ-ਸੁਥਰੀ ਤੇ ਪਰਿਵਾਰਕ ਗੀਤਾ ਦੇ ਇਸ ਗਾਇਕ ਨੇ ਸਭ ਨੂੰ ਪਰਿਵਾਰਾਂ ਸਮੇਤ ਸ਼ੋਅ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ,ਅਪਣੇ ਨਵੇਂ ਆ ਰਹੇ ਗੀਤ,ਪਰਾਣੇ ਸੁਪਰ ਹਿੱਟ ਗੀਤ ਤੇ ਸਭ ਦੀਆਂ ਫਰਮਾਇਸ਼ਾ ਨੂੰ ਪੂਰਾ ਕਰਨ ਦਾ ਵਾਇਦਾ ਕੀਤਾ,
|
|
ਅੱਗੇ ਪੜੋ....
|
|
|
ਰੋਮਾਨੀਆਂ ਕਾਂਡ ਦੇ ਸ਼ਹੀਦ ਭਾਈ ਜੁਗਰਾਜ ਸਿੰਘ , ਭਾਈ ਜਗਵਿੰਦਰ ਸਿੰਘ ਅਤੇ ਖਾਲਿਸਤਾਨ ਦੀ ਪ੍ਰਪਤੀ ਲਈ ਸ਼ਹੀਦ ਹੋਏ, ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ |
|
ਫਰੈਂਕਫੋਰਟ (ਜਰਮਨੀ):੨੩,ਅਗਸਤ (ਯੋਰਪ ਦੀ ਅਵਾਜ) – ਕੌਮ ਦੇ ਇਹਨਾਂ ਮਹਾਨ ਜੋਧਿਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਹਨਾਂ ਮਹਾਨ ਜੋਧਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਟਰ ਜਰਮਨੀ ਵਿਖੇ ੨੦ ਅਗਸਤ ੨੦੧੦ ਨੂੰ ਸ੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਹਨਾਂ ਦੇ ਭੋਗ ੨੨ ਅਗਸਤ ਦਿਨ ਐਤਵਾਰ ਨੂੰ ਪਾਏ ਗਏ। ਭੋਗ ਉਪਰੰਤ ਬੱਚਿਆਂ ਤੇ ਗੁਰੁ ਘਰ ਦੇ ਵਜ਼ੀਰ ਭਾਈ ਮਨਜੀਤ ਸਿੰਘ ਜੀ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਪੰਜਾਬ ਤੋਂ ਵਿਸ਼ੇਸ ਤੌਰ ਤੇ ਆਏ ਭਾਈ ਮਹਿਲ ਸਿੰਘ ਜੀ ਤੇ ਉਹਨਾਂ ਦੇ ਭੁਝੰਗੀ ਗੁਰਲਾਲ ਸਿੰਘ ਤੇ ਜੁਗਰਾਜ ਸਿੰਘ ਦੇ ਕਵੀਸ਼ਰੀ ਜਥੇ ਨੇ ਜੂਨ ੮੪ ਦੇ ਅਟੈਕ ਦੇ ਸਾਕੇ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਕ ਪੁਰਾਤਨ ਮਹਾਨ ਰੂਹ ਸਨ ਜਿੰਹਨਾਂ ਨੇ ਚਮਕੌਰ ਸਾਹਿਬ ਦਾ ਸਾਕਾ ਮੁੜ ਸਿੱਖ ਕੌਮ ਨੂੰ ਯਾਦ ਕਰਵਾਇਆਂ। ਸ਼ਹੀਦ ਸਿੰਘਾਂ ਦੀਆਂ ਵਾਰਾਂ, "ਜਾਗੋ", "ਜੋ ਸਾਡੀ ਅਖਣ ਵੰਗਾਰੇ ਅਸੀਂ ਨਹੀਂ ਜਿਉਦਾਂ ਛੱਡਣਾਂ" ਆਦਿ ਜੁਸ਼ੀਲੀਆਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਭਾਈ ਲਖਵਿੰਦਰ ਸਿੰਘ ਮੱਲ਼੍ਹੀ ਨੇ ਸਟੇਜ ਦੀ ਸੇਵਾ ਸੰਭਾਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਕੌਮ ਦੇ ਸਪਰੀਮ ਹਨ, ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਨਾ ਹਰ ਇੱਕ ਸਿੱਖ ਦਾ ਫਰਜ਼ ਹੈ, ਜੋ ਵੀ ਇਥੋ ਆਕੀ ਹੋਇਆਂ ਹੈ ਉਸ ਨੂੰ ਹਮੇਸ਼ਾਂ ਅੰਤ ਸਮੇਂ ਇਥੋ ਮੁਆਫੀ ਮੰਗਣੀ ਪਈ ਹੈ ਭਾਵੇ ਉਹ ਨਿਹੰਝ ਸੰਤਾ ਸਿੰਘ ਹੋਵੇ ਜਾਂ ਕੋਈ ਹੋਰ।
|
|
ਅੱਗੇ ਪੜੋ....
|
|
|
|
<< Start < Prev 1 2 3 4 5 6 7 8 9 10 Next > End >>
|
| Results 1 - 9 of 209 |